ਖੇਡਾਂ ਵਤਨ ਪੰਜਾਬ ਦੀਆਂ, ਜ਼ਿਲ੍ਹਾ ਪੱਧਰੀ ਖੇਡਾਂ ਦੇ ਦੂਸਰੇ ਦਿਨ 1300 ਤੋਂ ਵਧੇਰੇ ਖਿਡਾਰੀਆਂ ਨੇ ਦਿਖਾਏ ਵੱਖ-ਵੱਖ ਖੇਡ ਮੁਕਾਬਲਿਆਂ ’ਚ ਜ਼ੋਰ

ਨਵਾਂਸ਼ਹਿਰ 15 ਸਤੰਬਰ : ਜ਼ਿਲ੍ਹੇ 'ਚ ਵੱਖ-ਵੱਖ ਥਾਂਵਾਂ 'ਤੇ ਚੱਲ ਰਹੇ 'ਖੇਡਾਂ ਵਤਨ ਪੰਜਾਬ ਦੀਆਂ' ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ 'ਚ ਦੂਸਰੇ ਦਿਨ 1300 ਤੋਂ ਵਧੇਰੇ ਖਿਡਾਰੀਆਂ ਨੇ ਆਪੋ-ਆਪਣੀ ਖੇਡ ਪ੍ਰਤਿਭਾ ਦਾ ਮੁਜ਼ਾਹਰਾ ਕੀਤਾ। ਜ਼ਿਲ੍ਹੇ 'ਚ ਵੱਖ-ਵੱਖ ਖੇਡ ਮੁਕਾਬਲਿਆਂ ਨੂੰ ਨਿਰਵਿਘਨਤਾ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਥਾਂਵਾਂ 'ਤੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਨੂੰ ਲੈ ਕੇ ਖਿਡਾਰੀਆਂ 'ਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ 19 ਖੇਡਾਂ ਦੇ ਮੁਕਾਬਲੇ ਵੱਖ-ਵੱਖ ਉਮਰ ਵਰਗਾਂ 'ਚ ਕਰਵਾਏ ਜਾ ਰਹੇ ਹਨ।
ਜ਼ਿਲ੍ਹਾ ਖੇਡ ਅਫ਼ਸਰ ਨੇ ਖੇਡ ਮੁਕਾਬਲਿਆਂ ਨੂੰ ਨਿਰਵਿਘਨਤਾ ਨਾਲ ਨੇਪਰੇ ਚਾੜ੍ਹਨ 'ਚ ਸ੍ਰੀਮਤੀ ਜਸਕਰਨ ਕੌਰ ਕਬੱਡੀ ਕੋਚ, ਕਸ਼ਮੀਰ ਸਿੰਘ ਫੁੱਟਬਾਲ ਕੋਚ, ਸ੍ਰੀਮਤੀ ਗੁਰਜੀਤ ਕੌਰ ਕਬੱਡੀ ਕੋਚ, ਗੁਰਪ੍ਰੀਤ ਸਿੰਘ, ਫੁੱਟਬਾਲ ਕੋ-ਕਨਵੀਨਰ, ਦੇਸ ਰਾਜ ਕਨਵੀਨਰ, ਟੇਬਲ ਟੈਨਿਸ, ਹਰਬਿਲਾਸ ਬੱਧਨ, ਬੈਡਮਿੰਟਨ, ਰਵਨੀਤ ਸਿੰਘ ਲਾਅਨ ਟੈਨਿਸ,ਕਨਵੀਨਰ, ਕੁਲਵਿੰਦਰ ਕੁਮਾਰ ਹਾਕੀ ਕੋ-ਕਨਵੀਨਰ, ਸੁਖਵਿੰਦਰ ਸਿੰਘ ਉੜਾਪੜ(ਹਾਕੀ) ਕਨਵੀਨਰ, ਸੰਤੋਖ ਕੁਮਰ ਬਿੱਲਾ, ਬਲਵੀਰ ਕੁਮਾਰ, ਕੁਸ਼ਤੀ, ਕਨਵੀਨਰ, ਗੁਰਪਿੰਦਰ ਕੌਰ ਹੈਂਡਬਾਲ, ਕਨਵੀਨਰ ਅਦਿ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਦੂਸਰੇ ਦਿਨ ਆਈ ਟੀ ਆਈ ਸਟੇਡੀਅਮ ਨਵਾਂਸ਼ਹਿਰ ਵਿਖੇ ਹੋਏ ਕਬੱਡੀ ਸਰਕਲ ਸਟਾਈਲ ਅੰਡਰ-14 ਲੜਕੇ 'ਚ ਆਦਰਸ਼ ਸਕੂਲ ਨਵਾਂਸ਼ਹਿਰ ਦਾ ਪਹਿਲਾ, ਜੱਬੋਵਾਲ ਦਾ ਦੂਜਾ ਤੇ ਰੱਤੇਵਾਲ ਦਾ ਤੀਜਾ ਸਥਾਨ ਰਿਹਾ। ਰਾਜਾ ਸਾਹਿਬ ਸਪੋਰਟਸ ਕਲੱਬ (ਵੇਟਲਿਫ਼ਟਿੰਗ ਅਖਾੜਾ) ਗੁਣਾਚੌਰ ਵਿਖੇ ਵੇਟਲਿਫਟਿੰਗ ਅੰਡਰ-14 ਲੜਕੀਆਂ 35 ਕਿਲੋ 'ਚ ਹਰਜੀਵਨ ਕੌਰ, 45 ਕਿਲੋ 'ਚ   ਮੰਨਦੀਪ ਕੌਰ,   ਅੰਡਰ -17 49 ਕਿਲੋ 'ਚ ਗੁਰਲੀਨ ਕੌਰ, 45 ਕਿਲੋ 'ਚ ਹਰਜਿੰਦਰ ਕੌਰ, 49 ਕਿਲੋ 'ਚ ਪੂਜਾ ਸੁਮਨ, ਅੰਡਰ -21 ਲੜਕੀਆਂ 'ਚ 81 ਕਿਲੋ 'ਚ ਗੁਰਲੀਨ ਕੌਰ, 81 ਕਿਲੋੋ ਪਲੱਸ 'ਚ ਹਰਜੋਤ ਕੌਰ, 64 ਕਿਲੋ 'ਚ ਰੰਜਨਾ, 71 ਕਿਲੋ 'ਚ ਕਾਜਲ, ਅੰਡਰ-14 ਲੜਕੇ 37 ਕਿਲੋ 'ਚ ਯੁਵਰਾਜ, 43 ਕਿਲੋ 'ਚ ਰਮਜੋਤ ਕੁਮਾਰ, 49 ਕਿਲੋ 'ਚ ਆਰੀਅਨ ਭੰਗੂ, 55 ਕਿਲੋ 'ਚ ਜੁਝਾਰ ਸਿੰਗ ਚੌਹਾਨ, ਅੰਡਰ-21 ਲੜੇ 'ਚ 55 ਕਿਲੋ 'ਚ ਰੋਬਿਨ, 61 ਕਿਲੋ 'ਚ ਗੁਰਵਿੰਦਰ ਸਿੰਘ, 81 ਕਿਲੋ 'ਚ ਗੁਰਲਾਲ ਚੌਹਾਨ, ਅੰਡਰ-17 ਲੜਕੇ 'ਚ 49 ਕਿਲੋ 'ਚ ਦਲਜੀਤ ਬਸਰਾ, 67 ਕਿਲੋ 'ਚ ਸਾਹਿਲ ਵਿਰਦੀ ਪਹਿਲੇ ਸਥਾਨ 'ਤੇ ਰਹੇ। ਰਾਜਾ ਸਾਹਿਬ ਸਪੋਰਟਸ ਕਲੱਬ (ਵੇਟਲਿਫਟਿੰਗ ਅਖਾੜਾ) ਗੁਣਾਚੌਰ  ਵਿਖੇ ਹੀ ਪਾਵਰ ਲਿਫਟਿੰਗ ਅੰਡਰ-17 ਲੜਕੀਆਂ  'ਚ 52 ਕਿਲੋ 'ਚ ਤਰਨਦੀਪ ਕੌਰ 122 ਕਿਲੋ ਭਾਰ ਚੁੱਕ ਕੇ ਪਹਿਲੇ, 74 ਕਿਲੋ ਪਲੱਸ 'ਚ ਜਸ਼ਨਦੀਪ ਕੌਰ 112 ਕਿਲੋ ਭਾਰ ਚੁੱਕ ਕੇ ਪਹਿਲੇ, ਅੰਡਰ-17 ਲੜਕੇ 'ਚ 59 ਕਿਲੋ 'ਚ ਪਿਆਰੇ ਬਾਬੂ 364 ਕਿਲੋ ਭਾਰ ਚੁੱਕ ਕੇ ਪਹਿਲੇ ਅਤੇ ਅੰਡਰ-21 'ਚ 53 ਕਿਲੋ 'ਚ ਇੰਦਰਪ੍ਰੀਤ ਸਿੰਘ 233 ਕਿਲੋ ਭਾਰ ਚੁੱਕ ਕੇ ਪਹਿਲੇ ਸਥਾਨ 'ਤੇ ਰਹੇ।  ਖਾਲਸਾ ਸਕੂਲ ਨਵਾਂਸ਼ਹਿਰ ਵਿਖੇ ਫੁੱਟਬਾਲ ਅੰਡਰ-14 ਲੜਕੇ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਥੜਾਂ ਦਾ ਪਹਿਲਾ, ਨਵਾਂਗਰਾਂ ਦਾ ਦੂਜਾ ਤੇ ਮੂਸਾਪੁਰ ਦਾ ਤੀਜਾ ਸਥਾਨ ਰਿਹਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਟੇਬਲ ਟੈਨਿਸ ਮੁਕਾਬਲਿਆਂ 'ਚ ਅੰਡਰ-17 ਲੜਕੇ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਪਹਿਲੇ, ਅੰਡਰ-17 ਲੜਕੇ 'ਚ ਸਰਕਾਰੀ ਹਾਈ ਸਕੂਲ ਰੱਕੜਾਂ ਢਾਹਾਂ ਪਹਿਲੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਨਾਣਾ ਦੂਜੇ ਸਥਾਨ, ਅੰਡਰ-14 ਲੜਕੇ 'ਚ ਸਰਕਾਰੀ ਹਾਈ ਸਕੂ ਰੱਕੜਾਂ ਢਾਹਾਂ ਪਹਿਲੇ, ਸਰਕਾਰੀ ਹਾਈ ਸਕੂਲ ਮੀਰਪੁਰ ਜੱਟਾਂ ਦੂਜੇ ਅਤੇ ਅੰਡਰ-14 ਲੜਕੀਆਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਪਹਿਲੇ ਸਥਾਨ 'ਤੇ ਰਹੇ।  ਬੀ ਐਲ਼ ਐਮ ਗਰਲਜ਼ ਕਾਲਜ ਨਵਾਂਸ਼ਹਿਰ ਵਿਖੇ ਹੈਂਡਬਾਲ ਅੰਡਰ-14 ਲੜਕੀਆਂ 'ਚ ਸ਼ਹੀਦ ਭਗਤ ਸਿੰਘ ਨਗਰ ਦਾ ਪਹਿਲਾ ਤੇ ਬੰਗਾ ਦਾ ਦੂਜਾ ਸਥਾਨ ਰਿਹਾ। ਅੰਡਰ-17 ਲੜਕੀਆਂ 'ਚ ਬੰਗਾ ਦਾ ਪਹਿਲਾ ਅਤੇ ਸ਼ਹੀਦ ਭਗਤ ਸਿੰਘ ਨਗਰ ਦਾ ਦੂਸਰਾ ਸਥਾਨ ਰਿਹਾ। ਅੰਡਰ-14 ਅਤੇ 17 ਲੜਕੇ 'ਚ ਸ਼ਹੀਦ ਭਗਤ ਸਿੰਘ ਨਗਰ ਦਾ ਪਹਿਲਾ ਸਥਾਨ ਰਿਹਾ। ਆਈ ਟੀ ਆਈ ਸਟੇਡੀਅਮ ਨਵਾਂਸ਼ਹਿਰ ਵਿਖੇ ਕਬੱਡੀ ਅੰਡਰ-17 ਲੜਕੀਆਂ 'ਚ ਬਾਬਾ ਗੋਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੰਗਾ ਦਾ ਪਹਿਲਾ ਸਥਾਨ ਅਤੇ ਜਗਤਪੁਰ ਦਾ ਦੂਜਾ ਸਥਾਨ ਰਿਹਾ।
           ਸ੍ਰੀ ਹਰਗੋਬਿੰਦ ਕੁਸ਼ਤੀ ਅਖਾੜਾ ਪਿੰਡ ਬਾਹੜੋਵਾਲ ਵਿਖੇ ਕੁਸ਼ਤੀ ਅੰਡਰ-17 ਲੜਕੇ 45 ਕਿਲੋ 'ਚ ਰਹਿਮ ਅਲੀ ਬਾਹੜੋਵਾਲ ਦਾ ਪਹਿਲਾ, ਯੁਵਰਾਜ ਬਾਹੜੋਵਾਲ ਦਾ ਦੂਜਾ ਤੇ ਰੋਹਿਤ ਰਾਏ ਬਾਹੜੋਵਾਲ ਦਾ ਤੀਜਾ ਸਥਾਨ ਰਿਹਾ। ਇਸੇ ਥਾਂ 'ਤੇ 51 ਕਿਲੋ 'ਚ ਤਨੁਜ ਬਾਹੜੋਵਾਲ ਦਾ ਪਹਿਲਾ, 92 ਕਿਲੋ 'ਚ ਗੁਰਸਹਿਜਪ੍ਰੀਤ ਸਿੰਘ ਦਾ ਪਹਿਲਾ ਸਥਾਨ ਰਿਹਾ। ਲੜਕੀਆਂ 'ਚ 40 ਕਿਲੋ 'ਚ ਤਾਨੀਆ ਭਾਟੀਆ ਦਾ ਪਹਿਲਾ, ਅੰਡਰ-21 ਲੜਕੀਆਂ 'ਚ 53 ਕਿਲੋ 'ਚ ਰੋਜ਼ ਘਈ ਦਾ ਪਹਿਲਾ, ਅੰਡਰ 21-40 ਸਾਲ 'ਚ 76 ਕਿਲੋ 'ਚ ਮੁਸਕਾਨ ਸ਼ਰਮਾ ਨਵਾਂਸ਼ਹਿਰ ਦਾ ਪਹਿਲਾ ਸਥਾਨ ਰਿਹਾ।  
         ਬੈਡਮਿੰਟਨ  ਹਾਲ ਨਵਾਂਸ਼ਹਿਰ ਵਿਖੇ ਅੰਡਰ-17 ਲੜਕੀਆਂ 'ਚ ਸਿੰਗਲ ਗੇਮ ਜੱਨਤ ਨੇ ਪਹਿਲਾ ਤੇ ਨਿਹਾਰਿਕਾ ਨੂੰ ਦੂਜਾ ਸਥਾਨ ਮਿਲਿਆ। ਅੰਡਰ-17 ਲੜਕੀਆਂ ਟੀਮ ਮੈਚ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦਾ ਪਹਿਲਾ ਤੇ ਸਰਕਾਰੀ ਹਾਈ ਸਕੂਲ ਟਕਾਰਲਾ ਦਾ ਦੂਜਾ ਸਥਾਨ ਰਿਹਾ। ਅੰਡਰ-17 ਲੜਕੀਆਂ ਡਬਲ ਗੇਮ 'ਚ ਮੁਸਕਾਨ ਤੇ ਸਲੋਨੀ ਸਰਕਾਰੀ ਹਾਈ ਸਕੂਲ ਟਕਾਰਲਾ ਦਾ ਪਹਿਲਾ ਸਥਾਨ ਰਿਹਾ। ਅੰਡਰ-17 ਲੜਕੇ ਸਿੰਗਲ ਗੇਮ 'ਚ ਹਿਮਾਂਸ਼ੂ ਦਾ ਪਹਿਲਾ ਤੇ ਰਿਸ਼ੀ ਦਾ ਦੂਜਾ ਸਥਾਨ ਰਿਹਾ। ਅੰਡਰ-17 ਲੜਕੇ ਟੀਮ 'ਚ ਦੁਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ  ਦਾ ਪਹਿਲਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਦਾ ਦੂਜਾ ਸਥਾਨ ਰਿਹਾ। ਅੰਡਰ-17 ਲੜਕੇ ਡਬੱਲਜ਼ 'ਚ ਜਸ਼ਨਦੀਪ ਤੇ ਅਰਸ਼ਦੀਪ ਕਟਾਰੀਆ ਦਾ ਪਹਿਲਾ ਸਥਾਨ ਰਿਹਾ। ਕਿਰਪਾਲ ਸਾਗਰ ਅਕੈਡਮੀ ਵਿਖੇ ਐਥਲੈਟਿਕਸ 5000 ਮੀਟਰ (ਅੰਡਰ-21) 'ਚ ਅਨੁਰਾਗ ਠਾਕੁਰ ਦਾ ਪਹਿਲਾ, ਆਨੰਦ ਦਾ ਦੂਜਾ ਤੇ ਨੀਰਜ ਦਾ ਤੀਜਾ ਸਥਾਨ ਰਿਹਾ। ਅੰਡਰ-21 ਲੜਕੀਆਂ 'ਚ 1500 ਮੀਟਰ 'ਚ ਬ੍ਰਹਮਜੋਤ ਕੌਰ ਦਾ ਪਹਿਲਾ, ਰਾਜਵਿੰਦਰ ਕੌਰ ਦਾ ਦੂਜਾ ਤੇ ਸੁਖਪ੍ਰੀਤ ਕੌਰ ਦਾ ਤੀਜਾ ਸਥਾਨ ਰਿਹਾ। ਖੋ-ਖੋ 'ਚ ਅੰਡਰ-21 ਲੜਕੇ 'ਚ ਦੋਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਦਾ ਪਹਿਲਾ ਸਥਾਨ ਰਿਹਾ।