ਨਜਾਇਜ਼ ਮਾਈਨਿੰਗ ਦੌਰਾਨ ਇਕ ਪੋਪਲੇਨ ਮਸ਼ੀਨ ਨੂੰ ਕੀਤਾ ਜ਼ਬਤ
ਨਵਾਂਸ਼ਹਿਰ, 6 ਸਤੰਬਰ : ਐਸ.ਡੀ.ਐਮ ਨਵਾਂਸ਼ਹਿਰ ਡਾ. ਸ਼ਿਵਰਾਜ ਸਿੰਘ ਬੱਲ ਨੇ ਪਿੰਡ
ਬਰਨਾਲਾ ਖੁਰਦ ਵਿਖੇ
ਮਾਈਨਿੰਗ ਸਬੰਧੀ ਸ਼ਿਕਾਇਤ ਮਿਲਣ ਉਪਰੰਤ ਪੁਲਿਸ ਪਾਰਟੀ ਸਮੇਤ ਅਚਨਚੇਤ ਚੈਕਿੰਗ ਕੀਤੀ।
ਐਸ.ਡੀ.ਐਮ ਡਾ. ਸ਼ਿਵਰਾਜ ਸਿੰਘ ਬੱਲ ਨੇ ਦੱਸਿਆ ਚੈਕਿੰਗ ਦੌਰਾਨ ਪਾਇਆ ਗਿਆ
ਕਿ ਸਬੰਧਤ ਠੇਕੇਦਾਰ ਵਲੋਂ ਮਾਈਨਿੰਗ ਵਿਭਾਗ ਤੋਂ ਮੰਨਜੂਰੀ ਤਾਂ ਲਈ ਗਈ ਸੀ, ਪਰ ਮਾਈਨਿੰਗ
ਕਰਨ ਦੀਆਂ ਸ਼ਰਤਾਂ ਦੀ ਉਲੰਘਣਾ ਕਰਦੇ ਹੋਏ ਤਹਿ ਕੀਤੇ ਗਏ ਮਾਪਦੰਡਾਂ ਤੋਂ ਵੱਧ ਟੋਏ ਪੁੱਟ ਕੇ
ਮਾਈਨਿੰਗ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਨਜਾਇਜ਼ ਮਾਈਨਿੰਗ ਕਰ ਰਹੀ ਪੋਪਲੇਨ
ਮਸ਼ੀਨ ਨੂੰ ਜ਼ਬਤ ਕੀਤਾ ਗਿਆ ਅਤੇ ਠੇਕੇਦਾਰ ਨੂੰ ਲੋੜੀਂਦੇ ਦਸਤਾਵੇਜ ਲੈ ਕੇ ਆਉਣ ਲਈ ਹਦਾਇਤ
ਕੀਤੀ ਗਈ। ਉਨ੍ਹਾਂ ਨੇ ਐਸ.ਡੀ.ਓ ਮਾਈਨਿੰਗ ਨੂੰ ਵੀ ਨਿਰਦੇਸ਼ ਦਿੰਦੇ ਹੋਏ ਮਾਈਨਿੰਗ ਵਾਲੀ
ਜਗ੍ਹਾਂ ਦਾ ਮੁਆਇਨਾ ਕਰਕੇ ਰਿਪੋਰਟ ਤਿਆਰ ਕਰਨ ਲਈ ਕਿਹਾ। ਪੁਲਿਸ ਅਤੇ ਸਬੰਧਤ ਵਿਭਾਗ ਨੂੰ
ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਸਬੰਧੀ ਵੀ ਨਿਰਦੇਸ਼ ਦਿੱਤੇ ਗਏ। ਇਸ
ਮੌਕੇ 'ਤੇ ਐਸ.ਐਚ.ਓ ਰਾਹੋਂ ਪੰਕਜ ਸ਼ਰਮਾ ਸਮੇਤ ਪੁਲਿਸ ਕਰਮਚਾਰੀ ਵੀ ਮੌਜੂਦ ਸਨ।