ਨਰਸਿੰਗ ਕਾਲਜ ਢਾਹਾਂ ਕਲੇਰਾਂ ਵਿਖੇ ਦਸਵੀਂ ਪਾਸ ਲੜਕੇ ਅਤੇ ਲੜਕੀਆਂ ਲਈ ਦੇਸ ਅਤੇ ਵਿਦੇਸ਼ਾਂ ਵਿੱਚ ਰੁਜ਼ਗਾਰ ਪ੍ਰਾਪਤੀ ਵਾਲੇ ਪੈਰਾ-ਮੈਡੀਕਲ ਕੋਰਸਾਂ ਵਿਚ ਦਾਖਲਾ ਸ਼ੁਰੂ : ਡਾ. ਗਿੱਲ
ਕੌਂਸਲਿੰਗ 31 ਅਗਸਤ ਨੂੰ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਹੋਵੇਗੀ : ਡਾ. ਗਿੱਲ
ਬੰਗਾ :- 17 ਅਗਸਤ : () ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਦਸਵੀਂ ਪਾਸ ਲੜਕੇ ਅਤੇ ਲੜਕੀਆਂ ਲਈ ਦੇਸ ਅਤੇ ਵਿਦੇਸ਼ਾਂ ਵਿੱਚ ਰੁਜ਼ਗਾਰ ਪ੍ਰਾਪਤੀ ਵਾਲੇ ਪੈਰਾ-ਮੈਡੀਕਲ ਕੋਰਸਾਂ ਵਿਚ ਦਾਖਲਾ ਸ਼ੁਰੂ ਹੋ ਗਿਆ ਹੈ ਅਤੇ ਦਾਖਲੇ ਦੀ ਆਖਰੀ ਤਰੀਕ 31 ਅਗਸਤ 2021 ਹੈ । ਇਹ ਜਾਣਕਾਰੀ ਡਾ. ਸ਼ਿਵਇੰਦਰ ਸਿੰਘ ਗਿੱਲ ਡਾਇਰੈਕਟਰ ਹੈਲਥ ਅਤੇ ਐਜ਼ੂਕੇਸ਼ਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਮੀਡੀਆ ਨੂੰ ਪ੍ਰਦਾਨ ਕੀਤੀ। ਡਾ. ਗਿੱਲ ਨੇ ਦੱਸਿਆ ਕਿ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਪੰਜਾਬ ਦੇ ਪੇਂਡੂ ਇਲਾਕੇ ਦਾ ਪੁਰਾਣਾ ਅਤੇ ਪ੍ਰਸਿੱਧ ਨਰਸਿੰਗ ਕਾਲਜ ਹੈ। ਜਿੱਥੇ ਪੰਜਾਬ ਦੇ ਦਸਵੀ ਪਾਸ ਬੇਰੁਜ਼ਗਾਰ ਲੜਕੇ ਅਤੇ ਲੜਕੀਆਂ ਨੂੰ ਪੈਰਾਂ ਤੇ ਖੜ੍ਹੇ ਕਰਨ ਅਤੇ ਰੁਜ਼ਗਾਰ ਪ੍ਰਾਪਤੀ ਵਾਲੇ ਪੈਰਾ ਮੈਡੀਕਲ ਸਰਟੀਫੀਕੇਟ ਕੋਰਸ ਆਰੰਭ ਕੀਤੇ ਗਏ ਹਨ ਜਿਹਨਾਂ ਦੀ ਐਫੀਲੇਸ਼ਨ ਅਤੇ ਮੰਨਜ਼ੂਰੀ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਸ ਤੋਂ ਮਿਲਣ ਉਪਰੰਤ ਢਾਹਾਂ ਕਲੇਰਾਂ ਵਿਖੇ ਇਹਨਾਂ ਪੈਰਾ ਮੈਡੀਕਲ ਕੋਰਸਾਂ ਵਿਚ ਦਾਖਲਾ ਸ਼ੁਰੂ ਹੋ ਗਿਆ ਹੈ। ਇਹਨਾਂ ਪੈਰਾ-ਮੈਡੀਕਲ ਕੋਰਸਾਂ ਵਿਚ ਸਰਟੀਫਿਕੇਟ ਕੋਰਸ ਇਨ ਹੌਸਪੀਟਲ ਅਤੇ ਹੋਮ ਕੇਅਰ ਅਟੈਡੈਂਟ, ਸਰਟੀਫਿਕੇਟ ਕੋਰਸ ਇਨ ਅਪਰੇਸ਼ਨ ਥੀਏਟਰ ਅਟੈਡੈਂਟ, ਸਰਟੀਫਿਕੇਟ ਕੋਰਸ ਇਨ ਅਮਰਜੈਂਸੀ ਕਮ ਐਂਬੂੰਲੈਂਸ ਅਟੈਡੈਂਟ ਅਤੇ ਸਰਟੀਫਿਕੇਟ ਕੋਰਸ ਇਨ ਹੋਮ ਬੇਸਡ ਹੈਲਥ ਕੇਅਰ ਅਟੈਡੈਂਟ ਦੇ ਕੋਰਸ ਸ਼ਾਮਿਲ ਹਨ। ਇਹਨਾਂ ਪੈਰਾ ਮੈਡੀਕਲ ਕੋਰਸਾਂ ਲਈ ਸੀਮਿਤ ਸੀਟਾਂ ਦੀ ਮੰਨਜ਼ਰੀ ਮਿਲੀ ਹੈ ਅਤੇ ਫੀਸਾਂ ਵੀ ਬਹੁਤ ਘੱਟ ਹਨ। ਇਹਨਾਂ ਕੋਰਸਾਂ ਵਿਚ ਦਾਖਲੇ ਦੀ ਆਖਰੀ ਤਰੀਕ 31 ਅਗਸਤ 2021 ਸਵੇਰੇ 10 ਵਜੇ ਤੱਕ ਹੈ ਅਤੇ 31 ਅਗਸਤ ਨੂੰ 12 ਵਜੇ ਇਹਨਾਂ ਦਾਖਲਾ ਕੋਰਸਾਂ ਲਈ ਕੌਂਸਲਿੰਗ ਹੋਵੇਗੀ। ਡਾ. ਗਿੱਲ ਨੇ ਦੱਸਿਆ ਕਿ ਦੱਸਵੀਂ ਪਾਸ ਵਿਦਿਆਰਥੀ, ਘਰੇਲੂ ਔਰਤਾਂ, ਲੜਕੀਆਂ, ਲੜਕੇ ਅਤੇ ਡਰਾਈਵਰ ਇਹ ਕੋਰਸ ਪਾਸ ਕਰਕੇ ਮੈਡੀਕਲ ਖੇਤਰ ਵਿਚ ਵਧੀਆ ਨੌਕਰੀ ਪ੍ਰਾਪਤ ਕਰਕੇ ਰੁਜ਼ਗਾਰ ਪ੍ਰਾਪਤ ਕਰ ਸਕਣਗੇ। ਇਹ ਜਾਣਕਾਰੀ ਦੇਣ ਮੌਕੇ ਮੈਡਮ ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਅਤੇ ਹੋਰ ਕਾਲਜ ਅਧਿਕਾਰੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਪਹਿਲਾਂ ਤੋਂ ਹੀ ਜੀ ਐਨ ਐਮ ਨਰਸਿੰਗ, ਬੀ ਐਸ ਸੀ ਨਰਸਿੰਗ ਅਤੇ ਬੀ ਐਸ ਸੀ ਪੋਸਟ ਬੇਸਿਕ ਨਰਸਿੰਗ ਕੋਰਸ ਵੀ ਸਫਲਤਾ ਪੂਰਬਕ ਚੱਲ ਰਹੇ ਹਨ । ਜਿੱਥੋਂ ਵੱਡੀ ਗਿਣਤੀ ਵਿਚ ਲੜਕੀਆਂ ਅਤੇ ਲੜਕੇ ਨਰਸਿੰਗ ਕੋਰਸ ਪਾਸ ਕਰਨ ਉਪਰੰਤ ਦੇਸਾਂ-ਵਿਦੇਸ਼ਾਂ ਵਿਚ ਵਧੀਆ ਰੁਜ਼ਗਾਰ ਪ੍ਰਾਪਤ ਕਰਕੇ ਖੁਸ਼ਹਾਲ ਜੀਵਨ ਬਿਤਾ ਰਹੇ ਹਨ।ਫੋਟੋ ਕੈਪਸ਼ਨ : ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਪੈਰਾ-ਮੈਡੀਕਲ ਕੋਰਸਾਂ ਵਿਚ ਦਾਖਲਾ ਸ਼ੁਰੂ ਹੋਣ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਸ਼ਿਵਇੰਦਰ ਸਿੰਘ ਗਿੱਲ ਡਾਇਰੈਕਟਰ ਹੈਲਥ ਅਤੇ ਐਜ਼ੂਕੇਸ਼ਨ