ਇੰਸਪੈਕਟਰ ਭੂਸ਼ਨ ਸੇਕੜੀ ਨੇ ਈ.ਉ. ਵਿੰਗ ਦੇ ਇੰਚਾਰਜ ਦਾ ਕਾਰਜ ਭਾਰ ਸੰਭਾਲਿਆ

ਹੁਸ਼ਿਆਰਪੁਰ : 10ਅਗਸਤ (ਵਿਸ਼ੇਸ਼ ਪ੍ਰਤੀਨਿਧੀ)  ਪੰਜਾਬ ਪੁਲੀਸ ਦੇ ਨਿਧਕੜ ਇੰਸਪੈਕਟਰ ਸ੍ਰੀ ਭੂਸ਼ਨ ਸੇਕੜੀ ਨੇ ਬਤੌਰ ਇੰਨਚਾਰਜ ਈ ਉ ਵਿੰਗ ਦਾ ਕਾਰਜ ਭਾਰ ਸੰਭਾਲ ਲਿਆ ਹੈ। ਇਸ ਮੌਕੇ  ਇੰਸਪੈਕਟਰ ਸ੍ਰੀ ਭੂਸ਼ਨ ਸੇਕੜੀ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦੇ ਕਿਹਾ ਜ਼ਿਲ਼੍ਹਾ ਵਾਸੀਆਂ ਨੂੰ ਫਰਜੀ ਇੰਮੀਗਰੇਸ਼ਨ ਏਜੰਟਾਂ ਤੋਂ ਬਚਣ ਲਈ ਜਾਗਰੁਕ ਕਰਦੇ ਕਿਹਾ ਕਿ ਵਿਦੇਸ਼ ਜਾਣ ਵਾਸਤੇ ਸਰਕਾਰ ਦੇ ਰਜਿਸਟਰਡ ਇੰਮੀਗਰੇਸ਼ਨ ਏਜੰਟਾਂ ਨਾਲ ਹੀ ਸੰਪਰਕ ਕੀਤਾ ਜਾਵੇ। ਉਹਨਾਂ ਕਿਹਾ ਕਿ ਇੰਮੀਗਰੇਸ਼ਨ ਏਜੰਟਾਂ ਨੂੰ ਪੇਮੰਟ ਡੀ.ਡੀ. ਜਾਂ ਚੈੱਕ ਰਾਹੀਂ ਦੀ ਅਦਾ ਕੀਤੀ ਜਾਵੇ ਅਤੇ ਇਸ ਦੀ ਪੱਕੀ ਰਸੀਦ ਵੀ ਪ੍ਰਾਪਤ ਕੀਤੀ ਜਾਵੇ। ਇੰਸਪੈਕਟਰ ਸ੍ਰੀ ਭੂਸ਼ਨ ਸੇਕੜੀ ਇੰਨਚਾਰਜ ਈ ਉ ਵਿੰਗ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇੰਮੀਗਰੇਸ਼ਨ ਏਜੰਟਾਂ ਨਾਲ ਬਕਾਇਦਾ ਇਕਰਾਰਨਾਮਾ ਵੀ ਕੀਤਾ ਜਾਵੇ ਅਤੇ ਏਜੰਟ ਦੇ ਅਧਾਰ ਕਾਰਡ ਦੀ ਕਾਪੀ ਵੀ ਲਈ ਜਾਵੇ ਤਾਂ ਜੋ ਉਸ ਦਾ ਪੱਕਾ ਟਿਕਾਣਾ ਪਤਾ ਲੱਗ ਸਕੇ, ਇਸ ਤਰ੍ਹਾਂ ਕਰਨ ਨਾਲ ਫਰਜੀ ਇੰਮੀਗਰੇਸ਼ਨ ਏਜੰਟਾਂ ਤੋਂ ਬਚਾਅ ਹੋ ਸਕਦਾ ਹੈ। ਉਹਨਾਂ ਨੇ ਕਿਹਾ ਕਿ ਜ਼ਿਲਾ ਵਾਸੀਆਂ ਦੀ ਮਦਦ ਲਈ ਹਰ ਵਕਤ ਹਾਜ਼ਰ ਰਹਿਣਗੇ।
ਫੋਟੋ ਕੈਪਸ਼ਨ : ਇੰਸਪੈਕਟਰ ਭੂਸ਼ਨ ਸੇਕੜੀ ਨੇ ਈ.ਉ. ਵਿੰਗ ਦੇ ਇੰਚਾਰਜ ਦਾ ਕਾਰਜ ਭਾਰ ਸੰਭਾਲਣ ਮੌਕੇ