ਖੰਨਾ ਪੁਲਿਸ ਵੱਲੋਂ 1.2 ਕਿਲੋ ਹੈਰੋਇਨ ਬਰਾਮਦ

ਅਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਕੀਤੀ ਜਾ ਰਹੀ ਹੈ ਸਪੈਸ਼ਲ ਨਾਕਾਬੰਦੀ
ਖੰਨਾ  09 ਅਗਸਤ (ਵਿਸ਼ੇਸ਼ ਪ੍ਰਤੀਨਿਧੀ) - ਸ੍ਰੀ ਗੁਰਸ਼ਰਨਦੀਪ ਸਿੰਘ ਗਰੇਵਾਲ ਪੀ.ਪੀ.ਐੱਸ, ਸੀਨੀਅਰ ਪੁਲਿਸ ਕਪਤਾਨ ਖੰਨਾ ਨੇ ਪ੍ਰੈੱਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੰਨਾ ਪੁਲਿਸ ਵੱਲੋਂ ਅਜਾਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਇਲਾਕਾ ਥਾਣਾ ਵਿੱਚ ਸਪੈਸ਼ਲ ਨਾਕਾਬੰਦੀ ਸਬੰਧੀ ਮੁਹਿੰਮ ਦੌਰਾਨ ਜੇਰ ਸਰਕਰਦਗੀ ਸ਼੍ਰੀ ਹਰਦੀਪ ਸਿੰਘ ਪੀ.ਪੀ.ਐੱਸ, ਉਪ ਪੁਲਿਸ ਕਪਤਾਨ ਪਾਇਲ, ਥਾਣੇਦਾਰ ਨਛੱਤਰ ਸਿੰਘ ਮੁੱਖ ਅਫਸਰ ਥਾਣਾ ਦੋਰਾਹਾ ਅਨੁਸਾਰ ਮਿਤੀ 08.08.2021 ਨੂੰ ਥਾਣੇਦਾਰ ਪਵਿੱਤਰ ਸਿੰਘ ਸਮੇਤ ਸਾਥੀ ਕਰਮਚਾਰੀਆ ਦੇ ਸਪੈਸ਼ਲ ਨਾਕਾਬੰਦੀ ਸਬੰਧੀ ਐਫ.ਸੀ.ਆਈ ਗੋਦਾਮਾ ਦੇ ਸਾਹਮਣੇ ਜੀ.ਟੀ ਰੋਡ ਦੋਰਾਹਾ ਪਾਸ ਮੌਜੂਦ ਸੀ ਤਾ ਖੰਨਾ ਸਾਈਡ ਵੱਲੋ ਇੱਕ ਗੱਡੀ ਨੰਬਰ ਡੀ.ਐਲ.-01-ਜੈਡ.ਡੀ.-1068 (DL-01-ZD-1068) ਮਾਰਕਾ ਸਵਿੱਫਟ ਡਿਜਾਇਅਰ ਰੰਗ ਚਿੱਟਾ ਆਈ ਜਿਸਨੂੰ ਨਾਕਾਬੰਦੀ ਪਰ ਚੈਕਿੰਗ ਕਰਨ ਲਈ ਰੋਕਿਆ ਗਿਆ। ਜੋ ਉਕਤ ਨੰਬਰੀ ਕਾਰ ਦੇ ਡਰਾਇਵਰ ਨੇ ਆਪਣਾ ਨਾਮ ਪਲਵਿੰਦਰ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਗਲੀ ਨੰਬਰ 14, ਗਣੇਸ਼ ਨਗਰ ਕੰਪਲੈਕਸ਼, ਥਾਣਾ ਪਾਡਵ ਨਗਰ ਨਵੀ ਦਿੱਲੀ ਦੱਸਿਆ ਅਤੇ ਕਾਰ ਦੀ ਪਿਛਲੀ ਸੀਟ ਪਰ ਬੈਠੀ ਲੜਕੀ ਨੇ ਆਪਣਾ ਨਾਮ ਪਤਾ ਪ੍ਰਿੰਸਸ ਚਿਨਯੋਏ (Princess Chinoye) ਪੁੱਤਰੀ ਆਦੇਸ਼ੀ ਵਾਸੀ ਮਕਾਨ ਨੰਬਰ 19, ਅਡਜੇਯੂ ਕਰੈਸਕਕੈਟ, ਆਜੇਓ ਲਾਗੋਸ, ਨਾਈਜੀਰੀਆ ਹਾਲ ਵਾਸੀ ਉੱਤਮ ਨਗਰ ਨਵੀ ਦਿੱਲੀ ਦੱਸਿਆ। ਕਾਰ ਨੰਬਰੀ ਉਕਤ ਦੀ ਪਿਛਲੀ ਸੀਟ ਪਰ ਪਏ ਪਾਰਦਰਸੀ ਲਿਫਾਫੇ ਵਿੱਚੋ 1 ਕਿਲੋ 200 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਤੇ ਮੁੱਕਦਮਾ ਨੰਬਰ 125 ਮਿਤੀ 08.08.2021 ਜੁਰਮ 21/25-61-85 ਐਨ.ਡੀ.ਪੀ.ਐਸ਼ ਐਕਟ ਥਾਣਾ ਦੋਰਾਹਾ ਦਰਜ ਕਰਕੇ ਦੋਸੀਆ ਉਕੱਤਾਨ ਨੂੰ ਗ੍ਰਿਫਤਾਰ ਕੀਤਾ ਗਿਆ। ਜੋ ਇਹ ਖੇਪ ਦਿੱਲੀ ਤੋਂ ਲੈ ਕੇ ਆ ਰਹੇ ਸੀ ਤੇ ਅੰਮ੍ਰਿਤਸਰ ਦੇ ਏਰੀਆਂ ਵਿੱਚ ਸਪਲਾਈ ਕਰਨੀ ਸੀ। ਪਲਵਿੰਦਰ ਸਿੰਘ ਅਤੇ ਪ੍ਰਿੰਸਸ ਚਿਨਯੋਏ (Princess Chinoye) ਪਾਸੋ ਡੁੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।ਇਹ ਗਰੁੱਪ ਤਰਨਤਾਰਨ ਦੇ ਏਰੀਆਂ ਵਿੱਚ ਪਹਿਲਾ ਵੀ ਨਸ਼ੇ ਦੀ ਸਪਲਾਈ ਦੇ ਚੁੱਕਾ ਹੈ।ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।