ਨਵਾਂਸ਼ਹਿਰ, 29 ਸਤੰਬਰ : ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਕੁੱਝ ਹਿੰਦੂ ਸੰਗਠਨਾਂ ਵੱਲੋਂ ਰਾਮ ਲੀਲਾ ਮੰਚਨ ਦੌਰਾਨ ਅਸ਼ਲੀਲ ਅਤੇ ਫਿਲਮੀ ਗਾਣਿਆਂ 'ਤੇ ਕੁੱਝ ਪਾਤਰਾਂ ਪਾਸੋਂ ਐਕਟਿੰਗ ਕਰਵਾਏ ਜਾਣ 'ਤੇ ਰੋੋਕ ਲਾਏ ਜਾਣ ਦੀ ਮੰਗ ਦੇ ਮੱਦੇਨਜ਼ਰ ਰਾਮ ਲੀਲਾ ਮੰਚਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਸ਼ਲੀਲਤਾ ਜਾਂ ਹਿੰਦੂ ਧਰਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਗਤੀਵਿਧੀਆਂ 'ਤੇ ਰੋਕ ਲਾਉੁਣ ਦੇ ਹੁਕਮ ਜਾਰੀ ਕੀਤੇ ਹਨ। ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰ.2) ਦੀ ਧਾਰਾ 144 ਅਧੀਨ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਹਦੂਦ ਅੰਦਰ ਰਾਮਲੀਲਾ ਮੰਚਨ ਦੌਰਾਨ ਅਭੱਦਰ/ਅਸ਼ਲੀਲ ਗਾਣਿਆਂ ਨੂੰ ਚਲਾਉਣ ਜਾਂ ਉਨ੍ਹਾਂ 'ਤੇ ਨਾਚ ਕਰਵਾਉਣ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਹ ਪਾਬੰਦੀ ਦੇ ਹੁਕਮ 27 ਸਤੰਬਰ ਤੋਂ 6 ਅਕਤੂਬਰ ਤੱਕ ਜਾਰੀ ਰਹਿਣਗੇ।