-ਟੇਬਲ ਟੈਨਿਸ ਤੇ ਫੁੱਟਬਾਲ 'ਚ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ
ਹੁਸ਼ਿਆਰਪੁਰ, 21 ਸਤੰਬਰ: 'ਖੇਡਾਂ ਵਤਨ ਪੰਜਾਬ ਦੀਆਂ' ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਅੱਜ ਵੇਟ ਲਿਫਟਿੰਗ ਦੇ ਮੁਕਾਬਲਿਆਂ ਦੀ ਸ਼ੁਰੂਆਤ ਹੋਈ ਹੈ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵੇਟ ਲਿਫਟਿੰਗ ਦੇ ਅੰਡਰ-17 ਲੜਕਿਆਂ ਦੇ 66 ਕਿਲੋ ਭਾਰ ਵਰਗ ਵਿਚ ਤਨਿਸ਼ ਸ਼ਰਮਾ ਪਹਿਲੇ, ਦੀਵਾਨ ਸਿੰਘ ਦੂਜੇ ਸਥਾਨ 'ਤੇ ਰਿਹਾ। 59 ਕਿਲੋ ਭਾਰ ਵਰਗ ਵਿਚ ਅਭਿਨਵ, 93 ਤੋਂ ਵੱਧ ਕਿਲੋ ਭਾਰ ਵਰਗ ਵਿਚ ਹੰਸ ਰਾਜ ਜੇਤੂ ਰਿਹਾ। ਅੰਡਰ-17 ਲੜਕੀਆਂ ਦੇ 43 ਕਿਲੋ ਭਾਰ ਵਰਗ ਵਿਚ ਜੈਸਮਿਨ ਝੱਮਟ ਜੇਤੂ ਰਹੀ। 47 ਕਿਲੋ ਭਾਰ ਵਰਗ ਵਿਚ ਯੋਗਿਤਾ ਪਹਿਲੇ, ਮਨਦੀਪ ਚਾਵਲਾ ਦੂਜੇ ਸਥਾਨ 'ਤੇ ਰਹੀ। 52 ਕਿਲੋ ਭਾਰ ਵਰਗ ਵਿਚ ਨਿਕਿਤਾ ਪਹਿਲੇ, ਹਰਪ੍ਰੀਤ ਕੌਰ ਦੂਜੇ ਸਥਾਨ 'ਤੇ ਰਹੀ। 57 ਕਿਲੋ ਭਾਰ ਵਰਗ ਵਿਚ ਰੰਜਨਾ ਚਾਵਲਾ ਪਹਿਲੇ, ਦਿਵਿਆ ਪ੍ਰੀਤ ਦੂਜੇ ਸਥਾਨ 'ਤੇ ਰਹੀ। 21-40 ਉਮਰ ਵਰਗ ਦੇ 72 ਕਿਲੋ ਭਾਰ ਵਰਗ ਵਿਚ ਏਕਮਜੋਤ ਕੌਰ ਜੇਤੂ ਰਹੀ।
ਟੇਬਲ ਟੈਨਿਸ ਦੇ ਅੰਡਰ-21 ਲੜਕੀਆਂ ਦੇ ਗਰੁੱਪ ਮੁਕਾਬਲੇ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਜੇਤੂ ਰਹੀ। ਅੰਡਰ-21 ਤੋਂ 40 ਪੁਰਸ਼ ਵਰਗ ਵਿਚ ਵਿਅਕਤੀਗਤ ਮੁਕਾਬਲਿਆਂ ਵਿਚ ਸੁਨੀਲ ਭੱਟੀ ਪਹਿਲੇ, ਮੋਹਿਤ ਸਾਗਰ ਦੂਜੇ ਅਤੇ ਅਦਿਤਿਆ ਗੁਪਤਾ ਤੀਜੇ ਸਥਾਨ 'ਤੇ ਰਹੇ। ਅੰਡਰ 21 ਤੋਂ 40 ਪੁਰਸ਼ਾਂ ਦੇ ਗਰੁੱਪ ਮੁਕਾਬਲਿਆਂ ਵਿਚ ਦਲਜੀਤ ਸਿੰਘ ਤੇ ਸੁਨੀਲ ਭੱਟੀ ਪਹਿਲੇ, ਮੋਹਿਤ ਸਾਗਰ ਅਤੇ ਅਦਿਤਿਆ ਗੁਪਤਾ ਦੂਜੇ ਸਥਾਨ 'ਤੇ ਰਹੇ। 40 ਤੋਂ 50 ਪੁਰਸ਼ਾਂ ਦੇ ਵਿਅਕਤੀਗਤ ਮੁਕਾਬਲਿਆਂ ਵਿਚ ਪ੍ਰੇਮ ਪ੍ਰਕਾਸ਼ ਪਹਿਲੇ, ਵਿਕਾਸ ਮਹਾਜਨ ਦੂਜੇ ਅਤੇ ਨਰਿੰਦਰ ਸਿੰਘ ਤੀਜੇ ਸਥਾਨ 'ਤੇ ਰਹੇ ਜਦਕਿ ਗਰੁੱਪ ਮੁਕਾਬਲਿਆਂ ਵਿਚ ਮਨਿੰਦਰ ਸਿੰਘ ਤੇ ਵਿਕਾਸ ਮਹਾਜਨ ਦੂਜੇ ਅਤੇ ਨਰਿੰਦਰ ਸਿੰਘ ਤੀਜੇ ਸਥਾਨ 'ਤੇ ਰਹੇ ਜਦਕਿ ਗਰੁੱਪ ਮੁਕਾਬਲਿਆਂ ਵਿਚ ਮਨਿੰਦਰ ਸਿੰਘ ਅਤੇ ਵਿਕਾਸ ਮਹਾਜਨ ਪਹਿਲੇ, ਨਰਿੰਦਰ ਸਿੰਘ ਤੇ ਵਿਪਨ ਕੁਮਾਰ ਦੂਜੇ ਸਥਾਨ 'ਤੇ ਰਹੇ। 50 ਤੋਂ ਵੱਧ ਉਮਰ ਦੇ ਪੁਰਸ਼ ਮੁਕਾਬਲਿਆਂ ਵਿਚ ਨਵੀਨ ਡਡਵਾਲ ਪਹਿਲੇ, ਵਿਜੇ ਕਮਲ ਰਾਜ ਅਤੇ ਸਰਬਜੀਤ ਸਿੰਘ ਤੀਜੇ ਸਥਾਨ 'ਤੇ ਰਹੇ, ਜਦਕਿ ਗਰੁੱਪ ਮੁਕਾਬਲਿਆਂ ਵਿਚ ਹੁਸ਼ਿਆਰਪੁਰ ਰੇਂਜਰ ਦੇ ਨਰਿੰਦਰ ਸਿੰਘ ਤੇ ਵਿਪਨ ਕੁਮਾਰ ਪਹਿਲੇ ਸਥਾਨ 'ਤੇ ਰਹੇ।
ਫੁੱਟਬਾਲ ਦੇ 21-40 ਪੁਰਸ਼ ਮੁਕਾਬਲਿਆਂ ਵਿਚ ਸਰਕਾਰੀ ਕਾਲਜ ਹੁਸ਼ਿਆਰਪੁਰ ਅਤੇ ਨਰੇਸ਼ ਕਲੱਬ ਹਾਜੀਪੁਰ ਵਿਚ ਮੁਕਾਬਲਾ ਹੋਇਆ ਜਿਸ ਵਿਚ ਸਰਕਾਰੀ ਕਾਲਜ ਹੁਸ਼ਿਆਰਪੁਰ ਜੇਤੂ ਰਿਹਾ। ਸਰਕਾਰੀ ਕਾਲਜ ਹੁਸ਼ਿਆਰਪੁਰ ਅਤੇ ਬੀ.ਏ.ਐਮ. ਖਾਲਸਾ ਕਾਲਜ ਗੜ੍ਹਸ਼ੰਕਰ ਵਿਚ ਹੋਏ ਮੁਕਾਬਲਿਆਂ ਵਿਚ ਬੀ.ਏ.ਐਮ. ਖਾਲਸਾ ਕਾਲਜ ਜੇਤੂ ਰਿਹਾ। ਐਫ.ਸੀ. ਗੜਦੀਵਾਲਾ ਤੇ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਦੇ ਦਰਮਿਆਨ ਹੋਏ ਮੁਕਾਬਲੇ ਵਿਚ ਡੀ.ਏ.ਵੀ ਕਾਲਜ ਜੇਤੂ ਰਿਹਾ।