ਪਲੇਅ ਵੇਅ ਸਕੂਲਾਂ ਵੱਲੋਂ ਬੱਚਿਆਂ ਲਈ ਉਪਲਬਧ ਸਹੂਲਤਾਂ ਦਾ ਨਿਰੀਖਣ

ਨਵਾਂਸ਼ਹਿਰ, 22 ਸਤੰਬਰ : ਜ਼ਿਲ੍ਹੇ ਵਿੱਚ ਚੱਲ ਰਹੇ ਪਲੇਅ ਵੇਅ ਸਕੂਲਾਂ ਵਿੱਚ ਬੱਚਿਆਂ ਲਈ ਉਪਲਬਧ ਸਹੂਲਤਾਂ ਦਾ ਅੱਜ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀਆਂ ਟੀਮਾਂ ਵੱਲੋਂ ਵਿਸ਼ੇਸ਼ ਚੈਕਿੰਗ ਮੁਹਿੰਮ ਦੌਰਾਨ ਜਾਇਜ਼ਾ ਲਿਆ ਗਿਆ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਇਸ ਟੀਮ ਵਿੱਚ ਸੀ ਡੀ ਪੀ ਓ ਸੜੋਆ ਪੂਰਨ ਪੰਕਜ, ਸੀ ਡੀ ਪੀ ਓ ਬੰਗਾ ਦਵਿੰਦਰ ਕੌਰ, ਕਲਰਕ ਸਿੰਦਰਪਾਲ, ਸੁਪਰਵਾਈਜ਼ਰ ਨਵਾਂਸ਼ਹਿਰ ਬਲਾਕਕ ਅਮਰਜੀਤ ਕੌਰ ਸ਼ਾਮਿਲ ਸਨ। ਟੀਮ ਵੱਲੋਂ ਆਕਸਫੋਰਡ ਪ੍ਰੀ ਨਰਸਰੀ ਪਲੇਅ ਵੇਅ ਸਕੂਲ ਸਲੋਹ ਰੋਡ ਨਵਾਂਸ਼ਹਿਰ, ਜੈਕ ਐਂਡ ਜਿੱਲ ਪਲੇਅ ਵੇਅ ਪੰਡੋਰਾ ਮੁਹੱਲਾ ਨਵਾਂਸ਼ਹਿਰ, ਸਿਸ਼ੂ ਨਿਕੇਤਨ ਪਲੇਅ ਵੇਅ ਸਕੂਲ ਪੰਡੋਰਾ ਮੁਹੱਲਾ,  ਲੋਟਸ ਪਲੇਅ ਵੇਅ ਸਕੂਲ ਟੀਚਰ ਕਲੋਨੀ ਨਵਾਂਸ਼ਹਿਰ ਅਤੇ ਬਲੋਸਮ ਕਿਡਜ਼ ਪਲੇਅ ਵੇਅ ਸਕੂਲ ਚੰਡੀਗੜ੍ਹ ਰੋਡ ਨਵਾਂਸ਼ਹਿਰ ਦਾ ਜਾਇਜ਼ਾ ਲਿਆ ਗਿਆ।ਟੀਮ ਵੱਲੋਂ ਇਸ ਦੌਰਾਨ ਸਕੂਲ ਪ੍ਰਬੰਧਕਾਂ ਵੱਲੋਂ ਨਿੱਕੇ ਬੱਚਿਆਂ ਬੱਚਿਆਂ ਦੀ ਸੁਰੱਖਿਆ, ਸਿਖਿਆ ਅਤੇ ਉਨ੍ਹਾਂ ਲਈ ਸਕੂਲ 'ਚ ਉਪਲਬਧ ਵਸੀਲਿਆਂ/ਸਹੂਲਤਾਂ ਦਾ ਜਾਇਜ਼ਾ ਲਿਆ ਗਿਆ ਅਤੇ ਉਨ੍ਹਾਂ ਨੂੰ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਆਖਿਆ ਗਿਆ।
ਫ਼ੋਟੋ ਕੈਪਸ਼ਨ: ਪਲੇਅ ਵੇਅ ਸਕੂਲਾਂ ਦੀ ਚੈਕਿੰਗ ਕਰਦੀ ਹੋਈ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀ ਟੀਮ।