ਨਵਾਂ ਸ਼ਹਿਰ 10 ਅਗਸਤ (ਵਿਸ਼ੇਸ਼ ਪ੍ਰਤੀਨਿਧੀ) ਮਾਤਾ ਵਿਦਿਆਵਤੀ ਭਵਨ ਨਵਾਂਸ਼ਹਿਰ ਵਿਖੇ ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਸੁਰਿੰਦਰ ਸਿੰਘ ਸੋਇਤਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਵਰਗਵਾਸੀ ਸਤਨਾਮ ਸਿੰਘ ਇੰਸਪੈਕਟਰ ਦੇ ਲੜਕੇ ਦੀ ਮੌਤ ਤੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਦੁਖੀ ਪ੍ਰਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਮੀਟਿੰਗ ਵਿੱਚ ਗੁਲਸ਼ਨ ਕੁਮਾਰ ਜ/ਸਕੱਤਰ,ਅਜੀਤ ਸਿੰਘ ਵਾਈਸ ਪ੍ਰਧਾਨ, ਨਿਰਮਲ ਸਿੰਘ ਕੈਸ਼ੀਅਰ, ਧਰਮਪਾਲ, ਰਣਜੀਤ ਸਿੰਘ, ਕਮਲਦੇਵ, ਚਰਨ ਸਿੰਘ, ਰਾਵਲ ਸਿੰਘ, ਤਰਸੇਮ ਲਾਲ, ਸ਼ਿੰਗਾਰਾ ਸਿੰਘ, ਅਵਤਾਰ ਸਿੰਘ, ਤਾਰਾ ਸਿੰਘ, ਮੋਹਣ ਲਾਲ, ਨਿਰਮਲ ਸਿੰਘ ਭਾਰਟਾ ,ਮੇਜਰ ਸਿੰਘ, ਕਰਨੈਲ ਸਿੰਘ, ਕੇਵਲ ਸਿੰਘ, ਮੋਹਿੰਦਰਪਾਲ, ਅਵਤਾਰ ਸਿੰਘ ਕਡਿਆਣਾ ਅਤੇ ਰਛਪਾਲ ਸਿੰਘ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਰਿੰਦਰ ਸਿੰਘ ਸੋਇਤਾ ਨੇ ਦੱਸਿਆ ਕਿ ਮਿਤੀ 07/08/21 ਨੂੰ ਸਾਝੇ ਮੋਰਚੇ ਦੀ ਮੀਟਿੰਗ ਵਿੱਚ ਹੋਏ ਫੈਸਲੇ ਮੁਤਾਬਕ ਮਿਤੀ 13ਅਗਸਤ ਨੂੰ ਤਹਿਸੀਲ ਪੱਧਰੀ ਰੈਲੀਆਂ, ਮਿਤੀ 19 ਤੋਂ 23 ਅਗਸਤ ਜ਼ਿਲ੍ਹਾ ਪੱਧਰੀ ਰੈਲੀਆਂ, ਮਿਤੀ 27ਅਗਸਤ ਨੂੰ ਪੈਨਸ਼ਨਰ ਸਾਂਝੇ ਫਰੰਟ ਵੱਲੋਂ ਮੁਹਾਲੀ ਵਿਖੇ ਮਹਾਂ ਰੈਲੀ ਅਤੇ ਸਤੰਬਰ ਮਹੀਨੇ ਵਿਧਾਨ ਸਭਾ ਦੇ ਸੈਸ਼ਨ ਦੇ ਦੂਸਰੇ ਦਿਨ ਸਾਂਝੇ ਮੋਰਚੇ ਵੱਲੋਂ ਚੰਡੀਗੜ੍ਹ ਵਿਖੇ ਵਿਸ਼ਾਲ ਰੈਲੀ ਕੀਤੀ ਜਾਵੇਗੀ। ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਇਨ੍ਹਾਂ ਸੰਘਰਸ਼ਾਂ ਵਿੱਚ ਵਧ ਚੜ੍ਹਕੇ ਹਿਸਾ ਲੈਣ। ਸੁਰਿੰਦਰ ਸਿੰਘ ਨੇ ਦੱਸਿਆ ਕਿ ਨਵਾਂਸ਼ਹਿਰ ਵਿਖੇ ਮਾਲ ਦੇ ਅੱਗੇ ਜੋ ਮੋਰਚਾ ਲੱਗਿਆ ਹੈ ਉੱਥੋਂ ਹਰ ਸੋਮਵਾਰ ਨੂੰ ਦਿੱਲੀ ਕਿਸਾਨੀ ਮੋਰਚੇ ਲਈ ਬਸ ਜਾਂਦੀ ਹੈ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਮੈਂਬਰ ਜ਼ਰੂਰ ਮਿਤੀ 16 ਅਗਸਤ ਸੋਮਵਾਰ ਨੂੰ ਦਿੱਲੀ ਜਾਣ ਲਈ ਤਿਆਰ ਹੋਣ। ਅੱਜ ਦੀ ਮੀਟਿੰਗ ਨੇ ਸਰਕਾਰ ਦੀ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਨੀਤੀ ਦੀ ਸਖ਼ਤ ਨਿਖੇਧੀ ਕੀਤੀ।