ਹੁਸ਼ਿਆਰਪੁਰ, 20 ਅਗਸਤ: (ਬਿਊਰੋ ਚੀਫ) ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਅਪਰਾਜਿਤਾ ਜੋਸ਼ੀ ਨੇ ਅੱਜ ਸਥਾਨਕ ਕੇਂਦਰੀ ਜੇਲ੍ਹ ਦਾ ਦੌਰਾ ਕਰਕੇ ਪਲੀਅ ਬਾਰਗੇਨਿੰਗ ਸਬੰਧੀ ਵਿਸਥਾਰ 'ਚ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪਲੀਅ ਬਾਰਗੇਨਿੰਗ ਦੇ ਫਾਇਦੇ ਬਾਰੇ ਦੱਸਦਿਆਂ ਕਿਹਾ ਕਿ ਪਲੀਅ ਬਾਰਗੇਨਿੰਗ ਸੈਕਸ਼ਨ 265-ਏ, ਸੀ.ਆਰ.ਪੀ.ਸੀ. ਤੋਂ ਲੈ ਕੇ 265-ਐਲ ਸੀ.ਆਰ.ਪੀ.ਸੀ. ਤਹਿਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਕੋਲ ਮੁਫ਼ਤ ਕਾਨੂੰਨੀ ਸਹਾਇਤਾ ਦਾ ਵਕੀਲ ਨਹੀਂ ਹੈ ਤਾਂ ਉਹ ਫਾਰਮ ਭਰ ਕੇ ਮੁਫ਼ਤ ਕਾਨੂੰਨੀ ਸਹਾਇਤਾ ਲੈ ਸਕਦਾ ਹੈ। ਇਸ ਦੌਰਾਨ ਲੀਗਲ ਏਡ ਕਲੀਨਿਕ ਦਾ ਕਾਰਵਾਈ ਰਜਿਸਟਰ ਅਤੇ ਲਾਇਬ੍ਰੇਰੀ ਰਜਿਸਟਰ ਵੀ ਚੈਕ ਕੀਤਾ ਗਿਆ। ਉਨ੍ਹਾਂ ਨੇ ਰਸੋਈ ਵਿਚ ਖਾਣ-ਪੀਣ ਵਾਲੀਆਂ ਚੀਜਾਂ ਨੂੰ ਪੂਰੀ ਸਫਾਈ ਰੱਖ ਕੇ ਕੋਵਿਡ ਨਿਯਮਾਂ ਦੀ ਪਾਲਣਾ ਤਹਿਤ ਬਨਾਉਣ ਦੀ ਤਾਕੀਦ ਕੀਤੀ। ਇਸ ਮੌਕੇ ਐਡਵੋਕੇਟ ਲਵਪ੍ਰੀਤ ਸਿੰਘ ਨੇ ਪਲੀਅ ਬਾਰਗੇਨਿੰਗ ਬਾਰੇ ਹਵਾਲਾਤੀਆਂ ਅਤੇ ਕੈਦੀਆਂ ਨੂੰ ਜਾਣਕਾਰੀ ਦਿੱਤੀ।