ਬੈਡਮਿੰਟਨ ਹਾਲ ਨਵਾਂਸ਼ਹਿਰ ਵਿਖੇ ਕੀਤੀ ਇਨਾਮਾਂ ਦੀ ਵੰਡ
ਨਵਾਂਸ਼ਹਿਰ, 16 ਸਤੰਬਰ - ਨਵਾਂਸ਼ਹਿਰ ਦੇ ਐਸ ਡੀ ਐਮ ਸ਼ਿਵਰਾਜ ਸਿੰਘ ਬੱਲ ਨੇ ਅੱਜ ਬੈਡਮਿੰਟਨ ਹਾਲ ਨਵਾਂਸ਼ਹਿਰ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਮੁਹੱਈਆ ਕਰਵਾਇਆ ਇਹ ਮੰਚ ਚੰਗੇ ਖਿਡਾਰੀਆਂ ਦੀ ਪਨੀਰੀ ਤਿਆਰ ਕਰਨ ਅਤੇ ਅਗਲੇ ਪੱਧਰਾਂ 'ਤੇ ਮੁਕਾਬਲੇ ਲਈ ਤਿਆਰ ਕਰਨ 'ਚ ਅਹਿਮ ਭੂਮਿਕਾ ਅਦਾ ਕਰੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਜਰਖੇਜ਼ ਧਰਤੀ ਕੇਵਲ ਫ਼ਸਲ ਉਤਪਾਦਨ ਲਈ ਹੀ ਨਹੀਂ ਬਲਕਿ ਖਿਡਾਰੀਆਂ ਦੀ ਖੇਡ ਪਨੀਰੀ ਵਜੋਂ ਵੀ ਜਾਣੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖਿਡਾਰੀ ਕੌਮੀ ਅਤੇ ਕੌਮਾਂਤਰੀ ਪੱਧਰ 'ਤੇੇ ਆਪਣੇ ਜੁੱਸੇ ਦਾ ਲੋਹਾ ਮੰਨਵਾ ਚੁੱਕੇ ਹਨ ਅਤੇ ਖੇਡਾਂ ਵਤਨ ਪੰਜਾਬ ਦੀਆਂ ਉਨ੍ਹਾਂ ਦੀ ਖੇਡ ਨੂੰ ਹੋਰ ਤਰਾਸ਼ਣ 'ਚ ਮੱਦਦ ਕਰਨਗੀਆਂ। ਉਨ੍ਹਾਂ ਇਸ ਮੌਕੇ ਖੇਡਾਂ ਦੇ ਆਯੋਜਨ 'ਚ ਸਹਿਯੋਗ ਦੇਣ ਵਾਲੇ ਹਰਬਿਲਾਸ ਬੱਧਣ ਕਨਵੀਨਰ, ਗੁਰਪਿੰਦਰ ਕੌਰ, ਬੀ ਐਲ਼ ਐਮ ਕਾਲਜ ਨੂੰ ਅਤੇ ਨਿਤਿਨ ਵਾਲੰਟੀਅਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਆਈ ਟੀ ਆਈ ਸਟੇਡਅਮ ਨਵਾਂਸ਼ਹਿਰ ਵਿਖੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰਨ ਪੁੱਜੇ ਵਿਧਾਇਕ ਸੰਤੋਸ਼ ਕਟਾਰੀਆ ਦੇ ਪ੍ਰਤੀਨਿਧ ਵਜੋਂ ਕਰਨਵੀਰ ਕਟਾਰੀਆ ਨੇ ਖਿਡਾਰੀਆਂ ਦਾ ਉਤਸ਼ਾਹ ਵਧਾਉਂਦੇ ਹੋਏ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੇ ਜ਼ਿਲ੍ਹੇ ਤੇ ਪੰਜਾਬ ਦਾ ਪੂਰੀ ਦੁਨੀਆ ਵਿਚ ਖੇਡਾਂ ਦੇ ਖੇਤਰ 'ਚ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸ੍ਰੀਮਤੀ ਜਸਕਰਨ ਕੌਰ ਕਬੱਡੀ ਕੋਚ, ਸ੍ਰੀਮਤੀ ਗੁਰਜੀਤ ਕੌਰ ਕਬੱਡੀ ਕੋਚ ਅਤੇ ਸਮੂਹ ਕਨਵੀਨਰ ਅਤੇ ਸਮੂਹ ਦਫਤਰੀ ਸਟਾਫ ਵੀ ਮੌਜੂਦ ਸਨ।
ਜ਼ਿਲ੍ਹਾ ਖੇਡ ਅਫਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਅੱਜ ਤੀਜੇ ਦਿਨ ਹੋਏ ਵੱਖ-ਵੱਖ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ 1300 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ। ਉਨ੍ਹਾਂ ਨਤੀਜਿਆਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਬੈਡਮਿੰਟਨ (ਬੈਡਮਿੰਟਨ ਹਾਲ ਨਵਾਂਸ਼ਹਿਰ) ਅੰਡਰ-21 ਲੜਕੇ ਸਿੰਗਲ ਕਰਨਦੀਪ ਸਿੰਘ ਨੇ ਪਹਿਲੇ ਸਥਾਨ ਪ੍ਰਾਪਤ ਕੀਤਾ। ਅੰਡਰ-21 ਲੜਕੀਆਂ ਸਿੰਗਲ ਵਿਚ ਨਿਲਾਕੀ ਨੇ ਪਹਿਲਾ ਸਥਾਨ ਅਤੇ ਸਾਇਨਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਲੜਕੀਆਂ ਡਬੱਲਜ਼ ਵਿਚ ਚੰਚਲ ਮਾਨ ਅਤੇ ਦਿਲਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਹਰਲੀਨ ਕੁਮਾਰੀ ਅਤੇ ਗੁਰਪ੍ਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਟੀਮ ਈਵੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਐਮ ਡੀ ਬੀ ਜੀ ਜੀ ਜੀ ਗਰਲਜ਼ ਕਾਲਜ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਟੇਬਲ-ਟੈਨਿਸ (ਆਰ ਕੇ ਆਰੀਆ ਕਾਲਜ) ਅੰਡਰ-21 ਲੜਕੇ ਵਿਚ ਬਾਬਾ ਵਜੀਰ ਸਿੰਘ ਗਰਲਜ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਨੇ ਪਹਿਲਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਅਤੇ ਦੁਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਤੋਂ 40 ਸਾਲ ਵਿਚ ਹਰਨੇਕ ਸਿੰਘ (ਸਿਵਲ ਸਰਜਨ ਦਫ਼ਤਰ ਨਵਾਂਸ਼ਹਿਰ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-40 ਤੋਂ 50 ਸਾਲ 'ਚ ਦੇਸ ਰਾਜ (ਪੀ ਟੀ ਆਈ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਤੋਂ 40 ਵਿਅਕਤੀਗਤ ਵਿਚ ਲੈਕਚਰਾਰ ਵਿਸ਼ਾਲ ਬਾਟਾ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਖਟਕੜ ਕਲਾਂ ਨੇ ਪਹਿਲਾ ਸਥਾਨ ਅਤੇ ਪ੍ਰਦੀਪ ਸਿੰਘ ਸੰਧੂ (ਡੀ ਪੀ ਈ) ਪੱਲੀ ਝਿੱਕੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 50 ਸਾਲ ਤੋਂ ਉਪਰ ਵਰਗ 'ਚ ਸੁਰਿੰਦਰ ਤਿ੍ਰਪਾਠੀ ਨੇ ਪਹਿਲਾ ਸਥਾਨ ਅਤੇ ਲੈਕਚਰਾਰ ਦਿਨੇਸ਼ ਗੌਤਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਲੜਕੀਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਨੇ ਪਹਿਲਾ ਸਥਾਨ ਅਤੇ ਬਾਬਾ ਵਜੀਰ ਸਿੰਘ ਖਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਤੋਂ 40 ਵਿਅਤਕੀਗਤ ਮੁਕਾਬਲੇ 'ਚ ਗੁਰਮੀਤ ਕੌਰ (ਡੀ ਪੀ ਈ) ਸਰਕਾਰੀ ਹਾਈ ਸਕੂਲ ਰੱਕੜਾ ਢਾਹਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕਬੱਡੀ ਸਰਕਲ ਸਟਾਈਲ (ਆਈ ਟੀ ਆਈ ਸਟੇਡੀਅਮ ਨਵਾਂਸ਼ਹਿਰ) ਅੰਡਰ -21 ਲੜਕੇ 'ਚ ਪਿੰਡ ਜੱਬੋਵਾਲ ਦੀ ਟੀਮ ਨੇ ਪਹਿਲਾ ਸਥਾਨ, ਪਿੰਡ ਮੁੰਕਦਪੁਰ ਨੇ ਦੂਜਾ ਸਥਾਨ ਅਤੇ ਪਿੰਡ ਰੱਤੇਵਾਲ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਤੋਂ 40 ਸਾਲ ਵਿਚ ਪਿੰਡ ਸਰਹਾਲ ਕਾਜੀਆਂ ਦੀ ਟੀਮ ਨੇ ਪਹਿਲਾ ਸਥਾਨ, ਪਿੰਡ ਮੁੰਕਦਪੁਰ ਦੀ ਟੀਮ ਨੇ ਦੂਜਾ ਸਥਾਨ ਅਤੇ ਪਿੰਡ ਲਿੱਧੜ ਕਲਾਂ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।