ਨਵਾਂਸ਼ਹਿਰ ,20 ਅਗਸਤ (ਵਿਸ਼ੇਸ਼ ਬਿਊਰੋ) - ਮਨੁੱਖੀ ਅਧਿਕਾਰ ਮੰਚ ਪੰਜਾਬ ਦੀ ਮੀਟਿੰਗ ਨਵਾਂਸ਼ਹਿਰ ਦੇ ਜੀ.ਐਨ ਫੂਡ ਰੈਸਟੋਰੈਟ ਵਿਖੇ ਕੋਮੀ ਪ੍ਰਧਾਨ ਜਸਵੰਤ ਸਿੰਘ ਖੇੜਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਕੋਮੀ ਪ੍ਰਧਾਨ ਜਸਵੰਤ ਸਿੰਘ ਖੇੜਾ ਵਲੋਂ ਮਨੁੱਖੀ ਅਧਿਕਾਰ ਮੰਚ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅੰਦਰ ਨਵੀਆਂ ਨਿਯੁਕਤੀਆ ਕੀਤੀਆਂ ਗਈਆਂ ਜਿਸ ਵਿੱਚ ਸੁਖਜਿੰਦਰ ਸਿੰਘ ਬਖਲੌਰ ਨੂੰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਮੀਡੀਆ ਕੰਟਰੋਲਰ ਨਿਯੁਕਤ ਕੀਤਾ ਗਿਆ। ਇਸ ਮੌਕੇ ਸੁਖਜਿੰਦਰ ਸਿੰਘ ਬਖਲੌਰ ਨੇ ਕਿਹਾ ਕਿ ਮਨੁੱਖੀ ਅਧਿਕਾਰ ਮੰਚ ਵਲੋਂ ਜੋ ਉਨਾ ਨੂੰ ਜਿਮੇਵਾਰੀ ਦਿੱਤੀ ਗਈ ਹੈ ਉਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਤੋਂ ਇਲਾਵਾ ਅਰਜੁਨ ਦੇਵ ਨੂੰ ਜਿਲ੍ਹਾ ਚੇਅਰਮੈਨ ਸਲਾਹਕਾਰ ਕਮੇਟੀ, ਪੱਤਰਕਾਰ ਨਵਕਾਂਤ ਭਰੋਮਜਾਰਾ ਜ਼ਿਲ੍ਹਾ ਬੁਲਾਰਾ, ਸੁਖਜਿੰਦਰ ਸਿੰਘ ਢੀਂਡਸਾ ਮਿਸ਼ਨ ਬੀ. ਸੀ ਕੈਨੇਡਾ ਚੇਅਰਮੈਨ, ਸੁਖਰਾਜ ਕੌਰ ਨੂੰ ਉਪ ਚੇਅਰਮੈਨ ਲੀਗਲ ਸੈੱਲ ਨਿਯੁਕਤ ਕੀਤਾ ਗਿਆ। ਕੋਮੀ ਪ੍ਰਧਾਨ ਜਸਵੰਤ ਸਿੰਘ ਖੇੜਾ ਨੇ ਕਿਹਾ ਕਿ ਮਨੁੱਖੀ ਅਧਿਕਾਰ ਮੰਚ ਭਾਰਤ ਦੀ ਸਭ ਤੋਂ ਵੱਡੀ ਮੰਚ ਹੈ ਤੇ ਇਹ ਮੰਚ ਪੂਰੀ ਤਰਾ ਗੈਰ ਰਾਜਨੀਤਿਕ ਹੈ। ਮੀਟਿੰਗ ਦੌਰਾਨ ਮੰਚ ਦੇ ਸਰਪ੍ਰਸਤ ਰਾਮ ਜੀ ਲਾਲ, ਚੇਅਰਮੈਨ ਗੁਰਦੀਪ ਸਿੰਘ ਸੈਣੀ, ਸੈਕਟਰੀ ਰਘਵੀਰ ਸਿੰਘ ਨੇ ਵੀ ਸਬੋਧਨ ਕੀਤਾ ਤੇ ਆਪਣੇ ਵਿਚਾਰ ਪੇਸ਼ ਕੀਤੇ। ਗੁਰਦੀਪ ਸਿੰਘ ਸੈਣੀ ਤੇ ਮੈਡਮ ਸੁਰਿੰਦਰ ਕੌਰ ਨੇ ਆਏ ਨਵੇ ਨਿਯੁਕਤ ਹੋਏ ਅਹੁਦੇਦਾਰਾ ਨੂੰ ਜੀ ਆਇਆ ਆਖਿਆ।ਇਸ ਮੌਕੇ ਜਸਵੰਤ ਸਿੰਘ ਜੀ ਖੇੜਾ ਕੌਮੀ ਪ੍ਰਧਾਨ, ਰਾਮ ਜੀ ਲਾਲ ਸਰਪ੍ਰਸਤ, ਹੁਸਨ ਲਾਲ ਸੂੰਢ ਪਰਸਨਲ ਸੈਕਟਰੀ, ਦੀਦਾਰ ਸਿੰਘ, ਰੂਪ ਰਾਏ, ਗੁਰਦੀਪ ਸਿੰਘ ਸੈਣੀ ਚੇਅਰਮੈਨ ਸਲਾਹਕਾਰ ਕਮੇਟੀ ਦੋਆਬਾ ਜ਼ੋਨ, ਸ਼ਾਮ ਲਾਲ ਜੀ ਮੈਂਬਰ, ਸੁਰਿੰਦਰ ਕੌਰ ਨੈਸ਼ਨਲ ਚੇਅਰਪਰਸਨ, ਕਰਮਜੀਤ ਸਿੰਘ,ਰਾਮ ਲਾਲ ਭੱਟੀ,ਬਹਾਦਰ ਅਰੋੜਾ ਸਤਨਾਮ ਸਿੰਘ, ਮਹਿੰਦਰ ਸਿੰਘ ਮਾਨ ਜ਼ਿਲ੍ਹਾ ਚੇਅਰਮੈਨ, ਬਿਮਲ ਕੁਮਾਰ ਉਪ ਪ੍ਰਧਾਨ ਬਲਾਕ ਬੰਗਾ, ਰਘਵੀਰ ਸਿੰਘ ਸੈਕਟਰੀ ਬਲਾਕ ਬੰਗਾ, ਹਰਜੀਤ ਰਾਣੀ ਜਿਲ੍ਹਾ ਪ੍ਰਧਾਨ ਵੁਮੈਨ ਸੈੱਲ, ਕਮਲਪ੍ਰੀਤ ਸਿੰਘ ਦੇਨੋਵਾਲ, ਅਵਤਾਰ ਸਿੰਘ ਨੌਰਾ ਆਦਿ ਹਾਜ਼ਰ ਸਨ