ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਭਾਗ ਲੈ ਰਹੇ ਖਿਡਾਰੀਆਂ ’ਚ ਭਰਵਾਂ ਜੋਸ਼

ਕੁਲਜੀਤ ਸਿੰਘ ਸਰਹਾਲ ਵਿਸ਼ੇਸ਼ ਤੌਰ 'ਤੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਲਈ ਪੁੱਜੇ
ਬੰਗਾ/ਮੁਕੰਦਪੁਰ, 16 ਸਤੰਬਰ :ਪੰਜਾਬ ਸਰਕਾਰ ਵੱਲੋਂ ਰਾਜ ਦੇ ਭਵਿੱਖ ਅਤੇ ਜੁਆਨੀ ਨੂੰ ਸੰਭਾਲਣ ਲਈ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਪੰਜਾਬ ਨੂੰ ਵਿਸ਼ਵ ਪੱਧਰ 'ਤੇ ਖੇਡਾਂ ਦੇ ਖੇਤਰ 'ਚ ਵੱਖਰੀ ਪਹਿਚਾਣ ਦੇਣਗੀਆਂ, ਜਿਸ ਨਾਲ ਨੌਜੁਆਨਾਂ ਦੀ ਖੇਡਾਂ 'ਚ ਰੁਚੀ ਵਧੇਗੀ ਅਤੇ ਖੇਡ ਗ੍ਰੇਡਿੰਗ ਦੇ ਆਧਾਰ 'ਤੇ ਉਹ ਚੰਗੀਆਂ ਸਰਕਾਰੀ ਨੌਕਰੀਆਂ ਦੇ ਹੱਕਦਾਰ ਵੀ ਬਣਨਗੇ। ਇਹ ਪ੍ਰਗਟਾਵਾ ਅੱਜ ਰਾਜਾ ਸਾਹਿਬ ਸਪੋਰਟਸ ਕਲੱਬ ਗੁਣਾਚੌਰ ਵਿਖੇ ਮੁੱਖ ਮਹਿਮਾਨ ਵਜੋਂ ਪੁੱਜੇ ਸੀਨੀਅਰ ਆਗੂ ਆਮ ਆਦਮੀ ਪਾਰਟੀ ਕੁਲਜੀਤ ਸਿੰਘ ਸਰਹਾਲ ਨੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਬਲਵੀਰ ਕਰਨਾਣਾ, ਇੰਦਰਜੀਤ ਸਿੰਘ ਮਾਨ, ਪਲਵਿੰਦਰ ਸਿੰਘ ਸੋਢੀ, ਸਰਬਜੀਤ ਸਿੰਘ ਸਾਬੀ ਵਿਸ਼ੇਸ਼ ਤੌਰ 'ਤੇ ਹਾਜਰ ਰਹੇੇ। ਜ਼ਿਲਾ ਖੇਡ ਅਫਸਰ ਸ਼ਹੀਦ ਭਗਤ ਸਿੰਘ ਨਗਰ ਹਰਪਿੰਦਰ ਸਿੰਘ ਨੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰਨ ਪੁੱਜੀਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ।  ਜ਼ਿਲ੍ਹਾ ਖੇਡ ਅਫਸਰ ਵੱਲੋਂ ਕੁਲਦੀਪ ਸਿੰਘ ਰਾਣਾ ਪਾਵਰ ਲਿਫਟਿੰਗ ਕਨਵੀਨਰ, ਬਲਜਿੰਦਰ ਸਿੰਘ, ਸੰਤੋਖ ਕੁਮਾਰ ਬਿੱਲਾ ਕਨਵੀਨਰ ਰਾਜਾ ਸਾਹਿਬ ਸਪੋਰਟਸ ਕਲੱਬ ਗੁਣਾਚੌਰ ਅਤੇ ਅਰਵਿੰਦ ਬਸਰਾ ਕੋ-ਕਨਵੀਨਰ ਦਾ ਉਚੇਚੇ ਤੌਰ 'ਤੇ ਇਸ ਟੂਰਨਾਮੈਂਟ ਨੂੰ ਨੇਪਰੇ ਚਾੜ੍ਹਨ ਲਈ ਉਨ੍ਹਾਂ ਦੇ ਯੋਗਦਾਨ ਲਈ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਗਿਆ। ਮੁੱਖ ਮਹਿਮਾਨ ਵੱਲੋਂ ਇਸ ਟੂਰਨਾਮੈਂਟ ਵਿਚ ਜੇਤੂ ਖਿਡਾਰੀਆਂ ਨੂੰ ਮੈਡਲਾਂ ਦੀ ਵੰਡ ਕੀਤੀ ਗਈ। ਹਰਪਿੰਦਰ ਸਿੰਘ ਜ਼ਿਲ੍ਹਾ ਖੇਡ ਅਫਸਰ ਵਲੋਂ ਪਾਵਰਲਿਫਟਿੰਗ ਖੇਡ ਦੇ ਦੱਸੇ ਗਏ ਨਤੀਜਿਆਂ ਦਾ ਵੇਰਵਾ ਇਸ ਪ੍ਰਕਾਰ ਹੈ :-   ਵੇਟਲਿਫਟਿੰਗ ਮੁਕਾਬਲਿਆਂ (ਰਾਜਾ ਸਾਹਿਬ ਸਪੋਰਟਸ ਕਲੱਬ ਵੇਟਲਿਫਟਿੰਗ ਅਖਾੜਾ ਗੁਣਾਚੌਰ) ਅੰਡਰ-21 ਤੋਂ 40 ਸਾਲ 120 ਕਿਲੋ ਭਾਰ ਵਰਗ ਵਿਚ ਸੰਦੀਪ ਖੋਸਲਾ ਨੇ 520 ਕਿਲੋ ਭਾਰ ਚੁੱਕ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਤੁਸ਼ਾਰ ਸ਼ਰਮਾ ਨੇ 440 ਕਿਲੋ ਭਾਰ ਚੁੱਕ ਕੇ ਦੂਜਾ ਸਥਾਨ ਪ੍ਰਾਪਤ ਕੀਤਾ। 105 ਕਿਲੋ ਭਾਰ ਵਰਗ ਵਿਚ ਭਾਗਵਿੰਦਰ ਸਿੰਘ ਨੇ 666 ਕਿਲੋ ਚੁੱਕ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਮਨਪ੍ਰੀਤ ਸਿੰਘ ਨੇ 505 ਕਿਲੋ ਭਾਰ ਚੁੱਕ ਕੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 (105 ਕਿਲੋ ਭਾਰ ਵਰਗ ਵਿਚ) ਸਮਾਈਲ ਨੇ 350 ਕਿਲੋ ਭਾਰ ਚੱੁਕ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-21 (93 ਕਿਲੋ ਭਰ ਵਰਗ ਵਿਚ) ਹਰਵਿੰਦਰ ਸਿੰਘ ਨੇ 410 ਕਿਲੋ ਭਾਰ ਚੁੱਕ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸਤਨਾਮ ਰਾਮ ਨੇ 400 ਕਿਲੋ ਭਾਰ ਚੱੁਕ ਕੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਅਕਸ਼ਿਤ ਸ਼ਰਮਾ ਨੇ 285 ਕਿਲੋ ਭਾਰ ਚੁੱਕ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਲੜਕੇ 83 ਕਿਲੋ ਭਾਰ ਵਰਗ ਵਿਚ ਹਰਮਨਜੀਤ ਸਿੰਘ ਨੇ 422 ਕਿਲੋ ਭਾਰ ਚੁੱਕ ਕੇ ਪਹਿਲਾ ਸਥਾਨ, ਰਮਨਦੀਪ ਸਿੰਘ ਨੇ 420 ਕਿਲੋ ਭਾਰ ਚੱੁਕ ਕੇ ਦੂਜਾ ਅਤੇ ਰੋਹਨ ਕੁਮਾਰ ਨੇ 335 ਕਿਲੋ ਭਾਰ ਚੱੁਕ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੀਆਂ ਵਿਚ 52 ਕਿਲੋ ਭਾਰ ਵਰਗ ਵਿਚ ਤਰਨਦੀਪ ਕੌਰ ਨੇ 122 ਕਿਲੋ ਭਾਰ ਚੱਕ ਕੇ ਪਹਿਲਾ ਸਥਾਨ, ਜਸ਼ਨਦੀਪ ਕੌਰ ਨੇ 72 ਕਿਲੋ ਭਰ ਵਰਗ ਵਿਚ 112 ਕਿਲੋ ਭਾਰ ਚੁੱਕ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।