ਨਵਾਂ ਸ਼ਹਿਰ,13 ਅਗਸਤ : ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜਿਲ਼ਾ ਸਕੱਤਰ ਓਮਕਾਰ ਸ਼ੀਹਮਾਰ ਨੇ ਕਿਹਾ ਆਈ ਟੀ ਆਈ ਵਿਭਾਗ ਦੇ ਨਿਊ ਪੈਨਸ਼ਨ ਸਕੀਮ ਤੋਂ ਪੀੜਤ ਸਮੂਹ ਮੁਲਾਜਮ ਕੱਲ ਦੇ ਕਾਗਰਸੀ ਵਿਧਾਇਕ ਅੰਗਦ ਸਿੰਘ ਦੇ ਘਰ ਅੱਗੇ ਧਰਨੇ ਵਿੱਚ ਭਾਰੀ ਸਮੂਲੀਅਤ ਕਰਨਗੇ।ਉਨ੍ਹਾ ਇਹ ਵੀ ਕਿਹਾ ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਪੰਜਾਬ ਵਲੋਂ ਸਹਿਜ ਚਾਲ ਤੇ ਮਜਬੂਤ ਇਰਾਦੇ ਨਾਲ ਪੁਰਾਣੀ ਪੈਨਸ਼ਨ ਬਹਾਲੀ ਦੀ ਲੜਾਈ ਲੜੀ ਜਾ ਰਹੀ ਹੈ। ਸਰਕਾਰ ਦਾ ਰਵੱਈਆ ਜੋ ਵੀ ਹੋਵੇ ਪਰ ਨਾ ਤਾਂ ਐਨ ਪੀ ਐਸ ਮੁਲਾਜਮਾਂ ਦਾ ਜੋਸ਼ ਠੰਡਾ ਪੈ ਰਿਹਾ ਹੈ ਤੇ ਨਾ ਹੀ ਇਰਾਦਿਆਂ ਵਿੱਚ ਕੋਈ ਕਮੀ ਨਜਰ ਆਉੰਦੀ ਹੈ। ਸੂਬਾ ਕਮੇਟੀ ਵੱਲੋਂ ਉਲੀਕੇ ਪ੍ਰੋਗਰਾਮ ਨੂੰ ਇਕ ਸੁੱਘੜ ਰਣਨੀਤੀ ਤਹਿਤ ਨੇਪਰੇ ਚੜ੍ਹਾਇਆ ਜਾ ਰਿਹਾ ਹੈ। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਜਿਸ ਸੰਜੀਦਗੀ ਨਾਲ ਸੰਘਰਸ਼ ਤੇਜ ਕਰਦੀ ਜਾ ਰਹੀ ਹੈ ਬਹੁਤ ਜਲਦ ਇਸ ਮੰਗ ਲਈ ਇਤਿਹਾਸਕ ਤੇ ਲਾਮਿਸਾਲ ਸੰਘਰਸ਼ ਦੇਖਣ ਨੂੰ ਮਿਲੇਗਾ। ਸਮਾਜਿਕ ਸੁਰੱਖਿਆ ਹਰ ਭਾਰਤੀ ਨਾਗਰਿਕ ਦਾ ਸਵਿੰਧਾਨਕ ਬੁਨਿਆਦੀ ਹੱਕ ਹੈ ਪਰ ਸੰਨ 2004 ਤੋਂ ਬਾਅਦ ਲੋਕਤਾਂਤਰਿਕ ਤਰੀਕੇ ਨਾਲ ਚੁਣੀਆਂ ਸਰਕਾਰਾਂ ਨੇ ਭਾਰਤੀ ਕਰਮਚਾਰੀਆਂ ਤੋਂ ਇਹ ਪੁਰਾਣੀ ਪੈਨਸ਼ਨ ਖੋਹ ਲਈ ਅਤੇ ਇਸਦੇ ਬਦਲ ਵਜੋਂ ਐਨ ਪੀ ਐਸ ਲਾਗੂ ਕਰਕੇ ਇੱਕ ਇਨਵੈਸਟਮੈਂਟ ਸਕੀਮ ਕਰਮਚਾਰੀਆਂ ਤੇ ਮੜ੍ਹ ਦਿੱਤੀ ਹੈ। ਅਜਾਦੀ ਦਿਵਸ ਤੋਂ ਠੀਕ ਇੱਕ ਦਿਨ ਪਹਿਲਾਂ 14 ਅਗਸਤ ਨੂੰ ਐਨ . ਪੀ .ਐਸ. ਤੋ ਅਜ਼ਾਦੀ ਦੇ ਨਾਅਰੇ ਹੇਠ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਪੰਜਾਬ ਭਰ ਦੇ ਐਨ ਪੀ ਐਸ ਮੁਲਾਜ਼ਮ ਹਲਕਾ ਵਿਧਾਇਕ ਦੇ ਘਰ ਅੱਗੇ ਤਖਤੀਆਂ ਅਤੇ ਬੈਨਰ ਦਿਖਾਉਂਦੇ ਹੋਏ ਵਿਧਾਇਕਾਂ ਨੂੰ ਉਹਨਾਂ ਦੀ ਜੁੰਮੇਵਾਰੀ ਦਾ ਅਹਿਸਾਸ ਕਰਾਉਣ ਦੇ ਨਾਲ ਨਾਲ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਕੀਤੇ ਵਾਅਦੇ ਨੂੰ ਯਾਦ ਕਰਾਉਂਦੇ ਹੋਏ ਧਰਨਾ ਦੇਣਗੇ। ਅੱਜ ਜਦੋਂ ਸਰਕਾਰ ਬਣੀ ਨੂੰ ਸਾਢੇ ਚਾਰ ਸਾਲ ਹੋ ਗਏ ਹਨ ਅਜੇ ਤੱਕ ਸਰਕਾਰ ਨੇ ਇਹ ਵਾਅਦਾ ਪੂਰਾ ਨਹੀਂ ਕੀਤਾ। ਧਰਨਿਆਂ ਤੋਂ ਬਾਅਦ 23 ਅਗਸਤ ਨੂੰ ਮੁਲਾਜ਼ਮ ਮਾਰੂ PFRDA ਬਿਲ ਦੀਆਂ ਕਾਪੀਆਂ ਸਾੜਨ ਤੋਂ ਬਾਅਦ 29 ਅਗਸਤ ਨੂੰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਲੁਧਿਆਣਾ ਵਿਖੇ ਐਨ ਪੀ ਐਸ ਮੁਲਾਜਮਾਂ ਵੱਲੋਂ ਲਾਮਿਸ਼ਾਲ ਵੰਗਾਰ ਰੈਲੀ ਕੀਤੀ ਜਾ ਰਹੀ ਹੈ। ਇਸਦਾ ਜਬਰਦਸਤ ਜਲੌਅ ਸਰਕਾਰ ਨੂੰ ਵੰਗਾਰਨ ਵਿਚ ਕਾਮਯਾਬ ਹੋਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਰਜਿੰਦਰ ਕੁਮਾਰ, ਉਕਾਰ ਸਿੰਘ, ਰਣਜੀਤ ਵਰਮਾ, ਹਰਵਿੰਦਰ ਲਾਲ, ਜਸਵਿੰਦਰ ਕੁਮਾਰ,ਸੁਰਿੰਦਰਜੀਤ ਸੰਘਾ, ਰਣਜੀਤ ਸਿੰਘ ,ਦਿਲ ਜੋਹਨ, ਸਪਨਾ ਪਰਹਾਰ, ਜੋਤੀ ਵੈਦ, ਹਰਬੰਸ ਲਾਲ, ਨੀਲਮ ਰਾਣੀ,ਪ੍ਰੀਆ ਆਦਿ ਵੀ ਹਾਜ਼ਰ ਸਨ
ਕੈਪਸ਼ਨ:ਆਈ ਟੀ ਵਿਭਾਗ ਦੇ ਐਨ ਪੀ ਐਸ ਤੋਂ ਪੀੜਤ ਮੁਲਾਜਮ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ।
ਕੈਪਸ਼ਨ:ਆਈ ਟੀ ਵਿਭਾਗ ਦੇ ਐਨ ਪੀ ਐਸ ਤੋਂ ਪੀੜਤ ਮੁਲਾਜਮ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ।