Fwd: ਸਬਸਿਡੀ ਲੈਣ ਲਈ ਮੱਛੀ ਪਾਲਣ ਵਿਭਾਗ ਦੇ ਦਫ਼ਤਰ ਦਿੱਤੀਆਂ ਜਾ ਸਕਦੀਆਂ ਹਨ ਅਰਜ਼ੀਆਂ

ਸਬਸਿਡੀ ਲੈਣ ਲਈ ਮੱਛੀ ਪਾਲਣ ਵਿਭਾਗ ਦੇ ਦਫ਼ਤਰ ਦਿੱਤੀਆਂ ਜਾ ਸਕਦੀਆਂ ਹਨ ਅਰਜ਼ੀਆਂ

ਨਵਾਂਸ਼ਹਿਰ, 12 ਸਤੰਬਰ : ਸਹਾਇਕ ਡਾਇਰੈਕਟਰ ਮੱਛੀ ਪਾਲਣ ਗੁਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ ਵਿੱਚ ਮੱਛੀ ਪਾਲਣ ਸਬੰਧੀ ਵਿਕਾਸ  ਦੇ ਕੰਮਾਂ  ਲਈ, ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ (ਪੀ.ਐਮ.ਐਮ.ਐਸ.ਵਾਈ) ਤਹਿਤ ਵੱਖ-ਵੱਖ ਪ੍ਰੋਜੈਕਟ ਪਾਸ ਕਰਵਾਏ ਗਏ ਜਿਵੇਂ ਕਿ ਨਵੇਂ ਤਲਾਬਾਂ ਦੀ ਉਸਾਰੀ, ਫਿਨ ਫਿਸ਼ ਹੈਚਰੀ ਦੀ ਉਸਾਰੀ, ਬਾਇਓਫਲਾਕ ਯੂਨਿਟ, ਰੈਫਰੀਜਰੇਟਡ ਵਹੀਕਲਮੋਟਰ ਸਾਇਕਲ ਵਿਦ ਆਈਸ ਬਾਕਸ ਅਤੇ ਮਿੰਨੀ ਫਿਸ਼ ਫੀਡ ਮਿੱਲ ਦੀ ਉਸਾਰੀ ਇਨ੍ਹਾਂ ਵੱਖ-ਵੱਖ ਪ੍ਰੋਜੈਕਟਾਂ 'ਤੇ ਲਾਭਪਾਤਰੀਆਂ ਨੂੰ ਯੂਨਿਟ ਕਾਸਟ ਦਾ 40 ਫੀਸਦੀ ਜਨਰਲ ਕੈਟਾਗਰੀ ਅਤੇ  60 ਫੀਸਦੀ ਐਸ.ਸੀ/ਐਸ.ਟੀ/ਔਰਤਾਂ ਅਤੇ ਉਨ੍ਹਾਂ ਦੀਆਂ ਸਹਿਕਾਰੀ ਸੰਸਥਾਵਾਂ ਲਈ ਸਬਸਿਡੀ ਦਿੱਤੀ ਜਾਂਦੀ ਹੈ ਉਨ੍ਹਾਂ ਜਿਲ੍ਹੇ ਦੇ ਚਾਹਵਾਨ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਪ੍ਰੋਜਕਟਾਂ ਲਈ ਆਪਣੇ ਬੇਨਤੀ ਪੱਤਰ/ਅਰਜੀਆਂ  ਸਹਾਇਕ ਡਾਇਰੈਕਟਰ ਮੱਛੀ ਪਾਲਣ, ਮੱਛੀ ਪੂੰਗ ਫਾਰਮ ਢੰਡੂਆ, ਸਹੀਦ ਭਗਤ  ਸਿੰਘ ਨਗਰ ਜੀ ਦੇ ਦਫਤਰ ਦਿੱਤੀਆਂ ਜਾ ਸਕਦੀਆਂ ਹਨ ਅਤੇ ਵਧੇਰੇ ਜਾਣਕਾਰੀ ਲਈ ਮੋਬਾਇਲ  98559-11555, 62391-92568 'ਤੇ ਸੰਪਰਕ ਕੀਤਾ ਜਾ ਸਕਦਾ ਹੈ