- 'ਸਵੱਛਤਾ ਹੀ ਸੇਵਾ' ਮੁਹਿੰਮ ਤਹਿਤ ਡੀ.ਏ.ਐਨ ਕਾਲਜ ਦੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
ਨਵਾਂਸ਼ਹਿਰ, 19 ਸਤੰਬਰ : ਜ਼ਿਲ੍ਹੇ ਵਿੱਚ 'ਸਵੱਛਤਾ ਹੀ ਸੇਵਾ' ਮੁਹਿੰਮ ਤਹਿਤ ਡੀ.ਏ.ਐਨ ਕਾਲਜ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਪ੍ਰਿੰਸੀਪਲ ਮੈਡਮ ਗੁਰਵਿੰਦਰ ਕੌਰ ਵਲੋਂ ਕਾਲਜ ਦੇ ਵਿਦਿਆਰਥੀਆਂ ਨੂੰ ਸਵੱਛਤਾ ਸਬੰਧੀ ਲੈਕਚਰ ਦਿੱਤਾ ਗਿਆ।
ਐਸ.ਡੀ.ਓ ਹਰਦੀਪ ਸਿੰਘ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਵਲੋਂ ਠੋਸ ਅਤੇ ਤਰਲ ਕੂੜਾ ਪ੍ਰਬੰਧਨ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਲਾਸਟਿਕ ਕੂੜੇ ਨੂੰ ਪਿੰਡਾਂ ਵਿਚ ਇੱਧਰ ਉੱਧਰ ਸੁੱਟਣ ਅਤੇ ਜਲਾਉਣ 'ਤੇ ਤੁਰੰਤ ਪਾੰਬਦੀ ਲਗਾਉਣੀ, ਪਲਾਸਟਿਕ ਕੂੜੇ ਨੂੰ ਇਕ ਥਾਂ 'ਤੇ ਇਕੱਠਾ ਕਰਕੇ ਰੱਖਣ ਅਤੇ ਯੋਗ ਪ੍ਰਬੰਧਨ ਲਈ ਕਬਾੜੀਏ ਤੱਕ ਜਾਂ ਪਲਾਸਟਿਕ ਬੇਸਟ ਮੈਨੇਜਮੈਂਟ ਯੂਨਿਟ ਤੱਕ ਪਹਾਚਾਉਣ ਲਈ ਕਿਹਾ ਗਿਆ। ਇਸ ਦੇ ਨਾਲ-ਨਾਲ ਪਿੰਡ ਦੇ ਖੁੱਲ੍ਹੇ ਵਿੱਚ ਸੋਚ ਤੋਂ ਮੁਕਤ ਸਥਿਤੀ ਨੂੰ ਬਰਕਰਾਰ ਰੱਖਣ ਲਈ, ਗਿੱਲੇ ਅਤੇ ਸੁੱਕੇ ਕੂੜੇ ਨੂੰ ਘਰੇਲੂ ਪੱਧਰ 'ਤੇ ਵੱਖੋ-ਵੱਖਰਾ ਕਰਕੇ ਕੂੜਾ ਇਕੱਠਾ ਕਰਨ ਵਾਲੇ ਕਰਮਚਾਰੀ ਨੂੰ ਦੇਣ ਲਈ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਾਣੀ ਦੀ ਸੁਚੱਜੀ ਵਰਤੋਂ ਕਰਨ ਅਤੇ ਗੰਦੇ ਪਾਣੀ ਦੇ ਪ੍ਰਬੰਧਨ ਲਈ ਪਹਿਲ ਦੇ ਆਧਾਰ ਤੇ ਪ੍ਰਬੰਧ ਕਰਕੇ ਪਿੰਡ ਨੂੰ ਸਾਫ ਸੁਧਰਾ ਕਰਨ ਦਾ ਸੁਨੇਹਾ ਦਿੱਤਾ ਗਿਆ।