ਡੇਅਰੀ ਸਿਖਲਾਈ ਲਈ ਕਾਊਸਲਿੰਗ 19 ਸਤੰਬਰ ਨੂੰ

ਅੰਮ੍ਰਿਤਸਰ 17 ਸਤੰਬਰ :- ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਮੰਤਰੀ ਸ੍ਰੀ ਲਾਲਜੀਤ ਸਿੰਘ ਭੁੱਲਰ ਦੇ ਦਿਸਾ ਨਿਰਦੇਸਾ ਤਹਿਤ ਦੋ ਹਫਤੇ ਦੀ ਡੇਅਰੀ ਸਿਖਲਾਈ ਕੇਵਲ ਐਸ. ਸੀ ਜਾਤੀ ਦੇ ਬੇ-ਰੋਜਗਾਰ ਸਿਖਿਆਰਥੀਆਂ ਲੜਕੇ ਅਤੇ ਲੜਕੀਆਂ ਲਈ 27 ਸਤੰਬਰ 2022 ਤੋਂ ਇੰਚਾਰਜ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਦਰ ਵੇਰਕਾ (ਜਿਲ੍ਹਾ ਅੰਮ੍ਰਿਤਸਰ) ਤੋਂ ਸ਼ੁਰੂ ਹੋਣ ਜਾ ਰਹੀ ਹੈ, ਜਿਸ ਦੇ ਲਈ ਸਿਖਿਆਰਥੀਆਂ ਦੀ ਕਾਊਸਲਿੰਗ 19 ਸਤੰਬਰ 2022 ਦਫਤਰ ਡਿਪਟੀ ਡਾਇਰੈਕਟਰ ਡੇਅਰੀ, ਅੰਮ੍ਰਿਤਸਰ ਵਿਖੇ ਕੀਤੀ ਜਾਣੀ ਹੈ। ਸ੍ਰੀ ਵਰਿਆਮ ਸਿੰਘ ਗਿੱਲ ਡਿਪਟੀ ਡਾਇਰੈਕਟਰ ਡੇਅਰੀ ਅੰਮ੍ਰਿਤਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਖਲਾਈ ਦੀ ਯੋਗਤਾ ਘੱਟੋ-ਘੱਟ ਪੰਜਵੀਂ ਪਾਸ ਦੀ ਹੈ ਅਤੇ ਸਿਖਿਆਰਥੀ ਦੀ ਉਮਰ 18 ਤੋਂ 50 ਸਾਲ ਦੇ ਦਰਮਿਆਨ ਹੋਵੇ। ਸਿਖਿਆਰਥੀ ਪਂੇਡੂ ਖੇਤਰ ਦਾ ਵਸਨੀਕ ਹੋਣਾ ਚਾਹੀਦਾ ਹੈਸਿਖਿਆਰਥੀ ਕੋਲ ਜਗ੍ਹਾਂ ਦਾ ਯੋਗ ਪ੍ਰਬੰਧ ਪਸੂ ਰੱਖਣ ਦੇ ਲਈ ਹੋਣਾ ਚਾਹੀਦਾ ਹੈ, ਚਾਰੇ ਦਾ ਪ੍ਰਬੰਧ ਹੋਵੇ ਅਤੇ ਸਿਖਿਆਰਥੀਆਂ ਦਾ ਬੈਕ ਖਾਤਾ ਵੀ ਚਾਲੂ ਹਾਲਤ ਵਿੱਚ ਹੋਣਾ ਚਾਹੀਦਾ ਹੈ। ਸ੍ਰੀ ਗਿੱਲ ਨੇ ਦੱਸਿਆ ਕਿ ਇਹ ਸਿਖਲਾਈ ਸਿਖਿਆਰਥੀਆਂ ਨੂੰ ਬਿਲਕੁਲ ਮੁਫਤ ਕਰਵਾਈ ਜਾਵੇਗੀ ਅਤੇ ਸਿਖਲਾਈ ਸਫਲਤਾ ਪੂਰਵਕ ਪੂਰੀ ਕਰਨ ਉਪਰੰਤ ਸਿਖਿਆਰਥੀਆਂ ਨੂੰ 3500/- ਰੁਪਏ ਵਜੀਫੇ ਵੱਜੋਂ ਵੀ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਟ੍ਰੇਨਿੰਗ ਦੇ ਵਿੱਚ ਸਿਖਿਆਰਥੀਆਂ ਨੂੰ ਦੁਧਾਰੂ ਪਸ਼ੂਆਂ ਦੀਆਂ ਨਸਲਾ, ਖਾਦ-ਖੁਰਾਕ ਅਤੇ ਪਸ਼ੂ ਦੀ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਸਬੰਧੀ ਚਾਹਵਾਨ ਸਿਖਿਆਰਥੀ ਆਪਣੇ ਡਾਕੂਮੈਂਟਸ ਅਸਲ ਅਤੇ ਫੋਟੋਕਾਪੀ (ਪੜ੍ਹਾਈ ਦਾ ਸਰਟੀਫਿਕੇਟ, ਅਧਾਰ ਕਾਰਡ, ਪਾਸਪੋਰਟ ਸਾਈਜ ਫੋਟੋ,ਅਨੁਸੂਚਿਤ ਜਾਤੀ ਸਰਟੀਫਿਕੇਟ ਅਤੇ ਬੈਂਕ ਪਾਸ-ਬੁੱਕ ਦੀ ਫੋਟੋਕਾਪੀ ਲੈ ਕੇ ਦਫਤਰ ਡਿਪਟੀ ਡਾਇਰੈਕਟਰ ਡੇਅਰੀ , ਅੰਮ੍ਰਿਤਸਰ ਨਾਲ ਸੰਪਰਕ ਕੀਤਾ ਜਾਵੇ। ਸ੍ਰੀ ਗਿੱਲ ਨੇ ਦੱਸਿਆ ਕਿ ਟ੍ਰੇਨਿੰਗ ਕਰਨ ਉਪਰੰਤ ਸਿਖਿਆਰਥੀਆਂ ਨੂੰ ਬੈਕਾਂ ਤੋ ਸਸਤੇ ਵਿਆਜ ਦਰਾਂ ਤੇ ਕਰਜਾ ਮੁਹੱਈਆ ਕਰਵਾਇਆ ਜਾਵੇਗਾ ਅਤੇ ਸਰਕਾਰ ਵੱਲੋ ਦੁਧਾਰੂ ਪਸ਼ੂਆਂ ਦੀ ਖਰੀਦ ਤੇ 33 ਪ੍ਰਤੀਸਤ ਸਬਸਿਡੀ ਵੀ ਮੁਹੱਈਆ ਕਰਵਾਈ ਜਾਵੇਗੀ । ਚਾਹਵਾਨ ਸਿਖਿਆਰਥੀ 19 ਸਤੰਬਰ 2022 ਨੂੰ ਸਵੇਰੇ 9:00 ਵਜੇ ਦਫਤਰ ਡਿਪਟੀ ਡਾਇਰੈਕਟਰ ਡੇਅਰੀ, ਅੰਮ੍ਰਿਤਸਰ, ਸਾਹਮਣੇ ਵੇਰਕਾ ਮਿਲਕ ਪਲਾਂਟ, ਨਜਦੀਕ ਬਾਬੇ ਮੂਲੇ ਦੀ ਜਗ੍ਹਾ, ਵੇਰਕਾ ਵਿਖੇ ਕਾਊਸਲਿੰਗ ਦੇ ਲਈ ਹਾਜਰ ਹੋ ਸਕਦੇ ਹਨ।