ਬੰਗਾ : 8 ਅਗਸਤ (ਵਿਸ਼ੇਸ਼ ਪ੍ਰਤੀਨਿਧੀ) ਸ਼ਹੀਦ ਭਗਤ ਸਿੰਘ ਸਿੱਖਿਆ ਸੇਵਾ ਸੋਸਾਇਟੀ ਬੰਗਾ ਦੇ ਸਮੂਹ ਮੈਂਬਰਾਂ ਵਲੋਂ ਸ਼ਹੀਦ ਭਗਤ ਸਿੰਘ ਸ਼ਤਾਬਦੀ ਫਾਉਂਡੇਸ਼ਨ ਖਟਕੜਕਲਾਂ ਵਿਖੇ ਬੀਬੀ ਅਮਰ ਕੌਰ ਯਾਦਗਾਰੀ ਹਾਲ ਦੀ ਸੰਪੂਰਨਤਾ ਦੀ ਖੁਸ਼ੀ ਵਿੱਚ ਅੱਜ ਵਾਹਿਗੁਰੂ ਜੀ ਦੇ ਸ਼ੁਕਰਾਨੇ ਵਜੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ਸ਼ਹੀਦ ਭਗਤ ਸਿੰਘ ਜੀ ਦੇ ਭਾਣਜਾ ਪ੍ਰੋਫੈਸਰ ਜਗਮੋਹਣ ਸਿੰਘ ਜੀ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਸੋਸਾਇਟੀ ਦੇ ਮੁੱਖ ਪ੍ਰਬੰਧਕ ਮੈਡਮ ਮਨਜੀਤ ਕੌਰ ਬੋਲਾ ਜੀ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਜੀ ਦੀ ਪਵਿੱਤਰ ਧਰਤੀ ਖਟਕੜ ਕਲਾ ਵਿਖੇ ਬੀਬੀ ਅਮਰ ਕੌਰ ਯਾਦਗਾਰੀ ਹਾਲ ਵਿਚ ਬਹੁਤ ਸਾਰੇ ਬੱਚਿਆਂ ਲਈ ਮਿਆਰੀ ਸਿੱਖਿਆ ਦੇ ਟੈਸਟਾਂ ਦੀ ਤਿਆਰੀ ਸੰਬੰਧੀ ਪ੍ਰੋਗਰਾਮ ਉਲੀਕੇ ਜਾਣਗੇ ਅਤੇ ਇਸ ਹਾਲ ਨੂੰ ਸਮਾਜਿਕ ਹਿੱਤਾਂ ਵਿਚ ਹੋਣ ਵਾਲੇ ਕਾਰਜਾਂ ਲਈ ਵਰਤਿਆ ਜਾਵੇਗਾ। ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਦੀ ਸੇਵਾ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਬੀਬੀਆਂ ਦਾ ਜੱਥਾ ਵਲੋਂ ਨਿਭਾਈ ਗਈ। ਇਸ ਮੌਕੇ ਰਵਿੰਦਰ ਸਿੰਘ ਲੁਧਿਆਣਾ, ਸੁਰਿੰਦਰ ਸਿੰਘ ਖਾਲਸਾ, ਸੁਰਜੀਤ ਕੌਰ ਬੋਲਾ ਮੁਹਾਲੀ, ਹੇਮੰਤ ਪਾਲ ਜੱਥਾ ਕੌਸਲਰ, ਮੈਡਮ ਹਰਪ੍ਰੀਤ ਕੌਰ,ਰੇਸ਼ਮ ਕੌਰ, ਰਾਜ ਮੁਹਾਲੀ, ਕੁਲਵਿੰਦਰ ਕੌਰ, ਕਿਰਨਜੀਤ ਕੌਰ ਪਿ੍ੰਸੀਪਲ ਨਰਿੰਦਰਪਾਲ ਸਿੰਘ, ਬਲਵੀਰ ਸਿੰਘ ਕਾਹਮਾ, ਰਾਣਾ ਰਣਵੀਰ, ਅਮਰਦੀਪ ਬੰਗਾ, ਰਮਨਦੀਪ ਕੌਰ, ਪ੍ਰੋਫੈਸਰ ਐਚ ਐਮ ਜੀ, ਬੀਨਾ ਜੀ, ਕਵਲਜੀਤ ਕੌਰ, ਡਾ. ਹਰੀ ਕ੍ਰਿਸ਼ਨ, ਮਾਸਟਰ ਹਰਬੰਸ ਹੀਓ , ਅਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਕਲਾਕਾਰ ਸੰਗੀਤ ਸਭਾ ਬੰਗਾ ਅਤੇ ਸਾਹਿਤ ਸਭਾ ਬੰਗਾ ਦੇ ਮੈਂਬਰਾਂ ਨੇ ਵੀ ਉਚੇਚੇ ਤੌਰ ਤੇ ਸ਼ਿਰਕਤ ਕੀਤੀ।