ਸਵ: ਬੇਬੇ ਬਿਸ਼ਨ ਕੌਰ ਅਤੇ ਸਵ: ਸ. ਤਾਰਾ ਸਿੰਘ ਕਾਹਮਾ ਦੀ ਨਿੱਘੀ ਅਤੇ ਮਿੱਠੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਹੋਇਆ

ਸਵ: ਬੇਬੇ ਬਿਸ਼ਨ ਕੌਰ ਅਤੇ ਸਵ: ਸ. ਤਾਰਾ ਸਿੰਘ ਕਾਹਮਾ ਦੀ ਨਿੱਘੀ ਅਤੇ ਮਿੱਠੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਹੋਇਆ
ਬੰਗਾ  : 6 ਅਗਸਤ : (  )  ਸਮਾਜ ਸੇਵਕ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਆਪਣੇ ਮਾਤਾ ਜੀ ਅਤੇ ਪਿਤਾ ਜੀ ਸਵ: ਬੇਬੇ ਬਿਸ਼ਨ ਕੌਰ ਅਤੇ ਸਵ: ਸ. ਤਾਰਾ ਸਿੰਘ ਕਾਹਮਾ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਗੁਰਮਤਿ ਸਮਾਗਮ  ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕਰਵਾਇਆ ਗਿਆ । ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ। ਉਪਰੰਤ ਸਜੇ ਦੀਵਾਨ ਵਿਚ ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਜਥੇ ਨੇ ਵੈਰਾਗਮਈ ਗੁਰਬਾਣੀ ਕੀਰਤਨ ਕੀਤਾ । ਗੁਰਮਤਿ ਸਮਾਗਮ ਵਿਚ ਪੰਥ ਦੇ ਪ੍ਰਸਿੱਧ ਕਥਾਵਾਚਕ ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਜਲੰਧਰ ਵਾਲਿਆਂ ਨੇ ਗੁਰਬਾਣੀ ਕਥਾ ਕਰਦੇ ਹੋਏ ਕਰਦੇ ਹੋਏ ਸੰਗਤਾਂ ਨੂੰ ਆਪਣੇ ਮਾਪਿਆਂ ਦਾ ਸਤਿਕਾਰ ਕਰਨ ਪ੍ਰਤੀ ਚੇਤੰਨ ਕੀਤਾ। ਉਹਨਾਂ ਨੇ ਸਮੂਹ ਸੰਗਤਾਂ ਨੂੰ ਅਗਲਾ ਜਨਮ ਸੰਵਾਰਨ ਲਈ ਨਾਮ ਸਿਮਰਨ ਕਰਨ ਲਈ ਪ੍ਰੇਰਿਆ ਤਾਂ ਜੋ ਗੁਰੂ ਸਾਹਿਬਾਨ ਵੱਲੋਂ ਦਰਸਾਏ  ਸੇਵਾ ਮਾਰਗ ਤੇ ਚੱਲਦੇ ਹੋਏ ਇਹ ਮਨੁੱਖੀ ਸਰੀਰ ਅਵਾਗਮਨ ਦੇ ਚੱਕਰਾਂ ਵਿਚੋਂ ਹਮੇਸ਼ਾਂ ਲਈ ਮੁਕਤ ਹੋ ਕੇ ਗੁਰੂ ਚਰਨਾਂ ਵਿਚ ਨਿਵਾਸ ਪ੍ਰਾਪਤ ਕਰ ਸਕੇ । ਸਮੂਹ ਕਾਹਮਾ ਪਰਿਵਾਰ ਵੱਲੋਂ ਬਹੁਤ ਭਾਵਕ ਹੁੰਦੇ ਹੋਏ ਸ. ਹਰਦੇਵ ਸਿੰਘ ਕਾਹਮਾ ਨੇ ਮਾਤਾ ਜੀ ਸਵ: ਬੇਬੇ ਬਿਸ਼ਨ ਕੌਰ ਅਤੇ ਪਿਤਾ ਜੀ ਸਵ: ਸ. ਤਾਰਾ ਸਿੰਘ ਕਾਹਮਾ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਵਿਚ ਪੁੱਜੀਆਂ ਸੰਗਤਾਂ ਦਾ ਹਾਰਦਿਕ ਧੰਨਵਾਦ ਕੀਤਾ। ਸਟੇਜ ਦੀ ਸੰਚਾਲਨਾ ਕਰਦਿਆਂ ਜਥੇਦਾਰ ਸਤਨਾਮ ਸਿੰਘ ਲਾਦੀਆਂ ਨੇ ਸਮੂਹ ਸੰਗਤਾਂ ਨੂੰ ਸਮਾਜ ਸੇਵਕ ਸ ਹਰਦੇਵ ਸਿੰਘ ਕਾਹਮਾ ਤੇ ਸਮੂਹ ਪਰਿਵਾਰ ਵੱਲੋਂ ਸਮਾਜ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਚਾਣਨਾ ਪਾਇਆ। ਇਸ ਮੌਕੇ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ, ਸ. ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਸ. ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਸ. ਅਮਰਜੀਤ ਸਿੰਘ ਚੇਅਰਮੈਨ ਫਾਈਨਾਂਸ, ਸ. ਜਗਜੀਤ ਸਿੰਘ ਸੋਢੀ ਮੈਂਬਰ, ਜਥੇਦਾਰ ਬੁੱਧ ਸਿੰਘ ਬਲਾਕੀਪੁਰ, ਜਥੇਦਾਰ ਸਤਨਾਮ ਸਿੰਘ ਲਾਦੀਆਂ, ਸ. ਗੁਰਦੀਪ ਸਿੰਘ ਢਾਹਾਂ, ਸ.ਬਰਜਿੰਦਰ ਸਿੰਘ ਹੈਪੀ ਕਲੇਰਾਂ, ਸ. ਕੁਲਵੰਤ ਸਿੰਘ ਕਲੇਰਾਂ, ਸ੍ਰੀ ਸੰਦੀਪ ਕੁਮਾਰ ਸਾਬਕਾ ਸਰਪੰਚ ਪਿੰਡ ਢਾਹਾਂ, ਸ. ਸੁਰਿੰਦਰ ਸਿੰਘ ਸ਼ਾਹ ਜੀ ਘੁੰਮਂਣਾ, ਸ. ਰਸ਼ਪਾਲ ਸਿੰਘ ਲਾਦੀਆਂ, ਭਾਈ ਨਿਰਮਲ ਸਿੰਘ ਖਟਕੜ ਖੁਰਦ, ਭਾਈ ਮਨਜੀਤ ਸਿੰਘ, ਸ. ਮਹਿੰਦਰਪਾਲ ਸਿੰਘ ਸੁਪਰਡੈਂਟ, ਪ੍ਰਿੰਸੀਪਲ ਸੁਰਿੰਦਰ ਜਸਪਾਲ, ਡਾ. ਰਵਿੰਦਰ ਖਜ਼ੂਰੀਆ, ਲੰਬੜਦਾਰ ਸਵਰਨ ਸਿੰਘ ਕਾਹਮਾ, ਸ੍ਰੀ ਬਲਵੰਤ ਰਾਏ ਨਵਾਂਸ਼ਹਿਰ ਤੋਂ ਇਲਾਵਾ ਸਿਆਸੀ, ਸਮਾਜਿਕ ਅਤੇ ਧਾਰਮਿਕ ਆਗੂ ਅਤੇ ਇਲਾਕਾ ਨਿਵਾਸੀ ਸਾਧ ਸੰਗਤਾਂ ਹਾਜ਼ਰ ਸਨ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਫੋਟੋ ਕੈਪਸ਼ਨ : ਸਵ: ਬੇਬੇ ਬਿਸ਼ਨ ਕੌਰ ਅਤੇ ਸਵ: ਸ. ਤਾਰਾ ਸਿੰਘ ਕਾਹਮਾ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਹੋਏ ਗੁਰਮਤਿ ਸਮਾਗਮ ਦੀਆਂ ਤਸਵੀਰਾਂ