ਕੋਰੋਨਾ ਕਾਲ ਵਿਚ ਵੀ ਜ਼ਿਲਾ ਸਿੱਖਿਆ ਵਿਭਾਗ ਨੇ ਛੂਹੀਆਂ ਬੁਲੰਦੀਆਂ


ਜ਼ਿਲੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ 27.51 ਫੀਸਦੀ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਵਿਚ 7.82 ਫੀਸਦੀ ਦਾਖ਼ਲਾ ਵਧਿਆ
ਨਵਾਂਸ਼ਹਿਰ, 30 ਦਸੰਬਰ :(ਐਨ ਟੀ) ਕੋਵਿਡ-19 ਦੇ ਪ੍ਰਕੋਪ ਵਾਲੇ ਸਾਲ 2020 ਵਿਚ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਨੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਸਰਪ੍ਰਸਤੀ ਵਿਚ ਸੰਕਟਮਈ ਸਥਿਤੀਆਂ ਦੌਰਾਨ ਵੀ ਆਪਣੀਆਂ ਵਿੱਦਿਅਕ ਸਰਗਰਮੀਆਂ ਲਈ ਬਦਲਵੇਂ ਰਾਹ ਲੱਭ ਕੇ ਆਪਣੇ ਟੀਚਿਆਂ ਦੀ ਪੂਰਤੀ ਕੀਤੀ ਹੈ। ਇਸ ਸਬੰਧੀ ਜ਼ਿਲਾ ਸਿੱਖਿਆ ਅਫ਼ਸਰ (ਸੈ.) ਜਗਜੀਤ ਸਿੰਘ, ਜ਼ਿਲਾ ਸਿੱਖਿਆ ਅਫ਼ਸਰ (ਐਲੀ.) ਪਵਨ ਕੁਮਾਰ, ਉੱਪ ਜ਼ਿਲਾ ਸਿੱਖਿਆ ਅਫ਼ਸਰ (ਸੈ.) ਅਮਰੀਕ ਸਿੰਘ ਅਤੇ ਉੱਪ ਜ਼ਿਲਾ ਸਿੱਖਿਆ ਅਫ਼ਸਰ (ਐਲੀ.) ਛੋਟੂ ਰਾਮ ਨੇ ਦੱਸਿਆ ਕਿ ਲੰਘ ਰਹੇ ਵਰੇ ਦੌਰਾਨ ਨਵੇਂ ਵਿੱਦਿਅਕ ਸੈਸ਼ਨ 2020-21 ਦੇ ਆਰੰਭ ਹੋਣ 'ਤੇ ਕੋਰੋਨਾ ਸੰਕਟ ਨੇ ਸੁਆਲੀਆ ਨਿਸ਼ਾਨ ਲਗਾ ਦਿੱਤੇ ਸਨ। ਪਰੰਤੂ ਸਕੱਤਰ ਸਕੂਲ ਸਿੱਖਿਆ ਿਸ਼ਨ ਕੁਮਾਰ ਦੀ ਅਗਵਾਈ ਵਿਚ ਵਿਭਾਗ ਨੇ ਸਮੇਂ ਸਿਰ 1 ਅਪ੍ਰੈਲ ਤੋਂ ਆਪਣਾ ਵਿੱਦਿਅਕ ਸੈਸ਼ਨ ਸ਼ੁਰੂ ਕੀਤਾ ਅਤੇ ਆਨਲਾਈਨ ਵਿੱਦਿਅਕ ਸਰਗਰਮੀਆਂ ਰਾਹੀਂ ਘਰ ਬੈਠੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਿੱਦਿਅਕ ਸਮੱਗਰੀ ਪ੍ਰਦਾਨ ਕਰਨੀ ਸ਼ੁਰੂ ਕਰ ਦਿੱਤੀ। ਦੂਰਦਰਸ਼ਨ, ਰੇਡੀਓ ਅਤੇ ਵੱਖ-ਵੱਖ ਸੋਸ਼ਲ ਮੀਡੀਆ ਐਪਸ ਰਾਹੀਂ ਸਕੂਲ ਸਿੱਖਿਆ ਵਿਭਾਗ ਦੇ ਮਿਹਨਤੀ ਅਧਿਆਪਕਾਂ ਦੁਆਰਾ ਤਿਆਰ ਕੀਤੇ ਡਿਜੀਟਲ ਪਾਠਕ੍ਰਮ ਨਾਲ ਆਨਲਾਈਨ ਜਮਾਤਾਂ ਲਗਾ ਕੇ ਵੱਡਾ ਕਦਮ ਚੁੱਕਿਆ ਗਿਆ। ਇਸ ਦੇ ਨਾਲ ਹੀ ਅਧਿਕਾਰੀਆਂ ਦੀ ਹੱਲਾਸ਼ੇਰੀ ਅਤੇ ਅਧਿਆਪਕਾਂ ਦੀ ਮਿਹਨਤ ਸਦਕਾ ਸਮੇਂ ਸਿਰ ਵਿਦਿਆਰਥੀਆਂ ਨੂੰ ਪੁਸਤਕਾਂ ਤੇ ਹੋਰ ਸਮੱਗਰੀ ਸਮੇਂ ਸਿਰ ਘਰੋ-ਘਰੀਂ ਪੁੱਜਦੀ ਕੀਤੀ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਬੱਚਿਆਂ ਨੂੰ ਸਿਹਤ ਪੱਖੋਂ ਤੰਦਰੁਸਤ ਬਣਾਉਣ ਲਈ ਆਨਲਾਈਨ ਕਸਰਤਾਂ ਵੀ ਬੱਚਿਆਂ ਨੂੰ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਵਿੱਦਿਅਕ ਮੁਕਾਬਲੇ ਕਰਵਾਏ ਗਏ, ਜਿਨਾਂ ਵਿਚ ਜ਼ਿਲੇ ਦੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ। ਪ੍ਰਾਇਮਰੀ ਦੇ ਬੱਚਿਆਂ ਵੱਲੋਂ ਤਿਆਰ ਕੀਤਾ ਸੱਭਿਆਚਾਰਕ ਪ੍ਰੋਗਰਾਮ ਹਰ ਐਤਵਾਰ ਡੀ. ਡੀ ਪੰਜਾਬੀ 'ਤੇ ਪ੍ਰਸਾਰਿਤ ਕੀਤਾ ਗਿਆ। ਇਸ ਤੋਂ ਇਲਾਵਾ ਬਾਰਵੀਂ ਜਮਾਤ ਦੀ ਬੋਰਡ ਪ੍ਰੀਖਿਆ ਦਾ ਜ਼ਿਲੇ ਦਾ ਨਤੀਜਾ 96.42 ਫੀਸਦੀ ਆਇਆ, ਜੋ ਕਿ ਇਕ ਨਵਾਂ ਕੀਰਤੀਮਾਨ ਬਣਿਆ। ਇਸੇ ਤਰਾਂ ਅੱਠਵੀਂ ਤੇ ਦਸਵੀਂ ਦਾ ਨਤੀਜਾ 100 ਫੀਸਦੀ ਰਿਹਾ। ਇਸ ਤੋਂ ਇਲਾਵਾ ਜ਼ਿਲੇ ਵਿਚ ਸਿੱਖਿਆ ਵਿਭਾਗ ਵਿਚ ਬਹੁਤ ਕੁਝ ਵਧੀਆ ਹੋਇਆ, ਜਿਸ ਕਾਰਨ ਅੱਜ ਪ੍ਰਾਈਵੇਟ ਸਕੂਲਾਂ ਵਿਚੋਂ ਬੱਚੇ ਹਟ ਕੇ ਸਰਕਾਰੀ ਸਕੂਲਾਂ ਵਿਚ ਦਾਖ਼ਲ ਹੋ ਰਹੇ ਹਨ। ਇਸ ਦੀ ਉਦਾਹਰਨ ਜ਼ਿਲੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦਾ ਦਾਖ਼ਲਾ ਪਿਛਲੇ ਸਾਲ ਨਾਲੋਂ 27.51 ਫੀਸਦੀ ਅਤੇ ਅੱਪਰ ਪ੍ਰਾਇਮਰੀ ਦਾ 7.82 ਫੀਸਦੀ ਵਧਣਾ ਹੈ। ਜ਼ਿਲਾ ਸਿੱਖਿਆ ਅਫ਼ਸਰ (ਸੈ.) ਜਗਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲੇ ਦੇ ਸਰਕਾਰੀ ਸਕੂਲਾਂ ਵਿਚ ਬਾਰਵੀਂ ਜਮਾਤ ਵਿਚ ਪੜਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਪ੍ਰਦਾਨ ਕਰਨਾ ਵੱਡਾ ਕਦਮ ਰਿਹਾ। ਇਸ ਦੇ ਨਾਲ ਹੀ ਜ਼ਿਲੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਪੁਰ ਨੂੰ 40 ਟੈਬਲੈਟ ਵੀ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ। ਇਸ ਦੇ ਨਾਲ ਹੀ ਸਕੂਲਾਂ ਦੇ ਢਾਂਚਾਗਤ ਵਿਕਾਸ ਲਈ ਪੰਜਾਬ ਸਰਕਾਰ ਜ਼ਿਲੇ ਨੂੰ ਕੁੱਲ 11 ਕਰੋੜ 57 ਲੱਖ ਰੁਪਏ ਇਸ ਵਰੇ ਦੌਰਾਨ ਮਿਲੇ ਹਨ, ਜਿਨਾਂ ਵਿਚ ਮੁੱਖ ਮੌਰ 'ਤੇ ਨਾਬਾਰਡ ਤਹਿਤ ਪ੍ਰਾਇਮਰੀ ਸਕੂਲਾਂ ਲਈ 55 ਕਮਰਿਆਂ ਵਾਸਤੇ 4 ਕਰੋੜ 13 ਲੱਖ ਰੁਪਏ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਵਾਸਤੇ 45 ਕਮਰਿਆਂ ਲਈ 3 ਕਰੋੜ 37 ਲੱਖ 95 ਹਜ਼ਾਰ ਰੁਪਏ ਮਨਜ਼ੂਰ ਹੋਏ ਹਨ ਅਤੇ ਇਨਾਂ ਕਮਰਿਆਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸ ਤੋਂ ਇਲਾਵਾ ਆਨ ਰੋਡ ਸਕੂਲ ਲਈ 87 ਲੱਖ ਰੁਪਏ, ਖੇਡ ਮੈਦਾਨਾਂ ਲਈ 5 ਲੱਖ ਰੁਪਏ, ਬੱਚਿਆਂ ਨੂੰ ਵਰਦੀਆਂ ਲਈ 1 ਕਰੋੜ 50 ਲੱਖ 63 ਹਜ਼ਾਰ ਰੁਪਏ, ਖੇਡਾਂ ਲਈ 31 ਲੱਖ 75 ਹਜ਼ਾਰ ਰੁਪਏ ਮਨਜ਼ੂਰ ਹੋਏ ਹਨ। ਇਸ ਤੋਂ ਇਲਾਵਾ ਜ਼ਿਲੇ ਦੇ 40 ਸਕੂਲਾਂ ਵਿਚ ਐਜੂਕੇਸ਼ਨਲ ਪਾਰਕ ਬਣਾਏ ਜਾ ਚੁੱਕੇ ਹਨ। 'ਖਵਾਹਿਸ਼ ਸੇਵਾ ਸੁਸਾਇਟੀ' ਦੁਆਰਾ 39 ਅੱਪਰ ਪ੍ਰਾਇਮਰੀ ਸਕੂਲਾਂ ਵਿਚ ਸੈਨੀਟਰੀ ਇੰਸੀਨਰੇਟਰ ਮਸ਼ੀਨਾਂ ਲਗਵਾਈਆਂ ਗਈਆਂ। ਲੱਗਭਗ 18 ਸਕੂਲਾਂ ਵਿਚ ਸਮਾਰਟ ਕਲਾਸ ਰੂਪ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਜ਼ਿਲੇ ਦੇ 61 ਅੱਪਰ ਪ੍ਰਾਇਮਰੀ ਸਕੂਲਾਂ ਵਿਚ 265 ਸਮਾਰਟ ਕਲਾਸ ਰੂਮ ਅਤੇ ਪ੍ਰਾਇਮਰੀ ਸਕੂਲਾਂ ਵਿਚ 106 ਸਮਾਰਟ ਕਲਾਸ ਰੂਮ (ਪ੍ਰਾਜੈਕਟਰ ਲਗਾ ਕੇ) ਬਣਾਏ ਗਏ ਹਨ। ਇਸੇ ਤਰਾਂ ਜ਼ਿਲੇ ਦੇ 97 ਸਕੂਲਾਂ ਵਿਚ ਸੀ. ਸੀ. ਟੀ. ਵੀ ਕੈਮਰੇ ਵੀ ਲਗਾਏ ਗਏ ਹਨ। ਇੰਨਾ ਹੀ ਨਹੀਂ, ਕੋਰੋਨਾ ਕਾਲ ਦੇ ਇਸ ਸਮੇਂ ਦੌਰਾਨ ਜਿਥੇ ਸਰਕਾਰ ਨੇ ਸਕੂਲਾਂ ਨੂੰ ਇੰਨਾ ਪੈਸਾ ਭੇਜਿਆ ਹੈ, ਉਥੇ ਨਾਲ ਦੀ ਨਾਲ ਆਨਲਾਈਨ ਸਿੱਖਿਆ ਦੇ ਖੇਤਰ ਵਿਚ ਸ਼ਹੀਦ ਭਗਤ ਸਿੰਘ ਨਗਰ ਮੋਹਰੀ ਜ਼ਿਲਾ ਰਿਹਾ ਹੈ। ਇਸ ਸਮੇਂ ਦੌਰਾਨ ਜ਼ਿਲੇ ਦੇ ਦੋ ਅਧਿਆਪਕਾਂ ਨੂੰ ਸਟੇਟ ਐਵਾਰਡ ਵੀ ਮਿਲਿਆ। ਪੰਜਾਬ ਅਚੀਵਮੈਂਟ ਸਰਵੇ ਵਿਚ ਵੀ ਜ਼ਿਲੇ ਨੇ ਬਹੁਤ ਹੀ ਵਧੀਆ ਕਾਰਗੁਜ਼ਾਰੀ ਦਿਖਾਈ ਹੈ। ਜ਼ਿਲੇ ਵਿਚ ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕੀਤੇ 211 ਇੰਗਲਿਸ਼ ਬੂਸਟਰ ਕਲੱਬ ਬਣਾਏੇ ਹਨ, ਜਿਨਾਂ ਵਿਚ 406 ਅਧਿਆਪਕ ਅਤੇ 5286 ਵਿਦਿਆਰਥੀ ਮੈਂਬਰ ਹਨ। ਜ਼ਿਲੇ ਵਿਚ ਸਰਕਾਰ ਤੇ ਲੋਕਾਂ ਦੇ ਸਹਿਯੋਗ ਨਾਲ ਸਰਕਾਰ ਵੱਲੋਂ ਨਿਰਧਾਰਤ ਪੈਰਾਮੀਟਰ ਅਨੁਸਾਰ ਜ਼ਿਲੇ ਦੇ 423 ਵਿਚੋਂ 423 ਪ੍ਰਾਇਮਰੀ ਸਕੂਲਾਂ ਨੂੰ ਅਤੇ 211 ਵਿਚੋਂ 210 ਅੱਪਰ ਪ੍ਰਾਇਮਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਗਿਆ ਹੈ।  
ਫੋਟੋ :-ਜ਼ਿਲੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਮਨਮੋਹਕ ਦਿ੍ਰਸ਼।

ਐੱਸ ਐਮ ਓ ਡਾਕਟਰ ਹਰਵਿੰਦਰ ਸਿੰਘ ਨੂੰ ਸਿਵਲ ਸਰਜਨ ਜਿਲ੍ਹਾ ਪਠਾਨਕੋਟ ਬਣਨ ਤੇ ਵਧਾਈ ਪਾਰਟੀ


ਨਵਾਂਸ਼ਹਿਰ : 31 ਦਸੰਬਰ (ਐਨ ਟੀ) ਅੱਜ ਜਿਲ੍ਹਾ ਸਿਵਲ ਹਸਪਤਾਲ਼ ਨਵਾਂ ਸ਼ਹਿਰ ਦੇ ਸਮੂਹ ਸਟਾਫ ਵਲੋਂ ਐੱਸ ਐਮ ਓ ਡਾਕਟਰ ਹਰਵਿੰਦਰ ਸਿੰਘ ਨੂੰ ਸਿਵਲ ਸਰਜਨ ਜਿਲ੍ਹਾ ਪਠਾਨਕੋਟ ਬਣਨ 'ਤੇ ਸਮੂਹ ਸਟਾਫ ਨੇ ਵਧਾਈ ਪਾਰਟੀ ਦਿੱਤੀ ਉੱਥੇ ਸਮੂਹ ਸਟਾਫ ਨੇ  ਜਿਲ੍ਹਾ ਹਸਪਤਾਲ਼ ਨਵਾਂਸ਼ਹਿਰ ਨੂੰ ਉਨ੍ਹਾਂ ਦੀ ਹੋਣ ਵਾਲੀ ਘਾਟ ਦਾ ਪ੍ਰਗਟਾਵਾ ਵੀ ਕੀਤਾ। ਕਿਉਂਕਿ ਡਾਕਟਰ ਹਰਵਿੰਦਰ ਸਿੰਘ  ਦੀ ਅਗਵਾਈ ਵਿੱਚ ਹੀ ਜਿਲ੍ਹਾ ਹਸਪਤਾਲ਼ ਨਵਾਂਸ਼ਹਿਰ ਨੇ ਕਾਇਆ ਕਲਪ ਵਿਚ 2 ਵਾਰ ਪਹਿਲਾ ਅਤੇ ਇਕ ਵਾਰ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਜਿਲ੍ਹਾ ਹਸਪਤਾਲ਼ ਨਵਾਂ ਸ਼ਹਿਰ ਨੂੰ ਐਨ Q ਏ ਐੱਸ ਸਰਟੀਫਿਕੇਟ ਪੂਰੇ ਭਾਰਤ ਵਿਚ ਸਭ ਤੋਂ ਵੱਧ ਅੰਕ ਲੇ ਕੇ ਦਿਵਾਇਆ। ਉਨ੍ਹਾਂ ਨੇ ਜਿਲ੍ਹਾ ਹਸਪਤਾਲ਼ ਨਵਾਂ ਸ਼ਹਿਰ ਵਿਚ ਪੰਜ ਸਾਲ ਆਪਣੀਆਂ ਵਧੀਆ ਸੇਵਾਵਾ ਦਿੱਤੀਆਂ। Covid 19 ਤਹਿਤ ਜਿਲ੍ਹਾ ਹਸਪਤਾਲ਼ ਨਵਾਂਸ਼ਹਿਰ ਵਿਖੇ ਵਧੀਆ ਸਿਹਤ ਸੇਵਾਵਾਂ ਲੋਕਾ ਨੂੰ ਪ੍ਰਦਾਨ ਕੀਤੀਆਂ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਪ੍ਰਸ਼ਾਸਨ ਨੂੰ ਵਧੀਆ ਸਹਿਜੋਗ ਦੇ ਕੇ ਨਵਾਂਸ਼ਹਿਰ ਨੂੰ covid ਮੁਕਤ ਕਰਨ ਵਿੱਚ ਆਪਣਾ ਯੋਗਦਾਨ ਪਾਇਆ। ਇਸ ਮੌਕੇ ਡਾਕਟਰ ਰਾਜ ਰਾਣੀ ਡਿਪਟੀ ਮੈਡੀਕਲ ਕਮਿਸ਼ਨਰ, ਡਾਕਟਰ ਗੁਰਪਾਲ ਕਟਾਰੀਆ, ਡਾਕਟਰ ਸਤਵਿੰਦਰ ਸਿੰਘ, ਪਰਮਵੀਰ ਪ੍ਰਿੰਸ ਫਾਰਮੈਸੀ ਆਫਿਸਰ, ਤਰਸੇਮ ਲਾਲ ਬਲਾਕ ਐਕਸਟੇਂਸਨ ਐਜੂ ਕੇਟਰ , ਮਨਦੀਪ ਕੌਰ ਕੌਸਲਰ ਸਿਸਟਰ ਰਾਜ ਨੇ ਸੰਬੋਧਤ ਕਰਦਿਆਂ ਐੱਸ ਐਮ ਓ ਡਾਕਟਰ ਹਰਵਿੰਦਰ ਸਿੰਘ ਦੀਆ ਪ੍ਰਾਪਤੀਆਂ ਵਾਰੇ ਦੱਸਿਆ। ਇਸ ਮੌਕੇ ਜਿਲ੍ਹਾ ਹਸਪਤਾਲ਼ ਨਵਾਂ ਸ਼ਹਿਰ ਦੇ ਸਮੂਹ ਸਟਾਫ ਹਾਜ਼ਰ ਸੀ।

ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਚ ਤੀਜੇ ਪੜਾਅ ਤਹਿਤ ਕੈਬਨਿਟ ਮੰਤਰੀ ਅਰੁਨਾ ਚੌਧਰੀ ਨੇ ਵਿਦਿਆਰਥੀਆਂ ਨੂੰ ਤਕਸੀਮ ਕੀਤੇ ਸਮਾਰਟ ਫੋਨ

 ਪੰਜਾਬ ਸਮਾਰਟ ਕੁਨੈਕਟ ਸਕੀਮ' ਦੇ ਤੀਜੇ ਪੜਾਅ ਵਿਚ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਦੇ 875 ਵਿਦਿਆਰਥੀਆਂ ਨੂੰ ਮਿਲੇ ਸਮਾਰਟ ਫੋਨ

ਨਵਾਂਸ਼ਹਿਰ, 31 ਦਸੰਬਰ : (ਐਨ ਟੀ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਰਾਜ ਦੇ ਸਕੂਲ ਸਿੱਖਿਆ ਢਾਂਚੇ ਨੂੰ ਸਮੇਂ ਦੇ ਹਾਣ ਦਾ ਬਣਾਉਣ ਦੇ ਯਤਨਾਂ ਤਹਿਤ ਅੱਜ ਜ਼ਿਲੇ ਦੇ ਸਰਕਾਰੀ ਸਕੂਲਾਂ ਦੇ ਬਾਰਵੀਂ ਜਮਾਤ ਵਿਚ ਪੜਦੇ ਵਿਦਿਆਰਥੀਆਂ ਨੂੰ ਸਮਾਰਅ ਫੋਨ ਦੇਣ ਦੀ ਮੁਹਿੰਮ ਅੱਜ ਸਫਲਤਾ ਪੂਰਵਕ ਨੇਪਰੇ ਚੜ ਗਈ। 'ਪੰਜਾਬ ਸਮਾਰਟ ਕੁਨੈਕਟ ਸਕੀਮ' ਦੇ ਤੀਜੇ ਪੜਾਅ ਤਹਿਤ ਅੱਜ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ-ਵੱਖ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਬਾਰਵੀਂ ਜਮਾਤ ਦੇ 875 ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਗਏ। ਇਸ ਤਰਾਂ ਜ਼ਿਲੇ ਦੇ ਬਾਰਵੀਂ ਜਮਾਤ ਦੇ ਕੁਲ 3755 ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਦਾ ਅੱਜ ਟੀਚਾ ਪੂਰਾ ਹੋ ਗਿਆ। ਇਸ ਸਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਮਾ ਵਿਖੇ ਹੋਏ ਜ਼ਿਲਾ ਪੱਧਰੀ ਸਮਾਗਮ ਵਿਚ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਸ੍ਰੀਮਤੀ ਅਰੁਨਾ ਚੌਧਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਐਮ. ਐਲ. ਏ ਨਵਾਂਸ਼ਹਿਰ ਅੰਗਦ ਸਿੰਘ ਅਤੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀ ਮੌਜੂਦਗੀ ਵਿਚ ਵਿਦਿਆਰਥੀਆਂ ਨੂੰ ਸਮਾਰਟ ਫੋਨ ਤਕਸੀਮ ਕੀਤੇ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਿਆਂ ਅਤੇ ਸਕੂਲਾਂ ਵਿਚ ਵੀ ਵਿਦਿਆਰਥੀਆਂ ਨੂੰ ਫੋਨ ਪ੍ਰਦਾਨ ਕੀਤੇ ਗਏ। ਇਸ ਮੌਕੇ ਕੈਬਨਿਟ ਮੰਤਰੀ ਅਤੇ ਹੋਰਨਾਂ ਸ਼ਖਸੀਅਤਾਂ ਨੇ ਰਾਜ ਪੱਧਰੀ ਸਮਾਗਮ ਨਾਲ ਸਿੱਧੇ ਤੌਰ 'ਤੇ ਆਨਲਾਈਨ ਜੁੜਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਹੋਰਨਾਂ ਮੰਤਰੀ ਸਾਹਿਬਾਨ ਤੇ ਸ਼ਖਸੀਅਤਾਂ ਦੇ ਵਿਚਾਰ ਸੁਣੇ। ਇਸ ਮੌਕੇ ਕੈਬਨਿਟ ਮੰਤਰੀ ਅਰੁਨਾ ਚੌਧਰੀ ਨੇ ਜ਼ਿਲਾ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਸਭਨਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕੋਰੋਨਾ ਸੰਕਟ ਦੌਰਾਨ ਵਿਦਿਆਰਥੀਆਂ ਨੂੰ ਆਨਲਾਈਨ ਵਿੱਦਿਆ ਹਾਸਲ ਕਰਨ 'ਚ ਸੌਖ ਪ੍ਰਦਾਨ ਕਰਨ ਦੇ ਮਕਸਦ ਨਾਲ ਸਮਾਰਟ ਫੋਨ ਪ੍ਰਦਾਨ ਕੀਤੇ ਗਏ ਹਨ। ਉਨਾਂ ਕਿਹਾ ਕਿ ਅਗਲੇ ਸੈਸ਼ਨ ਵਿਚ ਵੀ ਵਿਦਿਆਰਥੀਆਂ ਨੂੰ ਸਮਾਰਟ ਫੋਨ ਦਿੱਤੇ ਜਾਣਗੇ। ਉਨਾਂ ਕਿਹਾ ਕਿ ਆਨਲਾਈਨ ਸਿੱਖਿਆ ਦੇਣ ਵਿਚ ਪੰਜਾਬ ਦੇਸ਼ ਭਰ ਵਿਚੋਂ ਮੋਹਰੀ ਸੂਬਾ ਬਣਨ ਦੇ ਨਾਲ-ਨਾਲ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵਧਾਉਣ ਵਾਲਾ ਸਰਬੋਤਮ ਰਾਜ ਬਣਿਆ ਹੈ। ਉਨਾਂ ਕਿਹਾ ਕਿ ਸਰਕਾਰ ਨੇ ਸਕੂਲਾਂ ਨੂੰ ਸਮਾਰਟ ਬਣਾਉਣ ਤੋਂ ਇਲਾਵਾ ਉਨਾਂ ਵਿਚ ਸਮਾਰਟ ਕਲਾਸ ਰੂਮਜ਼ ਬਣਾਉਣ ਲਈ ਵੱਡੇ ਪੱਧਰ 'ਤੇ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਹਨ। ਵਿਧਾਇਕ ਅੰਗਦ ਸਿੰਘ ਨੇ ਇਸ ਮੌਕੇ ਕਿਹਾ ਕਿ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਅਤੇ ਦਾਖ਼ਲੇ ਦੇ ਵਾਧੇ ਤੋਂ ਪ੍ਰਤੱਖ ਰੂਪ ਵਿਚ ਪਤਾ ਲੱਗਦਾ ਹੈ ਕਿ ਸਰਕਾਰੀ ਸਕੂਲ ਹੁਣ ਹਰ ਪੱਖੋਂ ਸਮੇਂ ਦੇ ਹਾਣ ਦੇ ਬਣ ਚੁੱਕੇ ਹਨ ਅਤੇ ਮਾਪਿਆਂ ਨੂੰ ਆਕਰਸ਼ਿਤ ਕਰ ਰਹੇ ਹਨ। ਉਨਾਂ ਕਿਹਾ ਕਿ ਜ਼ਿਲੇ ਦੇ ਨੌਜਵਾਨਾਂ ਲਈ ਉਨਾਂ ਵੱਲੋਂ ਵਿਸ਼ੇਸ਼ ਪ੍ਰਾਜੈਕਟ ਲਿਆਂਦੇ ਗਏ ਹਨ, ਜਿਨਾਂ ਲਈ ਜਲਦ ਹੀ ਕੰਮ ਸ਼ੁਰੂ ਹੋ ਰਿਹਾ ਹੈ।
ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਇਸ ਦੌਰਾਨ ਕਿਹਾ ਕਿ ਸਮਾਰਟ ਫੋਨਾਂ ਰਾਹੀਂ ਵਿਦਿਆਰਥੀਆਂ ਨੂੰ ਕੋਰੋਨਾ ਸੰਕਟ ਦੌਰਾਨ ਆਨਲਾਈਨ ਪੜਾਈ ਬਿਹਤਰ ਢੰਗ ਨਾਲ ਕਰਨ ਦੇ ਰਾਹ ਖੁੱਲੇ ਹਨ। ਇਸ ਦੌਰਾਨ ਫੋਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੇ ਕਿਹਾ ਕਿ ਉਨਾਂ ਨੂੰ ਆਨਲਾਈਨ ਪੜਾਈ ਕਰਨ ਵਿਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰੰਤੂ ਹੁਣ ਪੰਜਾਬ ਸਰਕਾਰ ਨੇ ਉਨਾਂ ਦੀ ਇਹ ਮੁਸ਼ਕਲ ਹੱਲ ਕਰ ਦਿੱਤੀ ਹੈ। ਇਸ ਮੌਕੇ ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਤਹਿਸੀਲਦਾਰ ਨਵਾਂਸ਼ਹਿਰ ਕੁਲਵੰਤ ਸਿੰਘ, ਜ਼ਿਲਾ ਸਿੱਖਿਆ ਅਫ਼ਸਰ (ਸ) ਜਗਜੀਤ ਸਿੰਘ, ਉੱਪ ਜ਼ਿਲਾ ਸਿੱਖਿਆ ਅਫ਼ਸਰ (ਸ) ਅਮਰੀਕ ਸਿੰਘ, ਪਿ੍ਰੰਸੀਪਲ ਪਵਨ ਇੰਦਰਜੀਤ ਕੌਰ, ਸਤਨਾਮ ਸਿੰਘ ਕਾਹਮਾ, ਬਲਾਕ ਸੰਮਤੀ ਮੈਂਬਰ ਸੁਖਵਿੰਦਰ ਕੌਰ, ਸਰਪੰਚ ਪਰਮਿੰਦਰ ਜੀਤ ਕੌਰ, ਸਿੱਖਿਆ ਵਿਭਾਗ ਦੇ ਬੁਲਾਰੇ ਪ੍ਰਮੋਦ ਭਾਰਤੀ, ਪ੍ਰੈੱਸ ਮੀਡੀਆ ਕੋਆਰਡੀਨੇਟਰ ਨਿਰਮਲ ਸਿੰਘ, ਹਿਤੇਸ਼ ਸਹਿਗਲ, ਵਿਨੇ ਸ਼ਰਮਾ ਤੋਂ ਇਲਾਵਾ ਸਕੂਲ ਸਟਾਫ, ਪੰਚਾਇਤ ਮੈਂਬਰ, ਵਿਦਿਆਰਥੀ ਅਤੇ ਉਨਾਂ ਦੇ ਮਾਪੇ ਹਾਜ਼ਰ ਸਨ।
ਕੈਪਸ਼ਨਾਂ :-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਮਾ ਵਿਖੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਤਕਸੀਮ ਕਰਦੇ ਹੋਏ ਕੈਬਨਿਟ ਮੰਤਰੀ ਅਰੁਨਾ ਚੌਧਰੀ। ਨਾਲ ਹਨ ਵਿਧਾਇਕ ਅੰਗਦ ਸਿੰਘ, ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਤੇ ਹੋਰ

ਪੰਜਾਬ ਸਮਾਰਟ ਕੁਨੈਕਟ ਸਕੀਮ ਦੇ ਤੀਜੇ ਪੜਾਅ ਤਹਿਤ ਪਟਿਆਲਾ ਜ਼ਿਲ੍ਹੇ ਦੇ 1740 ਵਿਦਿਆਰਥੀਆਂ ਨੂੰ ਵੰਡੇ ਸਮਾਰਟ ਫੋਨ

ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ 12ਵੀਂ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨਾਂ ਦੀ ਵੰਡ ਮੁਕੰਮਲ, ਕੈਪਟਨ ਅਮਰਿੰਦਰ ਸਿੰਘ ਦੀ ਦੂਰਦਰਸ਼ੀ ਸੋਚ ਕਾਰਗਰ ਸਾਬਤ ਹੋਈ-ਜਲਾਲਪੁਰ

ਪਟਿਆਲਾ, 31 ਦਸੰਬਰ:(ਐਨ ਟੀ) 'ਪੰਜਾਬ ਸਮਾਰਟ ਕੁਨੈਕਟ ਸਕੀਮ' ਦੇ ਤੀਜੇ ਪੜਾਅ ਤਹਿਤ ਅੱਜ ਜ਼ਿਲ੍ਹੇ ਦੇ 1740 ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਜਾਣ ਨਾਲ ਪਟਿਆਲਾ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡਣ ਦੀ ਮੁਹਿੰਮ ਨੇਪਰੇ ਚੜ੍ਹ ਗਈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹਲਕਾ ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਨੇ 12 ਵਿਦਿਆਰਥੀਆਂ ਨੂੰ ਰਸਮੀ ਤੌਰ 'ਤੇ ਇਹ ਸਮਾਰਟ ਫੋਨ ਸੌਂਪੇ।
ਇਸ ਮੌਕੇ ਸ੍ਰੀ ਜਲਾਲਪੁਰ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਨਿਜੀ ਸਕੂਲਾਂ ਤੇ ਦੂਜੇ ਰਾਜਾਂ ਦੇ ਸਕੂਲਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਦੀ ਸਿੱਖਿਆ ਪ੍ਰਦਾਨ ਕਰਨ ਅਤੇ ਸਕੂਲ ਸਿੱਖਿਆ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਸਮਾਰਟ ਫੋਨ ਵੰਡਣ ਵਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਦਰਸ਼ੀ ਸੋਚ ਕਾਰਗਰ ਸਾਬਤ ਹੋ ਰਹੀ ਹੈ। ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਦੀ ਇਸ ਸਕੀਮ ਨੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਦਰਪੇਸ਼ ਸਾਧਨਾਂ ਦੀ ਕਮੀ ਦੂਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਪਹਿਲਾਂ ਦੋ ਪੜਾਵਾਂ ਤਹਿਤ ਹੁਣ ਤੱਕ 10070 ਫੋਨ ਪ੍ਰਦਾਨ ਕੀਤੇ ਗਏ ਸਨ ਇਸ ਤਰ੍ਹਾਂ ਹੁਣ ਤੱਕ ਕੁਲ 11810 ਸਮਾਰਟ ਫੋਨ ਵੰਡੇ ਗਏ ਹਨ। ਸ੍ਰੀ ਜਲਾਲਪੁਰ ਨੇ ਉਮੀਦ ਜਤਾਈ ਕਿ ਬੱਚੇ ਇਸ ਸਕੀਮ ਦਾ ਪੂਰਾ ਲਾਭ ਉਠਾਉਣਗੇ, ਕਿਊਂਕਿ ਕੋਵਿਡ-19 ਮਹਾਂਮਾਰੀ ਦੌਰਾਨ ਵਿਦਿਆਰਥੀਆਂ ਲਈ ਆਨਲਾਈਨ ਸਿੱਖਿਆ ਹਾਸਲ ਕਰਨ ਲਈ ਇਹ ਫੋਨ ਬੇਹੱਦ ਲਾਹੇਵੰਦ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ 'ਚ ਪੰਜਾਬ ਦੇਸ਼ ਭਰ 'ਚੋਂ ਮੋਹਰੀ ਸੂਬਾ ਬਣਕੇ ਉਭਰਿਆ ਹੈ ਤੇ ਜ਼ਿਲ੍ਹੇ ਭਰ 'ਚ ਵਿਦਿਆਰਥੀਆਂ ਦੀ ਗਿਣਤੀ 'ਚ 8 ਫੀਸਦੀ ਵਾਧਾ ਵੀ ਦਰਜ ਕੀਤਾ ਗਿਆ ਹੈ। ਸਮਾਰੋਹ ਦੌਰਾਨ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ, ਸ਼ਹਿਰੀ ਕਾਂਗਰਸ ਪ੍ਰਧਾਨ ਕੇ.ਕੇ. ਮਲਹੋਤਰਾ, ਦਿਹਾਤੀ ਕਾਂਗਰਸ ਪ੍ਰਧਾਨ ਗੁਰਦੀਪ ਸਿੰਘ ਊਂਟਸਰ, ਮਹਿਲਾ ਕਾਂਗਰਸ ਪ੍ਰਧਾਨ ਕਿਰਨ ਢਿੱਲੋਂ, ਲਾਰਜ ਸਕੇਲ ਇੰਡਸਟਰੀ ਬੋਰਡ ਦੇ ਵਾਈਸ ਚੇਅਰਮੈਨ ਕੇ.ਕੇ. ਸਹਿਗਲ, ਜ਼ਿਲ੍ਹਾ ਪ੍ਰੀਸ਼ਦ ਚੇਅਰਪਰਸਨ ਰਾਜ ਕੌਰ, ਮੈਂਬਰ ਗਗਨਦੀਪ ਸਿੰਘ ਜੌਲੀ ਜਲਾਲਪੁਰ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ, ਸਹਾਇਕ ਕਮਿਸ਼ਨਰ (ਜ) ਡਾ. ਇਸਮਤ ਵਿਜੇ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਹਰਿੰਦਰ ਕੌਰ, ਕੋਆਰਡੀਨੇਟਰ ਡਾ. ਸੁਖਦਰਸ਼ਨ ਸਿੰਘ ਚਹਿਲ, ਪ੍ਰਿੰਸੀਪਲ ਰਜਨੀਸ਼ ਗੁਪਤਾ, ਪਰਵਿੰਦਰ ਸਿੰਘ ਸਰਾਂ ਸਮੇਤ ਅਧਿਆਪਕ ਤੇ ਵਿਦਿਆਰਥੀ ਮੌਜੂਦ ਸਨ। ਫੋਨ ਹਾਸਲ ਕਰਨ ਵਾਲੇ ਸਰਕਾਰੀ ਸਮਾਰਟ ਸਕੂਲ ਬਹਾਦਰਗੜ੍ਹ ਦੇ ਵਿਦਿਆਰਥੀਆਂ ਕਾਜਲ, ਰੁਪਿੰਦਰ ਕੌਰ, ਭੁਪਿੰਦਰ ਕੌਰ, ਰੁਪਿੰਦਰ ਕੌਰ, ਸਿਮਰਨ ਵਰਮਾ, ਗੁਰਿੰਦਰ ਸਿੰਘ, ਹਰਸ਼ਦੀਪ ਸਿੰਘ, ਜਸਕਰਨ ਸਿੰਘ, ਮਨਦੀਪ ਸਿੰਘ, ਅਭਿਸ਼ੇਕ ਝਾਅ, ਸਹਿਜਪ੍ਰੀਤ ਤੇ ਅਮਨਦੀਪ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਵਿਦਿਆਰਥੀਆਂ ਨੇ ਕਿਹਾ ਇਹ ਸਮਾਰਟ ਫੋਨ ਉਨ੍ਹਾਂ ਨੂੰ ਕੇਵਲ ਪੜ੍ਹਾਈ 'ਚ ਹੀ ਨਹੀਂ ਬਲਕਿ ਉਨ੍ਹਾਂ ਦੇ ਕਰੀਅਰ ਬਾਰੇ ਜਾਣਕਾਰੀ 'ਚ ਵਾਧਾ ਕਰਨ 'ਚ ਵੀ ਸਹਾਈ ਹੋਣਗੇ।

ਕਿਰਤੀ ਕਿਸਾਨ ਯੂਨੀਅਨ ਨੇ ਮੋਮਬੱਤੀ ਮਾਰਚ ਕਰਕੇ ਦਿੱਤੀ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ


ਨਵਾਂਸ਼ਹਿਰ 31 ਦਸੰਬਰ (ਐਨ ਟੀ) ਅੱਜ ਕਿਰਤੀ ਕਿਸਾਨ ਯੂਨੀਅਨ ਅਤੇ ਸ਼ਹਿਰ ਵਾਸੀਆਂ  ਵਲੋਂ ਮੋਮਬੱਤੀ ਮਾਹਚ ਕਰਕੇ ਕਿਸਾਨੀ ਘੋਲ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ । ਇਹ ਮਾਰਚ ਬਾਰਾਂਦਰੀ ਬਾਗ ਵਿਚੋਂ ਚੱਲਕੇ ਬਾਜਾਰਾਂ ਵਿਚੋਂ ਹੁੰਦਾ ਹੋਇਆ ਅੰਬੇਡਕਰ ਚੌਂਕ ਵਿਚ ਸਮਾਪਤ ਹੋਇਆ । ਇਸ ਮੌਕੇ ਕੁਲਵਿੰਦਰ ਸਿੰਘ ਵੜੈਚ, ਜਸਬੀਰ ਦੀਪ ਕੁਲਦੀਪ ਸਿੰਘ ਸੁੱਜੋਂ, ਸਤਨਾਮ ਸਿੰਘ ਗੁਲਾਟੀ, ਐਡਵੋਕੇਟ ਪਰਮਜੀਤ ਸਿੰਘ ਖੱਟਰਾ, ਪੁਨੀਤ ਕਲੇਰ, ਬਿੱਲਾ ਗੁੱਜਰ, ਗੁਰਬਖਸ਼ ਕੌਰ ਸੰਘਾ, ਹਰੇ ਰਾਮ ਵੀ ਮੌਜੂਦ ਸਨ ।

ਬਾਗਬਾਨੀ ਵਿਭਾਗ ਦੀਆਂ ਸਕੀਮਾਂ ਦਾ ਲਾਭ ਉਠਾਉਣ ਕਿਸਾਨ : ਡਿਪਟੀ ਡਾਇਰੈਕਟਰ

ਬਾਗਬਾਨੀ ਵਿਭਾਗ ਦੀਆਂ ਸਕੀਮਾਂ 'ਤੇ 50 ਤੋਂ 75 ਫ਼ੀਸਦੀ ਤੱਕ ਸਬਸਿਡੀ ਦੀ ਹੈ ਸਹੂਲਤ
ਪਟਿਆਲਾ, 30 ਦਸੰਬਰ: (ਐਨ ਟੀ)ਬਾਗਬਾਨੀ ਵਿਭਾਗ ਪੰਜਾਬ ਵੱਲੋਂ ਕੌਮੀ ਬਾਗਬਾਨੀ ਮਿਸ਼ਨ ਅਧੀਨ ਕੋਲਡ ਸਟੋਰ ਟਾਈਪ- 2, ਰਾਈਪਨਿੰਗ ਚੈਂਬਰ, ਪ੍ਰੀ-ਕੂਲਿੰਗ ਯੂਨਿਟ, ਰੈਫਰਿਜਰੇਟਰ ਵੈਨ, ਕੋਲਡ ਰੂਮ, ਖੁੰਬਾਂ ਦੀ ਕਾਸ਼ਤ ਲਈ ਕੰਪੋਸਟ ਮੇਕਿੰਗ ਯੂਨਿਟ, ਲੋ-ਟਨਲ, ਪਿਆਜ਼ ਦੀ ਸਟੋਰੇਜ, ਸ਼ਹਿਦ ਦੀਆਂ ਮੱਖੀਆਂ ਪਾਲਣ, ਬਾਗ ਲਗਾਉਣ, ਪੌਲੀ ਹਾਊਸ ਅਤੇ ਫੁੱਲਾਂ ਦੀ ਖੇਤੀ ਸਬੰਧੀ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਸਵਰਨ ਸਿੰਘ ਮਾਨ ਨੇ ਦੱਸਿਆ ਕਿ ਉਕਤ ਤੋਂ ਇਲਾਵਾ ਨੈਸ਼ਨਲ ਬੀ ਬੋਰਡ ਅਤੇ ਹਨੀ ਮਿਸ਼ਨ ਸਕੀਮ ਅਧੀਨ ਸ਼ਹਿਦ ਦੇ ਪ੍ਰੋਸੈਸਿੰਗ ਯੂਨਿਟ ਲਗਾਉਣ, ਕੁਲੈਕਸ਼ਨ ਬ੍ਰੈਡਿੰਗ ਐਂਡ ਟਰੇਡਿੰਗ ਸੈਂਟਰ ਖੋਲਣ ਅਤੇ ਕਸਟਮ ਹਾਇਰਿੰਗ ਸੈਂਟਰ ਖੋਲਣ ਲਈ 50 ਤੋਂ 75 ਫ਼ੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਖੇਤੀ ਬੁਨਿਆਦੀ ਢਾਂਚਾ ਫ਼ੰਡ (ਏ.ਆਈ.ਐਫ.)  ਸਕੀਮ ਅਧੀਨ ਵੱਖ ਵੱਖ ਤਰ੍ਹਾਂ ਦੇ ਖੇਤੀਬਾੜੀ ਅਤੇ ਬਾਗਬਾਨੀ ਨਾਲ ਸਬੰਧਤ ਪ੍ਰੋਜੈਕਟ ਲਗਾਉਣ ਲਈ ਕਰਜ਼ੇ ਦੀ ਸਹੂਲਤ ਉਪਰ 3 ਫ਼ੀਸਦੀ ਵਿਆਜ ਦੀ ਛੋਟ ਦਿੱਤੀ ਜਾਣੀ ਹੈ। ਇਸ ਸਕੀਮ ਅਧੀਨ 2 ਕਰੋੜ ਰੁਪਏ ਤੱਕ ਦਾ ਲੋਨ ਪ੍ਰਾਪਤ ਕੀਤਾ ਜਾ ਸਕਦਾ ਹੈ। ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ  ਬਾਗਬਾਨੀ ਵਿਭਾਗ ਦੇ ਬਲਾਕ ਲੈਵਲ ਤੇ ਬਾਗਬਾਨੀ ਵਿਕਾਸ ਅਫ਼ਸਰ ਜਾਂ ਜ਼ਿਲ੍ਹਾ ਪੱਧਰ 'ਤੇ ਸਹਾਇਕ ਡਾਇਰੈਕਟਰ ਬਾਗਬਾਨੀ ਜਾਂ ਉਪ ਡਾਇਰੈਕਟਰ ਬਾਗਬਾਨੀ ਪਟਿਆਲਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਸਾਲ 2020 ਵਿੱਚ ਕੋਰੋਨਾ ਸੰਕਟ ਦਰਮਿਆਨ ਕਮਿਸ਼ਨਰ ਪੁਲਿਸ ਨੇ ਧਾਰਾ 302 ਤਹਿਤ 34 ਮੁਕੱਦਮਿਆਂ ਵਿਚੋ 30 ਮੁਕੱਦਮੇ ਟਰੇਸ ਕਰਕੇ 85 ਦੋਸ਼ੀਆਂ ਨੂੰ ਕੀਤਾ ਗਿ੍ਰਫਤਾਰ

ਐਨ ਡੀ ਪੀ ਐਸ ਐਕਟ ਤਹਿਤ 235 ਮੁਕੱਦਮੇ ਦਰਜ਼ ਕੀਤੇ

ਅੰਮਿ੍ਰਤਸਰ, 30 ਦਸੰਬਰ :  ਲੋਕਾਂ ਦੀ ਲਗਨ ਨਾਲ ਸੇਵਾ ਕਰਨ ਦੀ ਆਪਣੀ ਵਚਨਬੱਧਤਾ ਨੂੰ ਕਾਇਮ ਰੱਖਦਿਆਂ  ਅੰਮਿ੍ਰਤਸਰ ਕਮਿਸ਼ਨਰੇਟ ਪੁਲਿਸ ਨੇ ਪੁਲਿਸ ਕਮਿਸਨਰ ਡਾ: ਸੁਖਚੈਨ ਸਿੰਘ ਗਿੱਲ ਦੀ ਅਗਵਾਈ ਵਿੱਚ ਸਾਲ 2020 ਦੌਰਾਨ ਨਵੇਂ ਮੀਲ ਪੱਥਰ ਸਥਾਪਤ ਕੀਤੇ। ਇਹ ਸਾਲ ਅੰਮਿ੍ਰਤਸਰ ਕਮਿਸਨਰੇਟ ਪੁਲਿਸ ਲਈ ਇਕ ਨਵੀਂ ਅਤੇ ਅਸਧਾਰਣ ਚੁਣੌਤੀ ਲੈ ਕੇ ਆਇਆ ਕਿਉਂਕਿ ਜਿਲਾ ਪੁਲਿਸ ਨੂੰ ਆਮ ਕਾਨੂੰਨ ਵਿਵਸਥਾ ਦੇ ਮੁੱਦਿਆਂ ਤੋਂ ਇਲਾਵਾ ਵਿਸ਼ਵ ਵਿਆਪੀ ਮਹਾਂਮਾਰੀ ਕੋਵਿਡ-19 ਦੇ ਰੂਪ ਵਿਚ ਇਕ ਅਦਿ੍ਰਸ਼ਟ ਦੁਸਮਣ ਨਾਲ ਨਜਿੱਠਣਾ ਪੈਣਾ ਸੀ ਪਰ ਡਾ: ਗਿੱਲ ਦੀ ਅਗਵਾਈ ਵਿੱਚ ਪੁਲਿਸ ਨੇ ਕੋਰੋਨਾ ਵਾਇਰਸ ਅਤੇ ਸਮਾਜ ਵਿਰੋਧੀ ਅਨਸਰਾਂ ਦੋਵਾਂ ਤੋਂ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ। ਖਾਕੀ ਵਰਦੀ, ਜੋ ਹਮੇਸਾ ਸਾਨੂੰ ਦੇਸ ਭਰ ਦੇ ਅਨੇਕਾਂ ਬਹਾਦਰ ਪੁਲਿਸ ਅਤੇ ਪੈਰਾ-ਮਿਲਟਰੀ ਦੇ ਜਵਾਨਾਂ ਦੀਆਂ ਬੇਮਿਸਾਲ ਕੁਰਬਾਨੀਆਂ ਅਤੇ ਬਹਾਦਰੀ ਭਰੇ ਕਾਰਨਾਮਿਆਂ ਦੀ ਯਾਦ ਦਿਵਾਉਂਦੀ ਹੈ, ਜਿਨਾਂ ਨੇ ਜਨਮ ਭੂਮੀ ਦੀ ਸੁਰੱਖਿਆ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ, ਕੋਰੋਨਾ ਸੰਕਟ ਸਮੇਂ ਲੋਕਾਂ ਦੀ ਸੇਵਾ ਕਰਨ ਲਈ ਫਰੰਟ ਲਾਈਨ ਵਿਚ ਰਹੀ। ਇੱਕ ਸਮੇਂ ਜਦੋਂ ਸਮੁੱਚਾ ਵਿਸਵ ਕੋਵਿਡ-19 ਮਹਾਂਮਾਰੀ ਦੇ ਰੂਪ ਵਿੱਚ ਇੱਕ ਨਵੀਂ ਚੁਣੌਤੀ ਦਾ ਸਾਹਮਣਾ ਕਰ ਰਿਹਾ ਸੀ, ਪੁਲਿਸ ਫੋਰਸ ਨੇ ਪੂਰੇ ਆਤਮ ਵਿਸ਼ਵਾਸ ਨਾਲ ਨਵੀਂ ਜਿੰਮੇਵਾਰੀ ਨੂੰ ਸੰਭਾਲਿਆ ਅਤੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਇਸ ਨਾਲ ਟਾਕਰਾ ਕੀਤਾ । ਅੰਮਿ੍ਰਤਸਰ ਕਮਿਸਨਰੇਟ ਪੁਲਿਸ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਆਪਣੀਆਂ ਅਤੇ ਆਪਣੇ ਪਰਿਵਾਰਾਂ ਦੀਆਂ ਜਾਨਾਂ ਜੋਖਮ ਵਿੱਚ ਪਾ ਕੇ ਤਾਲਾਬੰਦੀ ਨੂੰ ਇੰਨ-ਬਿੰਨ ਲਾਗੂ ਕਰਨ ਵਿੱਚ ਸਭ ਤੋਂ ਅੱਗੇ ਰਹੀ। ਅਤਿ ਦੀ ਗਰਮੀ, ਭਾਰੀ ਬਾਰਿਸ ਅਤੇ ਹੁਣ ਕੜਾਕੇ ਦੀ ਠੰਡ ਵਿਚ ਲੋਕਾਂ ਦੀ ਜਾਨ ਬਚਾਉਣ ਲਈ ਪੁਲਿਸ ਨੇ ਕਰਫਿਊ ਅਤੇ ਰਾਤ ਦੇ ਕਰਫਿਊ ਨੂੰ ਸਫਲਤਾਪੂਰਵਕ ਲਾਗੂ ਕੀਤਾ। ਕਮਿਸਨਰੇਟ ਪੁਲਿਸ ਨੇ ਕਰਫਿਊ/ਤਾਲਾਬੰਦੀ ਦੌਰਾਨ ਲਗਨ, ਇਮਾਨਦਾਰੀ ਅਤੇ ਉੱਚ ਪੇਸੇਵਰਾਨਾ ਢੰਗ ਨਾਲ ਸੇਵਾਵਾਂ ਮੁਹੱਈਆ ਕਰਕੇ ਮਨੁੱਖਤਾਵਾਦੀ ਪੁਲਿਸ ਦਾ ਇੱਕ ਵੱਡਾ ਮਾਪਦੰਡ ਕਾਇਮ ਕੀਤਾ। ਪੁਲਿਸ ਕਮਿਸਨਰ, ਜੋ ਖੁਦ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਫੀਲਡ ਵਿੱਚ ਰਹੇ, ਨੇ ਯਕੀਨੀ ਬਣਾਇਆ ਕਿ ਪੁਲਿਸ ਮੁਲਾਜ਼ਮ ਲੋਕਾਂ ਦੀ ਜਾਨ ਬਚਾਉਣ ਲਈ ਮਨੁੱਖੀ ਪਹੁੰਚ ਅਪਣਾ ਕੇ ਮਿਸਾਲੀ ਢੰਗ ਨਾਲ ਆਪਣੀ ਡਿਊਟੀ ਨਿਭਾਉਣ। ਅੰਮਿ੍ਰਤਸਰ ਕਮਿਸਨਰੇਟ ਪੁਲਿਸ ਨੇ ਪੂਰੇ ਜੋਸ ਅਤੇ ਸਮਰਪਣ ਨਾਲ ਲੋਕਾਂ ਦੀ ਸੇਵਾ ਕਰਨ ਦੀ ਪੁਲਿਸ ਦੀ ਸਾਨਦਾਰ ਰਵਾਇਤ ਨੂੰ ਕਾਇਮ ਰੱਖਣ ਤੋਂ ਇਲਾਵਾ ਕੋਵਿਡ -19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਗਏ ਗਏ ਕਰਫਿਊ/ਤਾਲਾਬੰਦੀ ਦੌਰਾਨ ਲੋਕਾਂ ਤੱਕ ਰਾਹਤ ਪਹੁੰਚਾਉਣ ਲਈ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਈ। ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦੀ ਭੂਮਿਕਾ ਸਿਰਫ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਜਾਂ ਤਾਲਾਬੰਦੀ ਨੂੰ ਸਖਤੀ ਨਾਲ ਲਾਗੂ ਕਰਨ ਤੱਕ ਸੀਮਤ ਨਹੀਂ ਸੀ ਸਗੋਂ ਇਸ ਸੰਕਟ ਦੀ ਘੜੀ ਵਿੱਚ ਪੁਲਿਸ ਕਈ ਕੰਮ ਕਰਕੇ ਡਿਊਟੀ ਨਿਭਾਅ ਰਹੀ ਸੀ । ਤਾਲਾਬੰਦੀ ਵਿੱਚ ਫਸੇ ਲੋੜਵੰਦ ਲੋਕਾਂ ਨੂੰ ਦਵਾਈਆਂ, ਕਰਿਆਨਾ, ਦੁੱਧ ਅਤੇ ਹੋਰ ਚੀਜਾਂ ਮੁਹੱਈਆ ਕਰਾਉਣ ਤੋਂ ਲੈ ਕੇ ਬੱਚਿਆਂ ਦੇ ਜਨਮ ਦਿਨ ਨੂੰ ਮਨਾਉਣ ਤੱਕ ਅਤੇ ਆਪਣੇ ਵਾਹਨਾਂ ਵਿੱਚ ਲੋਕਾਂ ਨੂੰ ਡਾਕਟਰੀ ਸਹਾਇਤਾ ਮਿਲਣਾ ਯਕੀਨੀ ਬਣਾਉਣ ਲਈ ਪੁਲਿਸ ਨੇ ਸਭ ਕੁਝ ਕੀਤਾ। ਇਸ ਮੁਸੀਬਤ ਦੀ ਘੜੀ ਦੌਰਾਨ ਅੰਮਿ੍ਰਤਸਰ ਕਮਿਸਨਰੇਟ ਪੁਲਿਸ ਵੱਲੋਂ ਕੀਤੀ ਗਈ ਮਾਨਵੀ ਪੁਲਿਸਿੰਗ ਨੇ ਨਾ ਸਿਰਫ ਪੰਜਾਬ ਪੁਲਿਸ ਦੇ ਕੰਮਕਾਜ ਵਿਚ ਲੋਕਾਂ ਦੇ ਵਿਸਵਾਸ ਨੂੰ ਮਜਬੂਤ ਕੀਤਾ ਸਗੋਂ ਲੋਕਾਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਮਿਲਣਾ ਵੀ ਯਕੀਨੀ ਬਣਾਇਆ। ਪੁਲਿਸ ਨੇ ਕਾਨੂੰਨ ਵਿਵਸਥਾ ਕਾਇਮ ਰੱਖਣ ਦੇ ਆਪਣੇ ਨਿਯਮਤ ਫਰਜ ਨੂੰ ਨਿਭਾਉਣ ਤੋਂ ਇਲਾਵਾ ਲੋਕਾਂ ਨੂੰ ਮਹਾਂਮਾਰੀ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਗਰੂਕ ਕਰ ਕੇ ਵਿਲੱਖਣ ਸੇਵਾ ਨਿਭਾਈ। ਉਨਾਂ ਲੋਕਾਂ ਨੂੰ ਬਿਮਾਰੀ ਤੋਂ ਬਚਣ ਲਈ ਮਾਸਕ ਪਹਿਨਣ, ਆਪਣੇ ਹੱਥ ਸਾਬਣ ਨਾਲ ਧੋਣ ਜਾਂ ਉਨਾਂ ਨੂੰ ਸੈਨੇਟਾਈਜ਼ ਕਰਨ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਪ੍ਰੇਰਿਤ ਕੀਤਾ। ਇੰਨਾ ਹੀ ਨਹੀਂ ਪੁਲਿਸ ਨੇ ਲੋੜਵੰਦ ਲੋਕਾਂ ਲਈ ਭੋਜਨ ਅਤੇ ਸੁੱਕੇ ਰਾਸਨ ਦਾ ਪ੍ਰਬੰਧ ਕਰਨ ਵਿਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ, ਜੋ ਕਿ ਰੋਜ਼ੀ-ਰੋਟੀ ਦਾ ਪ੍ਰਬੰਧ ਕਰਨ ਦੇ ਸਮਰੱਥ ਨਹੀਂ ਸਨ। ਪੁਲਿਸ ਕਮਿਸ਼ਨਰ ਨੇ ਜਿਥੇ ਵੀ ਲੋੜ ਸੀ, ਉਥੇ ਦਾਨੀ ਸੱਜਣਾਂ ਅਤੇ ਇਛੁੱਕ ਵਿਅਕਤੀਆਂ ਦੇ ਸਹਿਯੋਗ ਨਾਲ ਜ਼ਰੂਰਤਮੰਦ ਪਰਿਵਾਰਾਂ ਤੱਕ ਮਦਦ ਪਹੁੰਚਾਈ। ਪੰਜਾਬ ਪੁਲਿਸ ਦੀ ਉਤਸ਼ਾਹ ਨਾਲ ਲੋਕਾਂ ਦੀ ਸੇਵਾ ਕਰਨ ਦੀ ਸਾਨਦਾਰ ਰਵਾਇਤ ਨੂੰ ਕਾਇਮ ਰੱਖਦਿਆਂ ਕਮਿਸਨਰੇਟ ਪੁਲਿਸ ਨੇ ਸੰਕਟ ਦੀ ਇਸ ਘੜੀ ਵਿੱਚ ਲੋਕਾਂ ਦੀ ਸਹਾਇਤਾ ਲਈ ਨਿਰਸਵਾਰਥ ਅਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਅੰਮਿ੍ਰਤਸਰ ਕਮਿਸਨਰੇਟ ਪੁਲਿਸ ਦੇ ਇਸ ਇਮਾਨਦਾਰ, ਸੁਹਿਰਦ ਅਤੇ ਮਦਦਗਾਰ ਸੁਭਾਅ ਨੇ ਆਮ ਲੋਕਾਂ ਦੀਆਂ ਨਜਰਾਂ ਵਿਚ ਪੰਜਾਬ ਪੁਲਿਸ ਦੀ ਇੱਜਤ ਨੂੰ ਹੋਰ ਵਧਾ ਦਿੱਤਾ, ਜਿਨਾਂ ਵੱਲੋਂ ਵਾਰ-ਵਾਰ ਇਸ ਲਈ ਧੰਨਵਾਦ ਪ੍ਰਗਟ ਕੀਤਾ ਗਿਆ। ਦੂਜੇ ਪਾਸੇ ਅਮਨ-ਕਾਨੂੰਨ ਦੀ ਸਥਿਤੀ ਵਿਚ ਅੰਮਿ੍ਰਤਸਰ ਕਮਿਸਨਰੇਟ ਪੁਲਿਸ ਨੇ ਸਾਲ 2020 ਦੋਰਾਨ 302 ਆਈ ਪੀ ਸੀ ਧਾਰਾ ਤੇ ਤਹਿਤ 34 ਮੁਕੱਦਮਿਆਂ ਵਿਚੋ 30 ਮੁਕੱਦਮੇ ਟਰੇਸ ਕਰਕੇ 85 ਦੋਸ਼ੀਆਂ ਨੂੰ ਗਿ੍ਰਫਤਾਰ ਕੀਤਾ  ਅਤੇ ਲੁੱਟਾਂ ਖੋਹਾਂ ਦੇ ਦਰਜ ਹੋਏ 303 ਮੁਕੱਦਮਿਆਂ ਵਿਚੋ 172 ਮੁਕੱਦਮੇ ਟਰੇਸ ਕਰਕੇ 306 ਦੋਸ਼ੀਆਂ ਨੂੰ ਗਿ੍ਰਫਤਾਰ ਕੀਤਾ ਹੈ। ਪੁਲਸ ਕਮਿਸ਼ਨਰ ਦੇ ਦੱਸਿਆ ਕਿ ਵਹੀਕਲ ਸਨੈਚਿਗ ਦੇ 22 ਮਕੱਦਮੇ ਟਰੇਸ ਕਰਕੇ 10 ਵਹੀਕਲ ਬਰਾਮਦ ਕਰਕੇ 24 ਦੋਸ਼ੀਆਂ ਨੂੰ ਗਿ੍ਰਫਤਾਰ ਕੀਤਾ ਹੈ। ਡਾ: ਗਿੱਲ ਨੇ ਦੱਸਿਆ ਕਿ ਐਨ ਡੀ ਪੀ ਐਸ ਐਕਟ ਤਹਿਤ 235 ਮੁਕੱਦਮੇ ਦਰਜ਼ ਕੀਤੇ ਗਏ ਹਨ ਅਤੇ 379 ਆਰੋਪੀਆਂ ਨੂੰ ਗਿ੍ਰਫਤਾਰ ਕਰਕੇ 11.247 ਕਿਲੋ ਹੀਰੋਇਨ,1.005 ਕਿਲੋ ਸਮੈਕ, 5.108 ਕਿਲੋ ਅਫੀਮ, 2.740 ਕਿਲੋ ਚਰਸ, 28.350 ਕਿਲੋ ਪੋਪੀ ਹਸਕ, 5.285 ਕਿਲੋ ਗਾਂਜਾ, 450430 ਨਸੇ ਦੇ ਕੈਪਸੂਲ ਤੇ ਗੋਲੀਆਂ ਅਤੇ 8 ਗਰਾਮ ਨੈਰੋਟਿਕ ਪਾੳਡਰ ਦੀ ਬਰਾਮਦਗੀ ਕੀਤੀ ਹੈ। ਉਨਾਂ ਦੱਸਿਆ ਕਿ ਇਸੇ ਤਰਾਂ ਐਕਸਾਈਜ ਐਕਟ ਅਨੁਸਾਰ 9701.330 ਲੀਟਰ ਨਜਾਇਜ ਸ਼ਰਾਬ, 11183.745 ਲੀਟਰ ਸ਼ਰਾਬ, 2470 ਕਿਲੋ ਲਾਹਣ, 762.220 ਲੀਟਰ ਬੀਅਰ, 6495.000 ਲੀਟਰ ਅਲਕੋਹਲ ਅਤੇ 41.500 ਲੀਟਰ  (ਮਿਕਸਡ ਹੈਂਪ) ਭੰਗ ਦੀ ਬਰਾਮਦਗੀ ਕੀਤੀ ਗਈ ਹੈ ਅਤੇ ਇਸ ਤੋਂ ਇਲਾਵਾ ਕਈ ਗੈਂਗਸਟਰਾਂ ਨੂੰ ਗਿ੍ਰਫਤਾਰ ਕਰਕੇ ਜੇਲ ਭੇਜਿਆ ਗਿਆ ਹੈ।

ਸਾਲ 2020 ਵਿੱਚ ਕੋਵਿਡ ਸੰਕਟ ਦਰਮਿਆਨ ਪ੍ਰਸ਼ਾਸਨ ਨੇ ਜਗਾਈ ਉਮੀਦ, ਸਦਭਾਵਨਾ ਅਤੇ ਵਿਕਾਸ ਦੀ ਕਿਰਨ - ਨਵੇ ਸਾਲ 2021 ਵਿਚ ਜ਼ਿਲਾ ਵਾਸੀਆਂ ਨੂੰ ਮਿਲੇਗੀ ਕਰੋਨਾ ਵੈਕਸੀਨ


ਅੰਮਿ੍ਰਤਸਰ, 30 ਦਸੰਬਰ : (ਐਨ ਟੀ)  ਸਾਲ 2020 ਜਿਸ ਨੂੰ ਦੁਨੀਆ ਭਰ ਵਿਚ ਮਾਰੂ ਕੋਵਿਡ -19 ਵਾਇਰਸ ਕਰਕੇ ਯਾਦ ਕੀਤਾ ਜਾਵੇਗਾ, ਦੌਰਾਨ ਜ਼ਿਲਾ ਪ੍ਰਸ਼ਾਸਨ ਡਿਪਟੀ ਕਮਿਸਨਰ ਸ: ਗੁਰਪ੍ਰੀਤ ਸਿੰਘ ਖਹਿਰਾ ਦੀ ਅਗਵਾਈ ਹੇਠ ਲੋਕਾਂ ਨੂੰ ਇਸ ਘਾਤਕ ਵਾਇਰਸ ਤੋਂ ਬਚਾਉਣ ਲਈ ਉਮੀਦ, ਸਦਭਾਵਨਾ, ਵਿਕਾਸ ਅਤੇ ਮਨੁੱਖੀ ਅਹਿਸਾਸ ਦੀ ਕਿਰਨ ਜਗਾਉਣ ਵਿਚ ਸਫਲ ਰਿਹਾ। ਜਿਲਾ ਪ੍ਰਸਾਸ਼ਨ ਵੱਲੋਂ ਮੁਸ਼ਕਲ ਹਾਲਾਤਾਂ ਦਾ ਮੁਕਾਬਲਾ ਕਰਦਿਆਂ  ਜਿਥੇ ਇਹ ਯਕੀਨੀ ਬਣਾਇਆ ਕਿ ਲੋਕ ਵਾਇਰਸ ਦਾ ਸ਼ਿਕਾਰ ਨਾ ਹੋ ਜਾਣ ਉਥੇ ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਸਲਾਘਾਯੋਗ ਭੂਮਿਕਾ ਨਿਭਾਈ। ਲੋਕਾਂ ਨੂੰ ਵਾਇਰਸ ਤੋਂ ਬਚਾਉਣ ਲਈ  ਪ੍ਰਸਾਸਨ ਵੱਲੋਂ ਕੀਤੇ ਗਏ ਯਤਨਾਂ ਦੀ ਹਰੇਕ ਨੇ ਪ੍ਰਸ਼ੰਸਾ ਕੀਤੀ। ਡਿਪਟੀ ਕਮਿਸਨਰ ਦੀ ਅਗਵਾਈ ਹੇਠ ਕਿਵੇਂ ਜਿਲਾ ਪ੍ਰਸਾਸਨ ਦੀ ਪੂਰੀ ਟੀਮ ਲੋਕਾਂ ਦੀ ਭਲਾਈ ਲਈ ਸਭ ਤੋਂ ਅੱਗੇ ਰਹੀ, ਨੂੰ ਵੀ ਲੋਕਾਂ ਵੱਲੋਂ ਖੂਬ ਸਲਾਇਆ ਗਿਆ । ਹਾਲਾਂਕਿ ਪ੍ਰਸਾਸਨ ਦੇ ਕੁਝ ਪ੍ਰਮੁੱਖ ਅਧਿਕਾਰੀ ਵੀ ਕੋਰੋਨਾ ਪੋਜ਼ੀਟਿਵ ਹੋ ਗਏ ਸਨ ਪਰ ਉਨਾਂ ਕੋਵਿਡ-19 ਖਿਲਾਫ ਲਗਾਤਾਰ ਲੜਾਈ ਲੜੀ ਅਤੇ ਇਸ ਤੋਂ ਲੋਕਾਂ ਦਾ ਬਚਾਅ ਯਕੀਨੀ ਬਣਾਇਆ। ਲੋਕਾਂ ਨਾਲ ਸਿੱਧੀ ਸਾਂਝ ਪਾਉਂਦਿਆਂ ਡਿਪਟੀ ਕਮਿਸਨਰ ਵੱਲੋਂ ਹਰ ਹਫਤੇ ਉਨਾਂ ਨਾਲ ਕੋਵਿਡ -19 ਮਹਾਂਮਾਰੀ ਬਾਰੇ ਜਾਗਰੂਕ ਕਰਨ, ਵਿਸਵਾਸ ਅਤੇ ਅਪਣੇਪਨ ਦੀ ਭਾਵਨਾ ਪੈਦਾ ਕਰਨ ਲਈ ਗੱਲਬਾਤ ਕੀਤੀ ਗਈ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਹਰਕੇ ਬੁੱਧਵਾਰ ਸਵੇਰੇ 10 ਵਜੇ ਤੋ ਬਾਅਦ ਦੁਪਿਹਰ 1 ਵਜੇ ਤੱਕ ਆਪਣੇ ਦਫਤਰ ਵਿਖੇ ਲੋਕਾਂ ਨਾਲ ਨਿੱਜੀ ਤੋਰ ਤੇ ਮਿਲ ਕੇ ਉਨਾਂ ਦੀਆਂ ਮੁਸਕਲਾਂ ਦਾ ਨਿਪਟਾਰਾ ਕੀਤਾ ਗਿਆ। ਕੋਵਿਡ -19 ਦੇ ਗੰਭੀਰ ਮਰੀਜਾਂ ਲਈ ਮਿਆਰੀ ਇਲਾਜ ਨੂੰ ਯਕੀਨੀ ਬਣਾਉਣ ਲਈ ਸਿਹਤ ਸੰਭਾਲ ਸਬੰਧੀ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਦੇ ਉਦੇਸ ਨਾਲ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ ਡਿਪਟੀ ਕਮਿਸਨਰ ਨੇ ਇਹ ਵੀ ਯਕੀਨੀ ਬਣਾਇਆ ਕਿ ਸਰਕਾਰੀ ਮੈਡੀਕਲ ਕਾਲਜ ਵਿਖੇ 8 ਸਾਲ ਤੋਂ ਬੰਦ ਪਏ ਆਕਸੀਜਨ ਪਲਾਂਟ ਨੂੰ ਮੁੜ ਸ਼ੁਰੂ ਕਰਵਾਇਆ ਗਿਆ। ਇਸ ਤੋਂ ਪਹਿਲਾਂ ਆਕਸੀਜਨ ਲਈ ਸਿਲੰਡਰਾਂ ਤੇ ਨਿਰਭਰ ਹੋਣਾ ਪੈਂਦ ਸੀ ਪ੍ਰੰਤੂ ਇਸ ਪਲਾਂਟ ਦੇ ਚਾਲੂ ਹੋਣ ਨਾਲ ਸਿਲੰਡਰਾਂ ਤੇ ਨਿਰਭਰਤਾ ਘੱਟ ਹੋਈ। ਇਸੇ ਤਰਾਂ ਪ੍ਰਸਾਸਨ ਨੇ ਪੇਂਡੂ ਖੇਤਰ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਸਮਾਰਟ ਵਿਲੇਜ ਕੰਪੇਨ ਫੇਜ਼ -1 ਅਧੀਨ 182.16 ਕਰੋੜ ਰੁਪਏ ਦੀ ਲਾਗਤ ਨਾਲ ਗਰਾਮ ਪੰਚਾਇਤਾਂ ਦੇ 566 ਪਿੰਡਾਂ ਨੰੂ ਗ੍ਰਾਂਟ ਜਾਰੀ ਕੀਤੀ ਗਈ ਹੈ ਅਤੇ 704 ਵਿਕਾਸ ਪ੍ਰੋਜੈਕਟ ਸੁਰੂ ਕੀਤੇ ਹਾਨ ਜਿੰਨਾਂ ਵਿਚੋਂ 651 ਵਿਕਾਸ ਦੇ ਕਾਰਜ ਮੁਕੰਮਲ ਹੋ ਚੁੱਕ ਹਨ ਅਤੇ 51 ਵਿਕਾਸ ਕਾਰਜਾਂ ਤੇ ਕੰਮ ਚੱਲ ਰਿਹਾ ਹੈ, ਜਿਨਾਂ ਵਿਚ ਸੜਕਾਂ ਦੇ ਬੁਨਿਆਦੀ ਢਾਂਚੇ ਦਾ ਵਿਕਾਸ, ਸਟ੍ਰੀਟਲਾਈਟ ਸਿਸਟਮ, ਨਵੀਆਂ ਸੀਵਰੇਜ ਲਾਈਨਾਂ ਪਾਉਣੀਆਂ, ਥਾਪਰ ਮਾਡਲ ਛੱਪੜਾਂ ਦੀ ਸਥਾਪਨਾ, ਇੰਟਰਲਾਕਿੰਗ ਟਾਈਲਾਂ, ਸਮਸਾਨਘਾਟਾਂ ਵਿਚ ਸੈੱਡ, ਠੋਸ ਕੂੜਾ ਪ੍ਰਬੰਧਨ, ਸੀਵਰੇਜ ਵੇਸਟ ਦਾ ਨਿਪਟਾਰਾ, ਪੰਚਾਇਤ ਘਰਾਂ ਦੀ ਉਸਾਰੀ, ਨਵੇਂ ਖੇਡ ਮੈਦਾਨ, ਕਮਿਊਨਿਟੀ ਸੈਂਟਰ ਅਤੇ ਹੋਰ ਬਹੁਤ ਸਾਰੇ ਕਾਰਜ ਸ਼ਾਮਲ ਹਨ, ਸੁਰੂ ਕੀਤੇ ਗਏ ਹਨ। ਇਸੇ ਤਰਾਂ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਮੁੱਢਲੀਆਂ ਸਿਹਤ ਸੇਵਾਵਾਂ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਦੇ ਇਰਾਦੇ ਨਾਲ ਪ੍ਰਸਾਸਨ ਨੇ 168 ਹੈਲਥ ਐਂਡ ਵੈਲਨੈੱਸ ਸੈਂਟਰ (ਤੰਦਰੁਸਤ ਪੰਜਾਬ ਸਿਹਤ ਕੇਂਦਰ)ਅੰਮਿ੍ਰਤਸਰ  ਨੂੰ ਵੀ ਸਮਰਪਿਤ ਕੀਤੇ। ਇਹ ਕੇਂਦਰ ਕਮਿਊਨਿਟੀ ਹੈਲਥ ਅਫਸਰਾਂ ਵੱਲੋਂ ਚਲਾਏ ਜਾ ਰਹੇ ਹਨ ਅਤੇ ਵੱਖ-ਵੱਖ ਗੈਰ-ਸੰਚਾਰੀ ਰੋਗਾਂ ਜਿਵੇਂ ਕੈਂਸਰ, ਸੂਗਰ, ਦਿਲ ਦੀਆਂ ਬਿਮਾਰੀਆਂ ਅਤੇ ਹੋਰ, ਦਾ ਇਲਾਜ ਕਰ ਰਹੇ ਹਨ। ਲੋਕਾਂ ਦੀਆਂ ਮੁਸਕਲਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਜਿਲਾ ਪ੍ਰਸਾਸਨ ਦੇ ਅਧਿਕਾਰੀਆਂ ਵੱਲੋਂ ਡਿਪਟੀ ਕਮਿਸਨਰ ਦੀ ਅਗਵਾਈ ਹੇਠ ਬਾਕਾਇਦਾ ਖੇਤਰ ਦੇ ਦੌਰੇ ਵੀ ਕੀਤੇ ਗਏ। ਡਿਪਟੀ ਕਮਿਸਨਰ ਅਤੇ ਹੋਰ ਉੱਚ ਅਧਿਕਾਰੀਆਂ ਵੱਲੋਂ ਬੀਤੇ ਸਾਲ ਕਈ ਥਾਵਾਂ ਦਾ ਦੌਰਾ ਕਰਨ ਤੋਂ ਬਾਅਦ ਲੋਕਾਂ ਦੀਆਂ ਮੁਸਕਲਾਂ ਦਾ ਤੁਰੰਤ ਹੱਲ ਕੀਤਾ ਗਿਆ। ਸਰਕਾਰੀ ਦਫਤਰਾਂ ਦੇ ਬਿਹਤਰ ਕੰਮਕਾਜ ਨੂੰ ਯਕੀਨੀ ਬਣਾਉਣ ਦੇ ਮਨਰੋਥ ਨਾਲ ਜਿਲਾ  ਪ੍ਰਸਾਸਨ ਵੱਲੋਂ ਦਫਤਰਾਂ ਵਿੱਚ ਅਚਨਚੇਤ ਚੈਕਿੰਗ ਵੀ ਕੀਤੀ ਗਈ। ਜ਼ਿਲਾ ਪ੍ਰਸਾਸਨ ਨੂੰ ਰਾਜ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮਾਂ ਜਿਵੇਂ ਸਮਾਰਟ ਵਿਲੇਜ ਕੰਪੇਨ, ਪੰਜਾਬ ਸਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ, ਪੰਜਾਬ ਸਹਿਰੀ ਆਵਾਸ ਯੋਜਨਾ, ਗਾਰਡੀਅਨ ਆਫ ਗਵਰਨੈਂਸ, ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ (ਐਮਜੀਐਸਵੀਵਾਈ), ਕਿਸਾਨੀ ਕਰਜਾ ਮੁਆਫੀ ਸਕੀਮ ਅਤੇ ਹੋਰ ਨੂੰ ਸਹੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਦਾ ਮਾਣ ਵੀ ਹਾਸਲ ਹੈ। ਜਿਲਾ ਪ੍ਰਸਾਸਨ ਦੇ ਠੋਸ ਯਤਨਾਂ ਸਦਕਾ ਜ਼ਿਲੇ ਵਿੱਚ ਲਗਭਗ 608054 ਮੀਟਿ੍ਰਕ ਟਨ ਝੋਨਾ ਅਤੇ ਕਰੀਬ 450100 ਮੀਟਿ੍ਰਕ ਟਨ ਕਣਕ ਦੀ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਖਰੀਦ ਕੀਤੀ ਗਈ। ਕਿਸਾਨਾਂ ਨੂੰ ਕੋਈ ਮੁਸ਼ਕਲ ਨਾ ਆਵੇ, ਇਹ ਯਕੀਨੀ ਬਣਾਉਣ ਲਈ ਡਿਪਟੀ ਕਮਿਸਨਰ ਅਤੇ ਜਿਲਾ ਪ੍ਰਸਾਸਨ ਦੇ ਹੋਰ ਅਧਿਕਾਰੀਆਂ ਵੱਲੋਂ ਜਿਲੇ ਵਿਚਲੇ ਖਰੀਦ ਕੇਂਦਰਾਂ ਦਾ ਦੌਰਾ ਕੀਤਾ ਗਿਆ ਅਤੇ ਇਸ ਵਿਆਪਕ ਕਾਰਜ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਇੱਕ ਪ੍ਰਭਾਵਸ਼ਾਲੀ ਪ੍ਰਣਾਲੀ ਵਿਕਸਿਤ ਕੀਤੀ ਗਈ। ਕੋਵਿਡ-19 ਦੇ ਮੱਦੇਨਜ਼ਰ ਅਨਾਜ ਦੀ ਖਰੀਦ ਦੌਰਾਨ ਅਨਾਜ ਮੰਡੀਆਂ ਵਿੱਚ ਸਮਾਜਿਕ ਦੂਰੀ ਬਣਾ ਕੇ ਰੱਖੀ ਗਈ । ਮੰਡੀਆਂ ਵਿਚ 30*30 ਫੁੱਟ ਦੇ ਅਨਾਜ ਗਰਿੱਡ ਦੀ ਨਿਸਾਨਦੇਹੀ ਕੀਤੀ ਗਈ, ਜਿਸ ਵਿਚ ਹਰੇਕ ਕਿਸਾਨ ਆਪਣੀ ਫਸਲ ਨੂੰ ਉਤਾਰਨਗੇ ਤਾਂ ਜੋ ਸਮਾਜਿਕ ਦੂਰੀ ਬਣਾਈ ਰਹੇ।ਡਿਪਟੀ ਕਮਿਸ਼ਨਰ ਨੇ ਮੰਡੀਆਂ ਵਿਚ ਆਪਣੇ ਦੌਰੇ ਦੋਰਾਨ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਮੌਕੇ ਤੇ ਹੀ ਉਨਾਂ ਦਾ ਨਿਪਟਾਰਾ ਵੀ ਕੀਤਾ ਗਿਆ। ਇਸੇ ਤਰਾਂ ਕੈਪਟਨ ਸਰਕਾਰ ਦੀ ਪਹਿਲਕਦਮੀ 'ਤੇ ਜਿਲਾ ਪ੍ਰਸਾਸਨ ਵੱਲੋਂ ਜ਼ਿਲੇ  ਵਿੱਚ ਸੈਕੰਡਰੀ ਦੇ 419 ਅਤੇ ਪ੍ਰਾਇਮਰੀ ਦੇ 822 ਸਮਾਰਟ ਸਕੂਲ ਵੀ ਸਮਰਪਿਤ ਕੀਤੇ ਗਏ ਹਨ, ਜਿਨਾਂ ਦਾ ਮੰਤਵ ਅੰਮਿ੍ਰਤਸਰ ਵਿਚ ਡਿਜੀਟਲ ਸਾਖਰਤਾ ਅਤੇ ਆਨਲਾਈਨ ਕਲਾਸਾਂ ਨੂੰ ਉਤਸਾਹਿਤ ਕਰਨਾ ਹੈ।    ਸਾਡੀਆਂ ਆਉਣ ਵਾਲੀਆਂ ਪੀੜੀਆਂ ਅਤੇ ਉਨਾਂ ਦੀ ਭਲਾਈ ਲਈ ਨਿਰਵਿਘਨ ਸਹਿਯੋਗ ਜਾਰੀ ਰੱਖਣ ਵਾਸਤੇ ਇਸ ਸਾਲ ਚਾਰਦੀਵਾਰੀ, ਰੰਗਦਾਰ ਫਰਨੀਚਰ, ਪ੍ਰੋਜੈਕਟਰ, ਪ੍ਰਯੋਗਸਾਲਾਵਾਂ ਅਤੇ ਖੇਡ ਮੈਦਾਨ ਵਰਗੀਆਂ ਸਹੂਲਤਾਂ ਵਾਲੇ ਕੁੱਲ 1241 ਸਮਾਰਟ ਸਕੂਲ ਬਣਾਏ ਗਏ ਹਨ। ਆਖਰਕਾਰ, ਭਵਿੱਖ ਅੱਜ ਦੀਆਂ ਚੁਣੌਤੀਆਂ ਨਾਲੋਂ ਹਮੇਸਾ ਰੌਸ਼ਨ ਹੋਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਦੋਰਾਨ ਸਿੱਖਿਆ ਵਿਭਾਗ ਵਲੋ ਬੱਚਿਆਂ ਨੂੰ ਪੜਾਈ ਨਾਲ ਜੋੜਨ ਲਈ ਆਨਲਾਈਨ ਸਿੱਖਿਆ ਵੀ ਮੁਹੱਈਆ ਕਰਵਾਈ ਗਈ ਹੈ ਅਤੇ ਪੰਜਾਬ ਸਰਕਾਰ ਵਲੋ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੂੰ ਆਨਲਾਈਨ ਸਿੱਖਿਆ ਮੁਹੱਈਆ ਕਰਵਾਉਣ ਲਈ ਮੋਬਾਇਲ ਫੋਨ ਵੀ ਦਿੱਤੇ ਗਏ ਹਨ।  

ਕਿਰਤੀ ਕਿਸਾਨ ਯੂਨੀਅਨ ਨੇ ਧਰਨਾ ਸਥਾਨ 'ਤੇ ਮਨਾਇਆ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ

ਗੁਰਦੀਪ ਸਿੰਘ ਉੜਾਪੜ ਨੇ ਢਾਡੀ ਵਾਰਾਂ ਰਾਹੀਂ ਦਿੱਤੀ ਸ਼ਰਧਾਂਜਲੀ

ਨਵਾਂਸ਼ਹਿਰ 30 ਦਸੰਬਰ (ਐਨ ਟੀ) ਅੱਜ ਕਿਰਤੀ ਕਿਸਾਨ ਯੂਨੀਅਨ ਵਲੋਂ ਰਿਲਾਇੰਸ ਦੇ ਸਟੋਰ ਅੱਗੇ ਨਵਾਂਸ਼ਹਿਰ ਵਿਖੇ ਚੱਲਦੇ ਧਰਨੇ ਵਾਲੇ ਸਥਾਨ ਉੱਤੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ । ਇਸ ਮੌਕੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਮਾਸਟਰ ਭੁਪਿੰਦਰ ਸਿੰਘ ਵੜੈਚ, ਤਰਸੇਮ ਸਿੰਘ ਬੈਂਸ, ਮੱਖਣ ਸਿੰਘ ਭਾਨਮਜਾਰਾ, ਜਸਵੀਰ ਸਿੰਘ ਮੰਗੂਵਾਲ , ਗੁਰਬਖਸ਼ ਕੌਰ ਸੰਘਾ, ਸਿਮਰਨਜੀਤ ਕੌਰ ਸਿੰਮੀ ,ਪਰਮਜੀਤ ਸਿੰਘ ਸ਼ਹਾਬਪੁਰ, ਪਾਖਰ ਸਿੰਘ ਅਸਮਾਨ ਪੁਰ, ਜਰਨੈਲ ਸਿੰਘ ਖਾਲਸਾ ਨਵਾਂਸ਼ਹਿਰ, ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਨੇ ਆਖਿਆ ਕਿ ਸਾਹਿਬਜਾਦਿਆਂ ਦੀ ਕੁਰਬਾਨੀ ਹਾਕਮਾਂ ਦੇ ਜਬਰ ਵਿਰੁੱਧ ਲਾਸਾਨੀ ਕੁਰਬਾਨੀ ਹੈ ਜੋ ਅੱਜ ਦੇ ਔਰੰਗਜੇਬਾਂ ਅਤੇ ਬਜੀਦਿਆਂ ਵਿਰੁੱਧ ਲੜਨ ਲਈ ਸ਼ਕਤੀ ਅਤੇ ਹੌਸਲਾ ਬਖਸ਼ਦੀ ਹੈ ।ਉਹਨਾਂ ਕਿਹਾ ਕਿ ਅੱਜ ਕਿਸਾਨੀ ਵਲੋਂ ਲੜੀ ਜਾ ਰਹੀ ਲੜਾਈ ਹਕੂਮਤੀ ਧੱਕੇ ਅਤੇ ਜਬਰ ਵਿਰੁੱਧ ਹੱਕੀ ਲੜਾਈ ਹੈ ਜਿਸਨੂੰ ਕਿਸਾਨ ਲਾਜਮੀ ਜਿੱਤਣਗੇ ।ਇਸ ਮੌਕੇ ਗੁਰਦੀਪ ਸਿੰਘ ਉੜਾਪੜ ਦੇ ਢਾਡੀ ਜਥੇ ਨੇ ਢਾਡੀ ਵਾਰਾਂ ਰਾਹੀਂ  ਸਾਹਬਜਾਦਿਆਂ ਨੂੰ ਸ਼ਰਧਾਲੂਆਂ ਭੇਂਟ ਕੀਤੀਆਂ ।ਧਰਮਿੰਦਰ ਸਿੰਘ ਸਜਾਵਲ ਕਮਲਜੀਤ ਕੌਰ ਮਹਿਮੂਦ ਪੁਰ,ਰਣਜੀਤ ਕੌਰ ਮਹਿਮੂਦ ਪੁਰ ਨੇ ਕਵਿਤਾਵਾਂ ਪੇਸ਼ ਕੀਤੀਆਂ। ਬਲਵੀਰ ਸਿੰਘ ਪੰਚ ਖਟਕੜ ਕਲਾਂ ਨੇ ਕਿਹਾ ਕਿ ਉਹ ਟੈਂਪੂ ਟਰੈਵਲਰ ਵਿਚ ਲੋਕਾਂ ਨੂੰ ਦਿੱਲੀ ਮੋਰਚੇ ਵਿਚ ਫਰੀ ਸੇਵਾ ਨਾਲ ਲਿਜਾ ਕੇ ਇਕ ਹਫਤਾ ਉੱਥੇ ਹੀ ਰਿਹਾ ਕਰਨਗੇ ਇਹ ਸਿਲਸਿਲਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਿਸਾਨੀ ਮੋਰਚਾ ਚੱਲੇਗਾ । ਐਨ. ਆਰ.ਆਈ ਗੋਗੀ ਗੋਲੇਵਾਲੀਆ ਨੇ ਕਿਹਾ ਕਿ ਦਿੱਲੀ ਜਾਣ ਵਾਲੀਆਂ ਟਰੈਕਟਰ ਟਰਾਲੀਆਂ ਲਈ ਆਰ.ਜੀ ਫਿਲਿੰਗ ਸਟੇਸ਼ਨ ਚੰਡੀਗੜ੍ਹ ਰੋਡ ਨਵਾਂਸ਼ਹਿਰ ਤੋਂ ਮੁਫਤ ਡੀਜ਼ਲ ਪਾਇਆ ਜਾ ਰਿਹਾ ਹੈ । ਇਹ ਮੁਫਤ ਸੇਵਾ ਆਰ.ਕੇ.ਆਰੀਆ ਕਾਲਜ ਨਵਾਂਸ਼ਹਿਰ ਦੇ ਸਾਬਕਾ ਵਿਦਿਆਰਥੀ ਐਨ. ਆਰ.ਆਈ  ਭਰਾ ਕਰ ਰਹੇ ਹਨ । ਅਰਦਾਸ ਉਪਰੰਤ ਲੰਗਰ ਅਤੁੱਟ ਵਰਤਿਆ ।

1971 ਜੰਗ ਦੇ ਵੀਰ ਸੈਨਿਕਾਂ ਅਤੇ ਵੀਰ ਨਾਰੀਆਂ ਦਾ ਕੀਤਾ ਗਿਆ ਸਨਮਾਨ



ਪਟਿਆਲਾ, 29 ਦਸੰਬਰ:(ਐਨ ਟੀ) ਭਾਰਤ-ਪਾਕਿਸਤਾਨ ਵਿਚਾਲੇ 1971 ਜੰਗ ਦੇ 50 ਸਾਲ ਪੂਰੇ ਹੋਣ 'ਤੇ 'ਸਵਰਨ ਵਿਜੈ ਵਰਸ਼' ਦੇ ਰੂਪ 'ਚ ਮਨਾਉਂਦਿਆਂ ਅੱਜ ਏਰਾਵਤ ਡਵੀਜ਼ਨ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਜਨਰਲ ਆਫ਼ੀਸਰ ਕਮਾਂਡਿੰਗ ਵੱਲੋਂ ਪਟਿਆਲਾ ਤੇ ਇਸ ਦੇ ਨਾਲ ਲੱਗਦੇ ਖੇਤਰਾਂ ਦੇ 1971 ਭਾਰਤ-ਪਾਕਿਸਤਾਨ ਜੰਗ ਨਾਲ ਜੁੜੇ 70 ਸੈਨਿਕਾਂ ਅਤੇ 25 ਵੀਰ ਨਾਰੀਆਂ ਦਾ 'ਯਾਦਵਿੰਦਰ ਆਫ਼ੀਸਰ ਇੰਸਟੀਚਿਊਟ' ਪਟਿਆਲਾ ਵਿਖੇ ਸਨਮਾਨ ਕੀਤਾ ਗਿਆ। ਇਸ ਮੌਕੇ ਵਿਜੈ ਮਸ਼ਾਲ ਸਕੂਲੀ ਵਿਦਿਆਰਥੀਆਂ ਅਤੇ ਐਨ.ਸੀ.ਸੀ. ਕੈਡਿਟਾਂ ਵੱਲੋਂ ਫੁੱਲ ਦੀ ਵਰਖਾ ਕਰਕੇ ਅਤੇ 'ਭਾਰਤ ਮਾਂ ਕੀ ਜੈ' ਦੇ ਜੈਕਾਰੇ ਨਾਲ ਏਰਾਵਤ ਡਿਵੀਜ਼ਨ ਦੇ ਮੁੱਖ ਦਫ਼ਤਰ ਤੋਂ ਯਾਦਵਿੰਦਰ ਆਫ਼ੀਸਰ ਇੰਸਟੀਚਿਊਟ ਵਿਖੇ ਲਿਆਂਦਾ ਗਿਆ ਅਤੇ ਗਾਰਡ ਆਫ਼ ਆਨਰ ਦਿੱਤਾ ਗਿਆ। ਸਮਾਗਮ ਦੌਰਾਨ ਕੇਂਦਰੀ ਵਿਦਿਆਲਿਆ-1 ਅਤੇ ਆਰਮੀ ਪਬਲਿਕ ਸਕੂਲ ਪਟਿਆਲਾ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੇ ਗੀਤ, ਭੰਗੜਾ ਅਤੇ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ। ਸਮਾਰੋਹ ਦੌਰਾਨ ਸੈਨਾ ਬੈਂਡ ਦੀ ਪ੍ਰਸਤੁਤੀ ਨੇ ਸਭ ਵਿੱਚ ਨਵਾਂ ਜੋਸ਼ ਭਰਿਆ। 1971 ਦੀ ਜੰਗ ਦੀ ਜਿੱਤ ਦੇ 50 ਸਾਲ ਪੂਰੇ ਹੋਣ 'ਤੇ ਸਮਾਰੋਹ ਦੌਰਾਨ ਹਾਜ਼ਰ ਵੈਟਰਨ ਸੈਨਿਕਾਂ ਅਤੇ ਵੀਰ ਨਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ। ਸਮਾਰੋਹ 'ਚ 1971 ਜੰਗ ਦੌਰਾਨ ਵੀਰਤਾ ਲਈ ਸਨਮਾਨਤ ਸੈਨਿਕਾਂ ਅਤੇ ਭਾਰਤੀ ਹਥਿਆਰਬੰਦ ਸੈਨਾ ਦੀਆਂ ਤਿੰਨੋਂ ਸੈਨਾਵਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਇਸ ਮੌਕੇ ਸੰਬੋਧਨ ਕਰਦਿਆ ਏਰਾਵਤ ਡਿਵੀਜ਼ਨ ਦੇ ਜਨਰਲ ਆਫ਼ੀਸਰ ਕਮਾਂਡਿੰਗ ਨੇ ਉਨ੍ਹਾਂ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ, ਜਿਨ੍ਹਾਂ ਨੇ ਦੇਸ਼ ਲਈ ਆਪਣਾ ਬਲੀਦਾਨ ਦਿੱਤਾ ਅਤੇ ਨਾਲ ਹੀ ਹਾਜ਼ਰ ਵੀਰ ਸੈਨਿਕਾਂ ਨੂੰ ਉਨ੍ਹਾਂ ਵੱਲੋਂ ਦਿਖਾਈ ਵੀਰਤਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਸੈਨਾ ਆਪਣੇ ਬਹਾਦਰੀ ਦੀ ਪਰੰਪਰਾ ਨਾਲ ਇਸ ਤਰ੍ਹਾਂ ਅੱਗੇ ਵਧਦੀ ਰਹੇਗੀ ਅਤੇ ਦੇਸ਼ ਦੀ ਰੱਖਿਆ ਅਤੇ ਦੇਸ਼ ਦੇ ਵਿਰੋਧੀਆਂ ਨਾਲ ਟਾਕਰਾ ਕਰਨ ਲਈ ਹਮੇਸ਼ਾ ਤਿਆਰ ਹੈ। ਇਸ ਉਪਰੰਤ ਵਿਜੈ ਮਸ਼ਾਲ ਨੂੰ ਏਰਾਵਤ ਡਵੀਜ਼ਨ ਦੇ ਜਨਰਲ ਆਫ਼ੀਸਰ ਕਮਾਂਡਿੰਗ ਵੱਲੋਂ ਨਾਭਾ ਮਿਲਟਰੀ ਸਟੇਸ਼ਨ ਦੀ ਟੁਕੜੀ ਨੂੰ ਸੌਂਪ ਦਿੱਤੀ ਗਿਆ ਅਤੇ ਹੁਣ ਅਜਿਹੇ ਸਮਾਗਮ ਉਨ੍ਹਾਂ ਵੱਲੋਂ ਵੀ ਆਯੋਜਿਤ ਕੀਤੇ ਜਾਣਗੇ।

ਬਾਬਾ ਬਕਾਲਾ ਸਾਹਿਬ ਵਿਖੇ ਨਵੇਂ ਜੁਡੀਸ਼ਅਲ ਕੰਪਲੈਕਸ ਦਾ ਉਦਘਾਟਨ


ਅੰਮਿ੍ਰਤਸਰ, 29 ਦਸੰਬਰ ( ਐਨ ਟੀ )-ਅੱਜ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮਾਣਯੋਗ ਜੱਜ ਸ੍ਰੀ ਰਾਜਨ ਗੁਪਤਾ, ਜਸਟਿਸ ਸ੍ਰੀ ਅਜੇ ਤਿਵਾੜੀ ਅਤੇ ਜਸਟਿਸ ਸ੍ਰੀ ਅਨੂਪਇੰਦਰ ਸਿੰਘ ਗਰੇਵਾਲ ਵੱਲੋਂ ਬਾਬਾ ਬਕਾਲਾ ਸਾਹਿਬ ਵਿਖੇ ਨਵੇਂ ਬਣੇ ਜੁਡੀਅਸ਼ਲ ਕੰਪੈਲਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਸ੍ਰੀ ਰਾਜਨ ਗੁਪਤਾ ਨੇ ਜਿੱਥੇ ਇਸ ਰਿਮੋਟ ਖੇਤਰ ਵਿਚ ਉਸਾਰੇ ਗਏ ਅਤਿ ਆਧੁਨਿਕ ਕੋਰਟ ਕੰਪਲੈਕਸ ਦੇ ਨਿਰਮਾਣ ਲਈ ਵਧਾਈ ਦਿੱਤੀ, ਉਥੇ ਕਿਹਾ ਕਿ ਉਹ ਹਰ ਸੰਭਵ ਕੋਸ਼ਿਸ਼ ਕਰਨਗੇ ਕਿ ਪੰਜਾਬ ਦੇ ਹਰ ਅਦਾਲਤੀ ਕੰਪਲੈਕਸ ਹਰ ਤਰਾਂ ਦੀ ਸਹੂਲਤ ਨਾਲ ਲੈਸ ਹੋਵੇ। ਇਸੇ ਦੌਰਾਨ ਸੰਬੋਧਨ ਕਰਦੇ ਜਸਟਿਸ ਸ੍ਰੀ ਅਜੇ ਤਿਵਾੜੀ ਨੇ ਕੋਰਟ ਕੰਪਲੈਕਸ ਦੇ ਨਾਲ-ਨਾਲ ਨਵੇਂ ਸਾਲ ਦੀ ਵਧਾਈ ਦਿੰਦੇ ਦੱਸਿਆ ਕਿ ਕਰੀਬ 30 ਕਰੋੜ ਰੁਪਏ ਦੀ ਲਾਗਤ ਨਾਲ ਉਸਾਰਿਆ ਗਿਆ ਇਹ ਕੰਪੈਲਕਸ ਇੱਥੇ ਆਉਣ ਵਾਲੇ ਲੋਕਾਂ ਨੂੰ ਹਰ ਤਰਾਂ ਦੀ ਸਹੂਲਤ ਪ੍ਰਦਾਨ ਕਰੇਗਾ। ਉਨਾਂ ਕੰਮ ਨੂੰ ਮਿੱਥੇ ਸਮੇਂ ਵਿਚ ਪੂਰਾ ਕਰਨ ਲਈ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਦੀ ਵੀ ਸਰਾਹਨਾ ਕੀਤੀ। ਉਨਾਂ ਦੱਸਿਆ ਕਿ ਇਙ ਕੰਪਲੈਕਸ ਤਿੰਨ ਕਰੋਟ ਰੂਮ ਦੇ ਨਾਲ-ਨਾਲ ਵਕੀਲਾਂ ਲਈ ਚੈਂਬਰ, ਬਾਰ ਰੂਮ, ਲਾਇਬਰੇਰੀ ਆਦਿ ਸਹੂਲਤਾਂ ਨਾਲ ਲੈਸ ਹੈ, ਜਿਸ ਨਾਲ ਕੰਮ ਵਿਚ ਤੇਜ਼ੀ ਆਵੇਗੀ। ਇਸ ਮੌਕੇ ਜਿਲਾ ਅਤੇ ਸੈਸ਼ਨ ਜੱਜ ਸ੍ਰੀ ਬੀ. ਐਸ. ਸੰਧੂ ਨੇ ਆਏ ਜੱਜ ਸਾਹਿਬਾਨ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਵੀ ਆਪਣੇ ਸੰਬੋਧਨ ਵਿਚ ਜਿਲੇ ਨੂੰ ਵਧੀਆ ਅਦਾਲਤੀ ਕੰਪਲੈਕਸ ਦੇਣ ਲਈ ਹਾਈਕੋਰਟ ਦੇ ਜੱਜ ਸਾਹਿਬਾਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਤੁਹਾਡੀ ਅਗਵਾਈ ਸਦਕਾ ਇਹ ਸੰਭਵ ਹੋਇਆ ਹੈ, ਜਿਸਦਾ ਜਿਲੇ ਦੇ ਲੋਕਾਂ ਨੂੰ ਲਾਭ ਮਿਲੇਗਾ। ਉਨਾਂ ਵੀ ਲੋਕ ਨਿਰਮਾਣ ਵਿਭਾਗ ਵੱਲੋਂ ਮਿੱਥੇ ਸਮੇਂ ਉਤੇ ਪੂਰੇ ਕੀਤੇ ਗਏ ਕੰਮ ਦੀ ਸਰਾਹਨਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ ਐਸ ਪੀ ਸ੍ਰੀ ਧੁਰਵ ਦਾਹੀਆ, ਐਸ ਪੀ ਅਮਨਦੀਪ ਕੌਰ, ਐਸ ਡੀ ਐਮ ਮੇਜਰ ਸੁਮਿਤ ਮੁੱਧ, ਬਾਰ ਐਸੋਸੀਏਸ਼ਨ ਬਾਬਾ ਬਕਾਲਾ ਦੇ ਪ੍ਰਧਾਨ ਮਨਪ੍ਰੀਤ ਸਿੰਘ ਚਾਹਲ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

ਇਕ ਕਰੋੜ ਰੁਪਏ ਤੱਕ ਦੇ ਕੇਸਾਂ ਦੀ ਸੁਣਵਾਈ ਕਰ ਸਕਦਾ ਹੈ ਜਿਲਾ ਖਪਤਕਾਰ ਕਮਿਸ਼ਨ


ਅੰਮਿ੍ਰਤਸਰ, 29 ਦਸੰਬਰ (ਐਨ ਟੀ )-ਜਿਲਾ ਖਪਤਕਾਰ ਕਮਿਸ਼ਨ ਅੰਮਿ੍ਰਤਸਰ ਵੱਲੋਂ ਖਪਤਕਾਰਾਂ ਨੂੰ ਉਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਮਨਾਏ ਜਾ ਰਹੇ ਵਿਸ਼ੇਸ਼ ਹਫਤੇ ਤਹਿਤ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦੇ ਕਮਿਸ਼ਨ ਦੇ ਪ੍ਰਧਾਨ ਸ੍ਰੀ ਜਗਦੀਸ਼ਵਰ ਕੁਮਾਰ ਚੋਪੜਾ ਨੇ ਦੱਸਿਆ ਕਿ ਨਵੇਂ ਐਕਟ ਤਹਿਤ ਜਿਲਾ ਪੱਧਰ ਉਤੇ ਇਕ ਕਰੋੜ ਰੁਪਏ ਤੱਕ ਦੇ ਕੇਸਾਂ ਦੀ ਸੁਣਵਾਈ ਕੀਤੀ ਜਾ ਸਕਦੀ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਵੱਡੀ ਸਹੂਲਤ ਇਹ ਹੈ ਕਿ ਖਪਤਾਕਰ ਜਿਸ ਜਿਲੇ ਵਿਚ ਰਹਿ ਰਿਹਾ ਹੈ, ਉਥੇ ਹੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ ਅਤੇ ਉਹ ਇਹ ਸਾਰਾ ਕੰਮ ਖ਼ੁਦ ਵੀ ਕਰ ਸਕਦਾ ਹੈ ਜਾਂ ਆਪਣੀ ਸਹੂਲਤ ਲਈ ਕਾਨੂੰਨੀ ਮਾਹਿਰ ਦੀਆਂ ਸੇਵਾਵਾਂ ਲੈ ਸਕਦਾ ਹੈ। ਉਨਾਂ ਦੱਸਿਆ ਕਿ 1986 ਵਿਚ ਭਾਰਤ ਅੰਦਰ ਖਪਤਕਾਰ ਸੁਰੱਖਿਆ ਐਕਟ ਲਾਗੂ ਕੀਤਾ ਗਿਆ ਸੀ ਅਤੇ ਉਸ ਵੇਲੇ ਇਹ ਚਾਰਜ ਜਿਲਾ ਸੈਸ਼ਨ ਜੱਜ ਕੋਲ ਹੁੰਦਾ ਸੀ। 1995 ਤੋਂ ਬਾਅਦ ਪੰਜਾਬ ਵਿਚ ਖਪਤਕਾਰ ਫੋਰਮ ਚਾਲੂ ਕੀਤੀਆਂ ਗਈਆਂ। ਉਨਾਂ ਦੱਸਿਆ ਕਿ ਜੁਲਾਈ 2020 ਨੂੰ ਲਾਗੂ ਕੀਤੇ ਗਈਆਂ ਨਵੀਆਂ ਸੋਧਾਂ ਨਾਲ ਖਪਤਕਾਰ ਕਮਿਸ਼ਨ ਕੋਲ ਵਾਧੂ ਸ਼ਕਤੀਆਂ ਦਿੱਤੀਆਂ ਗਈਆਂ ਹਨ, ਜਿਸ ਸਦਕਾ ਇਕ ਕਰੋੜ ਰੁਪਏ ਤੱਕ ਦੇ ਕੇਸ ਦੀ ਸੁਣਵਾਈ ਜਿਲਾ ਖਪਤਕਾਰ ਕਮਿਸ਼ਨ ਕੋਲ ਹੋ ਸਕਦੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸਮਾਨ ਦੀ ਖਰੀਦ ਵੇਲੇ ਬਿਲ ਜ਼ਰੂਰ ਲਿਆ ਜਾਵੇ, ਤਾਂ ਜੋ ਕਿਸੇ ਵੀ ਤਰਾਂ ਦੀ ਕੁਤਾਹੀ ਲਈ ਦੋਸ਼ੀ ਫਰਮ ਜਾਂ ਕੰਪਨੀ ਕੋਲੋਂ ਨਿਆਂ ਲਿਆ ਜਾ ਸਕੇ। ਉਨਾਂ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਵੀ ਅਪੀਲ ਕੀਤੀ ਕਿ ਇਹ ਛੇਤੀ ਨਿਆਂ ਦਿਵਾਉਣ ਲਈ ਅਤੇ ਕੇਸਾਂ ਦੇ ਜਲਦ ਨਿਪਟਾਰੇ ਲਈ ਕਮਿਸ਼ਨ ਦਾ ਸਾਥ ਦੇਣ, ਤਾਂ ਜੋ ਖਪਤਕਾਰਾਂ ਦੇ ਹੱਕਾਂ ਦੀ ਰੱਖਿਆ ਕੀਤੀ ਜਾ ਸਕੇ। ਇਸ ਮੌਕੇ ਸ੍ਰੀ ਵਿਪਨ ਢੰਡ, ਸ. ਇੰਦਰਜੀਤ ਸਿੰਘ ਸੈਕਟਰੀ ਬਾਰ ਐਸੋਸੀਏਸ਼ਨ, ਮੈਂਬਰ ਸ. ਜਤਿੰਦਰ ਸਿੰਘ ਪੰਨੂੰ, ਸ੍ਰੀ ਉਪਦੀਪ ਸਿੰਘ, ਸ੍ਰੀ ਇੰਦਰਜੀਤ ਲਾਕੜਾ ਵੱਲੋਂ ਵੀ ਖਪਤਕਾਰ ਹੱਕਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ। ਹੋਰਾਂ ਤੋਂ ਇਲਾਵਾ ਇਸ ਮੌਕੇ ਸ੍ਰੀ ਦਿਪਿੰਦਰ ਸਿੰਘ, ਸ੍ਰੀ ਆਰ ਪੀ ਸਿੰਘ, ਸ੍ਰੀ ਪੀ ਕੇ ਮੋਦੀ, ਸ੍ਰੀ ਰਾਜੇਸ਼ ਭਾਟੀਆ, ਸ੍ਰੀ ਐਸ ਕੇ ਸ਼ਰਮਾ, ਸ੍ਰੀ ਐਸ ਕੇ ਵਿਆਸ, ਸ੍ਰੀ ਮਨੀਸ਼ ਕੋਹਲੀ, ਸ੍ਰੀ ਅਸ਼ੋਕ ਖੰਨਾ ਅਤੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ।
ਕੈਪਸ਼ਨ :-ਖਪਤਕਾਰ ਜਾਗਰੂਕਤਾ ਲਈ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦੇ ਸ੍ਰੀ ਜਗਦੀਸ਼ਵਰ ਕੁਮਾਰ ਚੋਪੜਾ।

ਗੁਜਰਾਲ ਗਿਫਟ ਹਾਊਸ ਦੇ ਮਾਲਕ ਤੇ ਫਾਇਰਿੰਗ ਕਰਨ ਵਾਲਾ ਮੁੱਖ ਦੋਸ਼ੀ ਅਸਲੇ ਅਤੇ ਰੌਂਦ ਸਮੇਤ ਗ੍ਰਿਫ਼ਤਾਰ


ਪਟਿਆਲਾ, 29 ਦਸੰਬਰ- (ਐਨ ਟੀ) ਸ੍ਰੀ ਵਿਕਰਮ ਜੀਤ ਦੁੱਗਲ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਦੱਸਿਆ ਕਿ ਗੁਜਰਾਲ ਗਿਫਟ ਹਾਊਸ ਦੇ ਮਾਲਕ ਜਸਵਿੰਦਰ ਸਿੰਘ ਤੇ ਫਾਇਰਿੰਗ ਕਰਨ ਦੇ ਮਾਮਲੇ ਵਿੱਚ ਦੋ ਹੋਰ ਦੋਸ਼ੀ ਹਰਪ੍ਰੀਤ ਸਿੰਘ ਹਨੀ ਅਤੇ ਅਮਰਜੀਤ ਸਿੰਘ ਗੋਗੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਹਰਪ੍ਰੀਤ ਸਿੰਘ ਹਨੀ ਪਾਸੋਂ ਇਕ ਪਿਸਤੌਲ 32 ਬੋਰ ਸਮੇਤ 10 ਰੌਂਦ 32 ਬੋਰ ਜਿੰਦਾ ਬਰਾਮਦ ਕੀਤੇ ਗਏ। ਸ੍ਰੀ ਵਿਕਰਮ ਜੀਤ ਦੁੱਗਲ ਅੱਗੇ ਦੱਸਿਆ ਕਿ ਮੁਕੱਦਮਾ ਨੰਬਰ 343 ਮਿਤੀ 16/12/2020 ਅ/ਧ 307 ਆਈ ਪੀ ਸੀ ਅਤੇ 25 ਅਸਲਾ ਐਕਟ ਥਾਣਾ ਸਿਵਲ ਲਾਇਨ ਪਟਿਆਲਾ ਦੀ ਤਫ਼ਤੀਸ਼ ਦੌਰਾਨ  ਸ੍ਰੀ ਹਰਮੀਤ ਸਿੰਘ ਹੁੰਦਲ ਕਪਤਾਨ ਪੁਲਿਸ ਪੜਤਾਲ ਪਟਿਆਲਾ ਅਤੇ ਸ੍ਰੀ ਕ੍ਰਿਸ਼ਨ ਕੁਮਾਰ ਪਾਂਥੇ, ਉਪ ਕਪਤਾਨ ਪੁਲਿਸ (ਡੀ) ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੰਸਪੈਕਟਰ ਰਾਹੁਲ ਕੌਸ਼ਲ ਇੰਚਾਰਜ ਸੀ.ਆਈ.ਏ.ਸਟਾਫ਼ ਪਟਿਆਲਾ ਦੀ ਅਗਵਾਈ ਵਿੱਚ ਕੀਤੀ ਗਈ ਕਾਰਵਾਈ ਦੌਰਾਨ ਇਸ ਵਾਰਦਾਤ ਵਿੱਚ ਇੰਦਰਪਾਲ ਸਿੰਘ ਉਰਫ ਇੰਦਰ , ਹਰਪ੍ਰੀਤ ਸਿੰਘ ਉਰਫ ਹਨੀ ਅਤੇ ਗੁਰਜੋਤ ਸਿੰਘ ਉਰਫ ਲੱਕੀ ਦੇ ਨਾਮ ਸਾਹਮਣੇ ਆਏ ਸਨ। ਜਿਨ੍ਹਾਂ ਵੱਲੋ ਇਸ ਵਾਰਦਾਤ ਸਮੇਂ ਬਰੀਜਾ ਗੱਡੀ ਪੀਬੀ-65ਏ ਕੇ-2170 ਰੰਗ ਚਿੱਟਾ ਦਾ ਇਸਤੇਮਾਲ ਕੀਤਾ ਗਿਆ ਸੀ। ਜੋ ਮਿਤੀ 22/12/2020 ਨੂੰ ਦੋਸ਼ੀ ਇੰਦਰਪਾਲ ਸਿੰਘ ਉਰਫ ਇੰਦਰ ਪੁੱਤਰ ਗੁਲਜੀਤ ਸਿੰਘ ਵਾਸੀ ਮਕਾਨ ਨੰਬਰ 2225 ਸੈਕਟਰ 22-ਸੀ ਚੰਡੀਗੜ੍ਹ ਨੂੰ, ਉਸ ਦੇ ਘਰ ਸੈਕਟਰ 22 ਸੀ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਵਾਰਦਾਤ ਵਿੱਚ ਸ਼ਾਮਿਲ ਰਹੇ ਗੁਰਜੋਤ ਸਿੰਘ ਉਰਫ ਲੱਕੀ ਪੁੱਤਰ ਰਘੁਵੀਰ ਸਿੰਘ ਵਾਸੀ ਬੂਰ ਮਾਜਰਾ ਥਾਣਾ ਕੁਰਾਲੀ ਜਿਲਾ ਰੋਪੜ ਨੂੰ ਪਿੰਡ ਚੱਕਲਾ ਜਿਲਾ ਰੋਪੜ ਤੋ ਮਿਤੀ 24/12/2020 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਗੁਜਰਾਲ ਗਿਫਟ ਹਾਊਸ ਵਾਲੀ ਵਾਰਦਾਤ ਵਿੱਚ ਵਰਤੀ ਗਈ ਬਰੀਜਾ ਕਾਰ ਪੀਬੀ 65 ਏਕੇ-2170 ਸਮੇਤ ਜਾਅਲੀ ਨੰਬਰ ਪਲੇਟਾਂ (ਪੀਬੀ-65 ਏਸੀ-6396) ਵੀ ਦੋਸ਼ੀ ਇੰਦਰਪਾਲ ਸਿੰਘ ਉਰਫ ਇੰਦਰ ਦੀ ਨਿਸ਼ਾਨਦੇਹੀ 'ਤੇ  ਪਿੰਡ ਚੱਕਲਾ ਜਿਲਾ ਰੋਪੜ ਤੋ ਮਿਤੀ 24/12/2020 ਨੂੰ ਬਰਾਮਦ ਕੀਤੀ ਗਈ ਸੀ । ਐਸ.ਐਸ.ਪੀ. ਪਟਿਆਲਾ ਨੇ ਅੱਗੇ ਦੱਸਿਆ ਕਿ ਗ੍ਰਿਫਤਾਰ ਹੋਏ ਇੰਦਰਪਾਲ ਸਿੰਘ ਉਰਫ ਇੰਦਰ ਅਤੇ ਗੁਰਜੋਤ ਸਿੰਘ ਉਰਫ ਲੱਕੀ ਦੀ ਕੀਤੀ ਗਈ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਇੰਦਰਪਾਲ ਸਿੰਘ ਜੋ  ਕਿ ਸੈਕਟਰ 22 ਡੀ ਚੰਡੀਗੜ੍ਹ ਦੀ ਰਹਿਣ ਵਾਲੀ ਇਕ ਲੜਕੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ, ਪ੍ਰੰਤੂ ਕਿਸੇ ਕਾਰਨ ਲੜਕੀ ਦੇ ਪਰਿਵਾਰ ਵੱਲੋ ਇੰਦਰਪਾਲ ਸਿੰਘ ਉਰਫ ਇੰਦਰ ਦੇ ਪਰਿਵਾਰ ਨੂੰ ਵਿਆਹ ਲਈ ਹਾਮੀ ਨਹੀ ਭਰੀ ਸੀ ਤਾਂ ਇੰਦਰਪਾਲ ਸਿੰਘ ਉਰਫ ਇੰਦਰ ਨੇ ਵਿਆਹ ਨਾ ਕਰਨ ਦਾ ਕਾਰਨ ਲੱਭਣ ਲਈ ਲੜਕੀ ਦੀ ਫੇਸਬੁੱਕ ਵਿੱਚੋਂ ਇਸ ਦੇ ਸੰਪਰਕ ਵਿੱਚ ਆਏ ਜਸਵਿਦਰ ਸਿੰਘ ਦੇ ਬੇਟੇ ਬਾਰੇ ਘੋਖ ਕੀਤੀ ਤਾਂ ਲੜਕੀ ਦੇ ਫੇਸਬੁੱਕ ਵਿੱਚੋਂ ਇਸ ਨੂੰ ਪਤਾ ਲੱਗਾ ਕਿ ਆਪਸ ਵਿੱਚ ਚੰਗੇ ਦੋਸਤ ਹਨ, ਇਸੇ ਰੰਜਸ਼ ਕਾਰਨ ਦੋਸ਼ੀ ਇੰਦਰਪਾਲ ਸਿੰਘ ਉਰਫ ਇੰਦਰ ਨੇ ਆਪਣੇ ਸਾਥੀਆਂ ਨਾਲ ਮਿਲਕੇ ਲੜਕੇ ਦੇ ਪਿਤਾ ਜਸਵਿੰਦਰ ਸਿੰਘ 'ਤੇ ਜਾਨਲੇਵਾ ਹਮਲਾ ਕੀਤਾ ਸੀ। ਦੌਰਾਨੇ ਤਫਤੀਸ਼ ਇੰਦਰਪਾਲ ਸਿੰਘ ਉਰਫ ਇੰਦਰ ਨੇ ਇਹ ਵੀ ਕਬੂਲ ਕੀਤਾ ਕਿ ਲੜਕੀ ਦੇ ਪਰਿਵਾਰ ਵੱਲੋਂ ਉਸ ਦੇ ਵਿਆਹ ਦੀ ਮੰਗ ਨੂੰ ਠੁਕਰਾਉਣ ਕਰਕੇ ਹੀ ਉਸ ਵੱਲੋ ਆਪਣੇ ਸਾਥੀ ਹਰਪ੍ਰੀਤ ਸਿੰਘ ਹਨੀ ਨਾਲ ਮਿਲਕੇ ਲੜਕੀ ਦੇ ਪਿਤਾ 'ਤੇ ਮਿਤੀ 25/10/2020 ਨੂੰ ਫਾਇਰਿੰਗ ਕਰਕੇ ਉਸ ਨੂੰ ਜਖਮੀ ਕੀਤਾ ਗਿਆ ਸੀ ਜਿਸ ਸਬੰਧੀ ਮੁਕੱਦਮਾ ਨੰਬਰ 180 ਮਿਤੀ 25/10/2020 ਅ/ਧ 307 ਹਿੰ:ਦਿੰ: 25 ਅਸਲਾ ਐਕਟ ਥਾਣਾ ਸੈਟਰਲ ਸੈਕਟਰ 17 ਚੰਡੀਗੜ੍ਹ (ਨਾ-ਮਾਲੂਮ ਵਿਅਕਤੀ ਖਿਲਾਫ) ਦਰਜ ਹੋਇਆ ਸੀ। ਸ੍ਰੀ ਦੁੱਗਲ ਨੇ ਦੱਸਿਆ ਕਿ ਇਸ ਵਾਰਦਾਤ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਹਰਪ੍ਰੀਤ ਸਿੰਘ ਉਰਫ ਹਨੀ ਪੁੱਤਰ ਬਲਵਿੰਦਰ ਸਿੰਘ ਵਾਸੀ ਸੰਗਤਪੁਰਾ ਜਿਲਾ ਮੋਹਾਲੀ ਨੂੰ ਪਿੰਡ ਸੰਗਤਪੁਰਾ ਜਿਲਾ ਮੋਹਾਲੀ ਤੋ ਅਤੇ ਅਮਰਜੀਤ ਸਿੰਘ ਗੋਗੀ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਚੱਕਲਾ ਜਿਲਾ ਰੋਪੜ ਨੂੰ ਪਿੰਡ ਚੱਕਲਾ ਤੋ ਐਸ.ਆਈ.ਹਰਿੰਦਰ ਸਿੰਘ ਸੀ.ਆਈ.ਏ ਸਟਾਫ ਪਟਿਆਲਾ ਨੇ ਮਿਤੀ 29/12/2020 ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰੀ ਦੋਰਾਨ ਦੋਸ਼ੀ ਹਰਪ੍ਰੀਤ ਸਿੰਘ ਹਨੀ ਉਕਤ ਪਾਸੋ ਇਕ 32 ਬੋਰ ਪਿਸਟਲ ਅਤੇ 10 ਰੌਂਦ ਜਿੰਦਾ 32 ਬੋਰ ਬਰਾਮਦ ਕੀਤੇ ਗਏ। ਹਰਪ੍ਰੀਤ ਸਿੰਘ ਉਰਫ ਹਨੀ ਨੇ ਆਪਣੀ ਪੁੱਛ ਗਿੱਛ ਦੌਰਾਨ ਮੰਨਿਆ ਕਿ ਚੰਡੀਗੜ੍ਹ ਵਾਲੀ ਵਾਰਦਾਤ ਵਿੱਚ ਦੋਸ਼ੀ ਇੰਦਰਪਾਲ ਸਿੰਘ ਇੰਦਰ ਦੇ ਕਹਿਣ 'ਤੇ ਹੀ ਹਰਪ੍ਰੀਤ ਸਿੰਘ ਹਨੀ ਨੇ ਲੜਕੀ ਦੇ ਪਿਤਾ 'ਤੇ ਫਾਇਰ ਕੀਤੇ ਸਨ ਅਤੇ ਗੁਜਰਾਲ ਗਿਫ਼ਟ ਹਾਊਸ ਵਾਲੀ ਵਾਰਦਾਤ ਵਿੱਚ ਵੀ ਦੋਸ਼ੀ ਇੰਦਰਪਾਲ ਸਿੰਘ ਇੰਦਰ ਦੇ ਕਹਿਣ 'ਤੇ ਹੀ ਹਰਪ੍ਰੀਤ ਸਿੰਘ ਹਨੀ ਨੇ ਲੜਕੇ ਦੇ ਪਿਤਾ ਜਸਵਿੰਦਰ ਸਿੰਘ 'ਤੇ ਫਾਇਰ ਕੀਤੇ ਸੀ ਜੋ ਅਸਲਾ ਨਾ ਚੱਲਣ ਕਾਰਨ ਬੱਚ ਗਿਆ ਸੀ ਅਤੇ ਇਸ ਵਾਰਦਾਤ ਵਿੱਚ ਅਮਰਜੀਤ ਸਿੰਘ ਗੋਗੀ ਨੇ ਇਨ੍ਹਾਂ ਨੂੰ ਅਸਲਾ ਲੈਣ ਵਿਚ ਮਦਦ ਕੀਤੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਦੋਸ਼ੀਆਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਅਸਲੇ ਸਬੰਧੀ ਅਤੇ ਹੋਰ ਵਾਰਦਾਤਾਂ ਸਬੰਧੀ ਡੂੰਘਾਈ ਨਾਲ ਤਫਤੀਸ਼ ਕਰਕੇ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਰਾਹੋਂ ਨੂੰ ਬਣਾਇਆ ਜਾਵੇਗਾ ਨਮੂਨੇ ਦਾ ਸ਼ਹਿਰ : ਵਿਧਾਇਕ ਅੰਗਦ ਸਿੰਘ


ਰਾਹੋਂ/ਨਵਾਂਸ਼ਹਿਰ, 29 ਦਸੰਬਰ : (ਐਨ ਟੀ)ਵਿਧਾਇਕ ਅੰਗਦ ਸਿੰਘ ਨੇ ਪੁਰਾਤਨ ਤੇ ਇਤਿਹਾਸਕ ਸ਼ਹਿਰ ਰਾਹੋਂ 'ਚ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਂਦਿਆਂ ਅੱਜ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ, ਜਿਨਾਂ ਵਿਚ 9.13 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਬੱਸ ਸਟੈਂਡ ਦਾ ਸ਼ੈੱਡ ਵੀ ਸ਼ਾਮਿਲ ਹੈ। ਇਸ ਦੌਰਾਨ ਉਨਾਂ ਵਾਰਡ ਨੰ: 8 ਵਿਚ 5.93 ਲੱਖ ਰੁਪਏ, ਵਾਰਡ ਨੰ: 10 ਵਿਚ 1.66 ਲੱਖ ਰੁਪਏ ਅਤੇ ਮੁਹੱਲਾ ਸਤਗੁਰੂ ਨਗਰ ਵਿਖੇ 2 ਲੱਖ ਦੀ ਲਾਗਤ ਵਾਲੇ ਇੰਟਰਲਾਕਿੰਗ ਟਾਈਲਾਂ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਤੋਂ ਇਲਾਵਾ 7.89 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਵੱਖ-ਵੱਖ ਗਲੀਆਂ ਦੇ ਕੰਮਾਂ ਦਾ ਵੀ ਸ਼ੁੱਭ ਆਰੰਭ ਕੀਤਾ। ਇਸੇ ਤਰਾਂ ਉਨਾਂ ਗੁਰਦੁਆਰਾ ਕਲਗੀਧਰ ਚੌਕ ਨੇੜੇ ਬਰਮ ਬਣਾਉਣ ਦੇ ਕੰਮ ਦੀ ਵੀ ਸ਼ੁਰੂਆਤ ਕੀਤੀ। ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਦਿਆਂ ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਹਲਕੇ ਦੇ ਸਰਬਪੱਖੀ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨਾਂ ਕਿਹਾ ਕਿ ਨਵਾਂਸ਼ਹਿਰ ਨੂੰ ਵਿਕਾਸ ਪੱਖੋਂ ਨਮੂਨੇ ਦਾ ਸ਼ਹਿਰ ਬਣਾਉਣ ਤੋਂ ਬਾਅਦ ਹੁਣ ਉਨਾਂ ਵੱਲੋਂ ਰਾਹੋਂ ਸ਼ਹਿਰ ਨੂੰ ਸੁੰਦਰ ਬਣਾਉਣ ਅਤੇ ਇਥੇ ਲੋੜੀਂਦੇ ਵਿਕਾਸ ਕਾਰਜਾਂ ਨੂੰ ਜੰਗੀ ਪੱਧਰ 'ਤੇ ਮੁਕੰਮਲ ਕਰਨ ਦਾ ਬੀੜਾ ਚੁੱਕਿਆ ਗਿਆ ਹੈ ਅਤੇ ਸਾਰੇ ਵਿਕਾਸ ਕਾਰਜ ਤੈਅ ਸਮੇਂ ਅੰਦਰ ਮੁਕੰਮਲ ਕੀਤੇ ਜਾਣਗੇ। ਇਸ ਮੌਕੇ ਜ਼ਿਲਾ ਪ੍ਰੀਸ਼ਦ ਦੇ ਚੇਅਰਪਰਸਨ ਹਰਮੇਸ਼ ਕੌਰ, ਈ. ਓ ਰਾਜੀਵ ਸਰੀਨ, ਚੌਧਰੀ ਹਰਬੰਸ ਲਾਲ, ਅਮਰਜੀਤ ਸਿੰਘ, ਬਿੱਟਾ, ਹਰਸ਼ ਜੋਸ਼ੀ, ਬੌਬੀ ਚੋਪੜਾ, ਕਾਲੀ ਲੋਂਗੀਆ, ਅਸ਼ੋਕ ਕੁਮਾਰ, ਮਨਦੀਪ ਰਾਣਾ, ਸਾਬਕਾ ਐਮ. ਸੀ ਬਿਮਲਾ, ਮਨੂੰ ਪੰਡਿਤ, ਬੰਟੀ, ਬਿੰਦਰ, ਸੁਰਜੀਤ ਕੁਮਾਰ, ਰਾਜੂ ਚੋਪੜਾ, ਸ਼ੀਤਲ ਚੋਪੜਾ, ਲਾਡੀ ਬਾਜਵਾ, ਹਰਵਿੰਦਰ ਸਿੰਘ, ਰਣਧੀਰ ਸਿੰਘ, ਮਾਸਟਰ ਬੂਟਾ ਰਾਮ, ਡਾ. ਸਰਦੂਲ ਸਿੰਘ, ਸਵਰਨ ਕੌਰ, ਸਰੂਪ ਸਿੰਘ ਬਡਵਾਲ, ਅਜੇ ਕੁਮਾਰ, ਅਮਰੀਕ ਸਿੰਘ ਪਾਹਵਾ, ਹਰਵਿੰਦਰ ਸਿੰਘ ਕਾਹਲੋਂ, ਐਡਵੋਕੇਟ ਗੁਰਪਾਲ ਸਿੰਘ ਕਾਹਲੋਂ, ਸੰਨੀ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।
ਕੈਪਸ਼ਨ :- ਰਾਹੋਂ ਵਿਖੇ ਬੱਸ ਸਟੈਂਡ ਦੇ ਸ਼ੈੱਡ ਅਤੇ ਹੋਰਨਾਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਦੇ ਹੋਏ ਵਿਧਾਇਕ ਅੰਗਦ ਸਿੰਘ।

ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਉਪਕਾਰ ਸੋਸਾਇਟੀ ਵਲੋਂ ਵੱਡਾ ਜਥਾ ਲੈ ਕੇ ਦਿੱਲੀ ਜਾਣ ਦਾ ਫੈਸਲਾ


ਨਵਾਂਸ਼ਹਿਰ 29 ਦਸੰਬਰ (ਐਨ ਟੀ)  ਉਪਕਾਰ ਸੋਸਾਇਟੀ ਦੀ ਵਿਸ਼ੇਸ਼ ਮੀਟਿੰਗ ਸਥਾਨਕ ਗੁਰੁ ਨਾਨਕ ਨਗਰ ਦੇ "ਸ: ਨਿਰਮਲ ਸਿੰਘ ਸ਼੍ਰੀਮਤੀ ਭਗਵੰਤ ਕੌਰ ਗਿਰਨ ਭਵਨ" ਵਿਖੇ ਹੋਈ ਜਿਸ ਦੀ ਪ੍ਰਧਾਨਗੀ ਸ਼੍ਰੀ ਜਸਪਾਲ ਸਿੰਘ ਗਿੱਦਾ ਨੇ ਕੀਤੀ। ਮੀਟਿੰਗ ਦਾ ਸੰਚਾਲਨ ਕਰਦਿਆਂ ਦੇਸ ਰਾਜ ਬਾਲੀ ਜਨਰਲ ਸਕੱਤਰ ਨੇ ਸੱਭ ਤੋਂ ਪਹਿਲਾਂ ਵਿਛੜੀਆਂ ਸਖਸ਼ੀਅਤਾਂ ਸਰਵ ਸ੍ਰੀ ਗੁਰਚਰਨ ਸਿੰਘ ਠਕੇਦਾਰ, ਸ਼੍ਰੀ ਸੰਤ ਸਿੰਘ ਜਸੋਮਜਾਰਾ, ਸ਼੍ਰੀਮਤੀ ਸ਼ਸ਼ੀ ਸਰੀਨ, ਸ਼੍ਰੀ ਕੁਲਦੀਪ ਸਿੰਘ ਸਾਧੜਾ ਤੇ ਸ਼੍ਰੀ ਮਹਿੰਦਰ ਸਿੰਘ ਯੋਧਾ ਨੂੰ ਸ਼ਰਧਾਂਜਲੀ ਮਤਾ ਰਖਿੱਆ ਜਿਸ ਨੂੰ ਪ੍ਰਵਾਨ ਕੀਤਾ ਗਿਆ। ਹਾਊਸ ਵਲੋਂ ਵਿਛੜੀਆਂ ਆਤਮਾਵਾਂ ਦੀ ਸ਼ਾਂਤੀ ਲਈ ਦੁਆ ਕੀਤੀ ਗਈ ਅਤੇ ਦੁੱਖੀ ਪ੍ਰੀਵਾਰਾਂ ਨਾਲ੍ਹ ਹਮਦਰਦੀ ਪ੍ਰਗਟ ਕੀਤੀ ਗਈ।   ਮੀਟਿੰਗ ਨੇ ਸਰਵਸੰਮਤੀ ਨਾਲ ਕੇਂਦਰ ਸਰਕਾਰ ਵਲੋਂ ਕ੍ਰਿਸਾਨੀ ਮੰਗਾਂ ਲਈ ਵਰਤੀ ਜਾ ਰਹੀ ਬੇਰੁੱਖੀ ਦੀ ਨਿੰਦਾ ਕੀਤੀ ਗਈ ਜਿਸ ਨਾਲ੍ਹ ਪੂਰੇ ਵਿਸ਼ਵ ਵਿੱਚ ਦੇਸ ਦੇ ਸਨਮਾਨ ਨੂੰ ਠੇਸ ਪੁੱਜੀ ਹ। ਇਸ ਮੌਕੇ ਕ੍ਰਿਸਾਨ ਸੰਘਰਸ਼ ਦੀ ਹਮਾਇਤ ਕੀਤੀ ਗਈ ਅਤੇ ਸਮੂਹਕ ਤੌਰ ਤੇ ਦਿੱਲੀ ਪੁੱਜਣ ਪੁੱਜ ਕੇ ਲੋੜ ਅਨੁਸਾਰ ਯੋਗਦਾਨ ਪਾਉਣ ਦਾ ਫੈਸਲਾ ਲਿਆ ਗਿਆ। ਸੋਸਾਇਟੀ ਨੇ ਆਪਣੇ ਕਮੇਟੀ ਮੈਂਬਰਾਂ ਸ਼੍ਰੀ ਗੁਰਚਰਨ ਸਿੰਘ ਬਸਿਆਲ੍ਹਾ, ਸ਼੍ਰੀ ਜੋਗਾ ਸਿੰਘ ਸਾਧੜਾ, ਸ਼੍ਰੀ ਨਰਿੰਦਰ ਸਿੰਘ ਭਾਰਟਾ, ਸ਼੍ਰੀ ਚਰਨਜੀਤ ਸਿੰਘ ਭੀਣ ਤੇ ਸ਼੍ਰੀ ਪਰਵਿੰਦਰ ਸਿੰਘ ਜਸੋਮਾਜਰਾ ਵਲੋਂ ਦਿੱਲੀ ਸੰਘਰਸ਼ ਵਿੱਚ ਪਾਏ ਯੋਗਦਾਨ ਦੀ ਪ੍ਰਸੰਸਾ ਕੀਤੀ । ਸਰਵਸੰਮਤੀ ਨਾਲ੍ਹ ਉੱਕਤ ਮੈਂਬਰਾਂ ਤੇ ਆਧਰਿਤ ਕੇਮਟੀ ਬਣਾਈ ਗਈ ਜੋ ਕਿ ਸੋਸਾਇਟੀ ਦੀ ਸਮੂਹਕ ਸ਼ਮੂਲੀਅਤ ਦਾ ਪ੍ਰੋਗਰਾਮ ਤਜਵੀਜ ਕਰੇਗੀ।  ਸੋਸਾਇਟੀ "ਐਨ.ਆਰ.ਆਈ ਵੈਲਫੇਅਰ ਸਭਾ ਬਸਿਆਲ੍ਹਾ", "ਸ਼੍ਰੀ ਪਿਆਰਾ ਸਿੰਘ,ਤ੍ਰਲੋਕ ਸਿੰਘ ਗਿੱਦਾ ਵੈਲਫੇਅਰ ਸੋਸਾਇਟੀ ਸੁੱਜੋਂ" ਅਤੇ "ਏਕ ਨੂਰ ਸਵੈ ਸੇਵੀ ਸੋਸਾਇਟੀ ਪਠਲਾਵਾ" ਨੂੰ ਸਹਿਯੋਗ ਕਰਕੇ ਹਰ ਸਾਲ ਦੀ ਤਰ੍ਹਾਂ ਧੀਆਂ ਦੀ ਲੋਹੜੀ ਉਹਨਾਂ ਦੇ ਘਰਾਂ ਤੱਕ ਪੁੱਜ ਕੇ ਪਾਵੇਗੀ। ਉੱਕਤ ਸੋਸਾਇਟੀਆਂ ਸਬੰਧਤ ਸੀ.ਡੀ.ਪੀ.ਓਜ ਤੋਂ ਨਵ-ਜਨਮੀਆਂ ਧੀਆਂ ਦੇ ਵੇਰਵੇ ਪ੍ਰਾਪਤ ਕਰਨਗੀਆਂ। ਸੋਸਾਇਟੀ ਵਲੋਂ ਬਲਾਚੌਰ ਦੇ ਇੱਕ ਨਿੱਜੀ ਹਸਪਤਾਲ੍ਹ ਵਿਖੇ ਕੀਤੇ ਗਏ ਸਟਿੰਗ ਅਪਰੇਸ਼ਨ ਦੀ ਸ਼ਲਾਘਾ ਕੀਤੀ ਗਈ ਤੇ ਮੰਗ ਕੀਤੀ ਗਈ ਕਿ ਬੱਚੀਆਂ ਨੂੰ ਜਨਮ ਲੈਣ ਦੇ ਹੱਕ ਤੋਂ ਰੋਕਣ ਵਾਲ੍ਹੇ ਲੋਭੀ ਕਥਿੱਤ ਡਾਕਟਰਾਂ ਨੂੰ ਸਖਤ ਤੋਂ ਸਖਤ ਸਜਾਵਾਂ ਦਿੱਤੀਆਂ ਜਾਣ। ਸਮਾਜ ਸੇਵੀ ਸ਼ੀ੍ਰ ਸਤੀਸ਼ ਜੈਨ ਵਲੋਂ ਬੀਤੇ ਵਿੱਚ ਸੋਸਾਇਟੀ ਨੂੰ ਦਿੱਤੇ ਵਿਤੀ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਕੀਤਾ ਗਿਆ। ਸੋਸਾਇਟੀ ਵਲੋਂ ਸ੍ਰੀ ਜੈਨ ਦਾ ਸਨਮਾਨ ਕਰਨ ਦਾ ਫੈਸਲਾ ਲਿਆ ਗਿਆ। ਸੋਸਾਇਟੀ ਦੀਆਂ ਦੋ-ਸਾਲਾ ਚੋਣਾਂ ਜਨਵਰੀ ਮਹੀਨੇ ਦੇ ਆਖਰੀ ਹਫਤੇ ਕਰਨ ਦਾ ਨਿਰਣਾ ਕੀਤਾ ਗਿਆ। ਮੀਟਿੰਗ ਵਿੱਚ ਸ਼੍ਰੀ ਜਸਪਾਲ ਸਿੰਘ ਗਿੱਦਾ, ਡਾ: ਅਵਤਾਰ ਸਿੰਘ ਦੁਣੌਵਾਲ੍ਹ ਕਲਾਂ, ਦੇਸ ਰਾਜ ਬਾਲੀ, ਸ਼੍ਰੀ ਪਰਵਿੰਦਰ ਸਿੰਘ ਜਸੋਮਜਾਰਾ, ਸ਼੍ਰੀ ਚਰਨਜੀਤ ਸਿੰਘ ਭੀਣ, ਸ਼੍ਰੀ ਗੁਰਚਰਨ ਸਿੰਘ ਬਸਿਆਲ੍ਹਾ, ਸ਼੍ਰੀ ਜੋਗਾ ਸਿੰਘ ਸਾਧੜਾ, ਸ਼੍ਰੀ ਬਹਾਦਰ ਸਿੰਘ ਸੁਜੋਂ, ਸ਼੍ਰੀਮਤੀ ਸੁਰਜੀਤ ਕੌਰ ਡੁਲਕੂ, ਸ਼੍ਰੀਮਤੀ ਰਾਜਿੰਦਰ ਕੌਰ ਗਿੱਦਾ, ਸ਼੍ਰੀਮਤੀ ਹਰਬੰਸ ਕੌਰ, ਸ਼੍ਰੀਮਤੀ ਪਲਵਿੰਦਰ ਕੌਰ ਬਡਵਾਲ੍ਹ,ਸ਼੍ਰੀਮਤੀ ਮਜਿੰਦਰ ਕੌਰ, ਸ਼੍ਰੀਮਤੀ ਜਯੋਤੀ ਬੱਗਾ, ਸ਼੍ਰੀ ਨਿਰਮਲ ਸਿੰਘ ਡੁੱਲਕੂ ਤੇ ਸ਼੍ਰੀ ਪਰਮਜੀਤ ਹਾਜਰ ਸਨ।

ਨਵਾਂ ਪੰਜਾਬ ਸਿਰਜ ਰਹੀ ਹੈ, ਕੈਪਟਨ ਸਰਕਾਰ, ਸਮਾਣਾ ਨੂੰ ਵੀ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ-ਰਾਜਿੰਦਰ ਸਿੰਘ

ਸਮਾਣਾ ਸ਼ਹਿਰ ਨੂੰ ਨਵੇਂ ਸਾਲ ਦਾ ਤੋਹਫ਼ਾ,  ਸ਼ਹਿਰ ਨਿਵਾਸੀਆਂ ਦੀ ਸੁਰੱਖਿਆਂ ਲਈ 10 ਲੱਖ ਰੁਪਏ ਦੀ ਲਾਗਤ ਨਾਲ 9 ਥਾਂਵਾ 'ਤੇ ਸੀ.ਸੀ.ਟੀ.ਵੀ. ਕੈਮਰੇ ਚਾਲੂ

ਸਮਾਣਾ, 28 ਦਸੰਬਰ: (ਐਨ ਟੀ) ਹਲਕਾ ਸਮਾਣਾ ਦੇ ਵਿਧਾਇਕ ਸ. ਰਾਜਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਾਂ ਪੰਜਾਬ ਸਿਰਜਣ ਦੇ ਕੀਤੇ ਵਾਅਦੇ ਨੂੰ ਪੂਰਾ ਕਰ ਰਹੀ ਹੈ, ਜਿਸ ਤਹਿਤ ਸਮਾਣਾ ਨੂੰ ਵੀ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ। ਸ. ਰਾਜਿੰਦਰ ਸਿੰਘ ਅੱਜ ਸ਼ਹਿਰ ਸਮਾਣਾ ਨੂੰ ਨਵੇਂ ਸਾਲ ਦਾ ਤੋਹਫ਼ਾ ਦੇਣ ਵਜੋਂ ਸਵਾ 7 ਕਰੋੜ ਰੁਪਏ ਦੇ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਵਾਉਣ ਪੁੱਜੇ ਸਨ। ਹਲਕਾ ਵਿਧਾਇਕ ਨੇ ਨਗਰ ਕੌਂਸਲ ਵੱਲੋਂ ਸਰਾਏ ਪੱਤੀ ਵਿਖੇ ਕਰੀਬ 2 ਕਰੋੜ ਰੁਪਏ ਖ਼ਰਚ ਕਰਕੇ ਅਤਿ-ਆਧੁਨਿਕ ਢੰਗ ਤਰੀਕਿਆਂ ਨਾਲ ਕੂੜੇ ਦੇ ਨਿਪਟਾਰੇ ਲਈ ਇੱਕ ਨਮੂਨੇ ਦੀ ਡੰਪ ਸਾਈਟ 'ਸੈਨੇਟਰੀ ਲੈਂਡਫਿਲ ਸਾਈਟ', ਵਜੋਂ ਵਿਕਸਤ ਕੀਤਾ ਗਿਆ ਹੈ, ਵਿਖੇ ਸਾਰੇ ਸ਼ਹਿਰ ਅੰਦਰ 5 ਕਰੋੜ ਰੁਪਏ ਦੀ ਲਾਗਤ ਨਾਲ ਲਗਾਈਆਂ ਜਾਣ ਵਾਲੀਆਂ ਐਲ.ਈ.ਡੀ. ਸਟਰੀਟ ਲਾਇਟਾਂ ਦੇ ਪ੍ਰਾਜੈਕਟ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਨੇ ਨਾਲ ਹੀ ਲੋਕਾਂ ਦੀ ਸੁਰੱਖਿਆ ਲਈ ਸ਼ਹਿਰ ਦੀਆਂ 9 ਵੱਖ-ਵੱਖ ਥਾਵਾਂ 'ਤੇ 10 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਗਏ ਸੀ.ਸੀ.ਟੀ.ਵੀ. ਕੈਮਰੇ ਵੀ ਚਾਲੂ ਕਰਵਾਏ। ਇਸ ਮੌਕੇ ਪੀ.ਪੀ.ਐਸ.ਸੀ. ਦੇ ਸਾਬਕਾ ਮੈਂਬਰ ਸ੍ਰੀਮਤੀ ਰਵਿੰਦਰ ਕੌਰ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਕਮਿਸ਼ਨਰ ਨਗਰ ਨਿਗਮ ਪਟਿਆਲਾ ਸ੍ਰੀਮਤੀ ਪੂਨਮਦੀਪ ਕੌਰ, ਸਥਾਨਕ ਸਰਕਾਰ ਵਿਭਾਗ ਦੇ ਖੇਤਰੀ ਡਿਪਟੀ ਡਾਇਰੈਕਟਰ ਜਸ਼ਨਪ੍ਰੀਤ ਕੌਰ ਗਿੱਲ ਵੀ ਮੌਜੂਦ ਸਨ। 'ਸੈਨੇਟਰੀ ਲੈਂਡਫਿਲ ਸਾਈਟ', ਜਿਸ ਨੂੰ ਇੱਕ ਖ਼ੂਬਸੂਰਤ ਸੈਰਗਾਹ ਵਜੋਂ ਵੀ ਵਿਕਸਤ ਕੀਤਾ ਜਾ ਰਿਹਾ ਹੈ, ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ. ਰਾਜਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਪੰਜਾਬ ਸਰਕਾਰ ਵੱਲੋਂ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਜਾ ਰਿਹਾ ਹੈ ਅਤੇ ਇਸੇ ਕੂੜੇ ਵਾਲੇ ਡੰਪ ਦੀ ਜਗ੍ਹਾ 'ਤੇ ਇੱਕ ਨਵਾਂ ਸਟੇਡੀਅਮ ਵੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਨਿਵਾਸੀਆਂ ਨੂੰ ਰਾਤ ਸਮੇਂ ਬੇਹਤਰ ਸਹੂਲਤ ਦੇਣ ਲਈ ਸ਼ਹਿਰ ਅੰਦਰ 10 ਹਜ਼ਾਰ ਐਲ.ਈ.ਡੀ. ਲਾਇਟਾਂ ਲਗਾਈਆਂ ਜਾਣਗੀਆਂ। ਵਿਧਾਇਕ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੀ ਅਗਵਾਈ ਹੇਠ ਸਮਾਣਾ ਲਈ ਵਿਸ਼ੇਸ਼ ਵਿਕਾਸ ਫੰਡ ਭੇਜੇ ਹਨ, ਜਿਸ ਨਾਲ ਕੋਵਿਡ ਮਹਾਂਮਾਰੀ ਦਰਮਿਆਨ ਵੀ ਇਕੱਲੇ ਸਮਾਣਾ ਨਗਰ ਕੌਂਸਲ ਵਿਖੇ 5 ਕਰੋੜ ਰੁਪਏ ਦੇ ਕੰਮ ਹੋਏ ਅਤੇ ਹੁਣ 177 ਵਿਕਾਸ ਕਾਰਜ ਪ੍ਰਗਤੀ ਅਧੀਨ ਹਨ। ਉਨ੍ਹਾਂ ਨੇ ਸਮਾਣਾ ਸ਼ਹਿਰ ਨੂੰ ਜੋੜਦੀਆਂ ਮੁੱਖ ਸੜਕਾਂ ਨੂੰ ਚਾਰ ਮਾਰਗੀ ਬਣਾਏ ਜਾਣ ਬਾਬਤ ਵੀ ਦੱਸਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਰਾਜਿੰਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੇ ਭਾਰਤ 'ਚ ਇੱਕ ਨਵੀਂ ਈਸਟ ਇੰਡੀਆ ਕੰਪਨੀ ਬਣ ਦਿੱਤੀ ਹੈ ਅਤੇ ਹੁਣ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਮਜਾਕ ਕੀਤਾ ਜਾ ਰਿਹਾ ਹੈ ਜਦੋਂਕਿ ਕਿਸਾਨਾਂ ਦੀ ਲੜਾਈ ਨਵੀਂ ਅਜ਼ਾਦੀ ਦੀ ਲੜਾਈ ਹੈ, ਜਿਸਨੂੰ ਹਰ ਹਾਲ ਸਫ਼ਲਤਾ ਪ੍ਰਾਪਤ ਹੋਵੇਗੀ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਫ਼ਾਈ ਨੂੰ ਤਰਜ਼ੀਹ ਦਿੰਦਿਆਂ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਲਈ ਵੱਖ-ਵੱਖ ਸਕੀਮਾਂ ਅਰਬਨ ਵਾਤਾਵਰਨ ਮਿਸ਼ਨ ਅਤੇ ਸਮਾਰਟ ਵਿਲੇਜ ਸਕੀਮ ਤਹਿਤ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖਣ ਲਈ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਫ਼ਾਈ ਤੇ ਮਹਾਂਮਾਰੀਆਂ ਰਹਿਤ ਸਮਾਜ ਵਿਰਾਸਤ 'ਚ ਦੇਣ ਲਈ ਖ਼ੁਦ ਅੱਗੇ ਆਉਣ ਦਾ ਸੱਦਾ ਵੀ ਦਿੱਤਾ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਘੱਗਰ 'ਚ ਪੈਣ ਵਾਲੀਆਂ ਨਦੀਆਂ ਤੇ ਬਰਸਾਤੀ ਨਾਲਿਆਂ ਦੇ ਪ੍ਰਾਜੈਕਟ 'ਤੇ ਵਿਸ਼ੇਸ਼ ਫੰਡ ਖ਼ਰਚੇ ਜਾ ਰਹੇ ਹਨ। ਇਸ ਤੋਂ ਪਹਿਲਾਂ ਐਸ.ਡੀ.ਐਮ. ਤੇ ਨਗਰ ਕੌਂਸਲ ਦੇ ਪ੍ਰਸ਼ਾਸਕ ਸ੍ਰੀ ਨਮਨ ਮੜਕਨ ਨੇ ਸਵਾਗਤ ਕਰਦਿਆਂ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਵੱਲੋਂ ਜਾਰੀ ਹਦਾਇਤਾਂ ਦੇ ਅਧਾਰ 'ਤੇ ਸਰਕਾਰ ਵੱਲੋਂ ਜਾਰੀ ਕੀਤੇ ਫੰਡਾਂ ਨਾਲ ਤਿਆਰ ਸੈਨੇਟਰੀ ਲੈਂਡਫਿਲ ਸਾਈਟ ਦੇ ਪਿਛੋਕੜ ਅਤੇ ਸ਼ਹਿਰ 'ਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਸ੍ਰੀ ਮੜਕਨ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਆਪਣੇ ਰਿਕਾਰਡ ਅਤੇ ਹੋਰ ਸੇਵਾਵਾਂ ਦੇਣ ਲਈ ਦੂਜੀ ਮੰਜਿਲ ਤੇ 15.00 ਲੱਖ ਰੁਪਏ ਨਾਲ ਹੋਰ ਕਮਰੇ ਤਿਆਰ ਕੀਤੇ ਜਾ ਰਹੇ ਹਨ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਪ੍ਰਦੁਮਨ ਸਿੰਘ ਵਿਰਕ, ਬਲਾਕ ਸੰਮਤੀ ਚੇਅਰਮੈਨ ਸੋਨੀ ਸਿੰਘ, ਐਸ.ਐਮ.ਓ. ਡਾ. ਸਤਿੰਦਰ ਸਿੰਘ, ਡੀ.ਐਸ.ਪੀ. ਸਮਾਣਾ ਸ. ਜਸਵੰਤ ਸਿੰਘ ਮਾਂਗਟ, ਤਹਿਸੀਲਦਾਰ ਸੰਦੀਪ ਸਿੰਘ, ਕਾਰਜ ਸਾਧਕ ਅਫ਼ਸਰ ਰਾਕੇਸ਼ ਸ਼ਰਮਾ, ਅਸ਼ਵਨੀ ਗੁਪਤਾ, ਯਸ਼ਪਾਲ ਸਿੰਗਲਾ, ਪ੍ਰਮੋਦ ਸਿੰਗਲਾ, ਜੀਵਨ ਗਰਗ, ਸ਼ੰਕਰ ਜਿੰਦਲ, ਰਕੇਸ਼ ਜਿੰਦਲ, ਡਾ. ਸਤਪਾਲ ਜੌਹਰੀ, ਆੜਤੀਆ ਐਸੋਏਸ਼ਨ ਦੇ ਪ੍ਰਧਾਨ ਪਵਨ ਬਾਂਸਲ, ਗੋਪਾਲ ਕੁਮਾਰ, ਪ੍ਰਦੀਪ ਸ਼ਰਮਾ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।
ਫੋਟੋ ਕੈਪਸ਼ਨ-ਹਲਕਾ ਸਮਾਣਾ ਦੇ ਵਿਧਾਇਕ ਸ. ਰਾਜਿੰਦਰ ਸਿੰਘ ਸ਼ਹਿਰ 'ਚ ਵਿਕਸਤ ਕੀਤੇ ਨਵੇਂ ਸੈਨੇਟਰੀ ਲੈਂਡਫਿਲ ਸਾਈਟ ਵਿਖੇ 5 ਕਰੋੜ ਰੁਪਏ ਦੀ ਲਾਗਤ ਨਾਲ ਲਗਾਈਆਂ ਜਾ ਰਹੀਆਂ ਐਲ.ਈ.ਡੀ. ਲਾਈਟਸ ਦੇ ਪ੍ਰਾਜੈਕਟ ਦੀ ਸ਼ੁਰੂਆਤ ਕਰਵਾਉਂਦੇ ਹੋਏ। ਉਨ੍ਹਾਂ ਦੇ ਨਾਲ ਸ੍ਰੀਮਤੀ ਰਵਿੰਦਰ ਕੌਰ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਵੀ ਨਜ਼ਰ ਆ ਰਹੇ ਹਨ।

ਪੰਜਾਬ ਦੇ ਮੰਤਰੀਆਂ ਦੀ ਅਸ਼ਵਨੀ ਸ਼ਰਮਾ ਨੂੰ ਚੇਤਾਵਨੀ; ਛੋਟੀ ਸੋਚ, ਨਿੰਦਣਯੋਗ ਅਤੇ ਅਣਉਚਿਤ ਵਤੀਰਾ ਅਪਣਾ ਕੇ ਮਰਿਆਦਾ ਦੀਆਂ ਹੱਦਾਂ ਪਾਰ ਨਾ ਕਰੋ

ਅਸ਼ਵਨੀ ਸ਼ਰਮਾ ਵੱਲੋਂ ਡੀ.ਜੀ.ਪੀ. 'ਤੇ ਲਾਏ ਨਿਰਆਧਾਰ ਦੋਸ਼ਾਂ ਨੂੰ ਉਸਦੀ ਸਿਆਸੀ ਨਿਰਾਸ਼ਾ ਕਰਾਰ ਦਿੱਤਾ
ਅੰਮਿ੍ਰਤਸਰ 28 ਦਸੰਬਰ:- (ਐਨ ਟੀ)ਨੀਵੇਂ ਦਰਜ ਦੀ ਬਿਆਨਬਾਜ਼ੀ ਕਰਕੇ ਕਿਸਾਨ ਸੰਘਰਸ਼ ਨੂੰ ਤਾਰਪੀਡੋ ਕਰਨ ਦੀਆਂ ਕੋਸ਼ਿਸ਼ਾਂ ਲਈ ਅਸ਼ਵਨੀ ਸ਼ਰਮਾ 'ਤੇ ਵਰਦਿਆਂ ਪੰਜਾਬ ਦੇ ਸੀਨੀਅਰ ਕਾਂਗਰਸੀ ਨੇਤਾਵਾਂ ਨੇ ਅਸ਼ਵਨੀ ਸ਼ਰਮਾ ਨੂੰ ਚੇਤਾਵਨੀ ਦਿੱਤੀ ਕਿ ਉਹ ਨਿੰਦਣਯੋਗ ਅਤੇ ਅਣਉੱਚਿਤ ਵਤੀਰਾ ਅਪਣਾ ਕੇ ਮਰਿਆਦਾ ਦੀਆਂ ਹੱਦਾ ਪਾਰ ਨਾ ਕਰਨ। ਇਥੇ ਜਾਰੀ ਇਕ ਇੱਕ ਸਾਂਝੇ ਬਿਆਨ ਵਿਚ ਸੀਨੀਅਰ ਕੈਬਨਿਟ ਮੰਤਰੀਆਂ ਬ੍ਰਹਿਮ ਮਹਿੰਦਰਾ, ਭਾਰਤ ਭੂਸ਼ਣ ਆਸ਼ੂ, ਵਿਜੇ ਇੰਦਰ ਸਿੰਗਲਾ, ਓ.ਪੀ.ਸੋਨੀ ਅਤੇ ਸੁੰਦਰ ਸ਼ਾਮ ਅਰੋੜਾ ਨੇ ਸੂਬੇ ਦੇ ਚੋਟੀ ਦੇ ਪੁਲਿਸ ਅਧਿਕਾਰੀ ਵਿਰੁੱਧ ਨਿਰਆਧਾਰ ਦੋਸ਼ ਲਾਉਣ ਲਈ ਅਸ਼ਵਨੀ ਸ਼ਰਮਾ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਘਟੀਆ ਹਥਕੰਡੇ ਬੀ.ਜੀ.ਪੀ. ਦੀ ਖੁਸ ਚੁੱਕੀ ਸਾਖ ਨੂੰ ਬਹਾਲ ਕਰਨ ਵਿੱਚ ਬਿਲਕੁਲ ਵੀ ਸਹਾਈ ਨਹੀਂ ਹੋਣਗੇ। ਮੰਤਰੀਆਂ ਨੇ ਕਿਹਾ "ਤੁਸੀਂ ਸਾਡੇ ਕਿਸਾਨਾਂ ਦੀ ਖਾਲਿਸਤਾਨੀਆਂ, ਸ਼ਹਿਰੀ ਨਕਸਲੀਆਂ ਅਤੇ ਖੱਬੇ ਪੱਖੀਆਂ ਨਾਲ ਤੁਲਨਾ ਕੀਤੀ ਹੈ" ਅਤੇ ਅੱਗੇ ਕਿਹਾ ਕਿ  ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਬੀ.ਜੇ.ਪੀ ਦੀ ਹਮੇਸ਼ਾ ਆਦਤ ਰਹੀ ਹੈ ਪਰ ਪੰਜਾਬ ਵਿੱਚ ਉਨ੍ਹਾਂ ਦੇ ਇਹ ਘਟੀਆ ਹੱਥਕੰਡੇ ਕੰਮ ਨਹੀਂ ਕਰਨਗੇ ਕਿਉਂ ਕਿ ਕਿਸਾਨਾਂ ਨੇ ਉਨ੍ਹਾਂ ਦੀਆਂ ਘਟੀਆ ਚਾਲਾਂ ਅਤੇ ਖੋਖਲੇ ਵਾਅਦਿਆਂ ਨੂੰ ਚੰਗੀ ਤਰ੍ਹਾਂ ਜਾਣ ਲਿਆ ਹੈ। ਬੀ.ਜੇ.ਪੀ. ਦੇ ਸੂਬਾ ਪ੍ਰਧਾਨ ਵੱਲੋਂ ਡੀ.ਜੀ.ਪੀ. ਵਿਰੁੱਧ ਲਗਾਏ ਗਏ ਨਿਰਆਧਾਰ ਦੋਸ਼ਾ ਦਾ ਹਵਾਲਾ ਦਿੰਦਿਆਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਲੋਕਾਂ ਵੱਲੋਂ ਵੱਡੇ ਪੱਧਰ 'ਤੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਮੱਦੇਨਜ਼ਰ ਅਸ਼ਵਨੀ ਸ਼ਰਮਾ ਦੀ ਨਿਰਾਸ਼ਾ ਤਾਂ ਸਮਝ ਵਿੱਚ ਆਉਂਦੀ ਹੈ ਪਰ ਉਸ ਵੱਲੋਂ ਇੰਨੀ ਛੇਤੀ ਆਪਣਾ ਮਾਨਸਿਕ ਸੰਤੁਲਨ ਗੁਆਉਣਾ ਸਮਝ ਤੋਂ ਪਰ੍ਹੇ ਹੈ। ਮੰਤਰੀਆਂ ਨੇ ਗੈਰ ਜ਼ਿੰਮੇਵਾਰਾਨਾ ਬਿਆਨਬਾਜ਼ੀ ਕਰਕੇ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਲਈ ਅਸ਼ਵਨੀ ਸ਼ਰਮਾ ਦੀ ਕਰੜੀ ਆਲੋਚਨਾ ਕੀਤੀ ਅਤੇ ਬੀਜੇਪੀ ਆਗੂ ਨੂੰ ਚੇਤਾਵਨੀ ਦਿੱਤੀ ਕਿ ਉਹ ਅਜਿਹੀਆਂ ਘਟੀਆ ਕਾਰਵਾਈਆਂ ਤੋਂ ਪਰਹੇਜ਼ ਕਰੇ ਅਤੇ ਕਿਸਾਨਾਂ ਦੇ ਮਸਲਿਆਂ ਦੇ ਜਲਦੀ ਹੱਲ ਵੱਲ ਧਿਆਨ ਕੇਂਦਰਤ ਕਰੇ। ਕਿਸਾਨਾਂ ਦੀ ਭਲਾਈ ਲਈ ਸੂਬਾ ਸਰਕਾਰ ਦੇ ਸੰਕਲਪ ਦਾ ਜ਼ਿਕਰ ਕਰਦਿਆਂ ਉਦਯੋਗ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਭਾਜਪਾ ਨੇ ਆਪਣੀਆਂ ਘਟੀਆ ਕਾਰਵਾਈਆਂ ਨਾਲ ਸਾਡੇ ਕਿਸਾਨਾਂ ਨੂੰ ਨਿਰਾਸ਼ ਕੀਤਾ ਹੈ ਅਤੇ ਉਨ੍ਹਾਂ ਦਾ ਦਿਲ ਦੁਖਾਇਆ ਹੈ ਅਤੇ ਅੱਗੇ ਕਿਹਾ ਕਿ ਭਾਜਪਾ ਦੇ ਘਟੀਆ ਮਨਸੂਬਿਆਂ ਨੂੰ ਕਿਸਾਨਾਂ ਨੇ ਚੰਗੀ ਤਰ੍ਹਾਂ ਜਾਣ ਲਿਆ ਹੈ।ਕੇਂਦਰ ਸਰਕਾਰੀ ਦੀ ਘਟੀਆ ਅਤੇ ਨੀਵੇਂ ਦਰਜੇ ਦੀ ਸਿਆਸਤ ਕਰਕੇ ਲੋਕਾਂ ਨੂੰ ਦਰਪੇਸ਼ ਮੁੱਦਿਆਂ ਤੋਂ ਸਾਰਿਆਂ ਦਾ ਧਿਆਨ ਲਾਂਭੇ ਕਰਨ ਲਈ ਭਾਜਪਾ ਕੋਝੀਆਂ ਚਾਲਾਂ ਚੱਲ ਰਹੀ ਹੈ।ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਕੁਝ ਸਰਮਾਏਦਾਰਾਂ ਦੇ ਇਸ਼ਾਰੇ 'ਤੇ ਖੇਤੀਬਾੜੀ ਸੈਕਟਰ ਨੂੰ ਬਰਬਾਦ ਕਰਨ ਦੀਆਂ ਕੇਂਦਰ ਦੀਆਂ ਕੋਸ਼ਿਸ਼ਾਂ ਨੂੰ ਕਿਸੇ ਵੀ ਕੀਮਤ 'ਤੇ ਸਫ਼ਲ ਨਹੀਂ ਹੋਣ ਦੇਵੇਗੀ। ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਅਸ਼ਵਨੀ ਸ਼ਰਮਾ ਨੇ ਸ਼ਰਮਨਾਕ, ਘਟੀਆ ਅਤੇ ਨਿੰਦਣਯੋਗ ਵਤੀਰੇ ਦਾ ਪ੍ਰਗਟਾਵਾ ਕੀਤਾ ਹੈ ਅਤੇ ਕਿਸਾਨਾਂ ਨੂੰ ਅੱਤਵਾਦੀ ਅਤੇ ਖਾਲਿਸਤਾਨੀ ਪੁਕਾਰ ਕੇ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਨ੍ਹਾਂ ਦੀ ਇਹ ਕਾਰਵਾਈ ਪੂਰੀ ਤਰ੍ਹਾਂ ਨਿੰਦਣਯੋਗ ਹੈ। ਇਸ ਗੱਲ ਵੱਲ ਇਸ਼ਾਰਾ ਕਰਦਿਆਂ ਕਿ ਭਾਜਪਾ ਦੇਸ਼ ਭਰ ਵਿੱਚ ਕਿਸਾਨਾਂ ਦੀ ਨਬਜ਼ ਨੂੰ ਸਮਝਣ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਹੈ, ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਲੋਕ ਖਾਸ ਕਰਕੇ ਪੰਜਾਬੀ ਕੇਂਦਰ ਦੀਆਂ ਘਟੀਆ ਨੀਤੀਆਂ ਕਰਕੇ ਖੁਦ ਨਾਲ ਧੋਖਾ ਹੋਇਆ ਮਹਿਸੂਸ ਕਰ ਰਹੇ ਹਨ ਅਤੇ ਲੋਕ ਅਗਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਿਆਸਤ ਦੇ ਅਖਾੜੇ 'ਚੋਂ ਭਾਜਪਾ ਦਾ ਡੱਬਾ ਗੋਲ ਕਰਕੇ ਇਸਦਾ ਕਰਾਰਾ ਜਵਾਬ ਦੇਣਗੇ।

ਜ਼ਿਲਾ ਚੋਣ ਅਫ਼ਸਰ ਵੱਲੋਂ ਵੋਟਰਾਂ ਤੋਂ ਪ੍ਰਾਪਤ ਫਾਰਮਾਂ ਦੀ ਫੀਲਡ ਵੈਰੀਫਿਕੇਸ਼ਨ


ਨਵਾਂਸ਼ਹਿਰ, 28 ਦਸੰਬਰ :(ਐਨ ਟੀ)ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 1 ਜਨਵਰੀ 2021 ਦੇ ਆਧਾਰ 'ਤੇ ਮਿਤੀ 16 ਨਵੰਬਰ 2020 ਤੋਂ 15 ਦਸੰਬਰ 2020 ਤੱਕ ਪ੍ਰਾਪਤ ਕੀਤੇ ਦਾਅਵੇ ਅਤੇ ਇਤਰਾਜਾਂ ਦੀ ਚੈਕਿੰਗ ਤਹਿਤ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਡਾ. ਸ਼ੇਨਾ ਅਗਰਵਾਲ ਵੱਲੋਂ ਵਿਧਾਨ ਸਭਾ ਚੋਣ ਹਲਕਾ 047-ਨਵਾਂਸ਼ਹਿਰ ਦੇ ਪਿੰਡ ਬੇਗਮਪੁਰ ਦੇ ਪੋਿਗ ਸਟੇਸ਼ਨ ਵਿਚ ਪ੍ਰਾਪਤ ਫਾਰਮਾਂ ਦੀ ਫੀਲਡ ਵੈਰੀਫਿਕੇਸ਼ਨ ਪੋਿਗ ਸਟੇਸ਼ਨ 'ਤੇ ਜਾ ਕੇ ਕੀਤੀ ਗਈ। ਇਸ ਦੌਰਾਨ ਜ਼ਿਲਾ ਚੋਣ ਅਫ਼ਸਰ ਵੱਲੋਂ 18-19 ਸਾਲ ਦੀ ਉਮਰ ਦੇ ਨਵੇਂ ਬਣੇ ਵੋਟਰਾਂ ਦੇ ਫਾਰਮ ਚੈੱਕ ਕਰਨ ਦੇ ਨਾਲ-ਨਾਲ ਉਨਾਂ ਵੋਟਰਾਂ ਦੇ ਫਾਰਮ ਵੀ ਚੈੱਕ ਕੀਤੇ ਗਏ, ਜਿਨਾਂ ਦੀਆਂ ਵੋਟਾਂ ਮੌਜੂਦਾ ਵੋਟਰ ਸੂਚੀ ਵਿਚੋਂ ਕੱਟੀਆਂ ਗਈਆਂ ਹਨ। ਫੀਲਡ ਵੈਰੀਫਿਕੇਸ਼ਨ ਦੌਰਾਨ 18-19 ਸਾਲ ਦੇ ਨੌਜਵਾਨਾਂ ਵਿਚ ਬੂਥ ਨੰ: 86 ਤੋਂ ਲਵਪ੍ਰੀਤ ਸਿੰਘ ਪੁੱਤਰ ਬਹਾਦਰ ਸਿੰਘ, ਹਰਸ਼ ਪੁੱਤਰ ਅਸ਼ਵਨੀ ਕੁਮਾਰ, ਸ਼ਿਵਾਨੀ ਪੁੱਤਰੀ ਅਮਰਜੀਤ ਸਿੰਘ, ਰੁਪਿੰਦਰ ਭੰਗਲ ਪੁੱਤਰੀ ਕੁਲਦੀਪ ਸਿੰਘ ਅਤੇ ਇਤਰਾਜ ਪੇਸ਼ ਕਰਨ ਵਾਲੇ ਹਰਬੰਸ ਸਿੰਘ ਅਤੇ ਹਰੀਆ ਸਿੰਘ ਹਾਜ਼ਰ ਹੋਏ। ਇਸੇ ਤਰਾਂ ਬੂਥ ਨੰ: 87 ਤੋਂ ਨਵੇਂ ਬਣੇ ਵੋਟਰ ਪ੍ਰਵੀਨ ਪੁੱਤਰੀ ਦਿਨੇਸ਼ ਅਤੇ ਸਾਕਸ਼ੀ ਪੁੱਤਰ ਦਿਨੇਸ਼ ਕੁਮਾਰ ਚੈਕਿੰਗ ਦੌਰਾਨ ਹਾਜ਼ਰ ਹੋਏ। ਇਸ ਮੌਕੇ ਵਿਧਾਨ ਸਭਾ ਹਲਕਾ 047-ਨਵਾਂਸ਼ਹਿਰ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਜਗਦੀਸ਼ ਸਿੰਘ ਜੌਹਲ, ਨਾਇਬ ਤਹਿਸੀਲਦਾਰ ਕੁਲਵਰਨ ਸਿੰਘ, ਚੋਣ ਤਹਿਸੀਲਦਾਰ ਵਿਵੇਕ ਮੋਹਲਾ, ਸਰਪੰਚ ਅਮਰੀਕ ਸਿੰਘ, ਨੰਬਰਦਾਰ ਪਰਮਜੀਤ ਸਿੰਘ ਅਤੇ ਹੋਰ ਹਾਜ਼ਰ ਸਨ।
ਫੋਟੋ :-ਪਿੰਡ ਬੇਗਮਪੁਰ  ਵਿਖੇ ਪ੍ਰਾਪਤ ਫਾਰਮਾਂ ਦੀ ਵੈਰੀਫਿਕੇਸ਼ਨ ਕਰਦੇ ਹੋਏ ਜ਼ਿਲਾ ਚੋਣ ਅਫ਼ਸਰ ਡਾ. ਸ਼ੇਨਾ ਅਗਰਵਾਲ  ਨਾਲ ਹਨ ਚੋਣ ਰਜਿਸਟ੍ਰੇਸਨ ਅਫ਼ਸਰ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਚੋਣ ਤਹਿਸੀਲਦਾਰ ਵਿਵੇਕ ਮੋਹਲਾ ਤੇ ਹੋਰ।

ਕੋਵਿਡ-19 ਟੀਕਾਕਰਨ ਦੇ ਡਰਾਈ ਰਨ ਅਭਿਆਸ ਦੇ ਪਹਿਲੇ ਦਿਨ ਲਾਭਪਾਤਰੀਆਂ ਦਾ ਡਾਟਾ ਅਪਲੋਡ ਕੀਤਾ : ਸਿਵਲ ਸਰਜਨ

ਟੀਕਾਕਰਨ ਲਈ ਬਣਾਏ ਗਏ ਕੋ-ਵਿਨ ਮੋਬਾਈਲ ਐਪ ਦੀ ਸਥਿਤੀ ਨੂੰ ਪਰਖਿਆ ਜਾਵੇਗਾ

ਨਵਾਂਸ਼ਹਿਰ  28 ਦਸੰਬਰ (ਐਨ ਟੀ): ਸਿਵਲ ਸਰਜਨ, ਸ਼ਹੀਦ ਭਗਤ ਸਿੰਘ ਨਗਰ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਜੀ ਦੀ ਯੋਗ ਅਗਵਾਈ ਹੇਠ ਅੱਜ ਕੋਵਿਡ-19 ਵੈਕਸੀਨ ਲਈ ਡਰਾਈ ਰਨ ਦੀ ਸ਼ੁਰੂਆਤ ਕੀਤੀ ਗਈ।
ਸਿਵਲ ਸਰਜਨ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਨੇ ਦੱਸਿਆ ਕਿ ਕੋਵਿਡ-19 ਟੀਕਾਕਰਨ ਦੇ ਡਰਾਈ ਰਨ ਅਭਿਆਸ ਅਧੀਨ ਕੋਵਿਡ-19 ਟੀਕਾਕਰਨ ਪੋਰਟਲ ਉੱਤੇ ਲਾਭਪਾਤਰੀਆਂ ਦਾ ਸਾਰਾ ਡਾਟਾ ਅਪਲੋਡ ਕਰ ਦਿੱਤਾ ਗਿਆ ਹੈ।ਕੋ-ਵਿਨ ਪੋਰਟਲ ਵਿਚ ਜ਼ਿਲ੍ਹੇ ਦੇ ਪੰਜ ਸਥਾਨਾਂ ਉੱਤੇ ਡਰਾਈ ਰਨ ਅਭਿਆਸ ਲਈ ਟੀਕਾਕਰਨ ਸੈਸ਼ਨ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਹਰ ਸੈਸ਼ਨ ਸਾਈਟ ਉੱਤੇ 25-25 ਲਾਭਪਾਤਰੀਆਂ ਨੂੰ ਟੀਕੇ ਲਾਉਣ ਦੀ ਪ੍ਰਕਿਰਿਆ ਨੂੰ ਜਾਂਚਿਆ ਜਾਵੇਗਾ। ਇਨ੍ਹਾਂ ਸੈਸ਼ਨਾਂ ਸਬੰਧੀ ਸੁਪਰਵਾਈਜਰ ਅਤੇ ਲਾਭਪਾਤਰੀਆਂ ਨੂੰ ਕੋ-ਵਿਨ ਪੋਰਟਲ ਰਾਹੀਂ ਮੈਸੇਜ ਭੇਜੇ ਗਏ ਹਨ। ਸੈਸ਼ਨ ਦੌਰਾਨ ਲਾਭਪਾਤਰੀ ਦੇ ਪਹੁੰਚਣ ਉੱਤੇ ਉਸ ਦੀ ਪੋਰਟਲ ਅਨੁਸਾਰ ਸ਼ਨਾਖਤ ਕੀਤੀ ਜਾਵੇਗੀ ਅਤੇ ਸ਼ਨਾਖਤ ਹੋਣ ਉੱਤੇ ਟੀਕਾਕਰਨ ਦੀ ਪ੍ਰਕਿਰਿਆ ਨੂੰ ਅਮਲ ਵਿਚ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਡਰਾਈ ਰਨ ਵਿਚ ਕੋਲਡ ਸਟੋਰੇਜ ਪ੍ਰਬੰਧਾਂ ਨੂੰ ਮਜ਼ਬੂਤ ਕਰਨਾ, ਵੈਕਸੀਨ ਲਈ ਟਰਾਂਸਪੋਟੇਸ਼ਨ ਦੀਆਂ ਤਿਆਰੀਆਂ ਨੂੰ ਜਾਂਚਣਾ, ਸੈਸ਼ਨ ਦੌਰਾਨ ਕੋਵਿਡ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨਾ, ਵੈਕਸੀਨੇਟਰਾਂ ਤੇ ਹੋਰ ਸਟਾਫ ਦੀ ਭੂਮਿਕਾ ਨਿਸ਼ਚਤ ਕਰਨਾ ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਨੇ ਕੋਰੋਨਾ ਵੈਕਸੀਨ ਦੇ 'ਡ੍ਰਾਈ ਰਨ' ਲਈ ਪੰਜਾਬ ਦੇ ਦੋ ਜ਼ਿਲ੍ਹਿਆਂ ਨੂੰ ਚੁਣਿਆ ਹੈ, ਜਿਨ੍ਹਾਂ ਵਿਚ ਨਵਾਂਸ਼ਹਿਰ ਵੀ ਸ਼ਾਮਲ ਹੈ। ਇਸ ਪਰਖ ਦੌਰਾਨ ਕੋਰੋਨਾ ਵੈਕਸੀਨ ਲਾਉਣ ਲਈ ਬਣਾਏ ਗਏ ਕੋ-ਵਿਨ ਮੋਬਾਈਲ ਐਪ ਦੀ ਸਥਿਤੀ ਨੂੰ ਵੀ ਵੇਖਿਆ ਜਾਵੇਗਾ, ਜੋ ਵੈਕਸੀਨ ਨਾਲ ਜੁੜੇ ਕਈ ਪੱਖਾਂ, ਜਾਣਕਾਰੀ ਤੇ ਜ਼ਰੂਰੀ ਡਾਟਾ ਨੂੰ ਆਨਲਾਈਨ ਜੋੜੇਗਾ। ਉਨ੍ਹਾਂ ਨੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਸ਼ਹੀਦ ਭਗਤ ਸਿੰਘ ਨਗਰ ਵਿੱਚ 5 ਥਾਵਾਂ ਦੀ ਪਛਾਣ ਕੀਤੀ ਹੈ, ਜਿਨਾਂ ਵਿੱਚ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ, ਸੀ.ਐਚ.ਸੀ. ਮੁਕੰਦਪੁਰ, ਸ਼ਹਿਰੀ ਪਹੁੰਚ ਵਜੋਂ  ਪੀ.ਐਚ.ਸੀ. ਜਾਡਲਾ, ਦਿਹਾਤੀ ਪਹੁੰਚ ਵਜੋਂ ਸਬ ਸੈਂਟਰ ਉਸਮਾਨਪੁਰ ਅਤੇ ਨਿੱਜੀ ਫੈਸਿਲਟੀ ਵਜੋਂ ਆਈ.ਵੀ. ਹਸਪਤਾਲ ਸ਼ਾਮਲ ਹਨ।

ਕਿਸਾਨ ਅੰਦੋਲਨ ਦੇ ਹੱਕ ਵਿਚ ਵਿਦੇਸ਼ਾਂ ਵਿਚ ਪੰਜਾਬੀਚਾਰੇ ਵੱਲੋਂ ਪ੍ਰਦਰਸ਼ਨ

 
ਬੰਗਾ/ਦੋਹਾ ਕਤਰ : 28 ਦਸੰਬਰ:-(ਐਨ ਟੀ) ਭਾਰਤ ਸਰਕਾਰ ਵੱਲ਼ੋਂ ਲਾਗੂ ਕੀਤੇ ਤਿੰਨ ਖੇਤੀ ਬਿੱਲਾਂ ਦੇ ਖਿਲਾਫ  ਆਲ ਇੰਡੀਆ ਕਿਸਾਨ ਸਾਂਝਾ ਮੋਰਚਾ ਦੀਆਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਚੱਲ ਰਹੇ  ਕਿਸਾਨ ਅੰਦੋਲਨ ਦੇ ਹੱਕ ਵਿਚ ਦੇਸ਼ਾਂ-ਵਿਦੇਸ਼ਾਂ 'ਚ ਬੈਠੇ ਪੰਜਾਬੀ ਵੀ  ਕਿਸਾਨਾਂ ਦੇ ਹੱਕਾਂ ਦੀ ਅਵਾਜ਼ ਬੁਲੰਦ ਕਰ ਰਹੇ ਹਨ। ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਮੁਲਕਾਂ ਦੇ ਨਾਲ ਨਾਲ ਅਰਬ ਮੁਲਕ ਦੋਹਾ ਕਤਰ ਵਿਚ ਵੀ ਗਏ ਪੰਜਾਬੀਆਂ ਵੱਲੋ ਵੀ ਕਿਸਾਨਾਂ ਦੇ ਹੱਕ ਵਿਚ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਵਾਸੀ ਪੰਜਾਬੀਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਲੜਾਈ ਹੁਣ ਸਿਰਫ ਕਿਸਾਨਾਂ ਦੀ ਨਹੀਂ ਰਹਿ ਗਈ ਹੁਣ ਹਰ ਵਰਗ ਦੀ ਲੜਾਈ ਬਣ ਗਈ ਹੈ। ਇਸ ਕਿਸਾਨੀ ਸ਼ੰਘਰਸ਼ ਵਿਚ ਵਿਦੇਸ਼ਾਂ ਵਿਚ ਗਏ ਪੰਜਾਬੀ ਵੀ ਸਮੂਹ ਕਿਸਾਨਾਂ ਦੇ ਨਾਲ ਖੜ੍ਹੇ ਹਨ। ਉਹ ਵੀ ਕਿਸਾਨਾਂ ਦੇ ਪੁੱਤਰ ਹਨ । ਪ੍ਰਵਾਸੀ ਪੰਜਾਬੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਸੰਘਰਸ਼ ਨੂੰ ਅਣਦੇਖਾ ਕਰਨਾ ਸਭ ਤੋਂ ਵੱਡੀ ਗਲਤੀ ਹੋਏਗੀ। ਉਨ੍ਹਾਂ ਕਿਹਾ ਕਿ ਪਿਛਲੇ ਇਕ ਮਹੀਨੇ ਤੋਂ ਪੰਜਾਬ, ਹਰਿਆਣਾ, ਯੂ ਪੀ ਅਤੇ ਹੋਰ ਸੂਬਿਆਂ ਦੇ ਕਿਸਾਨ ਦਿੱਲੀ ਦੇ ਬਾਰਡਰਾਂ 'ਤੇ ਠੰਢੀਆਂ ਰਾਤਾਂ ਕੱਟ ਰਹੇ ਹਨ, ਪਰ ਦੂਜੇ ਪਾਸੇ ਕੇਂਦਰ ਦੀ ਸਰਕਾਰ ਕਿਸਾਨਾਂ ਦੇ ਹੱਕ ਦੀ ਗੱਲ ਕਰਨ ਦੀ ਬਜਾਏ ਆਪਣੇ ਘਟੀਆ ਖੇਤੀ ਕਾਨੂੰਨਾਂ ਦੇ ਲਾਭ ਦੱਸਣ ਲੱਗੀ ਹੋਈ ਹੈ। ਉਨ੍ਹਾਂ ਕਿਹਾ ਇਹ ਤਿੰਨੋ ਕਾਨੂੰਨ ਕਿਸੇ ਵੀ ਪੱਖੋਂ ਕਿਸਾਨਾਂ ਦੇ ਹੱਕ 'ਚ ਨਹੀਂ ਹਨ ਅਤੇ ਮੌਜੂਦਾ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ 'ਤੇ ਕਿਸਾਨਾਂ ਨੂੰ ਆਪਣੇ ਹੀ ਖੇਤਾਂ 'ਚ ਹੀ ਗੁਲਾਮ ਬਨਾਉਣਾ ਚਾਹੁੰਦੀ ਹੈ। ਇਸ  ਮੋਦੀ ਸਰਕਾਰ ਦਾ ਐਨੇ ਵੱਡੇ ਜਨ ਅੰਦੋਲਨ ਨਾਲ ਪਹਿਲੀ ਵਾਰ ਵਾਹ ਪਿਆ ਹੈ ਜਿਸ ਕਾਰਨ ਇਹ ਸਰਕਾਰ ਪੂਰੀ ਤਰ੍ਹਾਂ ਬੁਖਲਾਈ ਹੋਈ ਹੈ । ਵੱਖ-ਵੱਖ ਬੁਲਾਰਿਆਂ ਨੇ ਭਾਰਤ ਸਰਕਾਰ ਦੇ ਕਿਸਾਨਾਂ ਤੇ ਥੋਪੇ ਇਨ੍ਹਾਂ ਕਾਨੂੰਨਾਂ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਅਤੇ ਰੱਦ ਕਰਨ ਦੀ ਮੰਗ ਕੀਤੀ । ਇਸ ਮੌਕੇ ਉਹਨਾਂ ਨੇ ਹੱਥਾਂ ਵਿਚ ਕਿਸਾਨਾਂ ਦੀ ਹਮਦਰਦੀ ਵਾਲੇ ਬੋਰਡ ਫੜਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਪੰਜਾਬ ਦੀ ਕਿਸਾਨੀ ਲਹਿਰ ਦੇ ਇਤਿਹਾਸਕ ਪਿਛੋਕੜ ਬਾਰੇ ਵੀ ਚਰਚਾ ਕੀਤੀ ਗਈ । ਇਸ  ਪ੍ਰਦਰਸ਼ਨ ਮੌਕੇ ਪ੍ਰੀਤਪਾਲ ਸਿੰਘ ਸੰਧੂ, ਜਸਵੀਰ ਸਿੰਘ, ਫਤਿਹ ਸਿੰਘ, ਅਰਸ਼ਦ ਮੁੰਹਮਦ, ਦਲਵਿੰਦਰ ਸਿੰਘ, ਬਲਵਿੰਦਰ ਸਿੰਘ ਹਰਿਆਣਾ, ਗਿੱਲ਼ ਸਾਬ,  ਗੁਰਮੀਤ ਸਿੰਘ, ਕੁਲਦੀਪ ਸਿੰਘ, ਸੇਵਾ ਸਿੰਘ, ਹਰਦਿਆਲ ਸਿੰਘ ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜ਼ਰ ਸਨ।
ਫੋਟੋ ਕੈਪਸ਼ਨ : ਕਿਸਾਨਾਂ ਦੇ ਹੱਕਾਂ ਵਿਚ ਪ੍ਰਦਰਸ਼ਨ ਕਰਨ ਮੌਕੇ  ਪੰਜਾਬੀ ਭਾਈਚਾਰੇ ਦੇ ਲੋਕ

ਦਿੱਲੀ ਦੇ ਜੰਤਰ-ਮੰਤਰ ਵਿਖੇ ਧਰਨੇ 'ਤੇ ਬੈਠੇ ਵਿਧਾਇਕ ਅੰਗਦ ਸਿੰਘ

ਨਵਾਂਸ਼ਹਿਰ 27 ਦੰਸਬਰ (ਐਨ ਟੀ) ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਲਈ ਪੰਜਾਬ ਤੋਂ ਕਾਂਗਰਸ ਦੇ ਐਮਪੀਜ਼ ਅਤੇ ਵਿਧਾਇਕਾਂ ਵੱਲੋਂ ਦਿੱਲੀ ਦੇ ਜੰਤਰ-ਮੰਤਰ ਵਿਖੇ ਲਗਾਤਾਰ ਚੱਲ ਰਹੇ ਧਰਨੇ ਵਿਚ ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਦੀ ਸ਼ਹਾਦਤ ਨੂੰ ਵਿਅਰਥ ਨਹੀਂ ਜਾਣ ਦਿੱਤਾ ਜਾਵੇਗਾ ਅਤੇ ਕਿਸਾਨਾਂ ਦੇ ਹੱਕ ਵਿਚ ਫ਼ੈਸਲੇ ਹੋਣ ਤੱਕ ਡੱਟ ਕੇ ਲੜਾਈ ਲੜੇਗੀ ਜਾਵੇਗੀ  ਪੰਜਾਬ ਅਤੇ ਕਿਸਾਨੀ ਨੂੰ ਤਬਾਹ ਕਰਨ ਦੇ ਕੇਂਦਰ ਦੇ ਮਨਸੂਬੇ ਕਦੇ ਵੀ ਸਫਲ ਨਹੀਂ ਹੋਣ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪੋਹ ਦੀ 2 ਡਿਗਰੀ ਵਾਲੀ ਕੜਾਕੇ ਦੀ ਠੰਢ ਵਿਚ ਕਿਸਾਨ ਅਤੇ ਉਨ੍ਹਾਂ ਦੇ ਪਰਿਵਾਰ ਸੜਕਾਂ 'ਤੇ ਰਾਤਾਂ ਗੁਜ਼ਾਰ ਰਹੇ ਹਨ, ਪਰੰਤੂ ਹੰਕਾਰ ਵਿਚ ਆਏ ਪ੍ਰਧਾਨ ਮੰਤਰੀ ਨੂੰ ਕੋਈ ਪਰਵਾਹ ਨਹੀਂ ਹੈ ਅਤੇ ਉਹ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਆਪਣੇ ਮਨ ਦੀਆਂ ਗੱਲਾਂ ਹੀ ਸੁਣਾਈ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੀਆਂ ਤਾਨਾਸ਼ਾਹੀ ਨੀਤੀਆਂ ਨਾਲ ਮੁਲਕ ਦਾ ਸਾਰਾ ਢਾਂਚਾ ਵਿਗਾੜ ਦਿੱਤਾ ਹੈ। ਧਰਨੇ ਵਿਚ  ਵਿਧਾਇਕ ਅੰਗਦ ਸਿੰਘ ਵੱਲੋਂ ਅੱਜ ਐਮਪੀ ਰਵਨੀਤ ਸਿੰਘ ਬਿੱਟੂ, ਐਮਪੀ ਜਸਬੀਰ ਸਿੰਘ ਡਿੰਪਾ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਵਿਧਾਇਕ ਕੁਲਬੀਰ ਸਿਘ ਜੀਰਾ ਅਤੇ ਨਗਰ ਨਿਗਮਾਂ ਦੇ ਮੇਅਰਾਂ ਸਮੇਤ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਮਨ ਕੀ ਬਾਤ' ਦੌਰਾਨ ਥਾਲੀਆਂ ਖੜਕਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਕੇਂਦਰੀ ਜੇਲ੍ਹ ਪਟਿਆਲਾ 'ਚ ਬਾਹਰੋਂ ਸੁੱਟੇ ਗਏ ਪੈਕੇਟਾਂ 'ਚੋਂ 9 ਮੋਬਾਇਲਾਂ ਸਮੇਤ ਹੋਰ ਸਮਾਨ ਬਰਾਮਦ, ਜੇਲ੍ਹ ਦੀ ਤਲਾਸ਼ੀ ਦੌਰਾਨ ਵੀ ਬਰਾਮਦ ਹੋਏ ਚਾਰ ਮੋਬਾਇਲ

ਧੁੰਦ ਦਾ ਨਾਜਾਇਜ਼ ਲਾਭ ਲੈਣ ਦੀ ਕੋਸ਼ਿਸ਼ 'ਚ ਸਨ ਮੁਲਜ਼ਮ : ਜੇਲ੍ਹ ਸੁਪਰਡੈਂਟ

ਪਟਿਆਲਾ, 26 ਦਸੰਬਰ: ਕੇਂਦਰੀ ਜੇਲ੍ਹ ਪਟਿਆਲਾ 'ਚ ਅੱਜ ਸਵੇਰ ਸਮੇਂ ਜੇਲ੍ਹ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਗਸ਼ਤ ਦੌਰਾਨ ਬਾਹਰੋਂ ਪੈਕੇਟ ਬਣਾਕੇ ਸੁੱਟੇ ਗਏ 9 ਮੋਬਾਇਲ ਫ਼ੋਨ, 4 ਚਾਰਜਰ, 9 ਡਾਟਾ ਕੇਬਲ, 4 ਈਅਰਫੋਨ, 1 ਪੈਨ ਡਰਾਈਵ, 19 ਪੈਕੇਟ ਤੰਬਾਕੂ ਅਤੇ 2 ਪੈਕੇਟ ਸਿਗਰਟ ਦੇ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਦੱਸਿਆ ਕਿ ਅੱਜ ਸਵੇਰੇ ਧੁੰਦ ਜ਼ਿਆਦਾ ਹੋਣ ਕਾਰਨ ਜੇਲ੍ਹ ਸਟਾਫ਼ ਵੱਲੋਂ ਜੇਲ੍ਹ ਦੀ ਬਾਹਰਲੀ ਤੇ ਅੰਦਰੂਨੀ ਕੰਧ ਵਿਚਕਾਰ ਗਸ਼ਤ ਕੀਤੀ ਜਾ ਰਹੀ ਸੀ, ਜਦੋਂ ਸਹਾਇਕ ਸੁਪਰਡੈਂਟ ਜਗਜੀਤ ਸਿੰਘ ਤੇ ਸਰਵਣ ਸਿੰਘ ਜੇਲ੍ਹ ਗਾਰਦ ਨਾਲ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਇਕ ਬੰਦੀ ਪੈਕੇਟ ਚੁੱਕਦਾ ਦਿਖਾਈ ਦਿੱਤਾ, ਜਿਸ ਕੋਲ ਇਕ ਝੋਲਾ ਵੀ ਸੀ ਅਤੇ ਉਹ ਗਸ਼ਤ ਪਾਰਟੀ ਨੂੰ ਦੇਖ ਕੇ ਘਬਰਾ ਕੇ ਜਦ ਦੌੜਨ ਲੱਗਿਆ ਤਾਂ ਜੇਲ੍ਹ ਅਧਿਕਾਰੀਆਂ ਵੱਲੋਂ ਉਸ ਨੂੰ ਕਾਬੂ ਕੀਤਾ ਗਿਆ ਅਤੇ ਉਸ ਦੀ ਤਲਾਸ਼ੀ ਦੌਰਾਨ 5 ਪੈਕੇਟ ਬਰਾਮਦ ਕੀਤੇ ਗਏ ਜਿਨ੍ਹਾਂ ਨੂੰ ਖੋਲ ਕੇ ਦੇਖਣ 'ਤੇ 3 ਟੱਚ ਮੋਬਾਇਲ ਫ਼ੋਨ, 6 ਕੀ ਪੈਡ ਫ਼ੋਨ, 4 ਚਾਰਜਰ, 9 ਡਾਟਾ ਕੇਬਲ, 4 ਈਅਰਫੋਨ, 1 ਪੈਨ ਡਰਾਈਵ, 19 ਪੈਕਟ ਤੰਬਾਕੂ ਅਤੇ 2 ਪੈਕਟ ਸਿਗਰਟ ਦੇ ਬਰਾਮਦ ਕੀਤੀ ਗਏ ਹਨ।  ਉਨ੍ਹਾਂ ਦੱਸਿਆ ਕਿ ਬੰਦੀ ਦਾ ਨਾਮ ਖੁਸ਼ਪ੍ਰੀਤ ਸਿੰਘ ਉਰਫ਼ ਖੁਸ਼ੀ ਹੈ ਜਿਸਨੇ ਪੁੱਛ ਗਿੱਛ ਕਰਨ 'ਤੇ ਦੱਸਿਆ ਕਿ ਇਹ ਸਮਾਨ ਹਵਾਲਾਤੀ ਗੁਰਦੀਪ ਸਿੰਘ ਉਰਫ਼ ਡੋਗਰ, ਵਿਕਰਮਜੀਤ ਸਿੰਘ ਉਰਫ਼ ਵਿਕੀ, ਸਿਕੰਦਰ ਸਿੰਘ ਨੇ ਬਾਹਰੋਂ ਆਪਣੇ ਭਰਾ ਮਨਪ੍ਰੀਤ ਸਿੰਘ ਵਾਸੀ ਪਿੰਡ ਸ਼ੰਭੂ ਖੁਰਦ, ਮਨਦੀਪ ਗਿੱਲ ਪਿੰਡ ਖੈਰਪੁਰ (ਨੇੜੇ ਬੀਰਪੁਰ) ਅਤੇ ਵਿਰਕ ਸਮਾਣਾ ਕੋਲੋ ਸੁਟਵਾਇਆ ਹੈ। ਉਨ੍ਹਾਂ ਦੱਸਿਆ ਇਹ ਤਿੰਨੋ ਬੰਦੀ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਬਤੌਰ ਹਵਾਲਾਤੀ ਬੰਦ ਹਨ। ਜੇਲ੍ਹ ਸੁਪਰਡੈਂਟ ਨੇ ਦੱਸਿਆ ਕਿ ਇਸ ਤੋਂ ਬਾਅਦ ਡਿਪਟੀ ਸੁਪਰਡੈਂਟ (ਮੈਨਟੇਨੈਂਸ) ਵਿਜੇ ਕੁਮਾਰ, ਸਹਾਇਕ ਸੁਪਰਡੈਂਟ ਹਰਬੰਸ ਸਿੰਘ, ਤੇਜਾ ਸਿੰਘ, ਕੁਲਦੀਪ ਸਿੰਘ, ਮਨਪ੍ਰੀਤ ਸਿੰਘ, ਅਰਪਨਜੋਤ ਸਿੰਘ, ਝਿਰਮਲ ਸਿੰਘ ਅਤੇ ਸਹਾਇਕ ਸੁਪਰਡੈਂਟ ਬਲਦੇਵ ਸਿੰਘ ਸਮੇਤ ਜੇਲ੍ਹ ਗਾਰਦ ਵੱਲੋਂ ਕੋਰਾਟੀਨਾ 01 ਦੀ  ਤਲਾਸ਼ੀ ਕੀਤੀ ਗਈ ਅਤੇ ਤਲਾਸ਼ੀ ਦੌਰਾਨ ਵਾਰਡਰ ਜਸਕਰਨ ਸਿੰਘ ਨੇ ਕੋਰਾਟੀਨਾ 01 ਦੇ ਅੰਦਰ ਪਈ ਪੀ.ਆਈ.ਸੀ.ਐਸ ਮਸ਼ੀਨ ਦੀ ਤਲਾਸ਼ੀ ਕਰਨ 'ਤੇ 02 ਟੱਚ ਮੋਬਾਇਲ ਫ਼ੋਨ, 01 ਛੋਟਾ ਮੋਬਾਇਲ ਫ਼ੋਨ ਅਤੇ 01 ਅੱਧਸੜਿਆ ਮੋਬਾਇਲ ਫ਼ੋਨ ਜਿਸ ਵਿੱਚ ਸਿਮ ਕਾਰਡ ਵੀ ਸੀ, ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬਰਾਮਦ ਸਮਾਨ ਸਬੰਧੀ ਮੁਕੱਦਮਾ ਦਰਜ ਕਰਨ ਲਈ ਮੁੱਖ ਅਫ਼ਸਰ ਥਾਣਾ ਤ੍ਰਿਪੜੀ ਪਟਿਆਲਾ ਨੂੰ ਲਿਖਿਆ ਗਿਆ ਹੈ। ਇਸ ਮੌਕੇ ਐਸ.ਪੀ. (ਡੀ) ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੈਂਟ ਪਾਸੋਂ ਸਾਨੂੰ ਲਿਖਤੀ ਸੂਚਨਾ ਮਿਲੀ ਹੈ ਕਿ ਜੇਲ੍ਹ ਅੰਦਰੋਂ ਮੋਬਾਇਲ ਫੋਨਾਂ ਸਮੇਤ ਹੋਰ ਬਰਾਮਦਗੀ ਹੋਈ ਹੈ, ਉਨ੍ਹਾਂ ਦੱਸਿਆ ਕਿ ਮੁਲਜ਼ਮਾ ਨੂੰ ਰਿਮਾਂਡ 'ਤੇ ਲੈਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਜਿਨ੍ਹਾਂ ਵੱਲੋਂ ਬਾਹਰੋਂ ਪੈਕੇਟ ਸੁੱਟੇ ਗਏ ਹਨ ਉਨ੍ਹਾਂ ਖਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਕੈਪਸ਼ਨ: ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੈਂਟ ਸਿਵਰਾਜ਼ ਸਿੰਘ ਨੰਦਗੜ੍ਹ ਜੇਲ੍ਹ ਅੰਦਰੋਂ ਬਰਾਮਦ ਹੋਏ ਸਮਾਨ ਸਬੰਧੀ ਜਾਣਕਾਰੀ ਦਿੰਦੇ ਹੋਏ, ਉਨ੍ਹਾਂ ਦੇ ਨਾਲ ਐਸ.ਪੀ. (ਡੀ) ਹਰਮੀਤ ਸਿੰਘ ਹੁੰਦਲ ਤੇ ਡੀ.ਐਸ.ਪੀ. ਸੌਰਭ ਜਿੰਦਲ ਵੀ ਨਜ਼ਰ ਆ ਰਹੇ ਹਨ।

ਸਕੂਲ ਸਿੱਖਿਆ ਵਿਭਾਗ ਦੇ ਪ੍ਰਾਜੈਕਟ 'ਮਿਸ਼ਨ ਸ਼ਤ ਪ੍ਰਤੀਸ਼ਤ' ਦੀ ਸਫ਼ਲਤਾ ਲਈ ਅਧਿਆਪਕਾਂ ਵੱਲੋਂ ਵਾਧੂ ਜਮਾਤਾਂ ਲਗਾਉਣ ਦੀ ਸ਼ੁਰੂਆਤ


ਪਟਿਆਲਾ, 26 ਦਸੰਬਰ:- ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸਾਲਾਨਾ ਕਾਰਗੁਜ਼ਾਰੀ ਬਿਹਤਰ ਬਣਾਉਣ ਲਈ ਸ਼ੁਰੂ ਕੀਤੇ ਪ੍ਰਾਜੈਕਟ 'ਮਿਸ਼ਨ ਸ਼ਤ ਪ੍ਰਤੀਸ਼ਤ' ਦੀ ਸਫ਼ਲਤਾ ਲਈ ਅਧਿਕਾਰੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਜਿਸ ਤਹਿਤ ਵਿਭਾਗ ਦੇ ਬਹੁਤ ਸਾਰੇ ਮਿਹਨਤੀ ਅਧਿਆਪਕਾਂ ਵੱਲੋਂ ਆਪੋ-ਆਪਣੇ ਵਿਸ਼ਿਆਂ ਦੀਆਂ ਵਾਧੂ ਜਮਾਤਾਂ ਲਗਾਉਣ ਦਾ ਸਿਲਸਿਲਾ ਆਰੰਭ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਜਿਲ੍ਹਾ ਸਿੱਖਿਆ ਅਫਸਰ (ਸੈ.) ਪਟਿਆਲਾ ਹਰਿੰਦਰ ਕੌਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਾਲਾਨਾ ਪ੍ਰੀਖਿਆਵਾਂ ਲਈ ਤਿਆਰ ਕਰਨ ਹਿੱਤ ਸਾਲਾਨਾ ਪ੍ਰੀਖਿਆਵਾਂ ਦੇ ਪੈਟਰਨ 'ਤੇ ਦਸੰਬਰ ਪ੍ਰੀਖਿਆਵਾਂ ਕਰਵਾਉਣ ਦੇ ਨਾਲ ਨਾਲ ਸਤੰਬਰ, ਨਵੰਬਰ ਅਤੇ ਦਸੰਬਰ ਪ੍ਰੀਖਿਆਵਾਂ ਦੀ ਕਾਰਗੁਜ਼ਾਰੀ ਦੇ ਆਧਾਰ 'ਤੇ ਵਿਦਿਆਰਥੀਆਂ ਦੇ ਕਮਜ਼ੋਰ ਅਤੇ ਬਿਹਤਰ ਪੱਖਾਂ ਦੀ ਪਹਿਚਾਣ ਕਰਨ ਉਪਰੰਤ ਵਿਦਿਆਰਥੀਆਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਪੜ੍ਹਨ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ। ਵਾਧੂ ਜਮਾਤਾਂ ਲਗਾ ਰਹੇ ਗਣਿਤ ਅਧਿਆਪਕ ਪ੍ਰਦੀਪ ਵਰਮਾਂ ਸਰਕਾਰੀ ਸੈਕੰਡਰੀ ਸਕੂਲ ਕਾਲਕਾ ਰੋਡ ਰਾਜਪੁਰਾ ਨੇ ਕਿਹਾ ਕਿ ਤਾਲਾਬੰਦੀ ਦੌਰਾਨ ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋਏ ਸੰਭਾਵੀ ਨੁਕਸਾਨ ਦੀ ਪੂਰਤੀ ਲਈ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੀਆਂ ਸਕੂਲ ਸਮੇਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਵਾਧੂ ਜਮਾਤਾਂ ਲਗਾਈਆਂ ਜਾ ਰਹੀਆਂ ਹਨ। ਵਾਧੂ ਜਮਾਤਾਂ ਲਗਾ ਰਹੀ ਸਾਇੰਸ ਮਿਸਟ੍ਰੈਸ ਮੋਹਿੰਦਰ ਕੌਰ ਸਰਕਾਰੀ ਸੈਕੰਡਰੀ ਸਕੂਲ ਪੱਬਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਵੀ ਵਿਦਿਆਰਥੀਆਂ ਦੀਆਂ ਆਨਲਾਈਨ ਅਤੇ ਆਫਲਾਈਨ ਜਮਾਤਾਂ ਲਗਾਈਆਂ ਜਾ ਰਹੀਆਂ ਹਨ। ਇੱਕ ਹੋਰ ਸਾਇੰਸ ਮਿਸਟ੍ਰੈਸ ਅਕਲਜੀਤ ਕੌਰ ਸਰਕਾਰੀ ਸੈਕੰਡਰੀ ਸਕੂਲ ਅਲੂਣਾ ਬਸੰਤਪੁਰਾ ਨੇ ਕਿਹਾ ਕਿ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੇ ਬਡੀ ਗਰੁੱਪ ਬਣਾ ਕੇ ਵੀ ਇੱਕ ਦੂਜੇ ਦੀ ਮੱਦਦ ਲਈ ਤਿਆਰ ਕੀਤਾ ਜਾ ਰਿਹਾ ਹੈ। ਬਡੀ ਗਰੁੱਪ ਦੇ ਲੀਡਰ ਵਿਦਿਆਰਥੀ ਬਾਕੀ ਮੈਂਬਰ ਵਿਦਿਆਰਥੀਆਂ ਨੂੰ ਪੜ੍ਹਨ ਸਮੱਗਰੀ ਮੁਹੱਈਆ ਕਰਵਾਉਂਦੇ ਹਨ।ਉਹਨਾਂ ਨੂੰ ਪੜ੍ਹਨ ਲਈ ਪ੍ਰੇਰਿਤ ਕਰਦੇ ਹਨ।

ਕੋਵਿਡ ਵੈਕਸੀਨ ਦੇ ਟ੍ਰਾਇਲ ਰਨ ਦੌਰਾਨ ਕਿਸੇ ਨੂੰ ਨਹੀਂ ਲੱਗੇਗੀ ਵੈਕਸੀਨ, ਕੇਵਲ ਟੀਕਾਕਰਨ ਪ੍ਰਕਿਰਿਆ ਦਾ ਕੀਤਾ ਜਾਵੇਗਾ ਅਭਿਆਸ


ਨਵਾਂਸ਼ਹਿਰ, 26 ਦਸੰਬਰ : (ਐਨ ਟੀ) ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ 28 ਅਤੇ 29 ਦਸੰਬਰ ਨੂੰ ਕੋਵਿਡ ਵੈਕਸੀਨ ਦੇ ਕੀਤੇ ਜਾ ਰਹੇ ਟ੍ਰਾਇਲ ਰਨ ਸਬੰਧੀ ਸਪੱਸ਼ਟ ਕਰਦਿਆਂ ਦੱਸਿਆ ਕਿ ਇਸ ਡਰਾਈ ਰਨ ਦੌਰਾਨ ਕਿਸੇ ਦੇ ਵੀ ਵੈਕਸੀਨ ਨਹੀਂ ਲੱਗ ਰਹੀ ਅਤੇ ਇਸ ਦੌਰਾਨ ਕੇਵਲ ਟੀਕਾਕਰਨ ਪ੍ਰਕਿਰਿਆ ਦੀ ਤਿਆਰੀ ਦਾ ਅਭਿਆਸ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਕੋਵਿਡ ਵੈਕਸੀਨ ਕਿਸੇ ਵੀ ਵੇਲੇ ਵੀ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ। ਉਨਾਂ ਕਿਹਾ ਕਿ ਜਦੋਂ ਵੈਕਸੀਨ ਲਾਂਚ ਹੋਵੇਗੀ ਤਾਂ ਪਹਿਲੇ ਪੜਾਅ ਵਿਚ ਡਾਕਟਰਾਂ ਅਤੇ ਮੈਡੀਕਲ ਸਟਾਫ ਦਾ ਟੀਕਾਕਰਨ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪਹਿਲੇ ਪੜਾਅ ਦੇ ਟੀਕਾਕਰਨ ਦੀ ਤਿਆਰੀ ਲਈ ਟੈਸਟ ਜਾਂ ਟ੍ਰਾਇਲ ਰਨ ਕੀਤਾ ਜਾ ਰਿਹਾ ਹੈ, ਜਿਸ ਲਈ ਦੇਸ਼ ਭਰ ਦੇ 7-8 ਜ਼ਿਲੇ ਚੁਣੇ ਗਏ ਹਨ, ਜਿਨਾਂ ਵਿਚ ਸ਼ਹੀਦ ਭਗਤ ਸਿੰਘ ਨਗਰ ਜ਼ਿਲਾ ਵੀ ਸ਼ਾਮਿਲ ਹੈ। ਉਨਾਂ ਦੱਸਿਆ ਕਿ ਇਸ ਦੌਰਾਨ ਡਾਟਾ ਐਂਟਰੀ ਪੋਰਟਲ ਅਤੇ ਕੋਲਡ ਚੇਨ ਆਦਿ ਸਬੰਧੀ ਸਾਰਾ ਸਿਸਟਮ ਚੈੱਕ ਕੀਤਾ ਜਾਵੇਗਾ। ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਇਸ ਦੌਰਾਨ ਟੀਕਾਕਰਨ ਲਈ ਪਬਲਿਕ ਦੀ ਕੋਈ ਰਜਿਸਟ੍ਰੇਸ਼ਨ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਐਕਚੂਅਲ ਵਿਚ ਕਿਸੇ ਦਾ ਟੀਕਾਕਰਨ ਹੋਵੇਗਾ। ਉਨਾਂ ਕਿਹਾ ਕਿ ਕੋਵਿਡ-19 ਵੈਕਸੀਨ ਦੇ ਟ੍ਰਾਇਲ ਰਨ ਦਾ ਉਦੇਸ਼ ਟੀਕਾਕਰਨ ਸ਼ੁਰੂ ਕਰਨ ਲਈ ਨਿਰਧਾਰਤ ਢੰਗਾਂ ਦੀ ਜਾਂਚ ਕਰਨਾ ਹੈ। ਉਨਾਂ ਕਿਹਾ ਕਿ ਇਹ ਅਭਿਆਸ ਕਿਸੇ ਵੀ ਅੰਦਰੂਨੀ ਘਾਟਾਂ ਜਾਂ ਰੁਕਾਵਟਾਂ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ ਤਾਂ ਜੋ ਸਮਾਂ ਰਹਿੰਦਿਆਂ ਉਨਾਂ ਦਾ ਹੱਲ ਕੀਤਾ ਜਾ ਸਕੇ।
ਫੋਟੋ :-ਡਾ. ਸ਼ੇਨਾ ਅਗਰਵਾਲ, ਡਿਪਟੀ ਕਮਿਸ਼ਨਰ।

ਕੋਵਿਡ-19 ਟੀਕੇ ਦੇ ਡਰਾਈ ਰਨ ਅਭਿਆਸ ਲਈ ਲੋੜੀਦੇ ਪ੍ਰਬੰਧ ਕੀਤੇ-ਸਿਵਲ ਸਰਜਨ

n
ਨਵਾਂਸ਼ਹਿਰ 26 ਦਸੰਬਰ (ਐਨ ਟੀ)   ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ:ਰਜਿੰਦਰ ਪ੍ਰਸ਼ਾਦ ਭਾਟੀਆ ਦੀ ਅਗਵਾਈ ਹੇਠ ਕੋਵਿਡ-19 ਵੈਕਸੀਨ ਸਬੰਧੀ 28 ਦਸੰਬਰ ਅਤੇ 29 ਦਸੰਬਰ 2020 ਨੂੰ ਕੀਤੇ ਜਾ ਰਹੇ ਕੋਵਿਡ-19 ਵੈਕਸੀਨ ਦੇ ਡਰਾਈ ਰਨ ਅਭਿਆਸ ਸਬੰਧੀ ਅੱਜ ਸਿਵਲ ਸਰਜਨ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਵਿਖੇ ਵਿਸ਼ੇਸ਼ ਟ੍ਰੇਨਿੰਗ/ਵਰਕਸ਼ਾਪ ਕੀਤੀ ਗਈ। ਬਇਸ ਮੌਕੇ ਰਾਜ ਪੱਧਰ ਤੋ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਸਟੇਟ ਟੀਕਾਕਰਣ ਅਫ਼ਸਰ ਡਾ:ਬਲਵਿੰਦਰ ਕੌਰ ਨੇ ਦੱਸਿਆ ਕਿ  ਕੋਵਿਡ-19 ਵੈਕਸੀਨ ਦੇ ਡਰਾਈ ਰਨ ਦਾ ਉਦੇਸ਼ ਸਿਹਤ ਪ੍ਰਣਾਲੀ ਵਿਚ ਟੀਕਾਕਰਣ ਸ਼ੁਰੂ ਕਰਨ ਲਈ ਨਿਰਧਾਰਤ ਢੰਗਾਂ ਦੀ ਜਾਂਚ ਕਰਨਾ ਹੈ। ਇਹ ਅਭਿਆਸ ਕੋਵਿਡ-19 ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਤੋ ਪਹਿਲਾਂ ਕਿਸੇ ਵੀ ਅੰਦਰੂਨੀ ਘਾਟਾਂ ਜਾਂ ਰੁਕਾਵਟਾਂ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ ਤਾਂ ਜੋ ਸਮਾਂ ਰਹਿੰਦਿਆਂ ਉਨ੍ਹਾਂ ਮੁਸ਼ਕਿਲਾਂ ਦਾ ਹੱਲ ਕੀਤਾ ਜਾ ਸਕੇ। ਇਸ ਮੌਕੇ ਵਿਸ਼ਵ ਸਿਹਤ ਸੰਗਠਨ ਤੋ ਸਰਵੀਲੈਂਸ ਮੈਡੀਕਲ ਅਫ਼ਸਰ ਚੰਡੀਗੜ੍ਹ ਡਾ:ਵਿਕਰਮ ਗੁਪਤਾ , ਸਰਵੀਲੈਂਸ ਮੈਡੀਕਲ ਅਫ਼ਸਰ ਜਲੰਧਰ ਡਾ:ਗਗਨ ਸ਼ਰਮਾ, ਪ੍ਰੋਜੈਕਟ ਅਫ਼ਸਰ ਯੂ.ਐਨ.ਡੀ.ਪੀ ਹੁਸ਼ਿਆਰਪੁਰ ਡਾ:ਮੀਤ ਨੇ ਕੋਵਿਡ-19 ਦੇ ਡਰਾਈ ਰਨ ਅਭਿਆਸ ਲਈ ਜਾਰੀ ਹਦਾਇਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਇਕ ਇਸ ਅਭਿਆਸ ਦੌਰਾਨ ਕੋਵਿਡ-19 ਟੀਕਾਕਰਣ ਪ੍ਰਕ੍ਰਿਆ ਦੀ ਐਂਡ.ਟੂ.ਐਂਡ ਟੈਸਟਿੰਗ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਇਕ ਇਲੈਕਟ੍ਰੋਨਿਕ ਐਪਲੀਕੇਸ਼ਨ ਕੋ-ਵਿਨ ਰਾਹੀਂ ਪਹਿਲਾਂ ਤੋ ਰਜਿਸਟਰ ਕੀਤੇ ਗਏ ਲਾਭਪਾਤਰੀਆਂ ਦਾ ਟੀਕਾਕਰਣ ਕੀਤਾ ਜਾਵੇਗਾ। ਇਸ ਟਰਾਇਲ ਦੇ ਮੁੱਖ ਉਦੇਸ਼ ਵਿਚ ਕੋ-ਵਿਨ ਐਪਲੀਕੇਸ਼ਨ ਦੀ ਵਰਤੋ ਦੀ ਕਾਰਜਸ਼ੀਲ ਸੰਭਾਵਨਾ ਦਾ ਮੁਲਅੰਕਣ ਕਰਨਾ ਵੀ ਸ਼ਾਮਿਲ ਹੈ। ਇਸ ਮੌਕੇ ਜਿਲ੍ਹਾ ਟੀਕਾਕਰਣ ਅਫ਼ਸਰ ਡਾ:ਦਵਿੰਦਰ ਕੁਮਾਰ ਢਾਂਡਾ ਨੇ ਦੱਸਿਆ ਕਿ ਇਹ ਪ੍ਰੀਖਣ ਭਾਰਤ ਤੇ ਚਾਰ ਰਾਜਾਂ ਵਿਚ ਕੀਤਾ ਜਾ ਰਿਹਾ ਹੈ।ਜਿਸ ਤਹਿਤ ਭਾਰਤ ਸਰਕਾਰ ਵੱਲੋ ਪੰਜਾਬ ਵਿਚੋ ਦੋ ਜਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਅਤੇ ਲੁਧਿਆਣਾ ਨੂੰ ਕੋਵਿਡ-19 ਦੇ ਟੀਕੇ ਦੇ ਟਰਾਇਲ ਲਈ ਚੁਣਿਆ ਗਿਆ ਹੈ।ਇਸ ਅਭਿਆਸ ਲਈ ਜਿਲ੍ਹੇ ਵਿਚ ਪੰਜ ਥਾਵਾਂ ਨਿਸ਼ਚਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਜਿਲ੍ਹਾ ਹਸਪਤਾਲ ਨਵਾਂਸ਼ਹਿਰ,ਆਈ.ਵੀ.ਵਾਈ ਹਸਪਤਾਲ ਨਵਾਂਸ਼ਹਿਰ, ਸੀ.ਐਚ.ਸੀ ਮੁਕੰਦਪੁਰ, ਪੀ.ਐਚ.ਸੀ ਜਾਡਲਾ ਅਤੇ ਸਬ-ਸੈਂਟਰ ਉਸਮਾਨਪੁਰ ਸ਼ਾਮਿਲ ਹਨ।ਇਨ੍ਹਾਂ ਨਿਸ਼ਚਿਤ ਕੀਤੀਆਂ ਥਾਵਾਂ ਤੇ ਟੀਕਾਕਰਣ ਅਭਿਆਸ ਲਈ ਵੈਕਸੀਨੇਟਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਜਿਨ੍ਹਾਂ ਦੁਆਰਾ ਹਰ ਸੈਂਟਰ ਤੇ 25 ਲਾਭਪਾਤਰੀਆਂ ਨੂੰ ਇਹ ਟੀਕਾ ਲਗਾਉਣ ਦਾ ਡਰਾਈ ਰਨ ਅਭਿਆਸ ਕੀਤਾ ਜਾਵੇਗਾ। ਇਸ ਵਰਕਸ਼ਾਪ ਵਿਚ ਡਾ:ਨਰਿੰਦਰਪਾਲ ਸ਼ਰਮਾ ਐਸ.ਐਮ.ਓ ਮੁਜੱਫਰਪੁਰ, ਡਾ:ਰਵਿੰਦਰ ਸਿੰਘ ਐਸ.ਐਮ.ਓ ਮੁਕੰਦਪੁਰ, ਸ਼੍ਰੀ ਜਗਤ ਰਾਮ ਮਾਸ ਮੀਡੀਆ ਅਤੇ ਸੂਚਨਾ ਅਫ਼ਸਰ, ਸ਼੍ਰੀ ਰਾਮ ਸਿੰਘ ਜਿਲ੍ਹਾ ਪ੍ਰੋਗਰਾਮ ਮੈਨੇਜਰ (ਐਨ.ਐਚ.ਐਮ), ਸੁਸ਼ੀਲ ਕੁਮਾਰ ਈ.ਪੀ.ਆਈ ਅਸਿਸਟੈਂਟ ਆਦਿ ਹਾਜ਼ਰ ਸਨ।

ਵਿਧਾਇਕ ਮੰਗੂਪੁਰ ਨੇ ਕਿਸਾਨ ਅੰਦੋਲਨ ਦੌਰਾਨ ਵਿਛੋੜਾ ਦੇ ਗਏ ਗੁਰਪ੍ਰੀਤ ਦੇ ਸ਼ਰਧਾਂਜਲੀ ਸਮਾਗਮ ’ਚ ਕੀਤੀ ਸ਼ਿਰਕਤ

ਪੀੜ੍ਹਤ ਪਰਿਵਾਰ ਨੂੰ ਪੰਜਾਬ ਸਰਕਾਰ ਦੀ ਤਰਫੋਂ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਭੇਟ

ਬਲਾਚੌਰ, 26 ਦਸੰਬਰ : (ਐਨ ਟੀ) ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਿਸਾਨ ਵਿਰੋਧੀ ਖੇਤੀ ਬਿੱਲਾਂ ਖਿਲਾਫ਼ ਚੱਲ ਰਹੇ ਵੱਡੇ ਕਿਸਾਨ ਅੰਦੋਲਨ ਦੌਰਾਨ ਫੌਤ ਹੋਏ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੌਰ ਦੇ ਪਿੰਡ ਮੱਕੋਵਾਲ ਦੇ ਨੌਜਵਾਨ ਗੁਰਪ੍ਰੀਤ ਸਿੰਘ ਨਮਿਤ ਪਿੰਡ ਜੱਬਾ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਮੌਕੇ ਵਿਧਾਇਕ ਬਲਾਚੌਰ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਸ਼ਾਮਲ ਹੁੰਦਿਆਂ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨਾਂ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਮਾਲੀ ਮਦਦ ਦਾ ਚੈੱਕ ਵੀ ਸੌਂਪਿਆ। ਇਸ ਮੌਕੇ ਪੀੜਤ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਕਿਹਾ ਕਿ ਪਰਿਵਾਰ ਵਿਚੋਂ ਗਏ ਜੀਅ ਦੀ ਘਾਟ ਤਾਂ ਕਦੇ ਪੂਰੀ ਨਹੀਂ ਕੀਤੀ ਜਾ ਸਕਦੀ, ਪਰੰਤੂ ਇਹ ਉਨਾਂ ਦੇ ਦੁੱਖ ਵਿਚ ਸ਼ਰੀਕ ਹੋਣ ਦੀ ਤੁੱਛ ਜਿਹੀ ਇਕ ਕੋਸ਼ਿਸ਼ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ, ਕਿਸਾਨ ਜਥੇਬੰਦੀਆਂ ਅਤੇ ਉਨਾਂ ਦੇ ਪਰਿਵਾਰਾਂ ਨਾਲ ਚੱਟਾਨ ਵਾਂਗ ਖੜੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੀਆਂ ਤਕਲੀਫਾਂ ਨੂੰ ਦੂਰ ਕਰਨ ਵਾਸਤੇ ਅਤੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਗਏ ਕਾਲੇ ਕਾਨੂੰਨਾਂ ਖਿਲਾਫ਼ ਜ਼ੋਰਦਾਰ ਢੰਗ ਨਾਲ ਪੈਰਵੀ ਕੀਤੀ ਗਈ ਹੈ। ਉਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣੀ ਅੜੀ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ। ਇਸ ਮੌਕੇ ਇਲਾਕੇ ਦੀਆਂ ਅਹਿਮ ਸ਼ਖਸੀਅਤਾਂ ਹਾਜ਼ਰ ਸਨ।
ਕੈਪਸ਼ਨਾਂ :-ਪਿੰਡ ਜੱਬਾ ਵਿਖੇ ਨੌਜਵਾਨ ਗੁਰਪ੍ਰੀਤ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਪਰਿਵਾਰਕ ਮੈਂਬਰਾਂ ਨੂੰ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਸੌਂਪਦੇ ਹੋਏ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ।

ਪੇਂਡੂ ਮਜਦੂਰ ਯੂਨੀਅਨ ਵਲੋਂ ਮੋਦੀ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰਾ


ਬੰਗਾ 26 ਦਸੰਬਰ (ਐਨ ਟੀ)ਪੇਂਡੂ ਮਜਦੂਰ ਯੂਨੀਅਨ ਨੇ ਖੇਤੀ ਕਾਨੂੰਨਾਂ, ਬਿਜਲੀ ਬਿੱਲ -2020 ਅਤੇ ਕਿਰਤ ਕਾਨੂੰਨਾਂ ਵਿਚ ਕੀਤੀਆਂ ਗਈਆਂ ਸੋਧਾਂ ਦੇ ਵਿਰੋਧ ਵਿਚ  ਮੰਗੂਵਾਲ ਵਿਖੇ ਮੋਦੀ ਸਰਕਾਰ ਦਾ ਅਰਥੀ ਫੂਕ ਮੁਜਾਹਰਾ ਕੀਤਾ । ਯੂਨੀਅਨ ਦੇ ਜ਼ਿਲਾ ਆਗੂ ਹਰੀ ਰਾਮ ਰਸੂਲਪੁਰੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ, ਬਿਜਲੀ ਬਿੱਲ-2020 ਕਿਸਾਨਾਂ ਦੇ ਨਾਲ ਨਾਲ ਮਜਦੂਰ ਵਰਗ ਉੱਤੇ ਵੀ ਬਹੁਤ ਹੀ ਨਾਂਹ ਪੱਖੀ ਅਸਰ ਪਵੇਗਾ ਅਤੇ ਬਹੁਤ ਸਾਰੀਆਂ ਖੇਤੀ ਉਪਜਾਂ ਨੂੰ ਜਰੂਰੀ ਵਸਤਾਂ ਦੀ ਸੂਚੀ ਵਿੱਚੋਂ ਬਾਹਰ ਕੱਢਣ ਨਾਲ ਮਜਦੂਰਾਂ ਨੂੰ ਸਸਤੇ ਭਾਅ ਉੱਤੇ ਮਿਲਣ ਵਾਲਾ ਅਨਾਜ  ਬੰਦ ਹੋ ਜਾਵੇਗਾ ।ਬਿਜਲੀ ਬਿੱਲ-2020 ਦੇ ਕਾਨੂੰਨ ਬਣ ਜਾਣ ਨਾਲ ਮਜਦੂਰਾਂ ਨੂੰ ਮੁਫਤ ਮਿਲ ਰਹੀ ਬਿਜਲੀ ਬੰਦ ਹੋ ਜਾਵੇਗੀ । ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਕਿਰਤ ਕਾਨੂੰਨ ਖਤਮ ਕਰਕੇ ਇਹਨਾਂ ਦੀ ਥਾਂ ਉੱਤੇ ਚਾਰ ਕਿਰਤ ਕੋਡ ਲਿਆ ਕੇ ਮਜਦੂਰਾਂ ਦੇ ਸਾਰੇ ਹੱਕ ਖੋਹਕੇ ਪੂੰਜੀਪਤੀਆਂ ਹਵਾਲੇ ਕਰ ਦਿੱਤੇ ਹਨ ਜਿਸ ਕਾਰਨ ਮਜਦੂਰਾਂ ਵਿਚ ਮੋਦੀ ਸਰਕਾਰ ਵਿਰੁੱਧ ਭਾਰੀ ਗੁੱਸਾ ਹੈ ।ਇਸ ਮੌਕੇ ਕਸ਼ਮੀਰੀ ਲਾਲ, ਸਰਬਜੀਤ ਮੰਗੂਵਾਲ ਅਤੇ ਸੋਹਣ ਸਿੰਘ ਅਟਵਾਲ ਨੇ ਵੀ ਸੰਬੋਧਨ ਕੀਤਾ ।

ਕਿਰਤੀ ਕਿਸਾਨ ਯੂਨੀਅਨ ਵਲੋਂ ਭਾਜਪਾ ਦੇ ਜਿਲਾ ਪ੍ਰਧਾਨ ਦੇ ਘਰ ਦਾ ਘਿਰਾਓ


ਨਵਾਂਸ਼ਹਿਰ 26 ਦਸੰਬਰ(ਐਨ ਟੀ)ਅੱਜ ਕਿਰਤੀ ਕਿਸਾਨ ਯੂਨੀਅਨ ਅਤੇ ਸਹਿਯੋਗੀ ਜਥੇਬੰਦੀਆਂ ਵਲੋਂ ਭਾਰਤੀ ਜਨਤਾ ਪਾਰਟੀ ਦੀ ਜਿਲਾ ਪ੍ਰਧਾਨ ਪੂਨਮ ਮਾਨਿਕ ਦੇ ਘਰ ਦਾ ਘਿਰਾਓ ਕੀਤਾ ਗਿਆ ਜੋ ਤਿੰਨ ਘੰਟੇ ਜਾਰੀ ਰਿਹਾ ।ਲੋਕ ਪਹਿਲਾਂ ਰਿਲਾਇੰਸ ਦੇ ਸਮਾਰਟ ਸਟੋਰ ਦੇ ਅੱਗੇ ਇਕੱਠੇ ਹੋਏ ਜਿੱਥੋਂ ਸ਼ਹਿਰ ਵਿਚ ਮੁਜਾਹਰਾ ਕਰਕੇ ਭਾਜਪਾ ਆਗੂ ਦੇ ਘਰ ਅੱਗੇ ਧਰਨਾ ਮਾਰਿਆ ਗਿਆ ।ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਭੁਪਿੰਦਰ ਸਿੰਘ ਵੜੈਚ, ਤਰਸੇਮ ਸਿੰਘ ਬੈਂਸ, ਇਫਟੂ ਪੰਜਾਬ ਦੇ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ ਅਤੇ ਜਮਹੂਰੀ ਅਧਿਕਾਰ ਸਭਾ ਦੇ ਸੂਬਾਈ ਆਗੂ ਜਸਬੀਰ ਦੀਪ ਨੇ ਆਖਿਆ ਕਿ ਇਹ ਘਿਰਾਓ 32 ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸੱਦੇ ਤੇ ਕੀਤਾ ਗਿਆ ਹੈ ।ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਵਾਸੀਆਂ ਨਾਲ ਧੋਖੇ ਦੀ ਰਾਜਨੀਤੀ ਕਰ ਰਹੀ ਹੈ ।ਖੁਦ ਭਰਮ ਫੈਲਾਉਣ ਵਾਲੀ ਇਹ ਪਾਰਟੀ ਅੰਦੋਲਨਕਾਰੀ ਕਿਸਾਨਾਂ ਨੂੰ ਭ੍ਰਮਤ ਹੋਏ ਦਸ ਰਹੀ ਹੈ ।ਮੋਦੀ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਥਾਂ ਅੜੀਅਲ ਰਵੱਈਆ ਅਪਣਾਇਆ ਹੋਇਆ ਹੈ।ਉਹਨਾਂ ਕਿਹਾ ਕਿ ਕਿਸਾਨ ਹੁਣ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਦਮ ਲੈਣਗੇ ।ਆਗੂਆਂ ਨੇ ਆਖਿਆ ਕਿ 27 ਦਸੰਬਰ ਨੂੰਸਵੇਰੇ 11ਵਜੇ ਤੋਂ 12 ਵਜੇ ਤਕ ਜਦੋਂ ਪ੍ਰਧਾਨ ਮੰਤਰੀ ' ਮੰਨ ਕੀ ਬਾਤ ' ਰਾਹੀਂ ਸੰਬੋਧਿਤ ਹੋਣਗੇ ,ਲੋਕ ਥਾਲੀਆਂ ਖੜਕਾ ਕੇ ਇਸਦਾ ਵਿਰੋਧ ਕਰਨ ।ਇਸ ਇਕੱਠ ਨੂੰ ਪੇਂਡੂ ਮਜਦੂਰ ਯੂਨੀਅਨ ਦੇ ਆਗੂ ਹਰੀ ਰਾਮ ਰਸੂਲਪੁਰੀ, ਅੰਬੇਡਕਰ ਮਿਸ਼ਨ ਸੁਸਾਇਟੀ ਦੇ ਆਗੂ ਸਿਮਰਨਜੀਤ ਕੌਰ ਸਿੰਮੀ, ਮੱਖਣ ਸਿੰਘ ਭਾਨਮਜਾਰਾ,ਪਰਮਜੀਤ ਸਿੰਘ ਸ਼ਹਾਬਪੁਰ, ਆਟੋ ਵਰਕਰਜ਼ ਯੂਨੀਅਨ ਦੇ ਆਗੂ ਪੁਨੀਤ ਕੁਮਾਰ, ਬਿੱਲਾ ਗੁੱਜਰ, ਰੋਡਵੇਜ਼ ਮੁਲਾਜ਼ਮ ਆਗੂ ਸੁਰਿੰਦਰ ਸਿੰਘ ਸੋਇਤਾ ਅਤੇ ਰੇਹੜੀ ਵਰਕਰਜ਼ ਯੂਨੀਅਨ ਦੇ ਆਗੂ ਹਰੇ ਰਾਮ ਨੇ ਵੀ ਸੰਬੋਧਨ ਕੀਤਾ । ਇਸ ਘਿਰਾਓ ਵਿਚ ਔਰਤਾਂ ਨੇ ਵੀ ਕਾਫੀ ਗਿਣਤੀ ਵਿਚ ਸ਼ਮੂਲੀਅਤ ਕੀਤੀ ।

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵਲੋਂ 07 ਫਰਵਰੀ ਨੂੰ ਪਟਿਆਲਾ ਵਿਖੇ ਰੋਸ ਰੈਲੀ ਦਾ ਐਲਾਨ


ਨਵਾਂਸ਼ਹਿਰ 24 ਦਸੰਬਰ : (ਐਨ ਟੀ) ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ ਕਮੇਟੀ ਪੰਜਾਬ ਨੇ 07 ਫਰਵਰੀ ਨੂੰ ਮੁੱਖ ਮੰਤਰੀ ਦੇ ਇਲਾਕੇ ਪਟਿਆਲਾ ਵਿਖੇ ਰੋਸ ਰੈਲੀ ਕਰਨ ਦਾ ਕੀਤਾ ਐਲਾਨ। ਇਸ ਵਾਰੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਗੁਰਦਿਆਲ ਮਾਨ ਜਿਲ੍ਹਾ ਕੰਨਵੀਨਰ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵਲੋਂ ਪਿਛਲੇ ਮਹੀਨੇ ਜਿਲ੍ਹਾ ਪੱਧਰੀ ਰੋਸ਼ ਰੈਲੀਆਂ ਕਰਨ ਦੇ ਬਾਵਜੂਦ ਵੀ ਸਰਕਾਰ ਉੱਤੇ ਕੋਈ ਅਸਰ ਨਹੀਂ ਹੋਇਆ,ਜਿਸ ਦੇ ਰੋਹ ਵਜੋਂ ਸੂਬਾ ਪੱਧਰੀ ਰੈਲੀ ਰੱਖੀ ਗਈ ਹੈ।ਇਸ ਵਾਰੇ ਜਿਲ੍ਹੇ ਅੰਦਰ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਦੇ ਸਮੂਹ ਕਰਮਚਾਰੀਆਂ ਨਾਲ ਰਾਬਤਾ ਕਾਇਮ ਕਰਕੇ ਇਸ ਰੋਸ ਰੈਲੀ ਵਿੱਚ ਸਮੂਲੀਅਤ ਕਰਨ ਲਈ ਲਾਮਬੰਦ ਕੀਤਾ ਜਾਵੇਗਾ। ਗੁਰਦਿਆਲ ਮਾਨ ਜਿਲ੍ਹਾ ਕੰਨਵੀਨਰ ਅਤੇ ਜਿਲ੍ਹਾ ਸਕੱਤਰ ਓਮਕਾਂਰ ਸ਼ੀਹਮਾਰ ਨੇ ਐਨ ਪੀ ਐਸ ਕਰਮਚਾਰੀਆਂ ਵਾਰੇ ਦੱਸਦਿਆਂ ਕਿਹਾ ਕਿ ਪੈਨਸ਼ਨ ਮੁਲਾਜ਼ਮ ਦਾ ਹੱਕ ਹੈ,ਕੋਈ ਖੈਰਾਤ ਨਹੀਂ ਹੈ।ਇਸ   ਬਾਰੇ ਭਾਰਤ ਦੀ ਸਰਵ ਉੱਚ ਅਦਾਲਤ ਮਾਣਯੋਗ ਸੁਪਰੀਮ ਕੋਰਟ ਵੀ ਮੁਲਾਜ਼ਮਾਂ ਦੇ ਹੱਕ ਵਿੱਚ ਫੈ਼ਸਲਾ ਸੁਣਾ ਚੁੱਕੀ ਹੈ,ਪਰ ਕੇਂਦਰ ਅਤੇ ਰਾਜ ਸਰਕਾਰਾਂ ਦੇ ਕੰਨਾਂ ਉੱਤੇ ਜੂੰ ਨਹੀਂ ਸਰਕ ਰਹੀਂ।ਇਸ ਲਈ 2004 ਤੋਂ ਬਾਅਦ ਭਰਤੀ ਹੋਏ ਐਨ ਪੀ ਐਸ ਤਹਿਤ ਆਉਂਦੇ ਮੁਲਾਜਮਾਂ ਵਿੱਚ ਪੰਜਾਬ ਸਰਕਾਰ ਵਿਰੁੱਧ ਗੁੱਸੇ ਦਾ ਲਾਵਾ ਉੱਗਲ ਰਿਹਾ ਹੈ ਜੋ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਫੁੱਟਕੇ ਨੇ ਸਾਹਮਣੇ ਆਵੇਗਾ। ਇਸ ਮੌਕੇ ਯੂਨੀਅਨ ਲੀਡਰਾਂ ਨੇ ਪੰਜਾਬ ਸਰਕਾਰ ਉੱਤੇ ਇਹ ਵੀ ਇਲਜਾ਼ਮ ਲਗਾਇਆ ਕਿ ਸਰਕਾਰ ਆਪਣੇ ਪੁਰਾਣੀ ਪੈਨਸ਼ਨ ਬਹਾਲੀ ਦੇ ਚੋਣ ਵਾਅਦੇ ਤੋਂ ਭੱਜ ਰਹੀ ਹੈ ਅਤੇ ਦੋ ਸਾਲ ਪਹਿਲਾਂ ਪੰਜਾਬ ਸਰਕਾਰ ਵਲੋਂ ਬ੍ਰਹਮ ਮਹਿੰਦਰਾਂ ਮੰਤਰੀ ਦੀ ਪ੍ਰਧਾਨਗੀ ਹੇਠ ਗਠਿੱਤ ਕੀਤੀ ਸਬ ਕਮੇਟੀ ਨੇ ਯੂਨੀਅਨ ਨੂੰ ਮੀਟਿੰਗ ਦੋਰਾਨ ਭਰੋਸਾ ਦਿੱਤਾ ਸੀ ਕਿ ,ਐਨ. ਪੀ. ਐਸ. ਰੀਵਿਉ ਕਮੇਟੀ ਦਾ ਗਠਨ ਕੀਤਾ ਜਾਵੇਗਾ ਅਤੇ ਯੂਨੀਅਨ ਨੁਮਾਇੰਦਿਆਂ ਨੂੰ ਬੁਲਾਕੇ ਇਸ  ਬਾਰੇ ਰੀਵਿਉ ਕੀਤਾ ਜਾਵੇਗਾ।ਸਰਕਾਰ ਵਲੋਂ ਡੀ ਪੀ ਰੈਡੀ ਦੀ ਚੇਰਮੈਨਸਿੱਪ ਹੇਠ  ਕਮੇਟੀ ਦਾ ਕਾਗਜਾਂ ਵਿੱਚ ਹੀ ਗਠਨ ਕੀਤਾ ਗਿਆ,ਅਸਲੀਅਤ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ।ਇਸ ਲਈ ਵੀ ਮੁਲਾਜਮਾਂ ਵਿੱਚ ਸਰਕਾਰ ਵਿਰੁੱਧ ਰੋਸ ਭਰਿਆ ਹੋਇਆ ਹੈ।ਯੂਨੀਅਨ ਲੀਡਰ ਨੇ ਇਹ ਵੀ ਕਿਹਾ ਇੱਕ ਵਾਰ ਵਿਧਾਇਕ ਜਾਂ ਮੈਂਬਰ ਪਾਰਲੀਮੈਂਟ ਚੁਣੇ ਜਾਣ ਤੋਂ ਬਾਅਦ ਸਾਰੀ ਉਮਰ ਲਈ ਪੈਨਸ਼ਨ ਦਾ ਹੱਕਦਾਰ ਬਣ ਜਾਂਦਾ ਹੈ ਅਤੇ ਸਰਕਾਰਾਂ ਆਪਣੇ ਵਿਧਾਇਕਾਂ ਅਤੇ ਮੈਂਬਰ ਪਾਰਲੀਮੈਂਟਾ ਦੀਆਂ ਪੈਨਸ਼ਨਾ ਰਾਤੋ-ਰਾਤ ਦੁੱਗਣੀਆ ਕਰ ਲੈਂਦੀਆਂ ਹਨ। ਜੋ ਕਿ ਗੈਰ ਸੰਵਿਧਾਨਿਕ ਹੈ। ਜਦੋਂ ਕਿ ਮੁਲਾਜ਼ਮ ਨੇ ਆਪਣੀ ਜਿੰਦਗੀ ਦੇ 30-35 ਸਾਲ ਵਿਭਾਗ ਦੀ ਸੇਵਾ ਕਰਕੇ, ਅਪਣੀ ਜਿੰਦਗੀ ਦਾ ਕੀਮਤੀ ਸਮਾਂ ਵਿਭਾਗ ਦੇ ਲੇਖੇ ਲਾ ਕੇ ਸੇਵਾ ਮੁਕਤ ਹੋਣਾ ਹੁੰਦਾ ਹੈ।ਸੇਵਾ ਮੁਕਤੀ ਤੋਂ ਬਾਅਦ ਬੁਢਾਪੇ ਵਿੱਚ ਉਸ ਨੂੰ ਬਿਨਾਂ ਪੈਨਸ਼ਨ ਦੇ ਦਰ-ਬ-ਦਰ ਦੀਆਂ ਠੋਕਰਾਂ ਖਾਣ ਲਈ ਛੱਡ ਦਿੱਤੇ ਜਾਂਣ ਨਾਲ ਮੁਲਾਜਮ ਅਤੇ ਉਸ ਦਾ ਪਰਿਵਾਰ  ਖੁਦਕਸ਼ੀਆਂ ਕਰਨ ਲਈ ਮਜ਼ਬੂਰ ਹੋ ਜਾਵੇਗਾ।ਯੂਨੀਅਨ ਆਗੂ ਨੇ ਕਿਹਾ ਕਿ ਇਸ ਕੋਵਿਡ 19 ਦੇ ਵਿੱਤੀ ਸੰਕਟ ਕਾਲ ਸਮੇਂ ਜੇਕਰ ਸਰਕਾਰਾਂ ਮੁਲਾਜਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਦੀ ਹੈ ਤਾਂ ਸਰਕਾਰ ਨੂੰ ਹਰ ਮਹੀਨੇ ਕਰੋੜਾਂ ਰੁਪਏ ਦੀ ਬੱਚਤ ਹੋ ਸਕਦੀ ਹੈ,ਕਿਉਂਕਿ ਸਰਕਾਰ ਨੂੰ ਮੁਲਾਜਮ ਨੂੰ ਦੇਣ ਵਾਲੀ 10 ਪ੍ਰਤੀਸ਼ਤ ਕੰਟਰੀਬਿਊਟਰੀ ਗ੍ਰਾਂਟ ਨਹੀਂ ਦੇਣੀ ਪਵੇਗੀ।ਇਸ ਤੋਂ ਇਲਾਵਾਂ ਮੁਲਾਜਮ ਦੇ ਐਨ ਪੀ ਐਸ  ਖਾਤੇ ਵਿੱਚ ਜਮਾਂ ਰਾਸ਼ੀ ਨੂੰ ਵੀ ਸਰਕਾਰਾਂ 10-12 ਸਾਲ ਤੱਕ ਵਰਤ ਸਕਦੀਆਂ ਹਨ।ਜਿਸ ਨਾਲ ਸਰਕਾਰ ਨੂੰ ਵਿੱਤੀ ਲਾਭ ਹੋ ਸਕਦਾ ਹੈ।ਯੂਨੀਅਨ ਲੀਡਰ ਸਰਕਾਰ ਨੂੰ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ  ਹੁਣ ਵੀ ਇੱਕ ਲੱਖ ਬਿਆਸੀ ਹਜਾਰ ਮੁਲਾਜ਼ਮਾਂ ਦੀ ਇਸ ਮੰਗ ਪ੍ਰਤੀ ਗੰਭੀਰਤਾ ਨਾ ਦਿਖਾਈ ਅਤੇ ਟਾਲ ਮਟੋਲ ਵਾਲਾ ਰਵੱਈਆ ਅਪਣਾਈ ਰੱਖਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਭਰ ਵਿੱਚ ਵੱਡੇ ਪੱਧਰ ਉੱਤੇ ਅੰਦੋਲਨ ਕਰਕੇ ਪਟਿਆਲਾ ਵਿਖੇ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦੀ ਜਬਰਦਸਤ ਘੇਰਾਬੰਦੀ ਕੀਤੀ ਜਾਵੇਗੀ, ,ਉਨ੍ਹਾਂ ਦਾ ਘਰੋਂ ਬਾਹਰ ਨਿੱਕਲਣਾ ਮੁਸ਼ਕਿਲ ਕਰ ਦਿੱਤਾ ਜਾਵੇਗਾ। ਯੂਨੀਅਨ ਆਗੂ ਸ਼੍ਰੀ ਮਾਨ ਨੇ ਸਿਆਸਤਦਾਨਾਂ ਵੱਲੋਂ ਸਿਰਜੇ ਗਏ ਸਮਾਜ ਤੇ  ਪੰਜਾਬ ਸਰਕਾਰ ਅਤੇ ਕੇਂਦਰ ਲਾਹਣਤਾਂ ਪਾਈਆਂ ਅਤੇ ਕਿਹਾ ਕਿ ਇਹ ਕਿਹਾ ਸਮਾਜ ਸਿਰਜਿਆ ਜਾ ਰਿਹਾ ਹੈ ਜਿਸ ਵਿੱਚ ਇੱਕ ਕਾਬਲ ਤੇ ਮਿਹਨਤੀ ਵਰਗ ਨੂੰ ਬੁਢਾਪੇ ਵਿੱਚ ਰੁਲਣ ਲਈ ਮਜਬੂਰ ਹੋਣਾ ਪਵੇ।ਯੂਨੀਅਨ ਆਗੂ ਸ਼੍ਰੀ ਸ਼ੀਹਮਾਰ ਨੇ ਸੂਬਾ ਕਮੇਟੀ ਨੂੰ ਭਰੋਸਾ ਦਿੱਤਾ ਕਿ ਜਦੋਂ ਵੀ ਸੂਬਾ ਪੱਧਰੀ ਐਕਸ਼ਨ ਵਿੱਚ ਜਿਲਾ ਸ਼ਹੀਦ ਭਗਤ ਸਿੰਘ ਨਗਰ ਦਾ ਹਰ ਐਨ ਪੀ ਐਸ ਮੁਲਾਜ਼ਮ ਹੀ ਨਹੀਂ ਸਗੋਂ ਹੋਰ ਵਰਗਾਂ ਸਮੇਤ ਸ਼ਮੂਲੀਅਤ ਕੀਤੀ ਜਾਵੇਗੀ।  ਉਨ੍ਹਾਂ ਸਭ ਸਾਥੀਆਂ ਨੂੰ ਅਪੀਲ ਕੀਤੀ ਕੇ ਅਪਣੇ ਪੱਧਰ ਤੇ ਹਰ ਛੋਟੀ ਤੋਂ ਛੋਟੀ ਇਕਾਈ ਜਮੀਨੀ ਕੰਮ ਸੁਰੂ ਕਰ ਦੇਣ ਤਾਂ ਜੋ ਸਮਾਜ ਦੇ ਹਰ ਵਰਗ ਤੱਕ ਇਹ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ  ਪਹੁੰਚੇ ਅਤੇ ਸੂਬਾ ਪੱਧਰੀ ਐਕਸ਼ਨ ਇੱਕ ਜਲੌਅ ਦਾ ਰੂਪ ਧਾਰਨ ਕਰ ਸਕੇ।ਇਸ ਮੌਕੇ ਓਮਕਾਰ ਸੀਂਹਮਾਰ, ਬਿਕਰਮਜੀਤ ਸਿੰਘ ਰਾਹੋਂ ਅਤੇ ਮਨਜਿੰਦਰਜੀਤ ਸਿੰਘ ਵੀ ਹਾਜਿਰ ਸਨ।
ਕੈਪਸਨ: ਗੁਰਦਿਆਲ ਮਾਨ ਅਤੇ ਹੋਰ ਪਟਿਆਲਾ ਰੈਲੀ ਵਾਰੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ

ਜੀਓ ਦੇ ਟਾਵਰਾਂ ਦੀਆਂ ਕੱਟੀਆਂ ਤਾਰਾਂ, ਪਿੰਡ ਸਜਾਵਲਪੁਰ ਅਤੇ ਉਸਮਾਨਪੁਰ ਦੇ ਜੀਓ ਟਾਵਰ ਬੰਦ ਕਰ ਦਿੱਤੇ


ਨਵਾਂਸ਼ਹਿਰ : 25 ਦਸੰਬਰ (ਐਨ ਟੀ) ਖੇਤੀਬਾੜੀ ਫਸਲਾਂ ਦੇ ਵਿਰੋਧ 'ਚ ਜਿੱਥੇ ਕਿਸਾਨ ਜਥੇਬੰਦੀਆਂ ਦਿੱਲੀ ਵਿਚ ਆਪਣਾ ਪੱਕਾ ਮੋਰ ਖੇਤੀਬਾੜੀ ਫਸਲਾਂ ਦੇ ਵਿਰੋਧ 'ਚ ਜਿੱਥੇ ਕਿਸਾਨ ਜਥੇਬੰਦੀਆਂ ਦਿੱਲੀ ਵਿਚ ਆਪਣਾ ਪੱਕਾ ਮੋਰ ਖੇਤੀਬਾੜੀ ਫਸਲਾਂ ਦੇ ਵਿਰੋਧ 'ਚ ਜਿੱਥੇ ਖੇਤੀਬਾੜੀ ਫਸਲਾਂ ਦੇ ਵਿਰੋਧ 'ਚ ਜਿੱਥੇ ਕਿਸਾਨ ਜਥੇਬੰਦੀਆਂ ਦਿੱਲੀ ਵਿਚ ਆਪਣਾ ਪੱਕਾ ਮੋਰਚਾ ਲਾ ਕੇ ਬੈਠੀਆਂ ਹਨ, ਉਥੇ ਹੀ ਉਨ੍ਹਾਂ ਵੱਲੋਂ ਲਏ ਗਏ ਫੈਸਲਿਆਂ ਤਹਿਤ ਪਿੰਡਾਂ ਅਤੇ ਸ਼ਹਿਰਾਂ 'ਚੋਂ ਅਡਾਨੀ ਅਬਾਨੀਆਂ ਦਾ ਬਾਈਕਾਟ ਕਰਦੇ ਹੋਏ ਸਮੂਹ ਕਿਸਾਨ ਜਥਿਆਂ ਦੇ ਮੈਂਬਰਾਂ ਵੱਲੋਂ ਜੀਓ ਟਾਵਰਾਂ ਦੀਆਂ ਤਾਰਾਂ ਕੱਟੀਆਂ ਗਈਆਂ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਤਨਾਮ ਸਿੰਘ ਜਲਵਾਹਾ ਨੇ ਦੱਸਿਆ ਕਿ ਨਵਾਂਸ਼ਹਿਰ ਏਰੀਏ ਦੇ  ਜੀਓ ਦੇ ਟਾਵਰਾਂ  ਦੀਆਂ ਤਾਰਾਂ ਕੱਟੀਆਂ ਗਈਆਂ ਹਨ।  ਕਿਸਾਨਾਂ ਵੱਲੋਂ ਅੱਜ ਪਿੰਡ ਸਜਾਵਲਪੁਰ ਅਤੇ ਉਸਮਾਨਪੁਰ ਦੇ ਜੀਓ ਟਾਵਰ ਬੰਦ ਕਰ ਦਿੱਤੇ ਗਏ ਹਨ। ਇਸ ਮੌਕੇ ਬਲਵਿੰਦਰ ਸਿੰਘ ਸਰਪੰਚ ਸਹਿਬਾਜਪੁਰ, ਜਰਨੈਲ ਸਿੰਘ, ਉਕਾਂਰ ਸਿੰਘ, ਮਨਦੀਪ ਅਟਵਾਲ, ਸੁਰਿੰਦਰ ਸੰਘਾ, ਕੁਲਵਿੰਦਰ ਗਿਰਨ, ਕੁਲਵੰਤ ਰਕਾਸਣ, ਅਮਨ ਰਾਏ, ਸਾਬੀ ਸਹਿਬਾਜ ਪੁਰ, ਜੋਗਾ ਸਿੰਘ, ਅਵਤਾਰ ਸਿੰਘ, ਸਰਨਜੀਤ ਰਾਏ, ਪਿੰਡ ਉਸਮਾਨਪੁਰ ਦੇ ਸਰਪੰਚ ਸੁਰਿੰਦਰ ਸਿੰਘ, ਸਾਬਕਾ ਸਰਪੰਚ ਸਾਹਿਬ ਸ ਅਜੈਬ ਸਿੰਘ, ਸੋਨੀ ਪਾਬਲਾ, ਨੀਟਾ ਪੰਚ, ਸਰਵਣ ਸਿੰਘ ਭੋਲਾ, ਰਾਜੂ ਬਾਣੀਆਂ, ਚਰਨਜੀਤ ਉਸਮਾਨਪੁਰ, ਹਰਜੀਤ ਸੰਘਾ, ਮਨਪ੍ਰਰੀਤ ਚਰਾਣ, ਗੁਰਦੇਵ ਸਿੰਘ ਆਦਿ ਸਾਥੀ ਵੀ ਹਾਜ਼ਰ ਸਨ।

ਪਟਿਆਲਾ ਪੁਲਿਸ ਨੇ ਦੋ ਅੰਨ੍ਹੇ ਇਰਾਦਾ ਕਤਲ ਕੇਸ ਕੀਤੇ ਹੱਲ


ਪਟਿਆਲਾ, 25 ਦਸੰਬਰ: (ਐਨ ਟੀ) ਐਸ.ਐਸ.ਪੀ. ਪਟਿਆਲਾ ਵਿਕਰਮ ਜੀਤ ਦੁੱਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜ ਵਿਰੋਧ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੇ ਦੋ ਅੰਨ੍ਹੇ ਇਰਾਦਾ ਕਤਲ ਕੇਸਾਂ ਨੂੰ ਹੱਲ ਕਰਨ 'ਚ ਕਾਮਯਾਬੀ ਹਾਸਲ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇੱਕ ਦੀ ਭਾਲ ਜਾਰੀ ਹੈ। ਮਾਮਲੇ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਐਸ.ਐਸ.ਪੀ ਨੇ ਦੱਸਿਆ ਕਿ 16 ਦਸੰਬਰ 2020 ਨੂੰ ਗੁਜਰਾਲ ਗਿਫ਼ਟ ਹਾਊਸ ਲਹਿਲ ਕਲੋਨੀ ਪਟਿਆਲਾ ਵਿਖੇ ਨਾ-ਮਾਲੂਮ ਵਿਅਕਤੀ ਵੱਲੋਂ ਮੁਦਈ ਜਸਵਿੰਦਰ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤੇ ਗਏ ਸਨ ਪਰ ਪਿਸਟਲ ਨਾ ਚੱਲਣ ਕਰਕੇ ਜਸਵਿੰਦਰ ਸਿੰਘ ਦਾ ਬਚਾਅ ਹੋ ਗਿਆ ਸੀ। ਉਨ੍ਹਾਂ ਦੱਸਿਆ ਇਸ ਆਧਾਰ 'ਤੇ ਮੁਕੱਦਮਾ ਨੰਬਰ 343 ਮਿਤੀ 16/12/20 ਅ/ਧ 307 ਹਿੰ:ਦਿੰ: 25 ਅਸਲਾ ਐਕਟ ਥਾਣਾ ਸਿਵਲ ਲਾਇਨ ਪਟਿਆਲਾ ਦਰਜ ਕਰਕੇ ਤਫ਼ਤੀਸ਼ ਆਰੰਭ ਕੀਤੀ ਗਈ ਸੀ, ਸ੍ਰੀ ਵਿਕਰਮ ਜੀਤ ਦੁੱਗਲ ਨੇ ਦੱਸਿਆ ਸੀ.ਆਈ.ਏ ਪਟਿਆਲਾ ਦੀ ਟੀਮ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਗਈ ਤੇ ਇਹ ਗੱਲ ਸਾਹਮਣੇ ਲਿਆਂਦੀ ਕਿ ਇਸ ਵਾਰਦਾਤ 'ਚ ਇੰਦਰਪਾਲ ਸਿੰਘ ਉਰਫ਼ ਇੰਦਰ, ਹਰਪ੍ਰੀਤ ਸਿੰਘ ਉਰਫ਼ ਹਨੀ ਅਤੇ ਗੁਰਜੋਤ ਸਿੰਘ ਉਰਫ਼ ਲੱਕੀ ਸ਼ਾਮਲ ਸਨ ਅਤੇ ਇਨ੍ਹਾਂ ਵੱਲੋਂ ਵਾਰਦਾਤ ਸਮੇਂ ਬਰੀਜਾ ਗੱਡੀ ਪੀਬੀ-65ਏਕੇ-2170 ਰੰਗ ਚਿੱਟਾ ਦਾ ਇਸਤੇਮਾਲ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ 22 ਦਸੰਬਰ ਨੂੰ ਦੋਸ਼ੀ ਇੰਦਰਪਾਲ ਸਿੰਘ ਉਰਫ਼ ਇੰਦਰ ਪੁੱਤਰ ਗੁਲਜੀਤ ਸਿੰਘ ਵਾਸੀ ਸੈਕਟਰ 22-ਸੀ ਚੰਡੀਗੜ੍ਹ ਨੂੰ ਉਸ ਦੇ ਘਰ ਤੋ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਸ ਨਾਲ ਵਾਰਦਾਤ 'ਚ ਸ਼ਾਮਲ ਰਹੇ ਗੁਰਜੋਤ ਸਿੰਘ ਉਰਫ਼ ਲੱਕੀ ਪੁੱਤਰ ਰਘੁਵੀਰ ਸਿੰਘ ਵਾਸੀ ਬੂਰ ਮਾਜਰਾ ਥਾਣਾ ਕੁਰਾਲੀ ਜ਼ਿਲ੍ਹਾ ਰੋਪੜ ਨੂੰ ਮਿਤੀ 24 ਦਸੰਬਰ ਨੂੰ ਸੀ.ਆਈ.ਏ ਪਟਿਆਲਾ ਵੱਲੋ ਪਿੰਡ ਚੱਕਲਾ ਜ਼ਿਲ੍ਹਾ ਰੋਪੜ ਤੋ ਗ੍ਰਿਫ਼ਤਾਰ ਕੀਤਾ ਗਿਆ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਇੰਦਰਪਾਲ ਸਿੰਘ ਜੋ ਕਿ ਸੈਕਟਰ 22 ਡੀ ਚੰਡੀਗੜ੍ਹ ਦੀ ਰਹਿਣ ਵਾਲੀ ਇਕ ਲੜਕੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ, ਪ੍ਰੰਤੂ ਕਿਸੇ ਕਾਰਨ ਲੜਕੀ ਦੇ ਪਰਿਵਾਰ ਵੱਲੋ ਇੰਦਰਪਾਲ ਸਿੰਘ ਉਰਫ਼ ਇੰਦਰ ਦੇ ਪਰਿਵਾਰ ਨੂੰ ਵਿਆਹ ਲਈ ਹਾਮੀ ਨਹੀ ਭਰੀ ਸੀ ਤਾਂ ਇੰਦਰਪਾਲ ਸਿੰਘ ਉਰਫ਼ ਇੰਦਰ ਨੇ ਵਿਆਹ ਨਾ ਕਰਨ ਦਾ ਕਾਰਨ ਲੱਭਣ ਲਈ ਲੜਕੀ ਦੀ ਫੇਸਬੁੱਕ ਵਿੱਚੋਂ ਇਸ ਦੇ ਸੰਪਰਕ ਵਿੱਚ ਆਏ ਜਸਵਿੰਦਰ ਸਿੰਘ ਦੇ ਬੇਟੇ ਬਾਰੇ ਘੋਖ ਕੀਤੀ ਤਾਂ ਲੜਕੀ ਦੇ ਫੇਸਬੁੱਕ ਵਿੱਚੋਂ ਇਸ ਨੂੰ ਪਤਾ ਲੱਗਾ ਕਿ ਇਹ ਆਪਸ ਵਿਚ ਚੰਗੇ ਦੋਸਤ ਹਨ, ਇਸੇ ਕਾਰਨ ਦੋਸ਼ੀ ਇੰਦਰਪਾਲ ਸਿੰਘ ਉਰਫ਼ ਇੰਦਰ ਨੇ ਆਪਣੇ ਸਾਥੀਆਂ ਨਾਲ ਮਿਲਕੇ ਲੜਕੇ ਦੇ ਪਿਤਾ ਜਸਵਿੰਦਰ ਸਿੰਘ 'ਤੇ ਜਾਨਲੇਵਾ ਹਮਲਾ ਕੀਤਾ ਸੀ। ਤਫ਼ਤੀਸ਼ ਦੌਰਾਨ ਇੰਦਰਪਾਲ ਸਿੰਘ ਉਰਫ਼ ਇੰਦਰ ਨੇ ਇਹ ਵੀ ਕਬੂਲ ਕੀਤਾ ਕਿ ਲੜਕੀ ਦੇ ਪਰਿਵਾਰ ਵੱਲੋਂ ਉਸ ਦੇ ਵਿਆਹ ਦੀ ਮੰਗ ਨੂੰ ਠੁਕਰਾਉਣ ਕਰਕੇ ਇੰਦਰਪਾਲ ਸਿੰਘ ਉਰਫ਼ ਇੰਦਰ ਵੱਲੋ ਆਪਣੇ ਸਾਥੀ ਹਰਪ੍ਰੀਤ ਸਿੰਘ ਹਨੀ ਨਾਲ ਮਿਲਕੇ ਲੜਕੀ ਦੇ ਪਿਤਾ 'ਤੇ ਮਿਤੀ 25 ਅਕਤੂਬਰ 2020 ਨੂੰ ਫਾਇਰਿੰਗ ਕਰਕੇ ਉਸ ਨੂੰ ਜਖਮੀ ਕੀਤਾ ਸੀ ਜਿਸ ਸਬੰਧੀ ਮੁਕੱਦਮਾ ਨੰਬਰ 180 ਮਿਤੀ 25/10/2020 ਅ/ਧ 307 ਹਿੰ:ਦਿੰ: 25 ਅਸਲਾ ਐਕਟ ਥਾਣਾ ਸੈਟਰਲ ਸੈਕਟਰ 17 ਚੰਡੀਗੜ੍ਹ ਜੋ ਕਿ ਨਾ-ਮਾਲੂਮ ਵਿਅਕਤੀ ਖਿਲਾਫ਼ ਦਰਜ ਹੋਇਆ ਸੀ ਜੋ ਹੁਣ ਤੱਕ ਅਣ-ਟਰੇਸ ਚੱਲਿਆ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੁਲਜਾਰ ਗਿਫ਼ਟ ਹਾਊਸ ਵਾਲੀ ਵਾਰਦਾਤ 'ਚ ਵਰਤੀ ਗਈ ਬਰੀਜਾ ਕਾਰ ਪੀਬੀ 65 ਏਕੇ-2170 ਸਮੇਤ ਜਾਅਲੀ ਨੰਬਰ ਪਲੇਟਾ (ਪੀਬੀ-65 ਏਸੀ-6396) ਵੀ ਦੋਸ਼ੀ ਇੰਦਰਪਾਲ ਸਿੰਘ ਉਰਫ਼ ਇੰਦਰ ਦੀ ਨਿਸ਼ਾਨਦੇਹੀ 'ਤੇ ਪਿੰਡ ਚੱਕਲਾ ਜ਼ਿਲ੍ਹਾ ਰੋਪੜ ਤੋ ਮਿਤੀ 24 ਦਸੰਬਰ 2020 ਨੂੰ ਬਰਾਮਦ ਕੀਤੀ ਗਈ ਹੈ ਇਸ ਤੋ ਇਲਾਵਾ ਦੋਸ਼ੀਆਂ ਵੱਲੋ ਵਾਰਦਾਤ 'ਚ ਵਰਤਿਆ ਅਸਲਾ ਐਮੋਨੀਸਨ ਬਾਰੇ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਹਰਪ੍ਰੀਤ ਸਿੰਘ ਉਰਫ ਹਨੀ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਹਾਲੀ ਦੀ ਗ੍ਰਿਫ਼ਤਾਰੀ ਸਬੰਧੀ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਅੰਗਹੀਣਾਂ ਅਤੇ ਕਿਸਾਨਾਂ ਨੇ ਫੂਕਿਆ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਪੁਤਲਾ


ਨਵਾਂਸ਼ਹਿਰ 25 ਦਸੰਬਰ (ਐਨ ਟੀ) ਅੱਜ ਕਿਸਾਨ ਜਥੇਬੰਦੀਆਂ ਅਤੇ ਫਿਜੀਕਲੀ ਹੈਂਡੀਕੈਪਡ ਐਸੋਸੀਏਸ਼ਨ ਪੰਜਾਬ ਚੰਡੀਗੜ੍ਹ ਵਲੋਂ ਪਿੰਡ ਦੌਲਤਪੁਰ ਅਤੇ ਜਾਡਲਾ ਦੇ ਅੱਡੇ ਵਿਚ ਕੇਂਦਰ ਸਰਕਾਰ ਦੇ ਸਨਅਤ ਅਤੇ ਵਪਾਰ ਰਾਜ ਮੰਤਰੀ ਸੋਮ ਪ੍ਰਕਾਸ਼ ਦਾ ਪੁਤਲਾ ਫੂਕਿਆ ਗਿਆ । ਇੱਥੇ ਵਰਨਣਯੋਗ ਹੈ ਕਿ ਸੋਮ ਪ੍ਰਕਾਸ਼ ਦਾ ਪਿੰਡ ਦੌਲਤ ਪੁਰ ਹੈ। ਇਸ ਪਿੰਡ ਵਿਚ ਪਹਿਲਾਂ ਸੋਮ ਪ੍ਰਕਾਸ਼ ਦਾ ਪੁਤਲਾ ਲੈ ਕੇ ਮੁਜਾਹਰਾ ਕੀਤਾ ਗਿਆ । ਇਸ ਮੌਕੇ ਫਿਜੀਕਲੀ ਹੈਂਡੀਕੈਪਡ  ਐਸੋਸੀਏਸ਼ਨ ਦੇ ਸੂਬਾ ਚੇਅਰਮੈਨ ਕਸ਼ਮੀਰ ਸਨਾਵਾ , ਸੂਬਾ ਪ੍ਰਧਾਨ ਜਸਵਿੰਦਰ ਲੱਲੀਆਂ, ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਬਲਾਕ ਨਵਾਂਸ਼ਹਿਰ ਦੇ ਪ੍ਰਧਾਨ ਮੱਖਣ ਸਿੰਘ ਭਾਨਮਜਾਰਾ, ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਫੋਰਮ ਫਾਰ ਦੀ ਵੀਕਰ ਸੈਕਸ਼ਨ ਦੇ ਸਾਬਕਾ ਚੇਅਰਮੈਨ ਖੁਸ਼ੀ ਰਾਮ ਸੇਵਾ ਮੁਕਤ ਆਈ ਏ ਐਸ ਖੁਸ਼ੀ ਰਾਮ , ਕੁੱਲ ਹਿੰਦ ਕਿਸਾਨ ਸਭਾ ਦੇ ਜਿਲਾ ਪ੍ਰਧਾਨ ਬਲਵੀਰ ਸਿੰਘ ਜਾਡਲਾ, ਚਰਨਜੀਤ ਸਿੰਘ ਦੌਲਤਪੁਰ, ਜਮਹੂਰੀ ਕਿਸਾਨ ਸਭਾ ਦੇ ਆਗੂ ਸੋਹਣ ਸਿੰਘ ਸਲੇਮਪੁਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਪਿੰਡ ਵਿਚ ਉਸਦੇ ਵਿਰੁੱਧ ਅਰਥੀ   ਫੂਕ ਮੁਜਾਹਰਾ ਕੀਤਾ ਗਿਆ।ਉਹਨਾਂ ਕਿਹਾ ਕਿ ਇਹ ਮੰਤਰੀ ਲੰਮੇ ਸਮੇਂ ਤੋਂ ਕਿਸਾਨ ਅੰਦੋਲਨਕਾਰੀਆਂ ਦੇ ਵਿਰੁੱਧ ਅੱਗ ਉਗਲਦਾ ਆ ਰਿਹਾ ਹੈ ਇਸ ਕਾਰਨ ਉਸਦੇ ਪਿੰਡ ਅੰਦਰ ਹੀ ਉਸਦਾ ਪੁਤਲਾ ਫੂਕਿਆ ਗਿਆ ਹੈ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨ  ਕਾਰਪੋਰੇਟਰਾਂ ਦੇ ਹਿੱਤ ਪੂਰਨ ਵਾਲੇ ਹਨ ਜੋ ਦੇਸ਼ ਦੀ ਕਿਸਾਨੀ ਨੂੰ ਤਬਾਹ ਕਰ ਦੇਣਗੇ ।ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਜੇਤੂ ਹੋਕੇ ਨਿਕਲੇਗਾ ।ਮੋਦੀ ਸਰਕਾਰ ਨੂੰ ਆਪਣੀ ਹਾਰ ਲਾਜਮੀ ਸਵਿਕਾਰ ਕਰਨੀ ਪਵੇਗੀ । ਇਸ ਮੌਕੇ ਤਰਲੋਚਨ ਸਿੰਘ ਸੋਢੀ, ਸੰਦੀਪ ਬਾਲੀ, ਲੇਖ ਰਾਜ ਲੰਗੜੋਆ,  ਸੋਮ ਨਾਥ ਲੋਦੀ ਪੁਰ ,ਤਰਲੋਚਨ ਸਿੰਘ, ਪਰਮਜੀਤ ਸਿੰਘ ਸ਼ਹਾਬਪੁਰ, ਜਰਨੈਲ ਕੌਰ, ਨਵਿੰਦਰ ਕੌਰ, ਹਰਜਿੰਦਰ ਕੌਰ ਸ਼ਾਹ ਵੀ ਮੌਜੂਦ ਸਨ ।
ਫੋਟੋ ਕੈਪਸ਼ਨ :ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਪੁਤਲਾ ਫੂਕਦੇ ਹੋਏ ਹੈਂਡੀਕੈਪਡ ਐਸੋਸੀਏਸ਼ਨ ਅਤੇ ਕਿਸਾਨ ਜਥੇਬੰਦੀਆਂ ।

ਨਵਾਂਸ਼ਹਿਰ ਦੀਆਂ ਵੱਖ-ਵੱਖ ਵਾਰਡਾਂ ’ਚ ਗਲੀਆਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ



ਨਵਾਂਸ਼ਹਿਰ, 25 ਦਸੰਬਰ : (ਐਨ ਟੀ) ਵਿਧਾਇਕ ਅੰਗਦ ਸਿੰਘ ਨੇ ਨਵਾਂਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਹੁਲਾਰਾ ਦਿੰਦਿਆਂ ਅੱਜ ਸਾਬਕਾ ਐਮ. ਐਲ. ਏ ਗੁਰਇਕਬਾਲ ਕੌਰ ਦੀ ਮੌਜੂਦਗੀ ਵਿਚ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਲੱਖਾਂ ਰੁਪਏ ਦੀ ਲਾਗਤ ਨਾਲ ਗਲੀਆਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨਾਂ ਵਾਰਡ ਨੰ: 15 ਵਿਚ ਪ੍ਰਸਿੰਨੀ ਦੇਵੀ ਸਕੂਲ ਨੇੜੇ 5.95 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਗਲੀ, ਵਾਰਡ ਨੰ: 19 ਵਿਚ ਹੀਰਾ ਜੱਟਾਂ ਮੁਹੱਲਾ ਰੋਡ 'ਤੇ ਮੋਹਨ ਨਗਰ ਵਿਖੇ 7.18 ਲੱਖ ਰੁਪਏ ਦੀ ਲਾਗਤ ਵਾਲੀ ਗਲੀ ਨੰ: 1, ਵਾਰਡ ਨੰ: 19 ਵਿਚ ਹੀਰਾ ਜੱਟਾਂ ਮੁਹੱਲਾ ਵਿਖੇ 14.93 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਵੱਖ-ਵੱਖ ਗਲੀਆਂ, ਜੇਠੂ ਮਜਾਰਾ ਰੋਡ 'ਤੇ 6.90 ਲੱਖ ਰੁਪਏ ਦੀ ਲਾਗਤ ਵਾਲੀ ਗਲੀ ਅਤੇ ਗੁਰੂਕੁਲ ਕੋਚਿੰਗ ਸੈਂਟਰ ਨੇੜੇ 1.79 ਲੱਖ ਰੁਪਏ ਨਾਲ ਬਣਨ ਵਾਲੀ ਗਲੀ ਦੇ ਨਿਰਮਾਣ ਕਾਰਜਾਂ ਨੂੰ ਸ਼ੁਰੂ ਕਰਵਾਇਆ। ਇਸ ਦੌਰਾਨ ਉਨਾਂ ਕਿਹਾ ਕਿ ਨਵਾਂਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਕਰੋੜਾਂ ਰੁਪਏ ਦੇ ਕੰਮ ਜੰਗੀ ਪੱਧਰ ਜਾਰੀ ਹਨ ਅਤੇ ਸ਼ਹਿਰ ਵਾਸੀਆਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣੀਆਂ ਯਕੀਨੀ ਬਣਾਈਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਹਲਕੇ ਵਿਚ ਲੋਕ ਨਿਰਮਾਣ ਵਿਭਾਗ ਵੱਲੋਂ ਲੱਗਭਗ ਸਾਰੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਇਸੇ ਤਰਾਂ ਮੰਡੀ ਬੋਰਡ ਵੱਲੋਂ ਪਿੰਡਾਂ ਦੀਆਂ 500 ਕਿਲੋਮੀਟਰ ਦੇ ਕਰੀਬ ਸੜਕਾਂ ਦਾ ਨਵੀਨੀਕਰਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੰਪਰਕ ਸੜਕਾਂ ਨੂੰ 10 ਤੋਂ 18 ਫੁੱਟ ਚੌੜਾ ਅਤੇ ਮਜ਼ਬੂਤ ਕਰਨ ਦਾ ਕੰਮ ਜਾਰੀ ਹੈ। ਇਸ ਮੌਕੇ ਉਨਾਂ ਸਬੰਧਤ ਇਲਾਕਿਆਂ ਦੇ ਵਾਸੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਉਨਾਂ ਦੇ ਫੌਰੀ ਹੱਲ ਦਾ ਭਰੋਸਾ ਦਿਵਾਇਆ। ਇਸ ਮੌਕੇ ਕੁਲਦੀਪ ਰਾਣਾ, ਜੋਗਿੰਦਰ ਸਿੰਘ ਭਗੌਰਾਂ, ਰਾਜਵਿੰਦਰ ਹੀਰ, ਮਾਸਟਰ ਲਲਿਤ ਸ਼ਰਮਾ, ਰਾਜਿੰਦਰ ਚੋਪੜਾ, ਰੋਮੀ ਖੋਸਲਾ, ਹਨੀ ਚੋਪੜਾ, ਸਚਿਨ ਦੀਵਾਨ, ਪੰਕਜ ਆਹੂਜਾ ਸੋਨੂੰ, ਜੋਗਿੰਦਰ ਛੋਕਰ, ਪਰਦੀਪ ਚਾਂਦਲਾ, ਅਰੁਨ ਦੀਵਾਨ, ਰੋਹਿਤ ਚੋਪੜਾ, ਦਰਬਾਰਾ ਸਿੰਘ, ਰਾਜਾ ਖੱਟਕੜ, ਚੇਤ ਰਾਮ ਰਤਨ ਤੇ ਕੁਲਵੰਤ ਕੌਰ ਤੋਂ ਇਲਾਵਾ ਹੋਰ ਸ਼ਖਸੀਅਤਾਂ ਹਾਜ਼ਰ ਸਨ।
ਕੈਪਸ਼ਨ :-ਨਵਾਂਸ਼ਹਿਰ ਵਿਖੇ ਵੱਖ-ਵੱਖ ਗਲੀਆਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਦੇ ਹੋਏ ਵਿਧਾਇਕ ਅੰਗਦ ਸਿੰਘ

ਐਮ.ਪੀ ਪਰਨੀਤ ਕੌਰ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਕਿਸਾਨੀ ਸੰਘਰਸ਼ 'ਚ ਫ਼ੌਤ ਹੋਏ ਕਿਸਾਨ ਪਾਲ ਸਿੰਘ ਦੀ ਅੰਤਿਮ ਅਰਦਾਸ 'ਚ ਸ਼ਮੂਲੀਅਤ

ਅਸੀ ਕਿਸਾਨਾਂ ਨਾਲ ਖੜੇ ਹਾਂ, ਤੇ ਖੜੇ ਰਹਾਂਗੇ : ਪਰਨੀਤ ਕੌਰ

ਭਾਦਸੋਂ/ਨਾਭਾ/ਪਟਿਆਲਾ, 25 ਦਸੰਬਰ: (ਐਨ ਟੀ) ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਹੈ ਕਿ ਮੋਦੀ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਜੇ ਕਿਸਾਨਾਂ ਲਈ ਬਣਾਏ ਗਏ ਤਿੰਨੇ ਕਾਨੂੰਨ ਇੰਨੇ ਚੰਗੇ ਹੁੰਦੇ ਤਾਂ ਕਿਸਾਨਾਂ ਨੂੰ ਸੰਘਰਸ਼ ਦੀ ਜ਼ਰੂਰਤ ਨਹੀਂ ਸੀ, ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਦੀ ਗੱਲ ਗੰਭੀਰਤਾ ਨਾਲ ਲੈਂਦੇ ਹੋਏ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਸ੍ਰੀ ਰਾਹੁਲ ਗਾਂਧੀ ਦੀ ਪ੍ਰਧਾਨਗੀ ਹੇਠ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀਬਾੜੀ ਸਬੰਧੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਰਾਸ਼ਟਰਪਤੀ ਨੂੰ ਮਿਲਣਗੇ ਗਏ ਸਨ ਪਰ ਸ਼ਾਂਤੀਪੂਰਨ ਤਰੀਕੇ ਨਾਲ ਖੜੇ ਮੈਂਬਰਾਂ ਨਾਲ ਕੀਤਾ ਵਿਵਹਾਰ ਵੀ ਨਿੰਦਣਯੋਗ ਹੈ। ਸ੍ਰੀਮਤੀ ਪਰਨੀਤ ਕੌਰ ਅਤੇ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਅੱਜ ਪਿੰਡ ਸਹੋਲੀ ਵਿਖੇ ਕਿਸਾਨ ਪਾਲ ਸਿੰਘ ਨਮਿਤ ਅੰਤਿਮ ਅਰਦਾਸ 'ਚ ਸ਼ਿਰਕਤ ਕਰਨ ਪੁੱਜੇ ਹੋਏ ਸਨ, ਜੋ ਕਿ ਸਿੰਘੂ ਬਾਰਡਰ 'ਤੇ ਸੰਘਰਸ਼ ਦੌਰਾਨ ਫ਼ੌਤ ਹੋ ਗਏ ਸਨ। ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਕਿਸਾਨਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਪੂਰਾ ਕਰਵਾਉਣ ਅਤੇ ਖੇਤੀ ਨਾਲ ਸਬੰਧਤ ਤਿੰਨੇ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਲਈ ਜੋ ਸ਼ਾਂਤੀਪੂਰਨ ਸੰਘਰਸ਼ ਵਿੱਢਿਆ ਹੋਇਆ ਹੈ ਅਸੀ ਇਸ ਸੰਘਰਸ਼ 'ਚ ਕਿਸਾਨਾਂ ਨਾਲ ਖੜੇ ਹਾਂ ਅਤੇ ਖੜੇ ਰਹਾਂਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਇਸ ਕਿਸਾਨੀ ਸੰਘਰਸ਼ 'ਚ ਕਿਸੇ ਕਾਰਨ ਕਰਕੇ ਆਪਣੀਆਂ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ ਜਖ਼ਮੀ ਹੋਣ ਵਾਲਿਆਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਦੇਣ ਦਾ ਫੈਸਲਾ ਪਹਿਲਾਂ ਹੀ ਕੀਤਾ ਹੋਇਆ ਹੈ। ਕਿਸਾਨ ਪਾਲ ਸਿੰਘ ਨੂੰ ਸ਼ਰਧਾਂਜਲੀ ਦਿੰਦੇ ਹੋਏ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਕਿਸਾਨਾਂ ਵੱਲੋਂ ਸ਼ੁਰੂ ਕੀਤਾ ਸੰਘਰਸ਼ ਹੁਣ ਜਨ ਅੰਦੋਲਨ ਦਾ ਰੂਪ ਲੈ ਚੁੱਕਿਆ ਹੈ ਅਤੇ ਸਮਾਜ ਦਾ ਹਰੇਕ ਵਰਗ ਇਸ 'ਚ ਸ਼ਮੂਲੀਅਤ ਕਰਕੇ ਅੰਨ ਦਾਤੇ ਦੇ ਨਾਲ ਖੜ੍ਹਾਂ ਹੈ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਕਿਸੇ ਪਾਰਟੀ, ਫਿਰਕੇ ਜਾ ਧਰਮ ਤੋਂ ਉਪਰ ਉਠਕੇ ਆਉਣ ਵਾਲੀਆਂ ਪੀੜ੍ਹੀਆਂ ਦੀ ਹੋਂਦ ਲਈ ਹੈ ਅਤੇ ਇਸ ਲਈ ਹੁਣ ਹਰੇਕ ਵਰਗ ਦੇ ਲੋਕਾਂ ਵੱਲੋਂ ਇਸ ਦਾ ਸਮਰਥਨ ਕੀਤਾ ਜਾ ਰਿਹਾ ਹੈ। ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਕਿਸਾਨ ਪਾਲ ਸਿੰਘ ਦੇ ਪਰਿਵਾਰ ਦੀ ਵਿੱਤੀ ਸਹਾਇਤਾ ਲਈ  ਪੰਜਾਬ ਸਰਕਾਰ ਵੱਲੋਂ ਭੇਜੀ ਗਈ 5 ਲੱਖ ਰੁਪਏ ਦੀ ਰਾਸ਼ੀ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ ਅਤੇ ਪੰਜਾਬ ਸਰਕਾਰ ਵੱਲੋਂ ਪਰਿਵਾਰ ਦੀ ਜੋ ਵੀ ਸੰਭਵ ਮਦਦ ਹੋ ਸਕੇਗੀ ਉਹ ਕੀਤੀ ਜਾਵੇਗੀ। ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅਮ੍ਰਿਤ ਪ੍ਰਤਾਪ ਸਿੰਘ ਹਨੀ ਸੇਖੋਂ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਮਹੰਤ ਹਰਵਿੰਦਰ ਸਿੰਘ ਖਨੋੜਾ, ਮਾਰਕਿਟ ਕਮੇਟੀ ਨਾਭਾ ਦੇ ਚੇਅਰਮੈਨ ਜਗਜੀਤ ਸਿੰਘ ਦੁਲੱਦੀ, ਮਾਰਕਿਟ ਕਮੇਟੀ ਭਾਦਸੋਂ ਦੇ ਚੇਅਰਮੈਨ ਪਰਮਜੀਤ ਸਿੰਘ, ਚੇਅਰਮੈਨ ਨਗਰ ਸੁਧਾਰ ਟਰੱਸਟ ਨਾਭਾ ਅਮਨਦੀਪ ਸਿੰਘ ਸਮੇਤ ਵੱਡੀ ਗਿਣਤੀ  ਇਲਾਕੇ ਦੇ ਪੰਚ ਤੇ ਸਰਪੰਚਾਂ ਸਮੇਤ ਹੋਰ ਪਤਵੰਤੇ ਮੌਜੂਦ ਸਨ।
ਫੋਟੋ 1 ਕੈਪਸ਼ਨ-ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਤੇ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਪਿੰਡ ਸਹੋਲੀ ਵਿਖੇ ਕਿਸਾਨੀ ਸੰਘਰਸ਼ ਦੌਰਾਨ ਫ਼ੌਤ ਹੋਏ ਕਿਸਾਨ ਪਾਲ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ।
ਫੋਟੋ 2 ਕੈਪਸ਼ਨ-ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਪਿੰਡ ਸਹੋਲੀ ਵਿਖੇ ਕਿਸਾਨ ਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ।

ਪ੍ਰਵਾਸੀ ਮਜ਼ਦੂਰਾਂ ਨੂੰ ਝਾਂਸੇ 'ਚ ਲੈ ਕੇ ਵਾਹਨਾਂ 'ਤੇ ਲੋਨ ਕਰਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼

 32 ਬੋਰ ਪਿਸਟਲ ਸਮੇਤ 2 ਜਿੰਦਾ ਰੋਦਾ ਸਮੇਤ, 9 ਲੱਖ ਦੀ ਕੀਮਤ ਦੇ 18 ਦੋ ਪਹੀਆਂ ਵਾਹਨ ਬਰਾਮਦ

ਪਟਿਆਲਾ, 25 ਦਸੰਬਰ::  ਐਸ.ਐਸ.ਪੀ. ਪਟਿਆਲਾ ਵਿਕਰਮ ਜੀਤ ਦੁੱਗਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਝਾਂਸੇ 'ਚ ਲੈਕੇ ਉਨ੍ਹਾਂ ਦੇ ਆਧਾਰ ਕਾਰਡ 'ਤੇ ਜ਼ੀਰਕਪੁਰ ਜ਼ਿਲ੍ਹਾ ਐਸ.ਏ.ਐਸ. ਦਾ ਪਤਾ ਅਪਡੇਟ ਕਰਵਾਕੇ ਬੈਂਕਾਂ ਅਤੇ ਫਾਇਨਾਸ ਕੰਪਨੀਆਂ ਤੋਂ ਦੋ ਪਹੀਆਂ ਵਾਹਨ ਦਾ ਲੋਨ ਕਰਵਾਕੇ ਹੇਰਾਫੇਰੀ ਕਰਨ ਵਾਲੇ ਗਿਰੋਹ ਦਾ ਪਟਿਆਲਾ ਪੁਲਿਸ ਵੱਲੋਂ ਪਰਦਾਫ਼ਾਸ਼ ਕੀਤਾ ਗਿਆ ਹੈ। ਐਸ.ਐਸ.ਪੀ. ਨੇ ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਦੱਸਿਆ ਕਿ ਸੀ.ਆਈ.ਏ ਪਟਿਆਲਾ ਵੱਲੋਂ ਮੁਕੱਦਮਾ ਨੰਬਰ 288 ਮਿਤੀ 22/12/2020 ਅ/ਧ 25 ਅਸਲਾ ਐਕਟ 420,465,468,471,469,120 ਬੀ.ਹਿੰ:ਦਿੰ: ਥਾਣਾ ਸਿਟੀ ਰਾਜਪੁਰਾ ਜ਼ਿਲ੍ਹਾ ਪਟਿਆਲਾ ਵਿੱਚ ਦੋਸ਼ੀ ਪੰਕਜ ਪੁੱਤਰ ਦਿਨੇਸ ਕੁਮਾਰ ਵਾਸੀ ਰਾਜਪੁਰਾ ਜ਼ਿਲ੍ਹਾ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਕਿ ਰਾਕੇਸ਼ ਕੁਮਾਰ ਉਰਫ਼ ਰਾਕੇਸੀ ਉਰਫ਼ ਹੰਸ ਪੁੱਤਰ ਚੰਦਰ ਭਾਨ ਵਾਸੀ ਰਾਜਪੁਰਾ, ਬਿਮਲ ਕਾਲੜਾ ਪੁੱਤਰ ਗੋਪਾਲ ਦਾਸ ਵਾਸੀ ਪਟਿਆਲਾ ਅਤੇ ਅਸੀਸ ਵਾਸੀ ਗੰਗੋਹ ਜ਼ਿਲ੍ਹਾ ਸਾਮਲੀ (ਯੂ.ਪੀ.) ਨਾਲ ਰਲਕੇ ਪ੍ਰਵਾਸੀ ਮਜ਼ਦੂਰਾਂ ਨੂੰ ਝਾਸੇ ਵਿੱਚ ਲੈਕੇ ਉਨ੍ਹਾਂ ਦੇ ਅਧਾਰ ਕਾਰਡ 'ਚ ਜ਼ੀਰਕਪੁਰ ਜ਼ਿਲ੍ਹਾ ਐਸ.ਏ.ਐਸ ਨਗਰ ਅਪਡੇਟ ਕਰਵਾਕੇ ਬੈਕਾਂ ਅਤੇ ਫਾਈਨਾਸ ਕੰਪਨੀਆਂ ਤੋਂ ਐਕਟਿਵਾ ਅਤੇ ਮੋਟਰਸਾਇਕਲਾਂ ਨੂੰ ਲੋਨ ਕਰਵਾਕੇ ਅੱਗੇ ਸਾਹਬਾਦ (ਹਰਿਆਣਾ) ਵਿਖੇ ਰਾਕੇਸ ਕੁਮਾਰ ਅਤੇ ਬਿਮਲ ਕਾਲੜਾ ਵਗੈਰਾ ਦੇ ਰਾਹੀਂ ਇਸ ਤਰੀਕੇ ਨਾਲ ਵੇਚਦੇ ਸਨ ਕਿ ਬੈਕਾਂ ਤੇ ਫਾਈਨਾਸ ਕੰਪਨੀਆਂ ਲੋਨ ਹੋਏ ਵਹੀਕਲ ਅਤੇ ਲੋਨ ਕਰਾਉਣ ਵਾਲੇ ਵਿਅਕਤੀ ਨੂੰ ਨਾ ਲੱਭ ਸਕਣ। ਉਨ੍ਹਾਂ ਦੱਸਿਆ ਕਿ ਇਸ ਤੋ ਇਲਾਵਾ ਕੁਝ ਹੋਰ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਵੱਲੋਂ ਲਏ ਗਏ ਲੋਨ 'ਤੇ ਵਾਹਨਾਂ ਨੂੰ ਵੀ ਇਸੇ ਤਰ੍ਹਾਂ ਹੇਰਾਫੇਰੀ ਕਰਕੇ ਅੱਗੇ ਵੇਚ ਦਿੰਦੇ ਸਨ, ਜੋ ਤਫ਼ਤੀਸ਼ ਦੌਰਾਨ ਸੀ.ਆਈ.ਏ. ਪਟਿਆਲਾ ਦੀ ਟੀਮ ਵੱਲੋਂ ਮਿਤੀ 22/12/2020 ਨੂੰ ਟਾਹਲੀ ਵਾਲਾ ਚੌਕ ਰਾਜਪੁਰਾ ਤੋ ਪੰਕਜ ਉਕਤ ਨੂੰ ਸਵੀਫਟ ਕਾਰ ਨੰਬਰੀ ਪੀਬੀ-11ਸੀਪੀ-4471 'ਤ ਕਾਬੂ ਕੀਤਾ ਗਿਆ ਜਿਸ ਦੇ ਕਬਜ਼ੇ 'ਚੋਂ ਇਕ ਪਿਸਟਲ 32 ਬੋਰ ਸਮੇਤ 02 ਰੋਦ ਜਿੰਦਾ ਬਰਾਮਦ ਕੀਤੇ ਗਏ ਹਨ। ਜੋ ਪੰਕਜ ਕੁਮਾਰ ਦੀ ਪੁੱਛਗਿੱਛ ਤੋ ਪੰਕਜ ਕੁਮਾਰ ਨੇ ਆਪਣੇ ਸਾਥੀ ਦੀ ਮਦਦ ਨਾਲ ਹੇਰਾਫੇਰੀ/ਧੋਖਾਧੜੀ ਕਰਕੇ ਵੇਚੇ ਵਹੀਕਲਾਂ ਵਿਚੋਂ 18 ਐਕਟਿਵਾ ਨੂੰ ਸਾਹਬਾਦ (ਹਰਿਆਣਾ) ਦੇ ਵੱਖ-ਵੱਖ ਥਾਵਾਂ ਤੋ ਬਰਾਮਦ ਕੀਤੇ ਗਏ। ਐਸ.ਐਸ.ਪੀ. ਨੇ ਦੱਸਿਆ ਕਿ ਪੰਕਜ ਦਾ 30 ਦਸੰਬਰ ਤੱਕ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਜਿਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਨ੍ਹਾਂ ਪਾਸੋਂ ਹੋਰ ਵੀ ਵਾਹਨ ਬਰਾਮਦ ਹੋਣ ਦੇ ਵੀ ਸੰਭਾਵਨਾ ਹੈ ਇਸ ਸਬੰਧੀ ਬੈਕਾਂ ਤੇ ਫਾਈਨਾਸ ਕੰਪਨੀਆਂ ਪਾਸੋਂ ਰਿਕਾਰਡ ਹਾਸਲ ਕੀਤਾ ਜਾ ਰਿਹਾ ਹੈ ਤਫ਼ਤੀਸ਼ ਦੌਰਾਨ ਜੇਕਰ ਕਿਸੇ ਹੋਰ ਵਿਅਕਤੀ ਜਾਂ ਵਿਅਕਤੀਆਂ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਖਿਲਾਫ਼ ਵੀ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਪਟਿਆਲਾ ਪੁਲਿਸ ਨੇ ਦੋ ਵਿਅਕਤੀਆਂ ਪਾਸੋਂ ਦੋ ਕਿਲੋ ਅਫ਼ੀਮ ਕੀਤੀ ਬਰਾਮਦ

ਪਟਿਆਲਾ, 25 ਦਸੰਬਰ: ਪਟਿਆਲਾ ਜ਼ਿਲ੍ਹੇ ਦੇ ਐਸ.ਐਸ.ਪੀ. ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ 'ਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲਿਆ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਦੋ ਵਿਅਕਤੀਆਂ ਪਾਸੋਂ ਦੋ ਕਿਲੋ ਅਫ਼ੀਮ ਬਰਾਮਦ ਕੀਤੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਸੀ.ਆਈ.ਏ ਪਟਿਆਲਾ ਦੀ ਟੀਮ ਵੱਲੋ ਬਾਈਪਾਸ ਸਰਹਿੰਦ ਰੋਡ ਪਟਿਆਲਾ ਤੋਂ ਸਸਪਾਲ ਪੁੱਤਰ ਗੰਗਾ ਰਾਮ ਵਾਸੀ ਖਾਨਪੁਰ ਥਾਣਾ ਤਿਲਹਰ ਜ਼ਿਲ੍ਹਾ ਸਾਹਜਹਾਨਪੁਰ (ਯੂ.ਪੀ.) ਨੂੰ ਕਾਬੂ ਕਰਕੇ ਇਸ ਪਾਸੋਂ ਇਕ ਕਿਲੋ ਅਫੀਮ ਬਰਾਮਦ ਹੋਣ 'ਤੇ ਮੁਕੱਦਮਾ ਨੰਬਰ 239 ਮਿਤੀ 18/12/2020 ਅ/ਧ 18/61/85 ਐਨ.ਡੀ.ਪੀ.ਐਸ.ਐਕਟ ਥਾਣਾ ਅਨਾਜ ਮੰਡੀ ਜ਼ਿਲ੍ਹਾ ਪਟਿਆਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਸਸਪਾਲ ਉਕਤ ਨੇ ਦੱਸਿਆ ਕਿ ਉਕਤ ਬਰਾਮਦ ਅਫੀਮ ਯੂ.ਪੀ ਦੇ ਰਹਿਣ ਵਾਲੇ ਅਰਵਿੰਦ ਕੁਮਾਰ ਪੁੱਤਰ ਰਾਮ ਅਵਤਾਰ ਵਾਸੀ ਸਲੇਮਾਬਾਦ ਪੱਟੀ ਗੁਲਚੱਪਾ ਤਿਹਾਰ ਜ਼ਿਲ੍ਹਾ ਸਾਹਜਹਾਨਪੁਰ (ਯੂ.ਪੀ.) ਦੇ ਵਿਅਕਤੀ ਪਾਸੋਂ ਲੈਕੇ ਆਉਂਦਾ ਸੀ ਅਤੇ ਅਗਲੇ ਗਾਹਕਾਂ ਬਾਰੇ ਅਰਵਿੰਦ ਕੁਮਾਰ ਹੀ ਦੱਸਦਾ ਸੀ। ਜਿਸ ਤੇ ਅਰਵਿੰਦ ਕੁਮਾਰ ਨੂੰ ਮੁਕੱਦਮਾ ਵਿੱਚ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ। ਜਿਸ ਨੂੰ ਵੀ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ। ਐਸ.ਐਸ.ਪੀ ਦੱਸਿਆ ਕਿ ਇਕ ਦੂਸਰੇ ਮਾਮਲੇ 'ਚ ਮਿਤੀ 23/12/2020 ਨੂੰ ਸੀ.ਆਈ.ਏ ਪਟਿਆਲਾ ਦੀ ਟੀਮ ਵੱਲੋ ਉਦੇ ਰਾਜ ਪੁੱਤਰ ਰੂਪ ਰਾਮ ਵਾਸੀ ਪਿੰਡ ਨੋਸਾਰਾ ਥਾਣਾ ਭਮਰਾਓੁ ਜ਼ਿਲ੍ਹਾ ਬਰੇਲੀ (ਯੂ.ਪੀ) ਨੂੰ ਕਾਬੂ ਕਰਕੇ ਇਸ ਪਾਸੋਂ ਇਕ ਕਿਲੋ ਅਫੀਮ ਬਰਾਮਦ ਹੋਣ 'ਤੇ ਇਸ ਦੇ ਖਿਲਾਫ ਮੁਕੱਦਮਾ ਨੰਬਰ 243 ਮਿਤੀ 23/12/2020 ਅ/ਧ 18/61/85 ਐਨ.ਡੀ.ਪੀ.ਐਸ.ਐਕਟ ਥਾਣਾ ਅਨਾਜ ਮੰਡੀ ਜ਼ਿਲ੍ਹਾ ਪਟਿਆਲਾ ਦਰਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਮਿਤੀ 26/12/2020 ਤੱਕ ਪੁਲਿਸ ਰਿਮਾਂਡ ਹਾਸਲ ਕਰਕੇ ਕੀਤਾ ਗਿਆ ਹੈ ਜਿਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਬਰਾਮਦ ਅਫ਼ੀਮ ਕਿਸ ਵਿਅਕਤੀ ਪਾਸੋਂ ਲੈਕੇ ਆਇਆ ਸੀ ਅਤੇ ਅੱਗੇ ਕਿਹੜੇ ਕਿਹੜੇ ਵਿਅਕਤੀਆਂ ਨੂੰ ਵੇਚਣੀ ਸੀ ਬਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।                             

ਪ੍ਰਭੂ ਯਿਸ਼ੂ ਨੇ ਮਾਨਵਤਾ ਦੀ ਭਲਾਈ ਦਾ ਦਿੱਤਾ ਸੰਦੇਸ਼ - ਸਰਕਾਰੀਆ

ਸਰਕਾਰ ਈਸਾਈ ਭਾਈਚਾਰੇ ਦੇ ਵਿਕਾਸ ਲਈ ਵਚਨਬੱਧ

ਅੰਮਿ੍ਰਤਸਰ, 25 ਦਸੰਬਰ:( ਐਨ ਟੀ )  ਅੱਜ ਸੰਤ ਮਾਈਕਲ ਕੈਥੋਲਿਕ ਚਰਚ ਅਜਨਾਲਾ ਵਿਖੇ ਪ੍ਰਭੂ ਯਿਸ਼ੂ ਮਸੀਹ ਜੀ ਦੇ ਜਨਮ ਦਿਹਾੜੇ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸ੍ਰ ਸੁਖਬਿੰਦਰ ਸਿੰਘ ਸਰਕਾਰੀਆ ਸ਼ਹਿਰੀ ਵਿਕਾਸ ਤੇ ਜਲ ਸਰੋਤ ਮੰਤਰੀ ਪੰਜਾਬ ਅਤੇ ਸ੍ਰ ਹਰਪ੍ਰਤਾਪ ਸਿੰਘ ਅਜਨਾਲਾ ਹਲਕਾ ਵਿਧਾਇਕ ਅਜਨਾਲਾ ਨੇ ਸ਼ਿਰਕਤ ਕੀਤੀ ਅਤੇ ਸਮੂਹ ਪੰਜਾਬੀਆਂ ਨੂੰ ਵੱਡੇ ਦਿਨ ਦੀ ਮੁਬਾਰਕਬਾਦ ਦਿੱਤੀ। ਸਮਾਗਮ ਨੂੰ ਸੰਬੋਧਨ ਕਰਦੇ ਹੋਏ  ਸ੍ਰ ਸਰਕਾਰੀਆ ਨੇ ਕਿਹਾ ਕਿ ਇਸ ਸਮਾਗਮ ਵਿੱਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਿਰਕਤ ਕੀਤੀ ਜਾਣੀ ਸੀ ਪ੍ਰੰਤੂ ਮੌਸਮ ਦੀ ਖਰਾਬੀ ਕਾਰਨ ਉਹ ਸਮਾਗਮ ਵਿੱਚ ਨਹੀਂ ਪਹੁੰਚ ਸਕੇ। ਉਨਾਂ  ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਉਨਾਂ ਦੀ ਡਿਊਟੀ ਇਸ ਸਮਾਗਮ ਵਿੱਚ ਪਹੁੰਚਣ ਲਈ ਲਗਾਈ ਗਈ ਸੀ। ਉਨਾਂ ਕਿਹਾ ਕਿ ਇਸ ਮੌਕੇ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾ ਹਾਂ ਕਿ ਮੈਨੂੰ ਪ੍ਰ੍ਰਭੂ ਯਿਸ਼ੂ ਜੀ ਦੇ ਜਨਮ ਦਿਹਾੜੇ ਸਮਾਗਮ ਵਿੱਚ ਸ਼ਿਰਕਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸ੍ਰ ਸਰਕਾਰੀਆ ਨੇ ਕਿਹਾ ਕਿ ਪੂਰੇ ਸੰਸਾਰ ਭਰ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਪ੍ਰਭੂ ਯਿਸ਼ੂ ਮਸੀਹ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਪ੍ਰਭੂ ਯਿਸ਼ੂ ਵੱਲੋਂ ਦਰਸਾਏ ਗਏ ਰਸਤੇ ਤੇ ਚੱਲ ਕੇ ਅਸੀਂ ਲੋੜਵੰਦਾਂ ਦੀ ਮਦਦ ਕਰ ਸਕਦੇ ਹਾਂ। ਉਨਾਂ ਕਿਹਾ ਕਿ ਪ੍ਰਭੂ ਯਿਸ਼ੂ ਵੱਲੋਂ ਮਨੁੱਖਤਾ ਲਈ ਕੀਤੇ ਕੰਮਾਂ ਅਤੇ ਉਨਾਂ ਦੀ ਕੁਰਬਾਨੀ ਨੂੰ ਅਸੀਂ ਯਾਦ ਕਰਦੇ ਹਾਂ।  ਸ੍ਰ ਸਰਕਾਰੀਆ ਨੇ ਕਿਹਾ ਕਿ ਸਾਡੀ ਪਾਰਟੀ ਧਰਪ ਨਿਰਪੱਖ ਪਾਰਟੀ ਹੈ ਅਤੇ ਅਸੀਂ ਸਾਰੇ ਧਰਮਾਂ ਦਾ ਮਾਣ ਸਤਿਕਾਰ ਕਰਦੇ ਹਾਂ। ਉਨਾਂ ਕਿਹਾ ਕਿ ਸਾਡੀ ਸਰਕਾਰ ਵੱਲੋਂ ਸ਼ਗਨ ਸਕੀਮ ਵਿੱਚ ਈਸਾਈ ਭਾਈਚਾਰੇ ਦੀਆਂ ਲੜਕੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਅਤੇ ਪੋਸਟ ਮੈਟਿ੍ਰਕ ਵਜੀਫੇ ਵੀ ਦਿੱਤੇ ਜਾ ਰਹੇ ਹਨ। ਉਨਾਂ ਕਿਹਾ ਕਿ ਈਸਾਈ ਭਾਈਚਾਰੇ ਦੀਆਂ ਜੋ ਵੀ ਮੰਗਾਂ ਹਨ ਉਹ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿੱਚ ਲਿਆਉਣਗੇ ਅਤੇ ਉਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸ੍ਰ ਸਰਕਾਰੀਆ ਵੱਲੋਂ ਚੌਗਾਵਾਂ ਤੋਂ ਅਜਨਾਲਾ ਜਾਣ ਵਾਲੀ ਸੜਕ ਦੇ ਨਿਰਮਾਣ ਦਾ ਐਲਾਨ ਵੀ ਕੀਤਾ ਅਤੇ ਕਿਹਾ ਕਿ ਮਾਰਚ ਤੱਕ ਇਹ ਸੜਕ ਨੂੰ ਮੁਕੰਮਲ ਕਰ ਲਿਆ ਜਾਵੇਗਾ।  ਸ੍ਰ ਸਰਕਾਰੀਆ ਨੇ ਕਿਹਾ ਕਿ ਉਹ ਪ੍ਰਭੂ ਯਿਸ਼ੂ ਮਸੀਹ ਜੀ ਦੇ ਚਰਨਾ ਵਿੱਚ ਅਰਦਾਸ ਕਰਦੇ ਹਨ ਕਿ ਪੂਰੀ ਦੁਨੀਆਂ ਵਿੱਚ ਪਿਆਰ ਤੇ ਭਾਈਚਾਰਾ ਬਣਿਆ ਰਹੇ। ਉਨਾਂ ਅੱਗੇ ਕਿਹਾ ਕਿ ਦਿੱਲੀ ਦੀ ਸਰਹੱਦ 'ਤੇ ਜੋ ਅੰਨਦਾਤਾ ਸੰਘਰਸ਼ ਕਰ ਰਹੇ ਹਨ ਪ੍ਰਭੂ ਉਨਾਂ ਦੇ ਸੰਘਰਸ ਨੂੰ ਕਾਮਯਾਬੀ ਬਖਸ਼ਣ ਅਤੇ ਜਾਲਮ ਹਾਕਮ ਸਰਕਾਰ ਕਾਲੇ ਕਾਨੂੰਨਾਂ ਨੂੰ ਵਾਪਸ ਲਵੇ।  ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ ਹਰਪ੍ਰਤਾਪ ਸਿੰਘ ਅਜਨਾਲਾ ਹਲਕਾ ਵਿਧਾਇਕ ਅਜਨਾਲਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪ੍ਰਭੂ ਯਿਸ਼ੂ ਜੀ ਵੱਲੋਂ ਦਰਸਾਏ ਰਸਤੇ ਤੇ ਚੱਲਣਾ ਚਾਹੀਦਾ ਹੈ। ਉਨਾਂ ਈਸਾਈ ਭਾਈਚਾਰੇ ਨੂੰ ਪ੍ਰਭੂ ਯਿਸ਼ੂ ਮਸੀਹ ਜੀ ਦੇ ਜਨਮ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਡੇ ਪੀਰ ਪੈਗੰਬਰ ਅਤੇ ਰਹਿਬਰਾਂ ਨੇ ਸਾਨੂੰ ਪਿਆਰ ਤੇ ਭਾਈਚਾਰਕ ਸਾਂਝ ਬਣਾਉਣ ਦਾ ਸੰਦੇਸ਼ ਦਿੱਤਾ ਜਿਸ ਤੇ ਅੱਜ ਸਾਨੂੰ ਵਿਚਾਰਨ ਦੀ ਲੋੜ ਹੈ। ਉਨਾਂ  ਕਿਹਾ ਕਿ ਸਾਨੂੰ ਪ੍ਰਭੂ ਜੀ ਦੇ ਮਹਾਨ ਦਿਨ ਤੇ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਉਨਾਂ ਵੱਲੋਂ ਦਰਸਾਏ ਗਏ ਰਸਤੇ ਤੇ ਚੱਲੀਏ। ਸ੍ਰ ਅਜਨਾਲਾ ਨੇ ਕਿਹਾ ਕਿ ਈਸਾਈ ਭਾਈਚਾਰੇ ਨੇ ਹਮੇਸ਼ਾਂ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਕੰਮ ਕੀਤਾ ਹੈ ਅਤੇ ਸਾਡੀ ਸਰਕਾਰ ਈਸਾਈ ਭਾਈਚਾਰੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ। ਇਸ ਮੌਕੇ ਚਰਚ ਦੇ ਫਾਦਰ ਜੌਨ ਵੱਲੋਂ ਸ੍ਰ ਸਰਕਾਰੀਆ ਅਤੇ ਵਿਧਾਇਕ ਅਜਨਾਲਾ ਨੂੰ ਬੁੱਕੇ ਦੇ ਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਕੰਵਰ ਪ੍ਰਤਾਪ ਸਿੰਘ ਅਜਨਾਲਾ, ਐਡਵੋਕੇਟ ਬਿ੍ਰਜ ਮੋਹਨ, ਦਵਿੰਦਰ ਸਿੰਘ, ਵਿਜੈ ਤ੍ਰੇਹਨ, ਗੁਰਦੇਵ ਸਿੰਘ ਨਿੱਝਰ, ਪ੍ਰਵੀਨ, ਸ੍ਰੀ ਰੋਹਿਤ ਪੁਰੀ, ਪ੍ਰਧਾਨ ਸ੍ਰੀ ਬਿਕਰਮ ਮਸੀਹ, ਸ੍ਰੀ ਸੁਨੀਲ ਗਿੱਲ, ਸ੍ਰ ਲਖਬੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾ ਹਾਜ਼ਰ ਸਨ।
ਕੈਪਸ਼ਨ :- ਸੰਤ ਮਾਈਕਲ ਕੈਥੋਲਿਕ ਚਰਚ ਅਜਨਾਲਾ ਵਿਖੇ ਪ੍ਰਭੂ ਯਿਸ਼ੂ ਮਸੀਹ ਜੀ ਦੇ ਜਨਮ ਦਿਹਾੜੇ ਦੇ ਸਮਾਗਮ ਮੌਕੇ ਫਾਦਰ  ਜੌਨ ਸਮਾਗਮ ਮੌਕੇ ਸ੍ਰ ਸੁਖਬਿੰਦਰ ਸਿੰਘ ਸਰਕਾਰੀਆ ਅਤੇ ਹਲਕਾ ਵਿਧਾਇਕ ਸ੍ਰ ਹਰਪ੍ਰਤਾਪ ਸਿੰਘ ਅਜਨਾਲਾ ਨੂੰ ਬੁੱਕੇ ਦੇ ਸਨਮਾਨਤ ਕਰਦੇ ਹੋਏ।

ਕੇਂਦਰ ਸਰਕਾਰ ਕਿਸਾਨਾਂ ਦੇ ਨਾਲ-ਨਾਲ ਚੁਣੇ ਨੁਮਾਇੰਦਿਆਂ ਦੀ ਆਵਾਜ਼ ਨੂੰ ਵੀ ਦਬਾਉਣ ’ਚ ਲੱਗੀ-ਪਰਨੀਤ ਕੌਰ


ਕਿਸਾਨਾਂ ਦੀ ਆਵਾਜ਼ ਰਾਸ਼ਟਰਪਤੀ ਤੱਕ ਨਾ ਪੁੱਜਣ ਦੇਣਾ ਚੁਣੇ ਹੋਏ ਨੁਮਾਇੰਦਿਆਂ ਦੇ ਹੱਕਾਂ 'ਤੇ ਡਾਕਾ
ਪਟਿਆਲਾ, 24 ਦਸੰਬਰ- (ਐਨ ਟੀ) ਮੈਂਬਰ ਲੋਕ ਸਭਾ ਪਟਿਆਲਾ ਅਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਨਾਲ-ਨਾਲ ਚੁਣੇ ਨੁਮਾਇੰਦਿਆਂ ਦੀ ਆਵਾਜ਼ ਨੂੰ ਵੀ ਦਬਾਉਣ ਦੀ ਕਰੜੀ ਨਿੰਦਾ ਕਰਦਿਆਂ, ਇਸ ਨੂੰ ਦੇਸ਼ ਦੇ ਸਮੁੱਚੇ ਅੰਨਦਾਤਾ ਦੀ ਤੌਹੀਨ ਕਰਾਰ ਦਿੱਤਾ ਹੈ। ਦਿੱਲੀ ਦੇ ਮੰਦਰ ਮਾਰਗ ਪੁਲਿਸ ਸਟੇਸ਼ਨ ਤੋਂ ਰਿਹਾਅ ਹੋਣ ਬਾਅਦ ਜਾਰੀ ਪ੍ਰੈੱਸ ਬਿਆਨ 'ਚ ਪਟਿਆਲਾ ਦੇ ਐਮ ਪੀ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਅੱਜ ਕਾਂਗਰਸ ਦੇ ਰਾਜ ਸਭਾ, ਲੋਕ ਸਭਾ ਮੈਂਬਰ ਅਤੇ ਕੇਂਦਰੀ ਵਰਕਿੰਗ ਕਮੇਟੀ ਅਤੇ ਯੂਥ ਕਾਂਗਰਸ ਦੇ ਆਗੂ ਆਲ ਇੰਡੀਆਂ ਕਾਂਗਰਸ ਕਮੇਟੀ ਦੇ ਦਫ਼ਤਰ ਤੋਂ ਸ੍ਰੀ ਰਾਹੁਲ ਗਾਂਧੀ ਅਤੇ ਸ੍ਰੀਮਤੀ ਪਿ੍ਰਅੰਕਾ ਗਾਂਧੀ ਦੀ ਅਗਵਾਈ 'ਚ ਦੇਸ਼ ਦੇ ਰਾਸ਼ਟਰਪਤੀ ਨੂੰ ਦੋ ਕਰੋੜ ਕਿਸਾਨਾਂ ਵੱਲੋਂ ਕਾਲੇ ਖੇਤੀ ਕਾਨੂੰਨ ਰੱਦ ਕਰਨ ਦੀ ਪਟੀਸ਼ਨ ਸੌਂਪਣ ਲਈ ਪੈਦਲ ਤੁਰੇ ਸਨ ਪਰੰਤੂ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਚੁਣੇ ਹੋਏ ਨੁਮਾਇੰਦਿਆਂ ਨੂੰ ਏ ਆਈ ਸੀ ਸੀ ਦੇ ਦਫ਼ਤਰ ਦੇ ਬਾਹਰ ਹੀ ਬੈਡੀਕੇਡ ਲਾ ਕੇ ਰੋਕ ਲਿਆ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਆਗੂਆਂ ਵੱਲੋਂ ਤਿੰਨ ਮੈਂਬਰਾਂ ਨੂੰ ਪਟੀਸ਼ਨ ਦੇਣ ਦੀ ਆਗਿਆ ਬਾਅਦ, ਬਾਲੀ ਵਫ਼ਦ ਦੇ ਰਾਸ਼ਟਰਪਤੀ ਭਵਨ ਦੇ ਗੇਟ ਦੇ ਬਾਹਰ ਤੱਕ ਜਾਣ ਦੀ ਕੀਤੀ ਮੰਗ ਨੂੰ ਵੀ ਦਰ-ਕਿਨਾਰ ਕਰ ਦਿੱਤਾ ਗਿਆ। ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਦੇਸ਼ ਦੇ ਅੰਨਦਾਤਾ ਪ੍ਰਤੀ ਇਹ ਉਦਾਸੀਨ ਵਤੀਰਾ ਦੇਸ਼ ਦੇ ਇਤਿਹਾਸ 'ਚ ਕਾਲੇ ਅੱਖਰਾਂ 'ਚ ਲਿਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡਾ ਅੰਨਦਾਤਾ ਸਾਡਾ ਮਾਣ ਹੈ ਅਤੇ ਅਸੀਂ ਉਦੋਂ ਤੱਕ ਟਿਕ ਕੇ ਨਹੀਂ ਬੈਠਾਂਗੇ, ਜਦੋਂ ਤੱਕ ਉਨ੍ਹਾਂ ਦੀ ਮੰਗ ਨਹੀਂ ਮੰਨੀ ਜਾਂਦੀ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਸੂਬੇ ਦੇ ਖੇਤੀ ਅਰਥਚਾਰੇ ਅਤੇ ਕਿਸਾਨੀ ਨੂੰ ਤਬਾਹ ਕਰਨ ਵਾਲੇ ਇਨ੍ਹਾਂ ਕਾਲੇ ਕਾਨੂੰਨਾਂ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਮਨਸੂਬਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ ਅਤਟੇ ਹਮੇਸ਼ਾਂ ਇਨ੍ਹਾਂ ਦੇ ਵਿਰੋਧ 'ਚ ਖੜ੍ਹਦੇ ਹੋਏ, ਕਿਸਾਨੀ ਦੇ ਬਚਾਅ ਲਈ ਡੱਟ ਕੇ ਖੜ੍ਹੇਗੀ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੱਡ ਚੀਰਵੀਂ ਸਰਦੀ 'ਚ ਦਿੱਲੀ ਆਪਣੇ ਹੱਕਾਂ ਦੀ ਮੰਗ 'ਤੇ ਬੈਠੇ ਕਿਸਾਨਾਂ ਦੇ ਪਰਿਵਾਰਾਂ ਦੀ ਹੰਗਾਮੀ ਮੱਦਦ ਲਈ ਹੈਲਪਲਾਈਨ 1091 ਅਤੇ ਪੁਲਿਸ ਹੈਲਪ ਲਾਈਨ 112 ਚਲਾਉਣ ਦੇ ਫੈਸਲੇ ਦੀ ਪ੍ਰੋੜ੍ਹਤਾ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਕਿਸਾਨੀ ਸੰਘਰਸ਼ ਦੌਰਾਨ ਫੌਤ ਹੋ ਚੁੱਕੇ ਅੰਨਦਾਤੇ ਦੇ ਪਰਿਵਾਰਾਂ ਨਾਲ ਪੂਰੀ ਤਰ੍ਹਾਂ ਖੜ੍ਹੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਜ਼ੋਰ ਦੇ ਕੇ ਆਖਿਆ ਕਿ ਕਾਲੇ ਖੇਤੀ ਕਾਨੂੰਨ ਤੁਰੰਤ ਵਾਪਸ ਲਏ ਜਾਣ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਅੰਨ ਉਤਪਾਦਨ 'ਚ ਮੰਗਤੇ ਤੋਂ ਆਤਮ ਨਿਰਭਰ ਬਣਾਉਣ ਵਾਲੇ ਕਿਸਾਨਾਂ ਦੀ ਭਾਵਨਾ ਦਾ ਸਨਮਾਨ ਕੀਤਾ ਜਾਵੇ ਨਾ ਕਿ ਉਨ੍ਹਾਂ ਨੂੰ ਦਿੱਲੀ ਬਾਰਡਰ ਦੀਆਂ ਸੜ੍ਹਕਾਂ 'ਤੇ ਧਰਨੇ 'ਤੇ ਬਿਠਾਈ ਰੱਖਣ ਲਈ ਮਜਬੂਰ ਕੀਤਾ ਜਾਵੇ।
ਕੈਪਸ਼ਨ : ਕਿਸਾਨਾਂ ਦੇ ਹੱਕ 'ਚ ਕਾਂਗਰਸ ਸੰਸਦੀ ਮੈਂਬਰਾਂ ਨਾਲ ਏ.ਆਈ.ਸੀ.ਸੀ. ਦਫ਼ਤਰ ਤੋਂ ਰਾਸ਼ਟਰਪਤੀ ਭਵਨ ਵੱਲ ਮਾਰਚ ਕਰਦੇ ਹੋਏ ਐਮ.ਪੀ. ਪਰਨੀਤ ਕੌਰ।