'ਮੇਰਾ ਦੇਸ਼ ਮੇਰੀ ਮਿੱਟੀ' ਤਹਿਤ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਦੇ ਵਿਦਿਆਰਥੀਆਂ ਨੇ ਕੱਢੀ ਪ੍ਰਭਾਤ ਫੇਰੀ
ਹੁਸ਼ਿਆਰਪੁਰ, 26 ਸਤੰਬਰ: ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਸਮਰਪਿਤ ਦੇਸ਼ ਨੂੰ ਸੁਰੱਖਿਅਤ ਰੱਖਣ ਵਾਲੇ ਸੈਨਿਕ, ਅਰਧ ਸੈਨਿਕ ਬਲਾਂ ਦੇ ਜਵਾਨਾਂ ਨੂੰ ਸਤਿਕਾਰ ਦੇਣ ਲਈ ਚਲਾਏ ਜਾ ਰਹੇ ਦੇਸ਼ ਵਿਆਪੀ ਪ੍ਰੋਗਰਾਮ 'ਮੇਰਾ ਦੇਸ਼ ਮੇਰੀ ਮਿੱਟੀ' ਤਹਿਤ ਅੱਜ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵਿਦਿਆਲਿਆ ਤੋਂ ਫਲਾਹੀ ਪਿੰਡ ਤੱਕ ਪ੍ਰਭਾਤ ਫੇਰੀ ਕੱਢੀ। ਪ੍ਰਿੰਸੀਪਲ ਰੰਜੂ ਦੁੱਗਲ ਨੇ ਪ੍ਰਭਾਤ ਫੇਰੀ ਨੂੰ ਰਵਾਨਾ ਕੀਤਾ। ਦੇਸ਼ ਪਿਆਰ ਵਾਲੇ ਗੀਤ ਗਾਉਂਦੇ ਅਤੇ ਏਕਤਾ ਦੇ ਨਾਹਰੇ ਲਾਉਂਦੇ ਵਿਦਿਆਰਥੀ ਪਿੰਡ ਫਲਾਹੀ ਪਹੁੰਚੇ। ਸੁਰਜੀਤ ਲਾਲ ਸਰਪੰਚ ਅਤੇ ਨਗਰ ਨਿਵਾਸੀਆਂ ਨੇ ਇਸ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ। ਸੁਰਜੀਤ ਲਾਲ ਸਰਪੰਚ ਨੇ ਪਿੰਡ ਦੇ ਪੁਰਾਣੇ ਬੋਹੜ ਲਾਗਿਓਂ ਮਿੱਟੀ ਵਿਦਿਆਰਥੀਆਂ ਦੇ ਹਵਾਲੇ ਕੀਤੀ। ਪੂਰੇ ਜ਼ਿਲ੍ਹੇ ਵਿੱਚੋਂ ਇਕੱਠੀ ਕੀਤੀ ਮਿੱਟੀ ਜ਼ਿਲ੍ਹਾ ਪ੍ਰਸ਼ਾਸ਼ਨ ਰਾਹੀਂ ਕੇਂਦਰ ਸਰਕਾਰ ਨੂੰ ਭੇਜੀ ਜਾਏਗੀ। ਇਸ ਪ੍ਰਭਾਤ ਫੇਰੀ ਨੂੰ ਸਫਲ ਬਣਾਉਣ ਲਈ ਸੀਤਾ ਰਾਮ ਬਾਂਸਲ, ਸੁਰਿੰਦਰ ਕੁਮਾਰ, ਸ਼ਿਲਪਾ ਰਾਣੀ, ਦੀਪਿਕਾ ਸ਼ਰਮਾ, ਲੋਬਸ, ਹਰਦਿਆਲ ਸਿੰਘ ਚੌਕੀਦਾਰ, ਮੰਗਤ ਰਾਮ ਪੰਚ, ਕੁਲਦੀਪ ਸਿੰਘ ਪੰਚ, ਓਂਕਾਰ ਸਿੰਘ ਪੰਚ, ਮਹਿੰਦਰ ਕੌਰ ਪੰਚ, ਪ੍ਰੇਮ ਲਾਲ, ਹੰਸ ਰਾਜ, ਇੰਦਰਜੀਤ ਕੌਰ, ਪ੍ਰਦੀਪ ਕੌਰ, ਮਨਜੀਤ ਕੌਰ, ਮਨਦੀਪ ਕੌਰ ਅਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ।