ਖੇਡਾਂ ਵਤਨ ਪੰਜਾਬ ਦੀਆਂ ਮਿਉਂਸੀਪਲ ਕਾਰਪੋਰੇਸ਼ਨ (ਬਲਾਕ ਪੱਧਰ) ਦੇ ਟੂਰਨਾਮੈਂਟ ਦਾ ਦੂਜਾ ਦਿਨ

ਅੰਮ੍ਰਿਤਸਰਜ 6 ਸਤੰਬਰ :- ਖੇਡ ਵਿਭਾਗ, ਪੰਜਾਬ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦਾ ਆਯੋਜਨ ਪੰਜਾਬ ਦੇ ਹਰੇਕ ਵਸਨੀਕ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ।  ਇਹਨਾਂ ਖੇਡਾਂ ਵਿੱਚ ਅੱਜ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਦੀ ਰਹਿਨੁਮਾਈ ਹੇਠ ਵੱਖ ਵੱਖ ਵੈਨਿਯੂ ਉਤੇ ਮਿਉਂਸੀਪਲ ਕਾਰਪੋਰੇਸ਼ਨ ਦੇ ਟੂਰਨਾਂਮੈਂਟ (ਬਲਾਕ ਪੱਧਰ) 17 ਸਾਲ ਤੋ ਘੱਟ ਉਮਰ ਵਰਗ ਵਿੱਚ ਕਰਵਾਏ ਗਏ।  ਇਹ ਜਾਣਕਾਰੀ ਦਿੰਦਿਆ ਹੋਇਆ ਸ਼੍ਰੀਮਤੀ ਜਸਮੀਤ ਕੌਰ ਜਿਲ੍ਹਾ ਸਪੋਰਟਸ ਅਫਸਰ, ਅੰਮ੍ਰਿਤਸਰ ਵੱਲੋਂ ਦਸਿੱਆ ਗਿਆ ਕਿ ਮਿਉਂਸੀਪਲ ਕਾਰਪੋਰੇਸ਼ਨ ਦੇ ਟੂਰਨਾਂਮੈਂਟ (ਬਲਾਕ ਪੱਧਰ)  ਵਿੱਚ  ਗੇਮਾਂ  ਐਥਲੈਟਿਕਸ, ਵਾਲੀਬਾਲ, ਟੱਗ ਆਫ ਵਾਰ ਫੁਟਬਾਲ, ਕਬੱਡੀ ਨੈਸ਼ਨਲ ਸਟਾਈਲ, ਖੋਹ-ਖੋਹ ਕਰਵਾਈਆ ਜਾ ਰਹੀਆਂ ਹਨ।  ਗੇਮ ਐਥਲੈਟਿਕਸ, ਵਾਲੀਬਾਲ, ਟੱਗ ਆਫ ਵਾਰ ਅਤੇ ਫੁਟਬਾਲ ਦੇ ਟੂਰਨਾਂਮੈਂਟ ਖਾਲਸਾ ਕਾਲਜੀਏਟ ਸੀ:ਸੈ: ਸਕੂਲ ਵਿਖੇ ਕਰਵਾਏ ਗਏ।  ਗੇਮ ਐਥਲੈਟਿਕਸ :- ਦੇ ਮਿਉਂਸੀਪਲ ਕਾਰਪੋਰੇਸ਼ਨ ਦੇ ਟੂਰਨਾਂਮੈਂਟ ਵਿੱਚ 54 ਲੜਕਿਆਂ ਅਤੇ 44 ਲੜਕੀਆਂ ਨੇ ਭਾਗ ਲਿਆ।  ਗੇਮ ਵਾਲੀਬਾਲ :- ਦੇ ਟੂਰਨਾਂਮੈਂਟ ਵਿੱਚ 132 ਲੜਕਿਆ ਅਤੇ 24  ਲੜਕੀਆਂ ਨੇ ਭਾਗ ਲਿਆ।  ਵਾਲੀਬਾਲ ਲੜਕਿਆਂ ਦੇ ਮੈਚ ਵਿੱਚ ਖਾਲਸਾ ਕਾਲਜ ਲੜਕੀਆਂ ਸੀ:ਸੈ:ਸਕੂਲ ਨੇ ਪਹਿਲਾ ਸਥਾਨ ਅਤੇ ਸਰਕਾਰੀ ਕੰਨਿਆ ਸੀ:ਸੈ:ਸਕੂਲ ਪੁੱਤਲੀਘਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੇ ਮੈਚ ਵਿੱਚ ਸ੍ਰੀ ਗੁਰੂ ਹਰਕਿ੍ਰਸ਼ਨ ਸੀ:ਸੈ:ਪਬਲਿਕ ਸਕੂਲ ਨੇ ਪਹਿਲਾ ਸਥਾਨ ਅਤੇ ਖਾਲਸਾ ਇੰਟਰਨੈਸ਼ਨਲ ਪਬਲਿਕ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗੇਮ ਫੁੱਟਬਾਲ :- ਦੇ ਟੂਰਨਾਂਮੈਂਟ ਵਿੱਚ 69 ਲੜਕਿਆਂ ਅਤੇ 27 ਲੜਕੀਆਂ ਨੇ ਭਾਗ ਲਿਆ।  ਗੇਮ ਫੁੱਟਬਾਲ ਦੇ ਮਿਉਂਸੀਪਲ ਕਾਰਪੋਰੇਸ਼ਨ ਦੇ ਲੜਕਿਆਂ ਦੇ ਟੂਰਨਾਂਮੈਂਟ ਵਿੱਚ ਖਾਲਸਾ ਫੁੱਟਬਾਲ ਕਲੱਬ ਅੰਮ੍ਰਿਤਸਰ ਦੀ ਟੀਮ ਨੇ ਪਹਿਲਾ ਸਥਾਨ ਅਤੇ ਜੀ.ਐਸ.ਐਸ ਵੱਲਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਲੜਕੀਆਂ ਦੇ  ਮੈਚ ਵਿੱਚ ਸੀ: ਸੈ:ਰੈਜੀਡੈਸਲ ਮੈਰੀਟੋਰੀਅਸ ਸਕੂਲ ਨੇ ਪਹਿਲਾ ਅਤੇ  ਫੁੱਟਬਾਲ ਕੋਚਿੰਗ ਖਾਲਸਾ ਕਾਲਜ ਸੀ:ਸੈ:ਸਕੂਲ  ਅੰਮ੍ਰਿਤਸਰ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗੇਮ ਖੋਹ ਖੋਹ :-  ਗੇਮ ਖੋਹ ਖੋਹ ਦੇ ਮਿਉਂਸੀਪਲ ਕਾਰਪੋਰੇਸ਼ਨ ਦੇ ਟੂਰਨਾਂਮੈਂਟ ਵਿੱਚ  36 ਲੜਕਿਆਂ ਅਤੇ 12 ਲੜਕੀਆਂ ਨੇ ਭਾਗ ਲਿਆ।  ਗੇਮ ਖੋਹ ਖੋਹ ਦੇ ਲੜਕਿਆਂ ਦੇ ਮੈਚ ਵਿੱਚ ਗੌ:ਸੀ:ਸੈ:ਸ: ਟੱਪਈ ਨੇ ਪਹਿਲਾ ਸਥਾਨ ਅਤੇ ਪਿ੍ਰੰਮ ਰੋਜਿਜ ਇੰਗਲਿਸ਼ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।  ਲੜਕਿਆਂ ਦੇ ਮੈਚ ਵਿੱਚ ਐਮ.ਐਸ. ਮੈਰੀਟੋਰੀਅਸ ਸਕੂਲ ਅੰਮ੍ਰਿਤਸਰ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਗੇਮ ਟੱਗ ਆਫ ਵਾਰ :- ਗੇਮ ਟੱਗ ਆਫ ਵਾਰ ਦੇ ਮਿਉਂਸੀਪਲ ਕਾਰਪੋਰੇਸ਼ਨ ਦੇ ਟੂਰਨਾਂਮੈਂਟ ਵਿੱਚ  31 ਲੜਕਿਆਂ ਨੇ ਭਾਗ ਲਿਆ।  ਗੇਮ ਟੱਗ ਆਫ ਵਾਰ ਲੜਕਿਆਂ ਦੇ ਮੈਚ ਵਿੱਚ  ਸ: ਹਾਈ ਸਕੂਲ ਪੁਤਲੀਘਰ ਨੇ ਪਹਿਲਾ ਸਥਾਨ ਅਤੇ ਸੈਂਟ ਪੈਟਰਿਕਸ ਸਕੂਲ ਨਵੀਂ ਅਬਾਦੀ ਨੇ ਦੂਜਾ ਸਥਾਨ ਅਤੇ ਸ:ਸ:ਸ: ਰੈਜੀਡੈਸੀਅਲ ਸਕੂਲ ਮੈਰੀਟੋਰੀਅਸ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗੇਮ ਕਬੱਡੀ ਨੈਸ਼ਨਲ ਸਟਾਈਲ  ਵਿੱਚ 110 ਲੜਕਿਆਂ ਅਤੇ  114 ਲੜਕੀਆਂ ਨੇ ਭਾਗ ਲਿਆ।  ਗੇਮ ਕਬੱਡੀ ਨੈਸ਼ਨਲ ਸਟਾਈਲ ਟੂਰਨਾਂਮੈਂਟ  ਵਿੱਚ ਲੜਕਿਆਂ ਦੇ ਮੈਚ  ਵਿੱਚ ਮੈਰੀਟੋਰੀਅਲ ਸਕੂਲ ਨੇ ਪਹਿਲਾ ਸਥਾਨ ਅਤੇ ਖਾਲਸਾ ਸਕੂਲ ਨੇ ਦੂਜਾ ਸਥਾਂਲ ਪ੍ਰਾਪਤ ਕੀਤਾ । ਲੜਕਿਆਂ ਨੇ ਮੈਚ ਵਿੱਚ  ਸ:ਹਾਈ ਸਕੂਲ ਕਾਲਾ ਨੇ ਪਹਿਲਾ ਸਥਾਨ ਅਤੇ ਮੈਰੀਟੋਰੀਅਸ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।  ਸਰਕਲ ਸਟਾਈਲ ਲੜਕਿਆਂ  ਦੇ ਮੈਚ  ਫਤਾਹਪੁਰ ਸਰਕਾਰੀ ਹਾਈ ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।