ਪਟਿਆਲਾ 17 ਸਤੰਬਰ :-ਹਿਊਮਨ ਰਾਈਟਸ ਕੇਅਰ ਆਰਗੇਨਾਈਜੇਸ਼ਨ ਦੀ ਇੱਕ ਵਿਸ਼ੇਸ਼ ਮੀਟਿੰਗ ਅੱਜ ਜਥੇਬੰਦੀ ਦੇ ਜਨਰਲ ਸਕੱਤਰ ਸਤੀਸ਼ ਕਰਕਰਾ ਦੀ ਅਗਵਾਈ ਹੇਠ ਹੋਈ। ਸੰਸਥਾ ਦੇ ਪਹਿਲੇ ਪ੍ਰਧਾਨ ਡਾ: ਨਰ ਬਹਾਦਰ ਦੇ ਅਕਾਲ ਚਲਾਣੇ ਤੋਂ ਬਾਅਦ ਅੱਜ ਦੀ ਮੀਟਿੰਗ ਵਿਚ ਨਵੇਂ ਪ੍ਰਧਾਨ ਦੀ ਚੋਣ ਲਈ, ਵਿਜੇ ਮੋਹਨ ਵਰਮਾ ਅਤੇ ਕਰਨੈਲ ਸਿੰਘ ਚਲੈਲਾ ਨੇ ਐਡਵੋਕੇਟ ਸਤੀਸ਼ ਕਰਕਰਾ ਦਾ ਨਾਮ ਪੇਸ਼ ਕੀਤਾ |
ਇਸ ਤੋਂ ਬਾਅਦ ਮੀਟਿੰਗ ਵਿੱਚ ਹਾਜ਼ਰ ਮੈਂਬਰ ਸਾਹਿਬਾਨ ਨੇ ਸਰਬਸੰਮਤੀ ਨਾਲ ਐਡਵੋਕੇਟ ਸਤੀਸ਼ ਕਰਕਰਾ ਦੇ ਨਾਮ ਤੇ ਪ੍ਰਧਾਨ ਵਜੋਂ ਮੋਹਰ ਲਗਾ ਦਿੱਤੀ। ਇਸ ਤੋਂ ਪਹਿਲਾਂ ਸੰਸਥਾ ਦੇ ਸਾਬਕਾ ਮੁਖੀ ਡਾ: ਨਰ ਬਹਾਦਰ ਦੀ ਵਿਛੜੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ |ਪ੍ਰਧਾਨ ਚੁਣੇ ਜਾਣ ਤੋਂ ਬਾਅਦ ਐਡਵੋਕੇਟ ਸਤੀਸ਼ ਕਰਕਰਾ ਨੇ ਮੀਟਿੰਗਦੀ ਕਰਵਾਈ ਨੂੰ ਅੱਗੇ ਤੋਰਦਿਆਂ ਉਥੇ ਮੌਜੂਦ ਮੈਂਬਰ ਸਾਹਿਬਾਨ ਦੀ ਸਹਿਮਤੀ ਨਾਲ ਸੰਸਥਾ ਲਈ ਕੁਝ ਨਿਯੁਕਤੀਆਂ ਕੀਤੀਆਂ। ਜਿਸ ਵਿੱਚ ਚੇਅਰਮੈਨ ਵਜੋਂ ਪੀ.ਐਲ.ਵਰਮਾ, ਸੀਨੀਅਰ ਮੀਤ ਪ੍ਰਧਾਨ ਵਜੋਂ ਵਿਜੇ ਮੋਹਨ ਵਰਮਾ, ਜਨਰਲ ਸਕੱਤਰ ਕਮ ਪ੍ਰੈਸ ਸਕੱਤਰ ਵਜੋਂ ਕੁਲਦੀਪ ਕੌਰ ਧੰਜੂ, ਹਰਪਾਲ ਮਾਨ ਨੂੰ ਪ੍ਰਿੰਟ ਮੀਡੀਆ ਸਲਾਹਕਾਰ, ਰਿਸ਼ਵ ਜੈਨ, ਕਰਨੈਲ ਸਿੰਘ ਚਲੈਲਾ ਨੂੰ ਸਕੱਤਰ ਕਮ ਮੈਨੇਜਰ ਸਿਲਾਈ ਸੈਂਟਰ ਅਤੇ ਰਾਸ਼ਨ ਵੰਡ ਚੁਣਿਆ ਗਿਆ।ਇਸੇ ਤਰ੍ਹਾਂ ਨਰੇਸ਼ ਖੰਨਾ, ਪਵਨ ਗੁਪਤਾ ਅਤੇ ਬਲਦੇਵ ਸਿੰਘ, ਅਮਰਜੀਤ ਸਿੰਘ ਸੋਢੀ, ਕੁਲਦੀਪ ਸਿੰਘ ਖਾਲਸਾ, ਅਮਰਜੀਤ ਸਿੰਘ ਸੋਢੀ ਅਤੇ ਅਸ਼ੋਕ ਅਗਰਵਾਲ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ, ਜਦਕਿ ਮਨਜਿੰਦਰ ਸਿੰਘ ਮੀਡੀਆ ਸਲਾਹਕਾਰ ਅਤੇ ਆਕਾਸ਼ ਬਾਕਸਰ ਨੂੰ ਸੰਯੁਕਤ ਸਕੱਤਰ ਚੁਣਿਆ ਗਿਆ।ਮੀਟਿੰਗ ਦੇ ਅੰਤ ਵਿੱਚ ਜਥੇਬੰਦੀ ਦੀ ਸਕੱਤਰ ਕੁਲਦੀਪ ਕੌਰ ਧੰਜੂ ਅਤੇ ਸੰਯੁਕਤ ਸਕੱਤਰ ਆਕਾਸ਼ ਬਾਕਸਰ ਨੇ ਹਾਜ਼ਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।