ਨਵਾਂਸ਼ਹਿਰ, 1 ਸਤੰਬਰ : ਕਿ੍ਰਸ਼ੀ ਵਿਗਿਆਨ ਕੇਂਦਰ ਲੰਗੜੋਆ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਬੇਰੋਜ਼ਗਾਰ ਪੇਂਡੂ ਨੌਜਵਾਨਾਂ, ਕਿਸਾਨ ਵੀਰਾਂ ਅਤੇ ਬੀਬੀਆਂ ਲਈ ਮਿਤੀ 2 ਸਤੰਬਰ ਤੋਂ 8 ਸਤੰਬਰ 2022 ਤੱਕ "ਪੋਲਟਰੀ ਫਾਰਮਿੰਗ" ਸੰਬੰਧੀੇ ਕਿੱਤਾ ਮੁੱਖੀ ਸਿਖਲਾਈ ਕੋਰਸ ਸ਼ੁਰੂ ਹੋ ਰਿਹਾ ਹੈ।
ਡਿਪਟੀ ਡਾਇਰੈਕਟਰ (ਸਿਖਲਾਈ), ਡਾ. ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਇਸ ਕੋਰਸ ਦੌਰਾਨ ਸਿਖਿਆਰਥੀਆਂ ਨੂੰ ਪੋਲਟਰੀ ਫਾਰਮਿੰਗ ਤੋਂ ਕਿਵੇ ਵੱਧ ਤੋਂ ਵੱਧ ਲਾਭ ਲੈ ਸਕਦੇ ਹਾਂ, ਪੋਲਟਰੀ ਦਾ ਆਰਥਿਕ ਪ੍ਰਬੰਧ, ਨਸਲਾਂ, ਖੁਰਾਕੀ ਪ੍ਰਬੰਧ, ਗਰਮੀਆਂ/ਸਰਦੀਆਂ ਵਿੱਚ ਸਾਂਭ ਸੰਭਾਲ, ਬਿਮਾਰੀਆਂ ਤੋਂ ਬਚਾਅ ਅਤੇ ਪਸ਼ੂ ਪਾਲਣ ਵਲੋਂ ਪੋਲਟਰੀ ਫਾਰਮਿੰਗ ਧੰਦੇ ਲਈ ਮਿਲਣ ਵਾਲੀਆਂ ਆਰਥਿਕ ਅਤੇ ਹੋਰ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਇੱਛੁਕ ਸਿਖਿਆਰਥੀ 2 ਸਤੰਬਰ ਨੂੰ ਸਵੇਰੇ 10:30 ਵਜੇ ਕਿ੍ਰਸ਼ੀ ਵਿਗਿਆਨ ਕੇਂਦਰ ਲੰਗੜੋਆ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਆਪਣਾ ਅਸਲ ਆਧਾਰ ਕਾਰਡ ਜਾਂ ਕੋਈ ਵੀ ਪਹਿਚਾਣ ਪੱਤਰ ਅਤੇ ਉਸ ਦੀ ਫੋਟੋਕਾਪੀ ਅਤੇ ਪਾਸਪੋਰਟ ਸਾਈਜ਼ ਫੋਟੋ ਲੈ ਕੇ ਪੁਹੰਚਣ ਦੀ ਕਿ੍ਰਪਾਲਤਾ ਕਰਨ। ਇਸ ਕੋਰਸ ਦੀ 50/- ਰੁਪਏ ਫੀਸ ਲਗੇਗੀ। ਮਹਿਲਾਵਾਂ ਪਾਸੋਂ ਕੋਈ ਫੀਸ ਨਹੀ ਲਈ ਜਾਏਗੀ। ਸਫ਼ਲਤਾ ਪੂਰਵਕ ਕੋਰਸ ਪੂਰਾ ਕਰਨ ਵਾਲੇ ਸਿਖਿਆਰਥੀਆਂ ਨੂੰ ਸਰਟੀਫ਼ਿਕੇਟ ਦਿੱਤੇ ਜਾਣਗੇ। ਵਧੇਰੇ ਜਾਣਕਾਰੀ ਲਈ ਕਿ੍ਰਸ਼ੀ ਵਿਗਿਆਨ ਕੇਂਦਰ ਲੰਗੜੋਆ ਸ਼ਹੀਦ ਭਗਤ ਸਿੰਘ ਨਗਰ ਦੇ ਫੋਨ ਨੰ: 01823-292314 ਜਾਂ ਮੋਬਾਇਲ ਨੰਬਰ 7087415070 'ਤੇ ਸੰਪਰਕ ਕੀਤਾ ਜਾ ਸਕਦਾ ਹੈ।