ਬੰਗਾ 18 ਅਗਸਤ (ਵਿਸ਼ੇਸ਼ ਪ੍ਰਤੀਨਿਧੀ) ਦੁਆਬੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦਵਾਰਾ ਸ਼ਹੀਦਾ ਸਿੰਘਾ ਕੋਟ ਪੱਲੀਆਂ (ਚੋਹੜਾ) ਵਿਖੇ ਸ਼ਹੀਦ ਬਾਬਾ ਬੇਅੰਤ ਸਿੰਘ ਜੀ ਦੀ ਸਾਲਾਨਾ ਬਰਸੀ ਤੇ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ, ਇਹ ਜਾਣਕਾਰੀ ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ ਸਵਰਨਜੀਤ ਸਿੰਘ ਨੇ ਦਿੱਤੀ ਉਨ੍ਹਾਂ ਦੱਸਿਆ 20 ਅਗਸਤ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਕੀਤੇ ਜਾਣਗੇ ਤੇ 22 ਅਗਸਤ ਦਿਨ ਐਤਵਾਰ ਨੂੰ ਪਾਠ ਦੇ ਭੋਗ ਪਾਏ ਜਾਣਗੇ ਉਪਰੰਤ ਧਾਰਮਿਕ ਦੀਵਾਨ ਸਜਣਗੇ ਜਿਸ ਵਿੱਚ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ, ਭਾਈ ਬਲਵੰਤ ਸਿੰਘ ਬਾਕਾ ਪੁਰ ਵਾਲੇ ਤੇ ਭਾਈ ਬਿਕਰਮਜੀਤ ਸਿੰਘ ਮਹਿੰਦੀਪੁਰ ਵਾਲੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਤੇ ਢਾਡੀ ਜਸਵੀਰ ਸਿੰਘ ਨਾਗਰਾ ਤੇ ਢਾਡੀ ਕਸ਼ਮੀਰ ਸਿੰਘ ਕਾਦਰ ਢਾਡੀ ਜਥੇ ਦੀ ਹਾਜ਼ਰੀ ਲਵਾਉਣਗੇ ਅਤੇ ਕਥਾ ਦੀ ਹਾਜ਼ਰੀ ਗਿਆਨੀ ਬਲਕਾਰ ਸਿੰਘ ਗੁਰੂ ਨਾਨਕ ਨਾਲ ਮੜ੍ਹੀਆਂ ਵਾਲੇ ਭਰਨਗੇ ਜਥੇਦਾਰ ਸਵਰਨਜੀਤ ਸਿੰਘ ਨੇ ਅੱਗੇ ਦੱਸਿਆ ਕਿ ਇਸ ਦਿਨ ਹੀ ਚੱਲ ਰਹੀ ਕਾਰ ਸੇਵਾ ਵਿੱਚ ਗੁੰਬਦ ਦੇ ਉਤੇ ਸਟੀਲ ਦਾ ਕਲਸ ਚੜ੍ਹਾਇਆ ਜਾਵੇਗਾ । ਮੁੱਖ ਸੇਵਾਦਾਰ ਜਥੇਦਾਰ ਸਵਰਨਜੀਤ ਸਿੰਘ ਨੇ ਦੱਸਿਆ ਕਿ ਸਾਲਾਨਾ ਬਰਸੀ ਤੇ ਗੁਰਮਤਿ ਸਮਾਗਮ ਵਿਚ ਵਿਚ ਧਾਰਮਿਕ, ਰਾਜਨੀਤਕ ਅਤੇ ਸਮਾਜ ਸੇਵੀ ਅਤੇ ਹੋਰ ਸੰਗਤਾਂ ਵੀ ਹਾਜ਼ਰੀਆਂ ਭਰਨਗੀਆਂ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।