ਨਵਾਂਸ਼ਹਿਰ : ਸਥਾਨਕ ਪ੍ਰਕਾਸ਼ ਮਾਡਲ ਸਕੂਲ ਵਿਖੇ "ਰੋਡ ਸੇਫਟੀ ਅਵੇਅਰਨੈਸ ਸੋਸਾਇਟੀ" ਦੀ ਤਰਫੋਂ ਸੜਕ ਸੁਰੱਖਿਆ ਵਾਰੇ ਜਾਗਰੂਕਤਾ ਸੈਮੀਨਾਰ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਸਕੂਲ ਦੇ ਐਮ ਡੀ ਕੈਂਡੀ ਸੁਖਰਾਜ ਸਿੰਘ ਨੇ ਕੀਤੀ। ਉਹਨਾਂ ਨੇ ਸੋਸਾਇਟੀ ਅਹੁਦੇਦਾਰਾਂ ਦਾ ਸਵਾਗਤ ਕੀਤਾ ਅਤੇ ਸੜਕ ਸੁਰੱਖਿਆ ਜਾਗਰੂਕਤਾ ਮਹੱਤਵਪੂਰਨ ਦੱਸਿਆ। ਸੜਕ ਸੁਰੱਖਿਆ ਜਾਗਰੂਕਤਾ ਸੈਮੀਨਾਰ ਨੂੰ ਸੋਸਾਇਟੀ ਦੇ ਪ੍ਰਧਾਨ ਸ੍ਰੀ ਜੀ.ਐਸ.ਤੂਰ, ਸਕੱਤਰ ਸ੍ਰੀ ਜੇ ਐਸ ਗਿੱਦਾ, ਐਡਵਾਇਜਰ ਸ੍ਰੀ ਦਿਲਬਾਗ ਸਿੰਘ ਅਤੇ ਟਰੈਫਿਕ ਪੁਲਿਸ ਵੱਲੋਂ ਸ੍ਰੀ ਪ੍ਰਵੀਨ ਕੁਮਾਰ ਨੇ ਸੰਬੋਧਨ ਕੀਤਾ। ਸ੍ਰੀ ਤੂਰ ਨੇ ਕਿਹਾ ਕਿ ਸੜਕਾਂ ਤੇ ਜਾ ਰਹੀਆਂ ਕੀਮਤੀ ਜਾਨਾਂ ਦਾ ਮੁੱਖ ਕਾਰਨ ਸੜਕੀ ਨਿਯਮਾਂ ਦੀ ਅਗਿਆਨਤਾ ਦਾ ਹੋਣਾ, ਲਾਪਰਵਾਹੀ ਤੇ ਬੇਸਬਰੀ ਹੈ। ਸਿੱਟੇ ਵਜੋਂ ਪੰਜਾਬ ਕਰੀਬ ਚਾਰ ਹਜ਼ਾਰ ਤੇ ਦੇਸ਼ ਵਿੱਚ ਕਰੀਬ ਇੱਕ ਲੱਖ ਪੰਜਾਹ ਹਜ਼ਾਰ ਕੀਮਤੀ ਜਾਨਾਂ ਸੜਕੀ ਐਕਸੀਡੈਂਟਾਂ ਦੀ ਭੇਟਾ ਚੜ੍ਹ ਰਹੀਆਂ ਹਨ। ਇਸ ਵਾਸਤੇ ਕਾਨੂੰਨੀ ਸਖਤੀ ਦੇ ਨਾਲ੍ਹ ਜਾਗਰੂਕਤਾ ਦੀ ਵੱਡੀ ਲੋੜ ਹੈ। ਇਸ ਸੋਸਾਇਟੀ ਵਲੋਂ ਵਿਦਿਅਕ ਅਦਾਰਿਆਂ ਵਿੱਚ "ਰੋਡ ਸੇਫਟੀ ਕਲੱਬਾਂ" ਦੀ ਸਥਾਪਨਾ ਕੀਤੀ ਜਾ ਰਹੀ ਹੈ। ਪ੍ਰਕਾਸ਼ ਮਾਡਲ ਸਕੂਲ ਦੇ ਪ੍ਰਿੰਸੀਪਲ ਮੈਡਮ ਤੇਜਿੰਦਰ ਕੌਰ ਦੀ ਅਗਵਾਈ ਵਿੱਚ ਜੰਨਤ ਨੂੰ ਪ੍ਰਧਾਨ ਅਤੇ ਮੰਨਤ ਨੂੰ ਸਕੱਤਰ ਨਿਯੁਕਤ ਕੀਤਾ ਗਿਆ। ਸੈਮੀਨਾਰ ਨੂੰ ਸ੍ਰੀ ਜੇ ਐਸ ਗਿੱਦਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਤੋਂ ਪਹਿਲਾਂ ਸੜਕ ਸੁਰੱਖਿਆ ਨਿਯਮਾਂ ਦੀ ਜਾਣਕਾਰੀ ਲਈ ਵਿਸ਼ੇਸ਼ ਟ੍ਰੇਨਿੰਗ ਲੈਣੀ ਚਾਹੀਦੀ ਹੈ। ਉਹਨਾਂ ਦੋ ਪਹੀਆ ਵਾਹਨਾਂ ਚਲਾਉਣ ਵੇਲੇ ਹੈਲਮਟ ਅਤੇ ਚਾਰ-ਪਹੀਆ ਵਾਹਨਾਂ ਵਿੱਚ ਸੀਟ-ਬੈਲਟ ਦੀ ਵਰਤੋਂ ਦੀ ਆਦਤ ਪਾਉਣ ਤੇ ਜ਼ੋਰ ਦਿੱਤਾ। ਸ੍ਰੀ ਦਿਲਬਾਗ ਸਿੰਘ ਸਾਬਕਾ ਜਿਲ੍ਹਾ ਸਿੱਖਿਆ ਅਫ਼ਸਰ ਨੇ ਡਰਾਈਵਿੰਗ ਵੇਲੇ ਗਿਆਰਾਂ ਸੂਤਰੀ ਸਾਵਧਾਨੀਆਂ ਦੀ ਵਿਆਖਿਆ ਕੀਤੀ ਅਤੇ ਇਹਨਾਂ ਦੀ ਆਦਤ ਆਦਤ ਪਾਉਣ ਦੀ ਅਪੀਲ ਕੀਤੀ। ਟ੍ਰੈਫਿਕ ਪੁਲਿਸ ਦੇ ਸ੍ਰੀ ਪ੍ਰਵੀਨ ਕੁਮਾਰ ਨੇ ਐਕਸੀਡੈਂਟਾਂ ਦੇ ਕਾਰਨਾਂ ਅਤੇ ਬਚਾਓ ਟਿੱਪਸ ਸਾਂਝੇ ਕੀਤੇ। ਇਸ ਮੌਕੇ ਸ੍ਰੀ ਪ੍ਰਵੀਨ ਕੁਮਾਰ ਵਲੋਂ ਸਮੂਹਿਕ ਤੌਰ ਤੇ ਸੜਕ ਸੁਰੱਖਿਆ ਸਹਿਯੋਗੀ ਬਣਨ ਦੀ ਸਹੁੰ ਚੁਕਾਈ ਗਈ।
ਸੈਮੀਨਾਰ ਦੇ ਅਖੀਰ ਵਿੱਚ ਪ੍ਰਿੰਸੀਪਲ ਮੈਡਮ ਤੇਜਿੰਦਰ ਕੌਰ ਨੇ ਸੋਸਾਇਟੀ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
ਸੈਮੀਨਾਰ ਦੇ ਅਖੀਰ ਵਿੱਚ ਪ੍ਰਿੰਸੀਪਲ ਮੈਡਮ ਤੇਜਿੰਦਰ ਕੌਰ ਨੇ ਸੋਸਾਇਟੀ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।