ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਕੁਸ਼ਤੀ ਅਖਾੜਾ ਦੇ ਪਹਿਲਵਾਨਾਂ ਨੇ ਜ਼ਿਲ੍ਹੇ ਦੇ ਸਕੂਲ ਪੱਧਰੀ ਕੁਸ਼ਤੀ ਮੁਕਾਬਲਿਆਂ ਵਿਚੋਂ 17 ਗੋਲਡ ਮੈਡਲ ਜਿੱਤੇ

ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਕੁਸ਼ਤੀ ਅਖਾੜਾ ਦੇ ਪਹਿਲਵਾਨਾਂ ਨੇ ਜ਼ਿਲ੍ਹੇ ਦੇ ਸਕੂਲ ਪੱਧਰੀ ਕੁਸ਼ਤੀ ਮੁਕਾਬਲਿਆਂ ਵਿਚੋਂ 17 ਗੋਲਡ ਮੈਡਲ ਜਿੱਤੇ 
ਬੰਗਾ : 26 ਸਤੰਬਰ :-()  ਬੀਤੇ ਦਿਨੀਂ ਪੰਜਾਬ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਕਰਵਾਈਆਂ ਗਈਆਂ । ਇਹਨਾਂ ਖੇਡਾਂ ਵਿਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਕੂਲਾਂ ਦੇ ਹੋਏ ਕੁਸ਼ਤੀ ਖੇਡ ਮੁਕਾਬਲਿਆਂ ਵਿਚੋਂ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਵਿਖੇ ਫਰੀ ਕੁਸ਼ਤੀ ਟਰੇਨਿੰਗ ਪ੍ਰਾਪਤ ਕਰਨ ਵਾਲੇ  ਪਹਿਲਵਾਨਾਂ ਨੇ 17 ਗੋਲਡ ਮੈਡਲ ਤੇ 4 ਸਿਲਵਰ ਮੈਡਲ ਜਿੱਤ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਹ ਜਾਣਕਾਰੀ ਕਲੱਬ ਦੇ ਚੇਅਰਮੈਨ ਮਲਕੀਅਤ ਸਿੰਘ ਬਾਹੜੋਵਾਲ (ਸਾਬਕਾ ਚੇਅਰਮੈਨ ਮਾਰਕਫੈੱਡ ਪੰਜਾਬ) ਨੇ ਨੌਜਵਾਨ ਪਹਿਲਵਾਨ ਲੜਕੇ-ਲੜਕੀਆਂ ਦਾ ਕਲੱਬ ਦੇ ਅਖਾੜੇ ਪਿੰਡ ਬਾਹੜੋਵਾਲ ਵਿਖੇ ਸਨਮਾਨ ਕਰ ਮੌਕੇ ਦਿੱਤੀ । ਸ. ਬਾਹੜੋਵਾਲ ਨੇ ਦੱਸਿਆ ਕਿ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਇਲਾਕੇ ਦੇ ਨੌਜਵਾਨ ਲੜਕੇ-ਲੜਕੀਆਂ  ਨੂੰ ਮੁਫ਼ਤ ਕੁਸ਼ਤੀ ਦੀ ਟਰੇਨਿੰਗ ਦੇ ਰਿਹਾ ਹੈ। ਬੀਤੀ 24 ਸਤੰਬਰ ਨੂੰ ਪੰਜਾਬ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਖੇਡਾਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਜਰਨੈਲ ਸਿੰਘ ਦੀ ਨਿਗਰਾਨੀ ਵਿਚ ਕਰਵਾਈਆਂ ਗਈਆਂ।  ਇਸ ਮੌਕੇ ਹੋਏ ਕੁਸ਼ਤੀ ਮੁਕਾਬਲਿਆਂ ਵਿਚ ਅੰਡਰ 14 ਸਾਲ, ਅੰਡਰ 17 ਸਾਲ ਅਤੇ ਅੰਡਰ 19 ਸਾਲ ਵਰਗਾਂ ਦੇ ਕੁਸ਼ਤੀ ਮੁਕਾਬਲੇ ਹੋਏ। ਜਿਹਨਾਂ ਵਿਚ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਵਿਖੇ ਫਰੀ ਟਰੇਨਿੰਗ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਲੜਕੇ ਅਤੇ ਲੜਕੀਆਂ ਨੇ 17 ਗੋਲਡ ਮੈਡਲ ਅਤੇ 4 ਸਿਲਵਰ ਮੈਡਲ ਜਿੱਤ ਕੇ ਅਖਾੜੇ ਦਾ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਇਹਨਾਂ ਜ਼ਿਲ੍ਹਾ ਪੱਧਰੀ ਕੁਸ਼ਤੀ ਮੁਕਾਬਲਿਆਂ ਵਿਚ ਵਿਚ ਅੰਡਰ 14 ਸਾਲ ਕੁਸ਼ਤੀਆਂ ਲੜਕੇ 35 ਕਿਲੋ ਭਾਰ ਵਰਗ ਵਿਚੋਂ ਯੁਵਰਾਜ ਸਿੰਘ ਪਿੰਡ ਬਾਹੜੋਵਾਲ ਪਹਿਲਾ ਸਥਾਨ, 38 ਕਿਲੋ ਭਾਰ ਵਰਗ ਜਸਕਰਨ ਦੀਪ ਪਿੰਡ ਬਹਿਰਾਮ ਪਹਿਲਾ ਸਥਾਨ, 41 ਕਿਲੋ ਭਾਰ ਵਰਗ ਜਸ਼ਨ ਰੱਤੂ ਪਿੰਡ ਹੱਪੋਵਾਲ ਪਹਿਲਾ ਸਥਾਨ, 45 ਕਿਲੋ ਭਾਰ ਵਰਗ ਦਿਲਸ਼ਾਨ ਸਿੰਘ ਪਿੰਡ ਭਰੋ ਮਜਾਰਾ ਪਹਿਲਾ ਸਥਾਨ, 48 ਕਿਲੋ ਭਾਰ ਵਰਗ ਆਲਮ ਦੀਨ ਪਿੰਡ ਬਾਹੜੋਵਾਲ ਪਹਿਲਾ ਸਥਾਨ, 52 ਕਿਲੋ ਭਾਰ ਵਰਗ ਜ਼ਸ਼ਨਦੀਪ ਸਿੰਘ ਪਿੰਡ ਹੱਪੋਵਾਲ ਨੇ ਪਹਿਲਾ ਸਥਾਨ ਪ੍ਰਾਪਤ ਕਰ ਕੇ ਗੋਲਡ ਮੈਡਲ ਜਿੱਤੇ ਹਨ ਜਦ ਕਿ 55 ਕਿਲੋ ਭਾਰ ਵਰਗ ਵਿਚ ਗੁਰਜੋਤ ਕੁਮਾਰ ਸ਼ੀਂਹਮਾਰ ਪਿੰਡ ਹੱਪੋਵਾਲ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ ਜਿੱਤਿਆ ਹੈ। ਇਸੇ ਤਰ੍ਹਾਂ ਅੰਡਰ 17 ਸਾਲ ਲੜਕੇ ਵਿਚੋਂ 51 ਕਿਲੋ ਭਾਰ ਵਰਗ ਵਿਚੋਂ ਤਨੁਜ ਪਿੰਡ ਮੁਕੰਦਪੁਰ ਪਹਿਲਾ ਸਥਾਨ, 60 ਕਿਲੋ ਭਾਰ ਵਰਗ ਗੁਰਪਿੰਦਰ ਸਿੰਘ ਪਿੰਡ ਹੀਂਉਂ ਪਹਿਲਾ ਸਥਾਨ, 65 ਕਿਲੋ ਭਾਰ ਵਰਗ ਲਾਲ ਹੁਸੈਨ ਪਿੰਡ ਬਾਹੜੋਵਾਲ ਪਹਿਲਾ ਸਥਾਨ, 71 ਕਿਲੋ ਭਾਰ ਵਰਗ ਯੁਵਰਾਜ ਸਿੰਘ ਪਿੰਡ ਮਜਾਰੀ ਪਹਿਲਾ ਸਥਾਨ ਅਤੇ 92 ਕਿਲੋ ਭਾਰ ਵਰਗ ਗੁਰਸਹਿਜ ਪ੍ਰੀਤ ਸਿੰਘ ਪਿੰਡ ਕੰਗਰੋੜ ਨੇ ਪਹਿਲਾ ਸਥਾਨ  ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤੇ ਹਨ।  ਕੁਸ਼ਤੀਆਂ ਦੇ 48 ਕਿਲੋ ਭਾਰ ਵਰਗ ਵਿਚ ਰੋਹਿਤ ਰਾਏ ਪਿੰਡ ਬਾਹੜੋਵਾਲ  ਨੇ ਦੂਜਾ ਸਥਾਨ ਅਤੇ 71 ਕਿਲੋ ਭਾਰ ਵਰਗ ਵਿਚ ਅਰਸ਼ਦੀਪ ਸਿੰਘ ਪਿੰਡ ਮੁਕੰਦਪੁਰ ਨੇ ਦੂਜਾ ਸਥਾਨ ਪ੍ਰਾਪਤ ਕਰ ਕੇ ਸਿਲਵਰ ਮੈਡਲ ਜਿੱਤੇ ਹਨ।
                   ਜਦੋਂ ਕਿ ਲੜਕੀਆਂ ਦੇ ਕੁਸ਼ਤੀਆਂ ਦੇ ਮੁਕਾਬਲਿਆਂ ਵਿਚ ਅੰਡਰ 14 ਸਾਲ ਵਿਚ 38 ਕਿਲੋ ਭਾਰ ਵਰਗ ਵਿਚ ਅਕਾਲਜੋਤ ਕੌਰ ਪਿੰਡ ਚੂਹੜਪੁਰ ਨੇ ਪਹਿਲਾ ਸਥਾਨ ਤੇ 41 ਕਿਲੋ ਭਾਰ ਵਰਗ ਵਿਚ ਹੇਜਲ ਕੌਰ ਪਿੰਡ ਭਰੋ ਮਜਾਰਾ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤੇ ਹਨ। ਇਸੇ ਤਰ੍ਹਾਂ 38 ਕਿਲੋਗ੍ਰਾਮ ਭਾਰ ਵਰਗ ਵਿਚ ਜ਼ਸਨਪ੍ਰੀਤ ਕੌਰ ਪਿੰਡ ਮਾਹਿਲ ਗਹਿਲਾਂ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ ਜਿੱਤਿਆ। ਅੰਡਰ 17 ਸਾਲ ਲੜਕੀਆਂ ਦੇ ਹੋਏ ਕੁਸ਼ਤੀਆਂ ਦੇ ਮੁਕਾਬਲੇ ਵਿਚ 40 ਕਿਲੋ ਭਾਰ ਵਰਗ ਵਿਚੋਂ ਤਾਨੀਆ ਭਾਟੀਆ ਪਿੰਡ ਪੱਲੀਝਿੱਕੀ ਪਹਿਲਾ ਸਥਾਨ,  65 ਕਿਲੋ ਭਾਰ ਵਰਗ ਨਵਜੀਤ ਕੌਰ  ਪਿੰਡ ਮਾਹਿਲ ਗਹਿਲਾਂ ਪਹਿਲਾ ਸਥਾਨ ਅਤੇ 70 ਕਿਲੋ ਭਾਰ ਵਰਗ ਕਿਰਨਦੀਪ ਕੌਰ ਪਿੰਡ ਤਲਵੰਡੀ ਫੱਤੂ  ਨੇ ਪਹਿਲਾ ਸਥਾਨ ਕਰਕੇ ਗੋਲਡ ਮੈਡਲ ਜਿੱਤੇ। ਅੰਡਰ 19 ਸਾਲ ਲੜਕੀਆਂ ਦੇ ਕੁਸ਼ਤੀ ਮੁਕਾਬਲੇ ਵਿਚ 65 ਕਿਲੋਗ੍ਰਾਮ ਭਾਰ ਵਰਗ ਵਿਚ ਅਮਨਦੀਪ ਕੌਰ ਪਿੰਡ ਮਾਹਿਲ ਗਹਿਲਾਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤਿਆ ਹੈ।
                 ਸ. ਮਲਕੀਅਤ ਸਿੰਘ ਬਾਹੜੋਵਾਲ ਚੇਅਰਮੈਨ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ   ਨੇ 17 ਗੋਲਡ ਮੈਡਲ ਅਤੇ 4 ਸਿਲਵਰ ਮੈਡਲ ਜਿੱਤਣ ਵਾਲੇ ਪਹਿਲਵਾਨ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈਆਂ ਵੀ ਦਿੱਤੀਆਂ।  ਉਨ੍ਹਾਂ ਕਿਹਾ ਕਿ ਇਹਨਾਂ ਨੌਜਵਾਨ ਪਹਿਲਵਾਨ ਲੜਕੇ-ਲੜਕੀਆਂ ਨੇ ਸ਼ਾਨਦਾਰ ਕੁਸ਼ਤੀ ਖੇਡ ਕੇ ਗੋਲਡ ਅਤੇ ਸਿਲਵਰ ਮੈਡਲ ਜਿੱਤ ਕੇ ਆਪਣਾ ਨਾਮ ਰੌਸ਼ਨ ਕੀਤਾ ਹੈ, ਉੱਥੇ ਆਪਣੇ ਕੁਸ਼ਤੀ ਕਲੱਬ, ਆਪਣੇ ਸਕੂਲ, ਆਪਣੇ ਪਿੰਡਾਂ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਨਮਾਨ ਸਮਾਰੋਹ ਮੌਕੇ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਚੇਅਰਮੈਨ ਸ. ਮਲਕੀਅਤ ਸਿੰਘ ਬਾਹੜੋਵਾਲ, ਪ੍ਰਿੰਸੀਪਲ ਨਰਿੰਦਰ ਸਿੰਘ ਕਨਵੀਨਰ ਸਕੂਲੀ ਖੇਡਾਂ, ਪ੍ਰਿੰਸੀਪਲ ਅਮਰਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ, ਸ. ਨਵਦੀਪ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਸਕੂਲੀ ਖੇਡਾਂ, ਸ. ਜਸਵੀਰ ਸਿੰਘ ਡੀ ਐਮ ਸਪੋਰਟਸ, ਸ੍ਰੀ ਬਲਬੀਰ ਸੋਂਧੀ ਕੁਸ਼ਤੀ ਕੋਚ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ,  ਸ. ਸੁਰਜੀਤ ਸਿੰਘ ਲੈਕਚਰਾਰ, ਸ. ਸਰਬਜੀਤ ਸਿੰਘ ਸੱਬਾ ਸਾਬਕਾ ਸਰਪੰਚ ਬਾਹੜੋਵਾਲ, ਸ. ਰਣਜੀਤ ਸਿੰਘ ਡੀ ਪੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਹੋ, ਮਾਸਟਰ ਜਗਦੀਸ਼ ਰਾਮ, ਮਾਸਟਰ ਪਰਮਜੀਤ ਸਿੰਘ ਪੱਲੀ ਝਿੱਕੀ ਤੋਂ ਇਲਾਵਾ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ।
ਫੋਟੋ ਕੈਪਸ਼ਨ : ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਕੁਸ਼ਤੀ ਅਖਾੜਾ ਦੇ ਜ਼ਿਲ੍ਹੇ ਦੇ ਸਕੂਲ ਪੱਧਰੀ ਕੁਸ਼ਤੀ ਮੁਕਾਬਲਿਆਂ ਵਿਚੋਂ 17 ਗੋਲਡ ਮੈਡਲ ਤੇ 4 ਸਿਲਵਰ ਮੈਡਲ ਵਿਜੇਤਾ ਨੌਜਵਾਨ ਪਹਿਲਵਾਨਾਂ ਨਾਲ ਯਾਦਗਾਰੀ ਤਸਵੀਰ ਵਿਚ ਚੇਅਰਮੈਨ ਸ. ਮਲਕੀਅਤ ਸਿੰਘ ਬਾਹੜੋਵਾਲ, ਪ੍ਰਿੰਸੀਪਲ ਅਮਰਜੀਤ ਸਿੰਘ, ਸ. ਨਵਦੀਪ ਸਿੰਘ, ਸ੍ਰੀ ਬਲਬੀਰ ਸੋਂਧੀ ਕੁਸ਼ਤੀ ਕੋਚ ਤੇ ਪਤਵੰਤੇ ਸੱਜਣ