ਅੰਡਰ-21 ਲੜਕੀਆਂ ਦੇ ਮੁਕਾਬਲਿਆ ਵਿੱਚ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਨੇ ਜ਼ਿਲ੍ਹਾ ਪੱਧਰੀ ਮੁਕਾਬਲੇ ਚ ਝੰਡੀ ਗੱਡੀ

ਕਬੱਡੀ ਅੰਡਰ- 21 ਲੜਕਿਆਂ 'ਚ ਪੋਜੇਵਾਲ ਕਲੱਬ ਨੇ ਐਮ ਬੀ ਜੀ ਸਕੂਲ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ
ਨਵਾਂਸ਼ਹਿਰ, 17 ਅਗਸਤ :  ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਕਰਵਾਈਆ ਜਾ ਰਹੀਆ ਖੇਡਾਂ ਵਤਨ ਪੰਜਾਬ ਦੀਆਂ- 2022 ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਚੌਥੇ ਦਿਨ ਵੀ ਵੱਖ ਵੱਖ ਟੀਮਾਂ ਸਟੇਟ ਖੇਡਾਂ ਲਈ ਕੁਆਲੀਫਾਈ ਕਰਨ ਲਈ ਕਰੜੇ ਸੰਘਰਸ਼ ਚੋਂ ਲੰਘੀਆਂ। ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਅਗਲੇ ਦਿਨਾਂ ਵਿੱਚ ਹੋਣ ਵਾਲੇ ਸੂਬਾ ਪੱਧਰੀ ਮੁਕਾਬਲਿਆਂ ਲਈ ਜ਼ਿਲ੍ਹੇ ਦੀਆਂ ਟੀਮਾਂ ਸਖ਼ਤ ਮੁਕਾਬਲਾ ਦੇ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਖੇਡਾਂ ਵਿੱਚ ਬਲਾਕ ਖੇਡਾਂ ਵਿਚੋਂ ਪਹਿਲੇ ਤੇ ਦੂਜੇ ਥਾਵਾਂ 'ਤੇ ਰਹੀਆਂ ਟੀਮਾਂ ਤੇ ਖਿਡਾਰੀ ਸੂਬਾਈ ਮੁਕਾਬਲਿਆਂ ਲਈ ਜ਼ੋਰ ਅਜਮਾਇਸ਼ ਕਰ ਰਹੇ ਹਨ। ਜ਼ਿਲ੍ਹਾ ਖੇਡ ਅਫ਼ਸਰ ਨੇ ਅੱਜ ਚੌਥੇ ਦਿਨ ਦੇ ਖੇਡ ਮੁਕਾਬਲਿਆਂ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਆਈ ਟੀ ਆਈ ਨਵਾਂਸ਼ਹਿਰ ਵਿਖੇ ਹੋਏ ਅੰਡਰ-21 ਲੜਕਿਆਂ ਦੇ ਮੁਕਾਬਲਿਆਂ ਵਿੱਚ ਕਬੱਡੀ ਕਲੱਬ ਪੋੋਜੇਵਾਲ ਨੇ ਪਹਿਲਾ, ਐਮ ਬੀ ਜੀ ਪਬਲਿਕ ਸਕੂਲ ਪੋਜੇਵਾਲ ਨੇ ਦੂਜਾ, ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਹਾ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-21 ਲੜਕੀਆਂ ਦੇ ਮੁਕਾਬਲਿਆਂ ਵਿੱਚ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਨੇ ਪਹਿਲਾ, ਬਾਬਾ ਗੋਲਾ ਸੀਨੀਅਰ ਸੈਕੰਡਰੀ ਸਕੂਲ ਬੰਗਾ ਨੇ ਦੂਜਾ ਅਤੇ ਐਮ ਐਲ ਬੀ ਜੀ ਕਾਲਜ ਟੱਪਰੀਆ ਖੁਰਦ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 21-40 ਸਾਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਪਿੰਡ ਮਾਲੇਵਾਲ ਨੇ ਪਹਿਲਾ, ਪਿੰਡ ਕਟਵਾਰਾ ਨੇ ਦੂਜਾ, ਸ਼ਹੀਦ ਭਗਤ ਸਿੰਘ ਯੂਥ ਕਲੱਬ ਤਲਵੱਡੀ ਜੱਟਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਾਲੀਵਾਲ ਮੁਕਾਬਲਿਆਂ ਦੇ ਕਨਵੀਨਰ ਅਸ਼ੋਕ ਕੁਮਾਰ ਨੇ ਦੱਸਿਆ ਕਿ 41-50 ਸਾਲ ਵਰਗ ਵਿੱਚ ਬਲਾਚੌਰ ਬਲਾਕ-1 ਦੀ ਟੀਮ ਨੇ ਪਹਿਲਾ ਸਥਾਨ, ਬਲਾਚੌਰ ਬਲਾਕ-2 ਦੀ ਟੀਮ ਨੇ ਦੂਜਾ ਅਤੇ ਬਲਾਕ ਔੜ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲਾਅਨ ਟੈਨਿਸ ਦੇ ਕਨਵੀਨਰ ਰਵਨੀਤ ਸਿੰਘ ਸੈਣੀ ਨੇ ਦੱਸਿਆ ਕਿ ਅੰਡਰ-14 ਲੜਕੀਆਂ ਦੇ ਮੁਕਾਬਲਿਆਂ ਵਿੱਚ ਰਜਨੀ ਕੌਰ ਨੇ ਪਹਿਲਾ ਅਤੇ ਮੰਨਤ ਰਮਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿੱਚ ਸਾਰਥਕ ਜੈਨ ਨੇ ਪਹਿਲਾ, ਹਰੀਤ ਮੰਮਨ ਨੇ ਦੂਜਾ ਅਤੇ ਕੇਸ਼ਵ ਚੌਪੜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੀਆਂ ਦੇ ਮੁਕਾਬਲਿਆਂ ਵਿੱਚ ਰੀਆ ਖੇਰਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕਿਆਂ ਦੇ ਮੁਕਾਬਲਿਆਂ ਵਿੱਚ ਮਨਦੀਪ ਸਿੰਘ ਨੇ ਪਹਿਲਾ, ਸਾਹਿਲ ਚੋਪੜਾ ਨੇ ਦੂਜਾ ਅਤੇ ਰਾਜਵੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉਮਰ ਵਰਗ 21-40 ਵਿੱਚ ਰਵਨੀਤ ਸਿੰਘ ਸੈਣੀ ਨੇ ਪਹਿਲਾ, ਪਰਮਵੀਰ ਸਿੰਘ ਨੇ ਦੂਜਾ ਅਤੇ ਦਵਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
    ਬੈਡਮਿੰਟਨ ਦੇ ਕਨਵੀਨਰ ਹਰਬਿਲਾਸ ਬੱਧਣ ਨੇ ਦੱਸਿਆ ਕਿ ਅੰਡਰ-21 ਲੜਕੇ ਸਿੰਗਲ ਵਿੱਚ ਜਗਰੀਤ ਨੇ ਪਹਿਲਾ ਅਤੇ ਕਰਨਦੀਪ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਲੜਕੇ ਡਬਲ ਵਿੱਚ ਜਗਰੀਤ ਅਤੇ ਮਿਲਨਦੀਪ ਸਿੰਘ ਨੇ ਪਹਿਲਾ ਅਤੇ ਜਨਪ੍ਰੀਤ ਤੇ ਹੈਰੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਲੜਕੇ ਟੀਮ ਈਵੈਂਟ ਵਿੱਚ ਨਵਾਂਸ਼ਹਿਰ-1 ਦੀ ਟੀਮ ਨੇ ਪਹਿਲਾ ਸਥਾਨ ਅਤੇ ਨਵਾਂਸ਼ਹਿਰ ਟੀਮ-2 ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਉਮਰ ਵਰਗ 21-40 ਸਾਲ ਲੜਕੀਆਂ ਦੇ ਸਿੰਗਲ ਮੁਕਾਬਲਿਆਂ ਵਿੱਚ ਨੀਲਮ ਨੇ ਪਹਿਲਾ ਸਥਾਨ ਅਤੇ ਨੀਤਿਕਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਟੀਮ ਈਵੈਂਟ 2 ਵਿੱਚ ਨਵਾਂਸ਼ਹਿਰ ਨੇ ਪਹਿਲਾ ਅਤੇ ਬੈਡਮਿੰਟਨ ਕਲੱਬ ਖਟਕੜ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਲੜਕੇ ਸਿੰਗਲ ਮੁਕਾਬਲਿਆਂ ਵਿੱਚ ਨਿਤਨ ਨੇ ਪਹਿਲਾ ਅਤੇ ਪਵਨ ਕੁਮਾਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ । 21-40 ਲੜਕੇ ਡਬਲ ਮੁਕਾਬਲਿਆਂ ਵਿੱਚ ਪਵਨ ਤੇ ਗੌਰਵ ਮਹਿਤਾ ਨੇ ਪਹਿਲਾ ਅਤੇ ਰਵਿੰਦਰ ਤੇ ਅਨੀਸ ਆਨੰਦ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 21-40 ਔਰਤਾਂ ਦੇ ਮੁਕਾਬਲਿਆ ਵਿੱਚ ਨੀਲਮ ਨੇ ਪਹਿਲਾ ਅਤੇ ਨੀਤਿਕਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕੀਆਂ ਦੇ ਮੁਕਾਬਲਿਆਂ ਵਿੱਚ ਪਰਮਿੰਦਰ ਅਤੇ ਪਲਕ ਵਿਚਕਾਰ ਹੋਏ ਮੁਕਾਬਲਿਆ ਵਿੱਚ ਪਲਕ ਜੇਤੂ ਰਹੀ, ਸਵਿਾਂ ਅਤੇ ਨੰਦਨੀ ਵਿਚਕਾਰ ਹੋਏ ਮੁਕਾਬਲਿਆਂ ਵਿੱਚ ਸਵਿਾਂਗੀ ਜੇਤੂ ਰਹੀ, ਪਲਕ ਅਤੇ ਸਵਿਾਂਗੀ ਵਿਚਕਾਰ ਹੋਏ ਮੁਕਾਬਲਿਆਂ ਵਿੱਚ ਪਲਕ ਜੇਤੂ ਰਹੀ। ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿੱਚ ਦਿਵਾਸ ਅਤੇ ਤਰੁਨ ਬਾਲੀ ਵਿਚਕਾਰ ਹੋਏ ਮੁਕਾਬਲਿਆ ਵਿੱਚ ਦਿਵਾਸ ਜੇਤੂ, ਲਕਸ਼ਮਣ ਅਤੇ ਜੈਸ ਵਿਚਕਾਰ ਹੋਏ ਮੁਕਾਬਲਿਆ ਵਿੱਚ ਲਕਸ਼ਮਣ ਜੇਤੂ, ਰੋਹਿਨ ਅਤੇ ਰਿਸ਼ਵ ਵਿਚਕਾਰ ਹੋਏ ਮੁਕਾਬਲਿਆਂ ਵਿੱਚ ਰੋਹਿਨ ਜੇਤੂ ਰਿਹਾ, ਅਨੁਰਾਜ ਅਤੇ ਨੀਰਜ ਵਿਚਕਾਰ ਹੋਏ ਮੁਕਾਬਲਿਆਂ ਵਿੱਚ ਨੀਰਜ ਜੇਤੂ ਰਿਹਾ।
    ਫੁੱਟਬਾਲ ਦੇ ਕਨਵੀਨਰ ਕਸ਼ਮੀਰ ਸਿੰਘ ਨੇ ਚੌਥੇ ਦਿਨ ਦੇ ਫੁੱਟਬਾਲ ਮੁਕਾਬਲਿਆਂ ਦੀ ਜਾਣਕਾਰੀ ਦਿੰਦੇ ਦੱਸਿਆ ਕਿ ਅੰਡਰ-21 ਲੜਕਿਆਂ ਦੇ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਥੜਾ ਦੀ ਟੀਮ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਲੜਕੀਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਗਤਪੁਰ ਦੀ ਟੀਮ ਨੇ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਫੁੱਟਬਾਲ ਕੋਚ ਅਤੇ ਕਨਵੀਨਰ ਕਸ਼ਮੀਰ ਸਿੰਘ ਨੇ ਜੇਤੂ ਟੀਮਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ।