ਨਵਾਂਸ਼ਹਿਰ 6 ਅਗਸਤ: (ਵਿਸ਼ੇਸ਼ ਪ੍ਰਤੀਨਿਧੀ) ਪੰਜਾਬ ਦਾ ਵਿਰਸਾ ਅਤੇ ਸੱਭਿਆਚਾਰ ਬਹੁਤ ਹੀ ਪੁਰਾਣਾ ਅਤੇ ਅਮੀਰ ਹੈ।ਜੋ ਕਿ ਨਾ ਕੇਵਲ ਭਵਿੱਖ ਦੀ ਪੀੜੀ ਵਿੱਚ 'ਚ ਮਾਨਵਤਾ ਦੇ ਗੁਣ ਪੈਦਾ ਕਰਨ ਵਿੱਚ ਸਹਾਇਕ ਬਣਦਾ ਹੈ,ਸਗੋਂ ਬੱਚਿਆਂ ਅੰਦਰ ਸਤਿਕਾਰ ਅਤੇ ਸੇਵਾ ਭਾਵਨਾ ਆਦਿ ਗੁਣਾ ਦਾ ਸੰਚਾਰ ਵੀ ਕਰਦਾ ਹੈ, ਇਹ ਵਿਚਾਰ ਛੋਟੂ ਰਾਮ ਉੱਪ ਜਿਲ੍ਹਾ ਸਿੱਖਿਆ ਅਫ਼ਸਰ(ਐ ਸਿ),ਸ਼ਹੀਦ ਭਗਤ ਸਿੰਘ ਨਗਰ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੜਵਾ ਬਲਾਕ ਨਵਾਂਸ਼ਹਿਰ ਵਲੋਂ ਆਯੋਜਿਤ ਤੀਆਂ ਦੇ ਤਿਉਹਾਰ ਮੌਕੇ ਆਏ ਪਿੰਡ ਨਿਵਾਸੀਆ ਨਾਲ ਸਾਂਝੇ ਕੀਤੇ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਜਸਵਿੰਦਰ ਕੌਰ ਵਾਈਸ ਪ੍ਰਿੰਸੀਪਲ ਅਤੇ ਡਾ.ਬਿੰਦੂ ਕੈਂਥ ਲੈਕਚਰਾਰ ਬਾਬਾ ਗੋਲਾ ਸੀਨੀਅਰ ਸੈਕੰਡਰੀ ਸਕੂਲ ਬੰਗਾ ਨੇ ਸਾਂਝੇ ਤੌਰ ਤੇ ਕਿਹਾ ਕਿ ਤਿਉਹਾਰ ਸਾਡੀ ਸਾਂਝ ਦਾ ਪ੍ਰਤੀਕ ਹਨ। ਇਹ ਸਮੁੱਚੇ ਸਮਾਜ ਨੂੰ ਆਨੰਦਪੂਰਵਿਕ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਦਿੰਦੇ ਹਨ,ਉੱਥੇ ਨਾਲ ਹੀ ਰੂਹ ਨੂੰ ਖੁਸ਼ੀ ਵੀ ਪ੍ਰਦਾਨ ਕਰਦੇ ਹਨ।ਉਨ੍ਹਾਂ ਕਿਹਾ ਕਿ ਤੀਆਂ ਦਾ ਤਿਉਹਾਰ ਬੱਚਿਆਂ ਨਾਲ ਬੱਚਿਆਂ ਦੇ ਗਿਆਨ ਵਿੱਚ ਬਹੁਤ ਵਾਧਾ ਹੁੰਦਾ ਹੈ। ਬੱਚਿਆਂ ਨੂੰ ਅਲੋਪ ਹੋ ਰਹੇ ਸੱਭਿਆਚਾਰ ਨਾ ਜੋੜਣ ਦਾ ਵਧੀਆ ਉਪਰਾਲਾ ਹੈ ਜਿਵੇ ਕਿ ਚਰਖਾ ਕੱਤਣਾ,ਤੰਤ ਪਾਉਣਾ,ਗਲੋਟਾ ਕਰਨਾ,ਹੱਥ ਚੱਕੀ ਚਲਾਉਣੀ,ਮਧਾਣੀ ਫੈਰਨੀ ਅਤੇ ਪੁਰਾਣੇ ਪਿੱਤਲ ਦੇ ਭਾਂਡੇ ਜਿਵੇਂ ਕਿ ਛੰਨਾ, ਕੌਲ, ਗੜਵੀ, ਗਾਗਰ ਆਦਿ ਤੋਂ ਜਾਣੂ ਹੋਣਾ ।ਸਕੂਲ ਸਟਾਫ਼ ਵਲੋ ਆਏ ਮਹਿਮਾਨਾਂ ਦਾ ਧੰਨਵਾਦ ਅਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੀਆਂ ਦਾ ਖਾਸ ਪਕਵਾਨ ਖੀਰ-ਪੂੜੇ ਵੀ ਤਿਆਰ ਕੀਤੇ ਗਏ।ਜਿਥੇ ਸਕੂਲ ਦੀਆਂ ਬੱਚੀਆਂ ਅਤੇ ਪਿੰਡ ਦੀਆਂ ਕੁੜੀਆਂ ਵਲੋਂ ਬੋਲੀਆਂ ਨਾਲ ਗਿੱਧੇ ਦੀ ਧਮਾਲ ਪਾਈ ਗਈ ਉੱਥੇ ਨਾਲ ਹੀ ਪੀਂਘ ਦੇ ਝੂਟਿਆਂ ਦਾ ਵੀ ਨਜਾਰਾ ਲਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਗੁਰਮੇਲ ਚੰਦ,ਬਲਕਾਰ ਚੰਦ ਸਕੂਲ ਮੁੱਖੀ, ਰਮਨ ਕੁਮਾਰ,ਗੁਰਦਿਆਲ ਮਾਨ ਜਿਲ੍ਹਾ ਮੀਡੀਆ ਇੰਚਾਰਜ,ਨੀਲ ਕਮਲ,ਪਰਮਾ ਨੰਦ ਸਟੇਟ ਅਵਾਰਡੀ,ਬਲਵੀਰ ਸਿੰਘ ਸੀਨੀਅਰ ਮੈਂਬਰ ਪੰਚਾਇਤ, ਮਹਿੰਦਰ ਸਿੰਘ, ਹਰਿੰਦਰ ਸਿੰਘ ਸਿੱਧੂ ਪ੍ਰਵਾਸੀ ਭਾਰਤੀ, ਅਕਬਾਲ ਸਿੰਘ ਲੱਖੂ, ਨਿਰਮਲ ਸਿੰਘ, ਜਸਵੀਰ ਸਿੰਘ, ਜਸਵਿੰਦਰ ਕੌਰ, ਹਰਵਿੰਦਰ ਕੌਰ, ਡੌਲੀ ਧੀਮਾਨ, ਮਹਿੰਦਰ ਕੌਰ ,ਗੁਰਦੇਬ ਕੌਰ, ਸਰਬਜੀਤ ਕੌਰ , ਮਮਤਾ ਰਾਣੀ, ਬਲਵਿੰਦਰ ਕੌਰ, ਰੇਵਲ ਕੌਰ ਅਤੇ ਬਲਜੀਤ ਕੌਰ ਵੀ ਹਾਜਿਰ ਸਨ।
ਕੈਪਸ਼ਨ: ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੜਵਾ ਵਿਖੇ ਮਨਾਏ "ਤੀਆਂ ਤੀਜ ਦੀਆਂ" ਪ੍ਰੋਗਰਾਮ ਦੀਆਂ ਝਲਕੀਆਂ
ਕੈਪਸ਼ਨ: ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੜਵਾ ਵਿਖੇ ਮਨਾਏ "ਤੀਆਂ ਤੀਜ ਦੀਆਂ" ਪ੍ਰੋਗਰਾਮ ਦੀਆਂ ਝਲਕੀਆਂ