ਨਹਿਰੂ ਯੁਵਾ ਕੇਂਦਰ ਵੱਲੋਂ 30 ਸਤੰਬਰ ਨੂੰ ਕੇ ਸੀ ਕਾਲਜ ਵਿਖੇ ਕੀਤਾ ਜਾਵੇਗਾ ਯੁਵਾ ਉਤਸਵ ਦਾ ਆਯੋਜਨ- ਵੰਦਨਾ ਲਾਓ

ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨਾਲ ਸਬੰਧਤ 15 ਤੋਂ 29 ਸਾਲ ਉਮਰ ਦੇ ਨੌਜਵਾਨ ਲੈ ਸਕਦੇ ਨੇ ਯੁਵਾ ਉਤਸਵ ਵਿੱਚ ਭਾਗ
ਨਵਾਂਸ਼ਹਿਰ, 24 ਸਤੰਬਰ : ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਆਦੇਸ਼ਾਂ ਅਨੁਸਾਰ ਨਹਿਰੂ ਯੁਵਾ ਕੇਂਦਰ ਸ਼ਹੀਦ ਭਗਤ ਸਿੰਘ ਨਗਰ ਵੱਲੋਂ 30 ਸਤੰਬਰ, 2022 ਨੂੰ ਕੇ ਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਨਵਾਂਸ਼ਹਿਰ ਵਿਖੇ ਸਵੇਰੇ 9 ਵਜੇ ਤੋਂ ਜ਼ਿਲ੍ਹਾ ਯੁਵਾ ਉਤਸਵ ਦਾ ਆਯੋਜਨ ਕੀਤਾ ਜਾ ਰਿਹਾ ਹੈ।  
          ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਯੂਥ ਅਫ਼ਸਰ ਵੰਦਨਾ ਲਾਓ ਨੇ ਦੱਸਿਆ ਕਿ ਅਜ਼ਾਦੀ ਦੇ ਅੰਮਿ੍ਰਤ ਮਹੋਤਸਵ ਨੂੰ ਸਮਰਪਿਤ ਜ਼ਿਲ੍ਹਾ ਯੁਵਕ ਮੇਲੇ ਵਿੱਚ ਪੇਂਟਿੰਗ ਮੁਕਾਬਲੇ, ਭਾਸ਼ਣ ਮੁਕਾਬਲੇ, ਕਵਿਤਾ ਮੁਕਾਬਲੇ, ਫੋਟੋਗ੍ਰਾਫੀ ਮੁਕਾਬਲੇ, ਸੱਭਿਆਚਾਰਕ ਮੁਕਾਬਲੇ ਭੰਗੜਾ ਅਤੇ ਗਿੱਧਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨਾਲ ਸਬੰਧਤ 15 ਤੋਂ 29 ਸਾਲ ਉਮਰ ਦੇ ਸਮੂਹ ਨੌਜਵਾਨਾਂ ਨੂੰ ਇਸ ਵਿੱਚ ਭਾਗ ਲੈਣ ਦੀ ਅਪੀਲ ਕੀਤੀ।  
        ਉਨ੍ਹਾਂ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਪੱਧਰੀ ਯੁਵਾ ਸਮਾਗਮ ਕਰਵਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਰਜਿਸਟਰੇਸ਼ਨ ਜ਼ਿਲ੍ਹਾ ਯੂਥ ਅਫ਼ਸਰ ਦੇ ਫ਼ੋਨ ਨੰਬਰਾਂ 8076500428 ਅਤੇ 9478628594 'ਤੇ ਸੰਪਰਕ ਕਰਕੇ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਰਜਿਸਟ੍ਰੇਸ਼ਨ ਭਰਨ ਦੀ ਆਖਰੀ ਮਿਤੀ 28 ਸਤੰਬਰ ਹੈ।
        ਉਨ੍ਹਾਂ ਇਨਾਮ ਰਾਸ਼ੀ ਦਾ ਵੇਰਵਾ ਦਿੰਦੇ ਦੱਸਿਆ ਕਿ ਯੁਵਾ ਕਲਾਕਾਰ (ਚਿੱਤਰਕਾਰ) ਅਤੇ ਯੁਵਾ ਲੇਖਕ (ਕਵਿਤਾ ਲੇਖਣ) ਮੁਕਾਬਲਿਆਂ ਦੇ ਜੇਤੂਆਂ ਨੂੰ ਇੱਕ ਹਜ਼ਾਰ ਦਾ ਪਹਿਲਾ, 750 ਰੁਪਏ ਦਾ ਦੂਜਾ ਤੇ 500 ਰੁਪਏ ਦਾ ਤੀਜਾ ਇਨਾਮ ਦਿੱਤਾ ਜਾਵੇਗਾ।
          ਫ਼ੋਟੋਗ੍ਰਾਫੀ ਮੁਕਾਬਲੇ ਤੇ ਵਰਕਸ਼ਾਪ (ਮੋਬਾਇਲ ਫੋਟੋਗ੍ਰਾਫ਼ੀ) ਦੇ ਜੇਤੂਆਂ ਨੂੰ ਵੀ ਇੱਕ ਹਜ਼ਾਰ ਦਾ ਪਹਿਲਾ, 750 ਰੁਪਏ ਦਾ ਦੂਜਾ ਤੇ 500 ਰੁਪਏ ਦਾ ਤੀਜਾ ਇਨਾਮ ਦਿੱਤਾ ਜਾਵੇਗਾ।
ਭਾਸ਼ਣ ਪ੍ਰਤੀਯੋਗਤਾ ਦੇ ਜੇਤੂਆਂ ਨੂੰ ਪਹਿਲਾ ਇਨਾਮ 5000 ਰੁਪਏ ਦਾ, ਦੂਸਰਾ 2000 ਰੁਪਏ ਦਾ ਅਤੇ ਤੀਸਰਾ 1000 ਰੁਪਏ ਦਾ ਦਿੱਤਾ ਜਾਵੇਗਾ।
ਸਭਿਆਚਾਰਕ ਫੈਸਟੀਵਲ-ਗਰੁੱਪ ਈਵੈਂਟ 'ਚ ਪਹਿਲਾ ਇਨਾਮ 5000 ਰੁਪਏ ਦਾ, ਦੂਸਰਾ 2500 ਰੁਪਏ ਦਾ ਅਤੇ ਤੀਸਰਾ 1250 ਰੁਪਏ ਦਾ ਦਿੱਤਾ ਜਾਵੇਗਾ।
ਯੁਵਾ ਸੰਵਾਦ-ਇੰਡੀਆ-2047 ਦੇ ਪਹਿਲੇ ਚਾਰ ਸਥਾਨਾਂ 'ਤੇ ਰਹਿਣ ਵਾਲਿਆਂ ਨੂੰ 1500 ਰੁਪਏ ਹਰੇਕ ਦਾ ਇਨਾਮ ਮਿਲੇਗਾ।
ਉਨ੍ਹਾਂ ਦੱਸਿਆ ਕਿ ਪ੍ਰਤੀਯੋਗਿਤਾ ਲਈ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਦੀ ਹੀ ਚੋਣ ਕਰਨੀ ਪਵੇਗੀ। ਜ਼ਿਲ੍ਹੇ ਦੇ ਜੇਤੂ ਪ੍ਰਤੀਯੋਗੀ ਰਾਜ ਪੱਧਰੀ ਮੁਕਾਬਲੇ ਵਿੱਚ ਭਾਗ ਲੈਣਗੇ ਅਤੇ ਰਾਜ ਪੱਧਰੀ ਮੁਕਾਬਲੇ ਵਿੱਚ ਜੇਤੂ ਪ੍ਰਤੀਯੋਗੀ ਰਾਸ਼ਟਰੀ ਪੱਧਰ ਦੇ ਮੁਕਾਬਲੇ ਵਿੱਚ ਭਾਗ ਲੈਣਗੇ। ਇੱਕ ਨੌਜਵਾਨ ਸਿਰਫ਼ ਇੱਕ ਮੁਕਾਬਲੇ ਵਿੱਚ ਭਾਗ ਲੈ ਸਕਦਾ ਹੈ।