ਸਵ: ਬੇਬੇ ਬਿਸ਼ਨ ਕੌਰ ਅਤੇ ਸਵ: ਸ. ਤਾਰਾ ਸਿੰਘ ਕਾਹਮਾ ਯਾਦਗਾਰੀ
ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਦਾ 1000 ਤੋਂ ਵੱਧ ਮਰੀਜ਼ਾਂ ਨੇ ਲਾਭ ਉਠਾਇਆ
ਬੰਗਾ: - 5 ਅਗਸਤ () ਇਲਾਕੇ ਦੇ ਪ੍ਰਸਿੱਧ ਲੋਕ ਸੇਵੀ ਅਦਾਰੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਆਪਣੇ ਮਾਤਾ ਜੀ ਅਤੇ ਪਿਤਾ ਜੀ ਸਵ: ਬੇਬੇ ਬਿਸ਼ਨ ਕੌਰ ਅਤੇ ਸਵ: ਸ. ਤਾਰਾ ਸਿੰਘ ਕਾਹਮਾ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਲਗਾਏ ਫਰੀ ਮੈਡੀਕਲ ਚੈੱਕਅੱਪ ਕੈਂਪ ਦਾ ਆਰੰਭ ਅੱਜ ਸ੍ਰੀਮਤੀ ਅਲਕਾ ਮੀਨਾ ਐਸ ਐਸ ਪੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਆਪਣੇ ਕਰ ਕਮਲਾਂ ਨਾਲ ਰਿਬਨ ਕੱਟ ਕੀਤਾ। ਉਹਨਾਂ ਦਾ ਸਹਿਯੋਗ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ, ਸ. ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਸ. ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਸ. ਅਮਰਜੀਤ ਸਿੰਘ ਚੇਅਰਮੈਨ ਫਾਈਨਾਂਸ, ਜਥੇਦਾਰ ਸਤਨਾਮ ਸਿੰਘ ਲਾਦੀਆਂ ਅਤੇ ਸਮਾਜ ਸੇਵਕ ਸ. ਗੁਰਦੀਪ ਸਿੰਘ ਢਾਹਾਂ ਨੇ ਦਿੱਤਾ। ਇਸ ਫਰੀ ਮੈਡੀਕਲ ਕੈਂਪ ਦਾ 1000 ਤੋਂ ਵੱਧ ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ।
ਇਸ ਮੌਕੇ ਸ੍ਰੀਮਤੀ ਅਲਕਾ ਮੀਨਾ ਐਸ ਐਸ ਪੀ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨੇ ਸਮਾਜ ਸੇਵਕ ਅਤੇ ਟਰੱਸਟ ਦੇ ਪ੍ਰਧਾਨ ਸ. ਹਰਦੇਵ ਸਿੰਘ ਕਾਹਮਾ ਵੱਲੋਂ ਮਾਨਵਤਾ ਦੀ ਸੇਵਾ ਹਿੱਤ ਆਪਣੇ ਮਾਤਾ ਜੀ ਅਤੇ ਪਿਤਾ ਜੀ ਸਵ: ਬੇਬੇ ਬਿਸ਼ਨ ਕੌਰ ਅਤੇ ਸਵ: ਸ. ਤਾਰਾ ਸਿੰਘ ਕਾਹਮਾ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਫਰੀ ਮੈਡੀਕਲ ਚੈੱਕਅੱਪ ਲਗਾਉਣ ਦੇ ਨਿਸ਼ਕਾਮ ਸੇਵਾ ਕਾਰਜ ਦੀ ਭਾਰੀ ਸ਼ਲਾਘਾ ਕੀਤੀ। ਉਹਨਾਂ ਨੇ ਸ. ਕਾਹਮਾ ਦੀ ਅਗਵਾਈ ਵਿੱਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਚੱਲ ਰਹੀਆਂ ਮੈਡੀਕਲ ਸੇਵਾਵਾਂ ਦੀ ਭਾਰੀ ਪ੍ਰਸੰਸਾ ਕੀਤੀ । ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਟਰੱਸਟ ਨੇ ਸ੍ਰੀਮਤੀ ਅਲਕਾ ਮੀਨਾ ਐਸ ਐਸ ਪੀ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਅਤੇ ਸਮੂਹ ਸੰਗਤਾਂ ਦਾ ਉਹਨਾਂ ਦੇ ਮਾਤਾ ਜੀ ਅਤੇ ਪਿਤਾ ਜੀ ਦੀ ਯਾਦ ਵਿਚ ਲਗਾਏ ਗਏ ਫਰੀ ਮੈਡੀਕਲ ਕੈਂਪ ਨੂੰ ਸਫਲ ਕਰਨ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਸ. ਕਾਹਮਾ ਨੇ ਇਹ ਵੀ ਐਲਾਨ ਕੀਤਾ ਕਿ ਭਵਿੱਖ ਵਿਚ ਹੋਰ ਵੀ ਵੱਡੇ ਫਰੀ ਕੈਂਪ ਲੋੜਵੰਦ ਮਰੀਜ਼ਾਂ ਵਾਸਤੇ ਲਗਾਏ ਜਾਣਗੇ।
ਅੱਜ ਦੇ ਫਰੀ ਮੈਡੀਕਲ ਚੈੱਕਅੱਪ ਕੈਂਪ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਦੇ ਮਾਹਿਰ ਗੋਡੇ, ਮੋਢੇ ਦੇ ਜੋੜ ਬਦਲੀ ਦੇ ਮਾਹਿਰ ਡਾ. ਰਵਿੰਦਰ ਖਜ਼ੂਰੀਆ, ਸਿਰ ਤੇ ਰੀੜ੍ਹ ਦੀ ਹੱਡੀ ਦੇ ਅਪਰੇਸ਼ਨਾਂ ਦੇ ਮਾਹਿਰ ਡਾ. ਜਸਦੀਪ ਸਿੰਘ ਸੈਣੀ, ਸਰੀਰਕ ਬਿਮਾਰੀਆਂ ਦੇ ਮਾਹਿਰ ਡਾ. ਮੁਕਲ ਬੇਦੀ, ਦੂਰਬੀਨੀ ਅਤੇ ਵੱਡੇ ਅਪਰੇਸ਼ਨਾਂ ਦੇ ਮਾਹਿਰ ਡਾ. ਪੀ ਪੀ ਸਿੰਘ, ਨੱਕ, ਕੰਨ ਤੇ ਗਲੇ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਮਹਿਕ ਅਰੋੜਾ, ਔਰਤਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਚਾਂਦਨੀ ਬੱਗਾ, ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਗੁਰਸਵਰੀਨ ਕੌਰ ਕਾਹਲੋਂ, ਲੈਬ ਟੈਸਟ ਦੇ ਮਾਹਿਰ ਪੈਥੋਲਜਿਸਟ ਡਾ. ਰਾਹੁਲ ਗੋਇਲ, ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਟੀ. ਅਗਰਵਾਲ, ਦੰਦਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਹਰਜੋਤਵੀਰ ਸਿੰਘ ਅਤੇ ਡਾ. ਕਿਰਨਜੀਤ ਕੌਰ ਅਟਵਾਲ, ਫਿਜ਼ੀਉਥੈਰਾਪੀ ਦੇ ਮਾਹਿਰ ਡਾ. ਮਨਦੀਪ ਕੌਰ, ਡਾਈਟੀਸ਼ੀਅਨ ਡੀ. ਟੀ. ਰੋਨਿਕਾ ਕਾਹਲੋਂ ਅਤੇ ਬੇਹੋਸ਼ੀ ਦੇ ਮਾਹਿਰ ਡਾ. ਦੀਪਕ ਦੁੱਗਲ ਨੇ ਕੈਂਪ ਵਿਚ ਆਏ 1000 ਤੋਂ ਵੱਧ ਮਰੀਜ਼ਾਂ ਦਾ ਤਸੱਲੀਬਖਸ਼ ਮੁਫ਼ਤ ਚੈਕਅੱਪ ਕੀਤਾ। ਇਸ ਕੈਂਪ ਵਿਚ ਫਰੀ ਰਜਿਸਟਰੇਸ਼ਨ ਕਰਨ ਤੋਂ ਇਲਾਵਾ ਮਰੀਜ਼ਾਂ ਦਾ ਫਰੀ ਚੈੱਕਅੱਪ ਕੀਤਾ ਗਿਆ। ਲੋੜਵੰਦ ਮਰੀਜ਼ਾਂ ਦੇ ਐਕਸਰੇ, ਦਿਲ ਦੀ ਈ.ਸੀ.ਜੀ, ਖੂਨ ਦੇ, ਸ਼ੂਗਰ ਦੇ ਅਤੇ ਹੋਰ ਜ਼ਰੂਰੀ ਲੈਬ ਟੈਸਟ ਵੀ ਫਰੀ ਕੀਤੇ ਗਏ । ਕੈਂਪ ਵਿਚ ਆਏ ਮਰੀਜ਼ਾਂ ਨੂੰ 300 ਰੁਪਏ ਤੱਕ ਦੀ ਦਵਾਈ ਫਰੀ ਪ੍ਰਦਾਨ ਕੀਤੀ ਗਈ । ਕੈਂਪ ਦੌਰਾਨ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।
ਸਵ: ਬੇਬੇ ਬਿਸ਼ਨ ਕੌਰ ਅਤੇ ਸਵ: ਸ. ਤਾਰਾ ਸਿੰਘ ਕਾਹਮਾ ਯਾਦਗਾਰੀ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਵਿਚ ਲੋੜਵੰਦ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਸ੍ਰੀ ਹੰਸ ਰਾਜ ਲਾਲਕਾ ਡੀ.ਐਸ.ਪੀ. ਬੰਗਾ, ਮੈਡਮ ਨਰੇਸ਼ ਕੁਮਾਰੀ ਥਾਣਾ ਮੁਖੀ ਬੰਗਾ ਸਦਰ, ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ, ਸ. ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਸ. ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਸ. ਅਮਰਜੀਤ ਸਿੰਘ ਚੇਅਰਮੈਨ ਫਾਈਨਾਂਸ, ਸ. ਜਗਜੀਤ ਸਿੰਘ ਸੋਢੀ ਮੈਂਬਰ, ਜਥੇਦਾਰ ਬੁੱਧ ਸਿੰਘ ਬਲਾਕੀਪੁਰ, ਜਥੇਦਾਰ ਸਤਨਾਮ ਸਿੰਘ ਲਾਦੀਆਂ, ਸ. ਗੁਰਦੀਪ ਸਿੰਘ ਢਾਹਾਂ, ਬਰਜਿੰਦਰ ਸਿੰਘ ਹੈਪੀ ਕਲੇਰਾਂ, ਸ. ਕੁਲਵੰਤ ਸਿੰਘ ਕਲੇਰਾਂ, ਸ੍ਰੀ ਸੰਦੀਪ ਕੁਮਾਰ ਸਾਬਕਾ ਸਰਪੰਚ ਪਿੰਡ ਢਾਹਾਂ, ਭਾਈ ਜੋਗਾ ਸਿੰਘ, ਸ. ਮਹਿੰਦਰਪਾਲ ਸਿੰਘ ਸੁਪਰਡੈਂਟ, ਪ੍ਰਿੰਸੀਪਲ ਸੁਰਿੰਦਰ ਜਸਪਾਲ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਮੈਡਮ ਸਰਬਜੀਤ ਕੌਰ ਨਰਸਿੰਗ ਸੁਪਰਡੈਂਟ, ਸ. ਸਵਰਨ ਸਿੰਘ ਲੰਬੜਦਾਰ, ਸਮੂਹ ਹਸਪਤਾਲ ਸਟਾਫ਼ ਅਤੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਵਿਦਿਆਰਥੀ ਅਤੇ ਸਮੂਹ ਸਟਾਫ਼ ਮੈਂਬਰ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਸਵ: ਬੇਬੇ ਬਿਸ਼ਨ ਕੌਰ ਅਤੇ ਸਵ: ਸ. ਤਾਰਾ ਸਿੰਘ ਕਾਹਮਾ ਯਾਦਗਾਰੀ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਦਾ ਉਦਘਾਟਨ ਕਰਦੇ ਹੋਏ ਸ੍ਰੀਮਤੀ ਅਲਕਾ ਮੀਨਾ ਐਸ.ਐਸ.ਪੀ. ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ ਸਹਿਯੋਗ ਕਰ ਰਹੇ ਹਨ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਅਤੇ ਹੋਰ ਪਤਵੰਤੇ ਸੱਜਣ