ਜੂਡੋ, ਵਾਲੀਬਾਲ, ਬਾਸਕਿਟਬਾਲ, ਹੈਂਡਬਾਲ ਤੇ ਕਬੱਡੀ ਦੇ ਖਿਡਾਰੀਆਂ ਨੇ ਖੂਬ ਵਹਾਇਆ ਪਸੀਨਾ

ਹੁਸ਼ਿਆਰਪੁਰ, 14 ਸਤੰਬਰ: 'ਖੇਡਾਂ ਵਤਨ ਪੰਜਾਬ ਦੀਆਂ' ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਅੱਜ ਜੂਡੋ, ਵਾਲੀਬਾਲ, ਬਾਸਕਿਟਬਾਲ, ਹੈਂਡਬਾਲ ਅਤੇ ਕਬੱਡੀ ਨੈਸ਼ਨਲ ਸਟਾਈਲ ਦੇ ਖਿਡਾਰੀਆਂ ਨੇ ਖੂਬ ਪਸੀਨਾ ਵਹਾਇਆ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜੂਡੋ ਦੇ ਅੰਡਰ-14 ਲੜਕੀਆਂ ਦੇ 28 ਕਿਲੋ ਭਾਰ ਵਰਗ ਵਿਚ ਪ੍ਰਭਜੋਤ ਪਹਿਲੇ, ਰੇਸ਼ਮਾ ਦੂਜੇ ਅਤੇ ਨੰਦਿਨੀ ਤੇ ਨੇਹਾ ਤੀਜੇ ਸਥਾਨ 'ਤੇ ਰਹੀ। 36 ਕਿਲੋ ਭਾਰ ਵਰਗ ਵਿਚ ਅਰਸ਼ਪ੍ਰੀਤ ਪਹਿਲੇ, ਕਰਿਤਕਾ ਦੂਜੇ ਅਤੇ ਅਰਸ਼ਦੀਪ ਅਤੇ ਹਰਮਨ ਤੀਜੇ ਸਥਾਨ 'ਤੇ ਰਹੀਆਂ। 44 ਕਿਲੋ ਭਾਰ ਵਰਗ ਵਿਚ ਗੁਰਲੀਨ ਜੇਤੂ ਰਹੀ। 52 ਕਿਲੋ ਭਾਰ ਵਰਗ ਵਿਚ ਮਿਹਰਪ੍ਰੀਤ ਪਹਿਲੇ ਅਤੇ ਪੂਜਾ ਦੂਜੇ ਸਥਾਨ 'ਤੇ ਰਹੀ। 57 ਕਿਲੋ ਭਾਰ ਵਰਗ ਵਿਚ ਸਮਿਸ਼ਠਾ ਪਹਿਲੇ ਅਤੇ ਸਰਿਤਾਪਾਲ ਦੂਜੇ ਸਥਾਨ 'ਤੇ ਰਹੀ। 32 ਕਿਲੋ ਭਾਰ ਵਰਗ ਵਿਚ ਅੰਜਲਿਨਾ ਪਹਿਲੇ, ਰਮਨਜੋਤ ਦੂਜੇ ਅਤੇ ਉਰਮਿੰਦਰ ਤੇ ਈਸ਼ਾ ਤੀਜੇ ਸਥਾਨ 'ਤੇ ਰਹੀਆਂ। 40 ਕਿਲੋ ਭਾਰ ਵਰਗ ਵਿਚ ਨੇਹਾ ਪਹਿਲੇ, ਪਲਵੀ ਦੂਜੇ ਅਤੇ ਰਾਣੀ ਕੁਮਾਰ ਅਤੇ ਰਵਨੀਤ ਤੀਜੇ ਸਥਾਨ 'ਤੇ ਰਹੀ। 48 ਕਿਲੋ ਭਾਰ ਵਰਗ ਵਿਚ ਚੰਚਲਾ ਜੇਤੂ ਰਹੀ। 57 ਕਿਲੋ ਭਾਰ ਵਰਗ ਵਿਚ ਮੋਨਿਕਾ ਪਹਿਲੇ, ਈਸ਼ਪ੍ਰੀਤ ਦੂਜੇ ਸਥਾਨ 'ਤੇ ਰਹੀ।
ਵਾਲੀਬਾਲ ਮੁਕਾਬਲਿਆਂ ਵਿਚ ਜੌੜਾ ਤੇ ਤਲਵਾੜਾ ਦੇ ਮੁਕਾਬਲਿਆਂ ਵਿਚ ਜੌੜਾ, ਅਜਨੋਹਾ ਤੇ ਭੂੰਗਾ ਦੇ ਮੁਕਾਬਲਿਆਂ ਵਿਚ ਭੂੰਗਾ, ਪੰਡੋਰੀ ਅਤੇ ਬੀਣੇਵਾਲ ਦੇ ਮੁਕਾਬਲਿਆਂ ਵਿਚ ਬੀਨੇਵਾਲ, ਦਸੂਹ ਤੇ ਜਹੂਰਾ ਦੇ ਮੁਕਾਬਲਿਆਂ ਵਿਚ ਦਸੂਹਾ ਅਤੇ ਤਲਵਾੜਾ ਤੇ ਦਸੂਹਾ ਦੇ ਮੁਕਾਬਲਿਆਂ ਵਿਚ ਦਸੂਹਾ ਜੇਤੂ ਰਿਹਾ।
ਅੰਡਰ-17 ਲੜਕਿਆਂ ਦੇ ਬਾਸਕਿਟਬਾਲ ਮੁਕਾਬਲਿਆਂ ਵਿਚ ਗੜ੍ਹਦੀਵਾਲਾ ਗਰੇਟਰਸ, ਪੁਰਹੀਰਾਂ, ਮੜੂਲੀ ਬ੍ਰਾਹਮਣਾਂ ਅਤੇ ਯੂਨਾਈਟਡ ਕਲੱਬ ਮੜੂਲੀ ਬ੍ਰਾਹਮਣਾਂ ਜੇਤੂ ਰਹੇ। ਲੜਕੀਆਂ ਦੇ ਮੁਕਾਬਲੇ ਵਿਚ ਮੜੂਲੀ ਬ੍ਰਾਹਮਣਾਂ ਜੇਤੂ ਰਿਹਾ।
ਕਬੱਡੀ ਨੈਸ਼ਨਲ ਸਟਾਈਲ ਅੰਡਰ-17 ਲੜਕਿਆਂ ਦੇ ਮੁਕਾਬਲਿਆਂ ਵਿਚ ਹੁਸ਼ਿਆਰਪੁਰ, ਭੂੰਗਾ, ਗੜ੍ਹਸ਼ੰਕਰ ਤੇ ਤਲਵਾੜਾ ਜੇਤੂ ਰਹੇ।
ਹੈਂਡਬਾਲ ਅੰਡਰ-17 ਲੜਕਿਆਂ ਦੇ ਪਹਿਲੇ ਸੈਮੀਫਾਈਨਲ ਵਿਚ ਮੇਘੋਵਾਲ ਤੇ ਹਾਜੀਪੁਰ ਦਾ ਮੁਕਾਬਲਾ ਹੋਵੇਗਾ ਜਦਕਿ ਦੂਜੇ ਸੈਮੀਫਾਈਨਲ ਵਿਚ ਪਥਿਆਲ ਅਤੇ ਤਲਵਾੜੇ ਦਾ ਮੁਕਾਬਲਾ ਹੋਵੇਗਾ। ਇਸੇ ਤਰ੍ਹਾਂ ਲੜਕੀਆਂ ਦੇ ਮੁਕਾਬਲੇ ਵਿਚ ਪਹਿਲਾ ਸੈਮੀਫਾਈਨਲ ਰੇਲਵੇ ਮੰਡੀ ਅਤੇ ਸੀਕਰੀ ਵਿਚ ਅਤੇ ਦੂਜਾ ਸੈਮੀਫਾਈਨਲ ਮੇਘੋਵਾਲ ਤੇ ਪੰਨਵਾਂ ਵਿਚ ਹੋਵੇਗਾ।