28 ਸਤੰਬਰ ਨੂੰ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਪ੍ਰਸਿੱਧ ਗੀਤਕਾਰ ਜਸਬੀਰ ਜੱਸੀ ਪੇਸ਼ ਕਰਨਗੇ ਆਪਣੀ ਗੀਤਕਾਰੀ

28 ਤੋਂ 30 ਸਤੰਬਰ ਤੱਕ ਖਟਕੜ ਕਲਾਂ ਵਿਖੇ ਮਨਾਇਆ ਜਾਵੇਗਾ ਇਨਕਲਾਬ ਫੈਸਟੀਵਲ
ਨਵਾਂਸ਼ਹਿਰ, 25 ਸਤੰਬਰ: ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਵਸ 'ਤੇ ਖਟਕੜ ਕਲਾਂ
ਵਿਖੇ 28 ਸਤੰਬਰ
ਨੂੰ ਮੁੱਖ ਮੰਤਰੀ, ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੀ ਆਮਦ ਤੋਂ ਪਹਿਲਾਂ ਪ੍ਰਸਿੱਧ ਪੰਜਾਬੀ
ਗਾਇਕ ਜਸਬੀਰ ਜੱਸੀ ਆਪਣੀ ਗੀਤਕਾਰੀ ਪੇਸ਼ ਕਰਨਗੇ। ਇਨਕਲਾਬ ਫੈਸਟੀਵਲ ਸਬੰਧੀ ਖਟਕੜ ਕਲਾਂ ਵਿਖੇ
ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ
ਇਸ ਦਿਨ ਵਿਸ਼ਾਲ ਭੰਡਾਲ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠ ਹੋਵੇਗਾ।

ਡਿਪਟੀ ਕਮਿਸ਼ਨਰ ਨੇ ਸਮਾਗਮ ਵਾਲੀ ਥਾਂ ਦਾ ਦੌਰਾ ਕਰਕੇ ਸਮੂਚੇ ਪ੍ਰਬੰਧਾਂ ਦਾ
ਜਾਇਜ਼ਾ ਲੈਂਦੇ ਹੋਏ ਸਮਾਗਮ ਵਿਖੇ ਪਹੁੰਚਣ ਦੇ ਲਈ ਪੁਲਿਸ ਪ੍ਰਸ਼ਾਸਨ ਵਲੋਂ ਕੀਤੇ ਗਏ ਪ੍ਰਬੰਧਾਂ
ਸਬੰਧੀ ਜਾਣਕਾਰੀ ਲਈ ਅਤੇ ਮੌਕੇ 'ਤੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ
ਟਰੈਫਿਕ ਰੂਟ ਇਸ ਤਰ੍ਹਾਂ ਨਾਲ ਬਣਾਇਆ ਜਾਵੇ ਕਿ ਕਿਸੇ ਨੂੰ ਸਮਾਗਮ ਵਾਲੀ ਥਾਂ 'ਤੇ ਪਹੁੰਚਣ
ਲਈ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ। ਉਨ੍ਹਾਂ ਕਿਹਾ ਕਿ ਸਮਾਗਮ ਵਾਲੀ ਥਾਂ 'ਤੇ ਪੀਣ
ਵਾਲੇ ਪਾਣੀ, ਬੈਠਣ ਦੇ ਪ੍ਰਬੰਧ, ਆਣ-ਜਾਣ ਲਈ ਰਸਤੇ ਅਤੇ ਪਾਰਕਿੰਗ ਸਬੰਧੀ ਯੋਜਨਾਬੱਧ ਤਰੀਕੇ
ਦੇ ਨਾਲ ਤਿਆਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ 28 ਤੋਂ 30 ਸਤੰਬਰ ਤੱਕ ਹੋਣ ਵਾਲੇ ਇਸ
ਸਮਾਗਮ ਦੇ ਵਿੱਚ 29 ਸਤੰਬਰ ਨੂੰ ਸ਼ਾਮ 5 ਵਜੇ ਪ੍ਰਸਿੱਧ ਪੰਜਾਬੀ ਕਲਾਕਾਰ ਪ੍ਰੀਤ ਹਰਪਾਲ ਦੀ
ਗਾਇਕੀ ਵੀ ਹੋਵੇਗੀ ਅਤੇ 30 ਸਤੰਬਰ ਨੂੰ ਸ਼ਾਮ 5 ਵਜੇ ਗੁਰਦਾਸ ਮਾਨ ਆਪਣੀ ਗਾਇਕੀ ਦੇ ਨਾਲ ਰੰਗ
ਬੰਨ੍ਹਣਗੇ। ਇਸ ਤੋਂ ਇਲਾਵਾ ਖੇਡਾਂ, ਫੁੱਲਾਂ ਦੇ ਗੁਲਦਸਤਿਆਂ ਦੀ ਪੇਸ਼ਕਾਰੀ, ਅਕਾਲ ਅਕੈਡਮੀ
ਗਤਕਾ, ਪੰਜਾਬੀ ਸਭਿਆਚਾਰ ਤੇ ਫੈਸ਼ਨ ਸ਼ੋਅ, ਭੰਗੜਾ ਅਤੇ ਗਿੱਧਾ ਦੀ ਪੇਸ਼ਕਾਰੀ ਵੀ ਵੱਖ-ਵੱਖ
ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵਲੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨੂੰ
ਦੇਖਦੇ ਹੋਏ ਪਹਿਲਾਂ ਤੋਂ ਹੀ ਸਮੂਚੇ ਪ੍ਰਬੰਧ ਕਰ ਲਏ ਜਾਣ, ਤਾਂ ਜੋ ਉਨ੍ਹਾਂ ਨੇ ਸਮਾਗਮ ਦੇ
ਪ੍ਰਚਾਰ ਸਬੰਧੀ ਸੋਸ਼ਲ ਮੀਡੀਆ 'ਤੇ ਵੱਧ ਤੋਂ ਵੱਧ ਪ੍ਰਚਾਰ ਕਰਨ ਸਬੰਧੀ ਨਿਰਦੇਸ਼ ਵੀ ਦਿੱਤੇ।

ਇਸ ਮੌਕੇ 'ਤੇ ਐਸ.ਡੀ.ਐਮ ਬੰਗਾ ਮਨਰੀਤ ਰਾਣਾ, ਪੰਜਾਬ ਗੁਡ ਗਵਰਨਸ ਫੈਲੋ ਸੰਜਨਾ
ਸਕਸੈਨਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।