ਬੰਗਾ 23 ਅਗਸਤ :- ਦੁਆਬੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦਾਂ ਸਿੰਘਾਂ ਕੋਟ ਪੱਲੀਆਂ (ਚੋਹੜਾ ਵਿਖੇ) ਸ਼ਹੀਦ ਬਾਬਾ ਬੇਅੰਤ ਸਿੰਘ ਜੀ ਦੀ ਸਾਲਾਨਾ ਬਰਸੀ ਮੌਕੇ ਗੁਰਮਤਿ ਸਮਾਗਮ ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ ਸਵਰਨਜੀਤ ਸਿੰਘ ਦੀ ਅਗਵਾਈ ਵਿੱਚ ਕਰਵਾਇਆ ਗਿਆ, ਜਿਸ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ, ਕੀਰਤਨ ਦੀ ਹਾਜ਼ਰੀ ਭਾਈ ਬਲਵੰਤ ਸਿੰਘ ਬਕਾਪੁਰ ਵਾਲੇ, ਤੇ ਭਾਈ ਬਿਕਰਮਜੀਤ ਸਿੰਘ ਮਹਿੰਦੀਪੁਰ ਵਾਲੇ ਜਥੇ ਨੇ ਰਸ ਭਿੰਨਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ, ਉਪਰੰਤ ਸਿੱਖ ਪੰਥ ਦੇ ਮਹਾਨ ਵਿਦਵਾਨ ਕਥਾ ਵਾਚਕਾਂ ਗਿਆਨੀ ਬਲਕਾਰ ਸਿੰਘ ਗੁਰੂ ਨਾਨਕ ਦਲ ਮੜ੍ਹੀਆਂ ਵਾਲਿਆਂ ਨੇ ਸ਼ਹੀਦ ਸਿੰਘਾਂ ਦਾ ਇਤਿਹਾਸ ਸੁਣਾਂ ਕੇ ਸੰਗਤਾਂ ਨੂੰ ਬਾਣੀ ਤੇ ਬਾਣੇ ਦੇ ਧਾਰਨੀ ਹੋਣ ਲਈ ਪ੍ਰੇਰਿਤ ਕੀਤਾ, ਅਤੇ ਢਾਡੀ ਜਥਾ ਗਿਆਨੀ ਕਸ਼ਮੀਰ ਸਿੰਘ ਕਾਦਰ ਤੇ ਢਾਡੀ ਜਸਵੀਰ ਸਿੰਘ ਨਾਗਰਾ ਦੇ ਜਥਿਆਂ ਨੇ ਸੰਗਤਾਂ ਵਿੱਚ ਜੋਸ਼ੀਲੀਆਂ ਵਾਰਾਂ ਗਾ ਕੇ ਜੋਸ਼ ਭਰਿਆ, ਅਤੇ ਵਿਸ਼ੇਸ਼ ਤੌਰ ਤੇ ਚੱਲ ਰਹੇ ਕਿਸਾਨੀ ਅੰਦੋਲਨ ਤੇ ਵੀ ਵਿਸਥਾਰ ਪੂਰਵਕ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ, ਉਪਰੰਤ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਤੇ ਹਲਕਾ ਬੰਗਾ ਦੇ ਇੰਚਾਰਜ ਸਤਵੀਰ ਸਿੰਘ ਪੱਲੀ ਝਿੱਕੀ, ਬੰਗਾ ਹਲਕੇ ਦੇ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ, ਸੰਤ ਚਰਨਜੀਤ ਸਿੰਘ ਜੱਸੋਵਾਲ ਮੈਂਬਰ ਅਗਜੈਕਟਿਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮੁੱਖ ਬੁਲਾਰਾ ਦਮਦਮੀ ਟਕਸਾਲ ਨੇ ਸਾਂਝੇ ਤੌਰ ਤੇ ਇਨ੍ਹਾਂ ਆਗੂਆਂ ਨੇ ਕਿਹਾ ਕਿ ਜਥੇਦਾਰ ਸਵਰਨਜੀਤ ਸਿੰਘ ਦੀਆਂ ਸਿੱਖ ਪੰਥ ਵਿੱਚ ਮਹਾਨ ਸੇਵਾਵਾਂ ਦੇ ਰਹੇ ਹਨ, ਬੱਚਿਆਂ ਨੂੰ ਸਿੱਖੀ ਧਰਮ ਦੇ ਨਾਲ ਵੱਡੀ ਪੱਧਰ ਤੇ ਜੋੜ ਰਹੇ ਹਨ ਤੇ ਇਲਾਕੇ ਵਿੱਚ ਵੱਡੀ ਪੱਧਰ ਤੇ ਧਾਰਮਿਕ, ਸਮਾਜਿਕ ਕੰਮਾਂ ਵਿਚ ਹਿੱਸਾ ਲੈਂਦੇ ਹਨ, ਇਸ ਮੌਕੇ ਗੁਰਮਤਿ ਸਮਾਗਮ ਵਿੱਚ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਪੁੱਤਰ ਭਾਈ ਈਸ਼ਰ ਸਿੰਘ, ਸੰਤ ਬੀਬੀ ਜਸਪ੍ਰੀਤ ਕੌਰ ਮਾਹਲਪੁਰ, ਜਥੇਦਾਰ ਬੋਤਾ ਸਿੰਘ, ਪ੍ਰੋਫੈਸਰ ਅਪਿੰਦਰ ਸਿੰਘ ਮਾਹਲਪੁਰ, ਚੇਅਰਮੈਨ ਸਰਦਾਰ ਇੰਦਰਜੀਤ ਸਿੰਘ ਵਾਰੀਆ,ਜੋਗਾ ਸਿੰਘ ਸਾਧੜਾ, ਰਘਵੀਰ ਸਿੰਘ ਮਾਲੜੀ, ਸੰਤ ਹਰਪ੍ਰੀਤ ਸਿੰਘ ਸਰੀਹ, ਸਾਵਕਾ ਵਿਧਾਇਕ ਚੋਧਰੀ ਮੋਹਨ ਲਾਲ ਬੰਗਾ, ਸਰਪੰਚ ਗੁਰਨਾਮ ਸਿੰਘ, ਸੋਹਣ ਲਾਲ ਢੰਡਾ, ਪ੍ਰਿੰਸੀਪਲ ਤਰਸੇਮ ਸਿੰਘ ਭਿੰਡਰ, ਚਰਨ ਸਿੰਘ ਗੋਲੀ, ਕੇਵਲ ਸਿੰਘ ਚਾਹਲਪੁਰ, ਜਥੇਦਾਰ ਅਵਤਾਰ ਸਿੰਘ ਪਠਲਾਵਾ, ਜਥੇਦਾਰ ਗੁਰਨਾਮ ਸਿੰਘ ਬੰਗਾ, ਜਥੇਦਾਰ ਅਮਰੀਕ ਸਿੰਘ ਪੂਨੀਆ, ਪਰਮਜੀਤ ਸਿੰਘ ਮੇਘੋਵਾਲ,ਕਨਵਰਜੀਤ ਸਿੰਘ ਔਜਲਾ, ਠੇਕੇਦਾਰ ਸਰਬਜੀਤ ਸਿੰਘ, ਜਥੇਦਾਰ ਅੰਗਰੇਜ਼ ਸਿੰਘ, ਤਰਸੇਮ ਸਿੰਘ ਪਠਲਾਵਾ,ਰਾਮ ਸਿੰਘ ਬੰਗਾ, ਅਮਰਜੀਤ ਸਿੰਘ ਪੁਰਖੋਵਾਲ, ਭਾਈ ਹਰਪ੍ਰੀਤ ਸਿੰਘ ਪਠਲਾਵਾ, ਮਨਜੀਤ ਸਿੰਘ ਫੋਜੀ, ਗੁਰਦੀਪ ਸਿੰਘ ਲੰਗੇਰੀ, ਗੁਰਮੁਖ ਸਿੰਘ ਮੱਲੂਪੋਤਾ, ਸੰਦੀਪ ਕੁਮਾਰ ਪੋਸ਼ੀ, ਗੁਰਨੇਕ ਸਿੰਘ, ਬਾਬਾ ਬੂਟਾ ਸਿੰਘ, ਮਾਸਟਰ ਤਰਸੇਮ ਪਠਲਾਵਾ, ਗਾਇਕ ਰਾਜਾ ਸਿੰਘ, ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਅਤੇ ਅਤੁੱਟ ਗੂਰੂ ਦੇ ਲੰਗਰ ਵਰਤਾਏ ਗਏ ਅਤੇ ਆਈਂ ਹੋਈਆਂ ਸਮੂਹ ਸੰਗਤਾਂ ਦਾ ਜਥੇਦਾਰ ਸਵਰਨਜੀਤ ਸਿੰਘ ਵੱਲੋਂ ਧੰਨਵਾਦ ਕੀਤਾ ਗਿਆ I