ਤਰਸੇਮ ਲਾਲ ਬੀ.ਈ.ਈ ਨੇ ਬਤੌਰ ਡਿਪਟੀ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਵਜੋਂ ਦਫ਼ਤਰ ਸਿਵਲ ਸਰਜਨ ਜਲੰਧਰ ਵਿਖੇ ਔਹੁਦਾ ਸੰਭਾਲਿਆ

ਨਵਾਂਸ਼ਹਿਰ  05 ਅਗਸਤ:-  ਅੱਜ  ਤਰਸੇਮ ਲਾਲ ਬੀ.ਈ.ਈ ਨੇ ਆਪਣੀਆਂ ਸਿਹਤ ਸਿੱਖਿਆ ਜਾਗਰੂਕਤਾ ਸੇਵਾਵਾਂ ਸ਼ਹੀਦ ਭਗਤ ਸਿੰਘ ਨਗਰ ਜਿਲ੍ਹੇ ਵਿੱਚ ਪ੍ਰਦਾਨ ਕਰਨ ਤੋਂ ਬਾਅਦ  ਬਤੌਰ ਡਿਪਟੀ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਵਜੋਂ ਪੱਦ ਉੱਨਤ ਹੋਣ ਤੇ ਬਾਅਦ ਦਫ਼ਤਰ ਸਿਵਲ ਸਰਜਨ ਕਪੂਰਥਲਾ ਵਿੱਖੇ ਔਹਦਾ ਸੰਭਾਲ ਲਿਆ। ਤਰਸੇਮ ਲਾਲ ਨੇ ਅੱਜ ਹੀ ਦਫ਼ਤਰ ਸਿਵਲ ਸਰਜਨ ਜਲੰਧਰ ਵਿਖੇ ਬਤੌਰ ਡਿਪਟੀ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਵਜੋਂ ਅਹੁਦਾ ਸੰਭਾਲਿਆ ਹੈ। ਤਰਸੇਮ ਲਾਲ ਨੇ ਇਸ ਤੋਂ ਪਹਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਪੀ ਐੱਚ ਸੀ ਸੜੋਆ ਵਿਖੇ ਬਤੌਰ ਬਲਾਕ ਐਕਸਟੈਨਸ਼ਨ ਐਜੂਕੈਟਰ ਵਜੋਂ ਸੇਵਾਵਾ ਨਿਭਾ ਰਹੇ ਸਨ। ਉਹਨਾਂ ਨੇ ਕੋਵਿਡ-19, ਡੇਂਗੂ ਜਾਗਰੂਕਤਾ ਮੁਹਿੰਮ, ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਅਤੇ ਸਾਰੇ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਵਿੱਚ ਵੀ ਬਹੁਤ ਵਧੀਆ ਸਿਹਤ ਸਿੱਖਿਆ ਜਾਗਰੂਕਤਾ ਸੇਵਾਵਾਂ ਪ੍ਰਦਾਨ ਕੀਤੀਆ ਸਨ।  ਤਰਸੇਮ ਲਾਲ ਨੇ ਅਹੁਦਾ ਸੰਭਾਲਣ ਉਪਰੰਤ ਕਿਹਾ ਕਿ ਸਿਵਲ ਸਰਜਨ ਦਫਤਰ ਜਲੰਧਰ ਵਿਖੇ ਵੀ ਉਹ ਵਧੀਆ  ਸਿਹਤ ਸਿੱਖਿਆ ਜਾਗਰੂਕਤਾ ਸੇਵਾਵਾਂ ਪ੍ਰਦਾਨ  ਕਰਨ ਲਈ ਯਤਨਸ਼ੀਲ ਰਹਿਣਗੇ।

Virus-free. www.avast.com