ਕਮਲ ਕਿਸ਼ੋਰ ਯਾਦਵ ਪੰਜਾਬ ਦੇ ਨਵੇਂ ਡਾਇਰੈਕਟਰ, ਸੂਚਨਾ ਅਤੇ ਲੋਕ ਸੰਪਰਕ ਨਿਯੁਕਤ

ਚੰਡੀਗੜ੍ਹ 21 ਅਗਸਤ (ਬਿਊਰੋ ਚੀਫ)- ਪੰਜਾਬ ਸਰਕਾਰ ਵੱਲੋਂ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ 2003 ਬੈਚ ਪੰਜਾਬ ਕੇਡਰ ਦੇ ਆਈ.ਏ.ਐਸ. ਕਮਲ ਕਿਸ਼ੋਰ ਯਾਦਵ ਨੂੰ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਸ੍ਰੀ ਯਾਦਵ ਇਸ ਤੋਂ ਪਹਿਲਾਂ ਯੂ ਟੀ ਪ੍ਰਸ਼ਾਸ਼ਨ ਵਿਚ ਸਨ। ਸ੍ਰੀ ਯਾਦਵ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਮੈਡਮ ਅਨਿੰਦਿਤਾ ਮਿਤਰਾ ਦੀ ਥਾਂ ਲੈਣਗੇ, ਜਿਨ੍ਹਾਂ ਨੂੰ ਡੈਪੂਟੇਸ਼ਨ ਦੇ ਆਧਾਰ 'ਤੇ ਯੂਟੀ ਚੰਡੀਗੜ੍ਹ ਤਬਦੀਲ ਜਾ ਰਿਹਾ ਹੈ।