ਕਿਹਾ- ਕਾਂਗਰਸ ਨੇ ਹਮੇਸ਼ਾ ਵਿਕਾਸ ਦੀ ਸਿਆਸਤ ਕੀਤੀ ਹੈ, ਸਰਕਾਰ ਦੇ ਦਾਅਵਿਆਂ ਦਾ ਅਸਰ
ਜ਼ਮੀਨੀ ਪੱਧਰ 'ਤੇ ਵੀ ਦਿਸਣਾ ਚਾਹੀਦਾ ਹੈ
ਬਲਾਚੌਰ, 24 ਸਤੰਬਰ : ਵਿਧਾਨ ਸਭਾ ਹਲਕਾ ਬਲਾਚੌਰ ਦੇ ਵੱਖ-ਵੱਖ ਪਿੰਡਾਂ ਰਾਏਪੁਰ ਨੰਗਲ ਅਤੇ
ਸੂਰਾਪੁਰ ਦਾ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼
ਤਿਵਾੜੀ ਵੱਲੋਂ ਦੌਰਾ ਕੀਤਾ ਗਿਆ। ਜਿੱਥੇ ਉਨ੍ਹਾਂ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ ਅਤੇ
ਲੋਕਾਂ ਦੀਆਂ ਸਮੱਸਿਆਵਾਂ ਵੀ ਜਾਣੀਆਂ।
ਇਸ ਮੌਕੇ ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਵਿਕਾਸ ਦੀ ਸਿਆਸਤ
ਕੀਤੀ ਹੈ। ਇਸ ਦਿਸ਼ਾ ਵਿੱਚ, ਉਹ ਲੋਕ ਸਭਾ ਹਲਕੇ ਵਿੱਚ ਬੁਨਿਆਦੀ ਸਹੂਲਤਾਂ ਦੀਆਂ ਲੋੜਾਂ
ਪੂਰੀਆਂ ਕਰਨ ਲਈ ਆਪਣੇ ਸੰਸਦੀ ਕੋਟੇ ਵਿੱਚੋਂ ਲਗਾਤਾਰ ਗ੍ਰਾਂਟਾਂ ਜਾਰੀ ਕਰ ਰਹੇ ਹਨ ਅਤੇ ਇਹ
ਸਿਲਸਿਲਾ ਭਵਿੱਖ ਵਿੱਚ ਵੀ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸੂਬੇ ਵਿਚ ਕਾਂਗਰਸ ਦੀ ਸਰਕਾਰ
ਦੌਰਾਨ ਹਲਕੇ ਅੰਦਰ ਬਹੁਤ ਸਾਰੇ ਵਿਕਾਸ ਕਾਰਜ ਕਰਵਾਏ ਗਏ ਸਨ।
ਉਨ੍ਹਾਂ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲਿਆਂ 'ਤੇ ਵੀ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ
ਵਿਕਾਸ ਜ਼ਮੀਨੀ ਪੱਧਰ 'ਤੇ ਨਜ਼ਰ ਆਉਣਾ ਚਾਹੀਦਾ ਹੈ। ਇਸਦੇ ਨਾਲ ਹੀ ਉਨ੍ਹਾਂ ਨਸ਼ੇ ਦੀ
ਸਮੱਸਿਆ ਬਾਰੇ ਵੀ ਚਿੰਤਾ ਪ੍ਰਗਟ ਕਰਦਿਆਂ ਇਸ ਜ਼ਹਿਰ ਨੂੰ ਖ਼ਤਮ ਕਰਨ ਲਈ ਸਰਕਾਰ ਤੋਂ ਸਖ਼ਤ
ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਨਸ਼ਾ ਸਾਡੀ ਨੌਜਵਾਨ ਪੀੜ੍ਹੀ ਨੂੰ ਨਿਗਲਦਾ ਜਾ
ਰਿਹਾ ਹੈ।
ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਜ਼ਿਲ੍ਹਾ ਕਾਂਗਰਸ ਨਵਾਂਸ਼ਹਿਰ ਦੇ ਪ੍ਰਧਾਨ ਅਜੇ ਚੌਧਰੀ,
ਹਰਜੀਤ ਸਿੰਘ ਜਾਡਲੀ ਚੇਅਰਮੈਨ ਕੋਆਪ੍ਰੇਟਿਵ ਬੈਂਕ ਨਵਾਂਸ਼ਹਿਰ, ਦੇਸ ਰਾਜ ਹਕਲਾ, ਰਜਿੰਦਰ
ਸਿੰਘ ਛਿੰਦੀ ਪ੍ਰਧਾਨ ਬਲਾਕ ਕਾਂਗਰਸ ਬਲਾਚੌਰ, ਮੇਜਰ ਸਿੰਘ ਸਰਪੰਚ, ਨਵੀਨ ਆਦੋਆਣਾ, ਰਾਜ
ਕੁਮਾਰ ਬੂੰਗੜੀ ਬਲਾਕ ਸੰਮਤੀ ਮੈਂਬਰ, ਮੋਹਨ ਲਾਲ ਸੰਧੂ ਬਲਾਕ ਪ੍ਰਧਾਨ, ਧਰਮ ਪਾਲ ਚੇਅਰਮੈਨ
ਬਲਾਕ ਸੰਮਤੀ, ਜਥੇਦਾਰ ਸੁਰਿੰਦਰ ਸਿੰਘ, ਚੌਧਰੀ ਕਸ਼ਮੀਰੀ ਲਾਲ ਸਰਪੰਚ, ਮੁਲਖ ਰਾਜ ਆਦਿ
ਹਾਜ਼ਰ ਸਨ।
---
सांसद मनीष तिवारी ने किया बलाचौर विधानसभा हलके के अलग-अलग गांवों का दौरा
कहा - कांग्रेस ने की है हमेशा विकास की राजनीति, सरकारी दावों का असर जमीनी
स्तर पर भी दिखना चाहिए
बलाचौर, 24 सितंबर: श्री आनंदपुर साहिब से सांसद और पूर्व केंद्रीय मंत्री
मनीष तिवारी द्वारा बलाचौर विधानसभा क्षेत्र के अलग-अलग गांवों रायपुर नंगल और
सूरापुर का दौरा किया गया। जहां उन्होंने जनसभाओं को सम्बोधित करने सहित लोगों
की समस्याओं को भी जाना।
इस अवसर पर सांसद तिवारी ने कहा कि कांग्रेस पार्टी ने हमेशा से विकास की
राजनीति की है। इस दिशा में, उनके द्वारा लोकसभा क्षेत्र में मूलभूत सुविधाओं
की जरूरतों को पूरा करने हेतु लगातार अपने संसदीय कोटे से ग्रांट जारी की जा
रही है और यह सिलसिला आगे भी जारी रहेगा। उन्होंने कहा कि राज्य में कांग्रेस
की सरकार के दौरान हल्के में बहुत सारे विकास कार्य हुए थे।
उन्होंने विकास को लेकर बड़े-बड़े दावे करने वालों पर भी सवाल खड़े किए और कहा
कि विकास जमीनी स्तर पर दिखना चाहिए। वहीं पर, नशे की समस्या को लेकर भी अपनी
चिंता जाहिर की और इस जहर को खत्म करने के लिए सरकार से सख्त कदम उठाए जाने की
मांग की। उन्होंने कहा कि नशा हमारी युवा पीढ़ी को निगलता रहा है।
इस दौरान अन्य के अलावा, जिला कांग्रेस नवांशहर के प्रधान अजय चौधरी, हरजीत
सिंह जाडली चेयरमैन कॉपरेटिव बैंक नवांशहर, देस राज हकला, राजेंद्र सिंह छिंदी
प्रधान ब्लॉक कांग्रेस बलाचौर, मेजर सिंह सरपंच, नवीन आदोआना, राज कुमार
बूंगड़ी ब्लॉक समिति मेंबर, मोहन लाल संधू ब्लॉक प्रधान, धर्म पाल चेयरमैन
ब्लॉक समिति, जत्थेदार सुरेंद्र सिंह, चौधरी कश्मीरी लाल सरपंच, मुलख राज भी
मौजूद रहे।
---
--
You received this message because you are subscribed to the Google
Groups "Nawanshahr" group.
To unsubscribe from this group and stop receiving emails from it, send
an email to nawanshahrpress+unsubscribe@googlegroups.com.
To view this discussion on the web, visit
https://groups.google.com/d/msgid/nawanshahrpress/CAKnro4RCir6MNvWJ%3DLAZpotiuKLpVwRYnR6R8Casj7%3DZ2Sgndg%40mail.gmail.com.