ਨਵਾਂਸ਼ਹਿਰ,21 ਅਗਸਤ : (ਵਿਸ਼ੇਸ਼ ਬਿਊਰੋ )ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਜਿਲ੍ਹਾ ਸ਼ਹੀਦ ਭਗਤ ਨਗਰ ਵਲੋਂ 23 ਅਗਸਤ ਨੂੰ ਪੀ ਐਫ ਆਰ ਡੀ ਏ(ਪੈਨਸ਼ਨ ਫੰਡ ਰੈਗੂਲਰਟੀ ਡਿਵੈਲਪਮੈਂਟ ਅਥਾਰਟੀ) ਵਲੋਂ ਜਾਰੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਦੁਪਿਹਰ 2.30 ਵਜੇ ਫੂਕੀਆਂ ਜਾਣਗੀਆਂ।ਇਸ ਸੰਬੰਧੀ ਗੁਰਦਿਆਲ ਮਾਨ ਜਿਲ੍ਹਾ ਕੰਨਵੀਨਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਸਰਕਾਰ ਦੇ ਵਿੱਤ ਵਿਭਾਗ ਨੇ 10 ਅਕਤੂਬਰ 2003 ਨੂੰ ਇੱਕ ਮਤਾ ਪਾਇਆ ਕਿ ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਬੰਦ ਕਰ ਦਿੱਤੀ ਜਾਵੇ ਅਤੇ ਇਸ ਦੀ ਜਗਾਂ ਨਿਊ ਪੈਨਸ਼ਨ ਸ਼ਕੀਮ ਲਾਗੂ ਕਰ ਦਿੱਤੀ ਜਾਵੇ। ਜੋ ਕਿ ਮੁਲਾਜਮਾਂ ਲਈ ਬਹੁਤ ਹੀ ਘਾਤਕ ਸਿੱਧ ਹੋਈ ਹੈ।ਇਹ ਸਕੀਮ ਮੁਲਾਜਮਾਂ ਦੇ ਬਿਲਕੁਲ ਵੀ ਹੱਕ ਵਿੱਚ ਨਹੀਂ ਹੈ। ਇਸ ਸਕੀਮ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਮੁਲਾਜਮ ਸੇਵਾ ਮੁਕਤੀ ਤੋਂ ਬਾਅਦ ਆਪਣੇ ਬੁਢਾਪੇ ਵਿੱਚ ਦਰ-ਦਰ ਠੋਕਰਾ ਖਾਣ ਅਤੇ ਮਜਦੂਰੀ ਕਰਨ ਲਈ ਮਜ਼ਬੂਰ ਹੋ ਰਹੇ ਹਨ,ਜਿਸ ਨਾਲ ਉਨ੍ਹਾਂ ਦੇ ਘਰਾਂ ਦਾ ਗੁਜਾਰਾ ਨਹੀਂ ਚੱਲ ਰਿਹਾ। ਉਨ੍ਹਾਂ ਇਹ ਵੀ ਦੱਸਿਆਂ ਕਿ ਬਹੁਤ ਸਾਰੇ ਮੁਲਾਜਮ ਇਸ ਸਕੀਮ ਤੋਂ ਤੰਗ ਆਕੇ ਆਤਮ ਹੱਤਿਆ ਵੀ ਕਰ ਚੁੱਕੇ ਹਨ। ਜਿਸ ਨਾਲ ਘਰਾਂ ਦੇ ਘਰ ਉੱਜੜ ਰਹੇ ਹਨ।ਇਸ ਦੇ ਉੱਲਟ ਸਰਕਾਰਾਂ ਉੱਤੇ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ। ਇਸ ਮੌਕੇ ਉਨ੍ਹਾਂ ਨਾਲ ਹਾਜਿਰ ਮੈਡਮ ਆਸ਼ਾ ਰਾਣੀ ਨੇ ਕਿਹਾ ਕਿ 2004 ਤੋਂ ਬਾਅਦ ਭਰਤੀ ਹੋਏ ਸਾਰੇ ਮੁਲਾਜਮ ਇਸ ਸਕੀਮ ਨੂੰ ਆਪਣੀ ਮੌਤ ਦਾ ਵਰੰਟ ਸਮਝਦੇ ਹਨ ,ਇਸ ਲਈ ਇਸ ਸਕੀਮ ਤੋਂ ਛੁਟਕਾਰਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਸਕੀਮ ਵੀ ਕਿਸਾਨਾਂ ਲਈ ਬਣਾਏ ਕਾਲੇ ਕੰਨੂੰਨਾਂ ਤੋਂ ਘੱਟ ਨਹੀ ਹਨ।ਉਨ੍ਹਾਂ ਦੱਸਿਆ ਇਸ ਦੇ ਰੋਸ ਵਜੋਂ ਨਿਊ ਪੈਨਸ਼ਨ ਸਕੀਮ ਤੋਂ ਦੁੱਖੀ ਸਮੂਹ ਵਰਗ ਦੇ ਮੁਲਾਜਮ ਵੱਡੀ ਗਿਣਤੀ ਵਿੱਚ ਇੱਕਠੇ ਹੋਕੇ ਇਸ ਬਿੱਲ ਦੀਆਂ ਕਾਪੀਆਂ ਸਾੜਣਗੇ। ਜੇਕਰ ਸਰਕਾਰ ਦੇ ਕੰਨਾ ਉੱਤੇ ਫਿਰ ਵੀ ਜੂੰ ਨਾ ਸਰਕੀ ਤਾਂ 29 ਅਗਸਤ ਨੂੰ ਪੰਜਾਬ ਭਰ ਦੇ ਐਨ ਪੀ ਐਸ ਤੋਂ ਪੀੜਤ ਮੁਲਾਜਮ ਵੱਡੀ ਗਿਣਤੀ ਵਿੱਚ ਰੈਲੀ ਕਰਕੇ ਸੁੱਤੀ ਪਈ ਸਰਕਾਰ ਨੂੰ ਜਗਾਉਗੇ। ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆ ਕਿਹਾ ਕਿ ਜੇਕਰ ਪੰਜਾਬ ਸਰਕਾਰ ਆਪਣੇ ਆਪ ਨੂੰ ਮੁਲਾਜਮ ਹਿਤੈਸੀ ਅਖਵਾਉਂਦੀ ਹੈ ਤਾਂ ਇਸ ਕਾਲੇ ਕੰਨੂਨ ਨੂੰ ਤੁਰੰਤ ਭੰਗਕੇ ਮੁਲਾਜਮਾਂਨੂੰ ਪੁਰਾਣੀ ਪੈਨਸ਼ਨ ਸਕੀਮ ਨਾਲ ਜੋੜਣ। ਇਸ ਮੌਕੇ ਉਨ੍ਹਾਂ ਦੇ ਨਾਲ ਕੁਲਦੀਪ ਕੌਰ ਮਾਨ,ਰਜਨੀ ਸ਼ਰਮਾ,ਸੁਖਵਿੰਦਰ ਕੌਰ ਅਤੇ ਸੁਖਵਿੰਦਰ ਸਿੰਘ ਵੀ ਹਾਜਿਰ ਸਨ।
ਕੈਪਸ਼ਨ:ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਦੇ ਮੈਂਬਰ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ।