ਨਵਾਂਸ਼ਹਿਰ 23 ਅਗਸਤ :- ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਸਾਰੇ 117 ਹਲਕਿਆਂ ਵਿਚ ਇਸ ਵਕਤ ਅਰਵਿੰਦ ਕੇਜਰੀਵਾਲ ਜੀ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀ ਆਪਣੀ ਪਹਿਲੀ ਬਿਜਲੀ ਦੀ ਗਰੰਟੀ ਨੂੰ ਮੁੱਖ ਰੱਖਦਿਆਂ ਪਿੰਡ ਪਿੰਡ ਡੋਰ ਟੂ ਡੋਰ ਜਾਕੇ ਕੇਜਰੀਵਾਲ ਜੀ ਦਾ ਸਾਈਨ ਕੀਤਾ ਹੋਇਆ ਗਰੰਟੀ ਕਾਰਡ ਵੰਡਿਆ ਜਾ ਰਿਹਾ ਹੈ ਅਤੇ ਇਸ ਮੁਹਿੰਮ ਨੂੰ ਪਾਰਟੀ ਵੱਲੋਂ ਬੜੀ ਪ੍ਰਮੁੱਖਤਾ ਨਾਲ ਚਲਾਇਆ ਜਾ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਦਾ ਹਰ ਲੀਡਰ, ਹਰ ਆਹੁਦੇਦਾਰ ਅਤੇ ਹਰ ਵਲੰਟੀਅਰ ਸਾਥੀ ਘਰ ਘਰ ਜਾਕੇ ਗਰੰਟੀ ਕਾਰਡ ਵੰਡਦੇ ਹੋਏ ਹਰੇਕ ਵਿਅਕਤੀ ਦੇ ਮੋਬਾਇਲ ਨੰਬਰ ਤੋਂ ਮਿਸਡ ਕਾਲ ਕਰਕੇ ਰਜਿਸਟ੍ਰੇਸ਼ਨ ਕਰ ਰਿਹਾ ਹੈ ਅਤੇ ਇਹ ਰਜਿਸਟ੍ਰੇਸ਼ਨ ਪ੍ਰਕਿਰਿਆ ਲਗਾਤਾਰ ਜਾਰੀ ਹੈ ਅਤੇ ਲੋਕਾਂ ਵਿਚ ਵੀ ਇਸ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪਾਰਟੀ ਵੱਲੋਂ ਹਰ ਰੋਜ਼ ਪੰਜਾਬ ਦੇ ਸਾਰੇ ਹਲਕਿਆਂ ਦੇ ਲੀਡਰਾਂ ਵਿੱਚੋਂ 10 ਟੌਪ ਪ੍ਰਫੋਰਮੈਂਸ ਵਾਲੇ ਲੀਡਰਾਂ ਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਪੇਜ਼ ਉਤੇ ਉਨ੍ਹਾਂ ਦੀ ਫੋਟੋ ਅਤੇ ਨਾਮ ਨੂੰ ਸਾਂਝਾ ਕਰਕੇ ਉਨ੍ਹਾਂ ਲੀਡਰਾਂ ਨੂੰ ਪਾਰਟੀ ਵੱਲੋਂ ਵਿਸ਼ੇਸ਼ ਮਾਣ ਸਤਿਕਾਰ ਦਿੰਦੇ ਹੋਏ ਸਨਮਾਨਿਤ ਕੀਤਾ ਜਾ ਰਿਹਾ ਹੈ ਅਤੇ ਪਾਰਟੀ ਦੀ ਚੜ੍ਹਦੀ ਕਲ੍ਹਾ ਲਈ ਗਰਾਊਂਡ ਲੈਵਲ ਉਤੇ ਮਿਹਨਤ ਕਰਨ ਵਾਲੇ ਸਾਰੇ ਲੀਡਰਾਂ ਅਤੇ ਵਲੰਟੀਅਰ ਸਾਥੀਆਂ ਵਿੱਚ ਇਹ ਮੁਹਿੰਮ ਹੁਣ ਇਨ੍ਹੀਂ ਰੌਚਕ ਹੁੰਦੀ ਜਾ ਰਹੀ ਹੈ ਕਿ ਹੁਣ ਹਰ ਲੀਡਰ ਗਰਾਊਂਡ ਲੈਵਲ ਉਤੇ ਘਰ ਘਰ ਜਾਕੇ ਪਾਰਟੀ ਦਾ ਪ੍ਰਚਾਰ ਕਰਨ ਵਿੱਚ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ ਹੈ । 22 ਅਗਸਤ ਦੇ ਪੰਜਾਬ ਭਰ ਵਿੱਚੋਂ ਆਏ ਟੌਪ 10 ਵਿਅਕਤੀਆਂ ਵਿੱਚ ਹਲਕਾ ਨਵਾਂਸ਼ਹਿਰ ਤੋਂ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਪੰਜਾਬ ਦੇ ਸੂਬਾ ਸੰਯੁਕਤ ਸਕੱਤਰ ਸਤਨਾਮ ਸਿੰਘ ਜਲਵਾਹਾ ਨੇ ਪੰਜਾਬ ਭਰ ਦੇ ਸਾਰੇ ਲੀਡਰਾਂ ਵਿੱਚੋਂ ਵਧੀਆ ਕੰਮ ਕਰਕੇ ਤੀਸਰਾ ਸਥਾਨ ਹਾਸਲ ਕਰਕੇ ਜਿਥੇ ਆਪਣੇ ਹਲਕੇ ਨਵਾਂਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ ਉਥੇ ਆਪਣੀ ਟੀਮ ਦੀ ਮਿਹਨਤ ਦਾ ਲੋਹਾ ਪੰਜਾਬ ਪੱਧਰ ਉਤੇ ਵੀ ਮਨਵਾਇਆ ਹੈ। ਪੰਜਾਬ ਦੇ ਸਾਰੇ 117 ਹਲਕਿਆਂ ਵਿੱਚੋਂ ਸਤਨਾਮ ਸਿੰਘ ਜਲਵਾਹਾ ਨੇ ਘਰ ਘਰ ਜਾਕੇ ਅਤੇ ਗਲ ਵਿੱਚ ਸਪੀਕਰ ਪਾਕੇ ਅਨਾਊਂਸਮੈਂਟ ਕਰਦੇ ਹੋਏ ਆਪਣੀ ਟੀਮ ਦੇ ਜੁਝਾਰੂ ਸਾਥੀਆਂ ਦੇ ਸਹਿਯੋਗ ਸਦਕਾ ਸਿਰਫ਼ ਇੱਕ ਦਿਨ ਵਿੱਚ ਹੀ 1632 ਲੋਕਾਂ ਤੱਕ ਪਹੁੰਚ ਕਰਕੇ ਜਿਥੇ ਉਨ੍ਹਾਂ ਨੂੰ ਗਰੰਟੀ ਕਾਰਡ ਵੰਡੇ ਗਏ ਉਥੇ ਹਰ ਵਿਅਕਤੀ ਨਾਲ ਡੋਰ ਟੂ ਡੋਰ ਹਰੇਕ ਦੇ ਘਰ ਘਰ ਜਾਕੇ ਨਿੱਜੀ ਤੌਰ ਉਤੇ ਰਾਬਤਾ ਵੀ ਕਾਇਮ ਕੀਤਾ ਗਿਆ ਹੈ। ਸਤਨਾਮ ਸਿੰਘ ਜਲਵਾਹਾ ਵੱਲੋਂ ਪਿਛਲੇ 8 ਸਾਲਾਂ ਤੋਂ ਲਗਾਤਾਰ ਗਰਾਊਂਡ ਲੈਵਲ ਉਤੇ ਆਮ ਆਦਮੀ ਪਾਰਟੀ ਨੂੰ ਜ਼ਮੀਨੀ ਪੱਧਰ ਉਤੇ ਮਜ਼ਬੂਤ ਕਰਨ ਲਈ ਸਖ਼ਤ ਮਿਹਨਤ ਕੀਤੀ ਜਾ ਰਹੀ ਹੈ,ਜਿਸ ਦੀ ਬਦੌਲਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਲੋਂ ਜਲਵਾਹਾ ਦਾ ਨਾਮ ਪੰਜਾਬ ਦੇ ਸਭਤੋਂ ਵੱਧ ਮਿਹਨਤੀ ਲੀਡਰਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ ਅਤੇ ਸਤਨਾਮ ਜਲਵਾਹਾ ਵੱਲੋਂਂ ਇੱਕ ਦਿਨ ਵਿੱਚ 1632 ਲੋਕਾਂ ਨੂੰ ਗਰੰਟੀ ਕਾਰਡ ਵੰਡਕੇ ਜਿਥੇ ਆਪਣੀ ਟੀਮ ਦੀ ਏਕਤਾ ਅਤੇ ਇਕੱਠ ਦਾ ਲੋਹਾ ਮਨਵਾਇਆ ਹੈ ਉਥੇ ਪੰਜਾਬ ਵਿਚ ਇਸ ਵਕਤ ਬਿਜਲੀ ਗਰੰਟੀ ਮੁਹਿੰਮ ਤਹਿਤ ਕੰਮ ਕਰਨ ਵਾਲੇ ਮਿਹਨਤੀ ਲੀਡਰਾਂ ਵਿੱਚੋਂ ਪੰਜਾਬ ਵਿੱਚ ਤੀਸਰਾ ਸਥਾਨ ਹਾਸਲ ਕਰਕੇ ਹਲਕਾ ਨਵਾਂਸ਼ਹਿਰ ਦਾ ਨਾਮ ਪੰਜਾਬ ਪੱਧਰ ਉੱਤੇ ਬੁਲੰਦ ਕੀਤਾ ਹੈ ਅਤੇ ਹਲਕਾ ਨਵਾਂਸ਼ਹਿਰ ਦੀ ਆਪਣੀ ਟੀਮ ਦਾ ਮਾਣ ਵੀ ਵਧਾਇਆ ਹੈ । ਇਸ ਮੌਕੇ ਮਨਦੀਪ ਸਿੰਘ ਅਟਵਾਲ, ਸੁਰਿੰਦਰ ਸਿੰਘ ਸੰਘਾ, ਜੋਗੇਸ਼ ਜੋਗਾ ਰਾਹੋਂ, ਟੀਟੂ ਆਹੂਜਾ ਰਾਹੋਂ, ਕੁਲਵੰਤ ਰਕਾਸਣ, ਪ੍ਰਸ਼ੋਤਮ ਲਾਲ ਗੋਰਖਪੁਰ, ਪ੍ਰਦੀਪ ਸ਼ਰਮਾ, ਪ੍ਰਦੀਪ ਸਿੰਘ ਮਿਰਜ਼ਾਪੁਰ, ਬਲਵੀਰ ਸਿੰਘ ਸਰਪੰਚ, ਮੰਗੀ ਭੀਣ, ਭੁਪਿੰਦਰ ਉੜਾਪੜ, ਕੁਲਦੀਪ ਉੜਾਪੜ,ਭਗਤ ਰਾਮ ਰਾਹੋਂ, ਸੁਰੇਸ਼ ਚੋਪੜਾ, ਬਲਵਿੰਦਰ ਸਿੰਘ ਰਾਹੋਂ, ਗੁਲਭੂਸ਼ਣ ਚੋਪੜਾ,ਯੋਧਵੀਰ ਕੰਗ, ਸਤੀਸ਼ ਸਹਾਪੁਰ, ਦੇਸ ਰਾਜ ਮਹੱਦੀਪੁਰ, ਕੁਲਦੀਪ ਗੜੀ, ਪਿਆਰਾ ਸਿੰਘ ਗੜੀ, ਦਵਿੰਦਰ ਸਿੰਘ ਭਾਰਟਾ, ਵਿਜੇ ਕੁਮਾਰ ਸੋਨੀ, ਤਨਵੀਰ ਅਮਰਗੜ੍ਹ, ਸ਼ਮਸ਼ੇਰ ਸਿੰਘ, ਸੁਖਵਿੰਦਰ ਸਿੰਘ ਨਵਾਂਸ਼ਹਿਰ,ਰਾਜ ਕੁਮਾਰ ਧੀਮਾਨ, ਕੁਲਵਿੰਦਰ ਸਿੰਘ ਗਿਰਨ, ਧਰਮਿੰਦਰ ਸਹਾਪੁਰ, ਸੁੱਖਾ ਮਹੱਦੀਪੁਰ, ਬੌਬੀ ਕੋਟਰਾਂਝਾ, ਅਮਨਾ ਸੋਤਾ, ਦੀਪਾ ਸੋਤਾ, ਲਾਲੀ ਸੋਤਾ, ਮਨਪ੍ਰੀਤ ਚਰਾਣ, ਆਦਿ ਟੀਮ ਮੈਂਬਰਾਂ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ ਹੈ।