ਨਵਾਂਸ਼ਹਿਰ/ਬੰਗਾ, 31 ਅਗਸਤ (ਵਿਸ਼ੇਸ਼ ਪ੍ਰਤੀਨਿਧੀ) ਸਿਖਿਆ ਵਿਭਾਗ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ਼੍ਰੀ ਜਗਜੀਤ ਸਿੰਘ, ਉਪ ਜ਼ਿਲਾ ਸਿੱਖਿਆ ਅਫਸਰ ਅਮਰੀਕ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਜਿਲਾ ਪੱਧਰੀ 'ਟੀਚਰ ਫੈਸਟ' ਵਿੱਚ ਡਾ ਬਿੰਦੂ ਕੈਂਥ ਲੈਕਚਰਾਰ ਪੋਲ ਸਾਇੰਸ ਬਾਬਾ ਗੋਲਾ ਸ.ਕੰ.ਸ.ਸ.ਸ. ਸਕੂਲ ਬੰਗਾ ਦੁਆਰਾ ਬਣਾਈ ਗਈ ਈ ਵੀ ਐਮ ਮਸ਼ੀਨ ਨੇ ਜਿਲੇ ਵਿੱਚੋਂ ਪਹਿਲਾਂ ਸਥਾਨ ਹਾਸਲ ਕਰਕੇ ਵਿਭਾਗ ਦਾ ਨਾਮ ਰੋਸ਼ਨ ਕੀਤਾ ਗਿਆ। ਇਸ ਮਸ਼ੀਨ ਮਾਡਲ ਨੂੰ ਸਟੇਟ ਪੱਧਰੀ ਮੁਕਾਬਲਾ ਜੋ ਕਿ ਅੰਮ੍ਰਿਤਸਰ ਵਿਖੇ ਹੋਵੇਗਾ ਵਿੱਚ ਭਾਗ ਲੈਣ ਲਈ ਚੁਣਿਆ ਗਿਆ। ਇਨਾਮ ਵੰਡ ਸਮਾਰੋਹ ਦੌਰਾਨ ਜਿਲਾ ਸਿਖਿਆ ਅਫਸਰ ਸ਼ੀ ਜਗਜੀਤ ਸਿੰਘ, ਉਪ ਜਿਲਾ ਸਿਖਿਆ ਅਫਸਰ ਸ੍ਰੀ ਅਮਰੀਕ ਸਿੰਘ, ਮੀਡੀਆ ਸਪੋਕਸਪਰਸਨ ਪੰਜਾਬ ਪ੍ਰਮੋਦ ਭਾਰਤੀ, ਨਿਰਮਲ ਨਵਾਂਗਰਾਈਂ, ਡੀ ਐਮ ਵਰਿੰਦਰ ਬੰਗਾ, ਪਿੰਸੀਪਲ ਅਮਰਜੀਤ ਖਟਕੜ, ਬੀ ਐਮ ਹਰਦੀਪ ਰਾਏ, ਸੁਰਜੀਤ ਸਿੰਘ, ਸੁਖਬੀਰ ਸਿੰਘ ਅਤੇ ਮੌਜੂਦ ਅਫਸਰ ਸਾਹਿਬਾਨ ਵਲੋਂ ਡਾ ਬਿੰਦੂ ਕੈਂਥ ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਿਸੀਪਲ ਸ਼੍ਰੀ ਮਹੇਸ਼ ਕੁਮਾਰ ਅਤੇ ਸਮੂਹ ਸਟਾਫ ਮੈਂਬਰਾਂ ਵਲੋਂ ਡਾ ਬਿੰਦੂ ਕੈਂਥ ਨੂੰ ਵਧਾਈ ਵੀ ਦਿੱਤੀ ਗਈ।