ਨਵਾਂਸ਼ਹਿਰ 26 ਸਤੰਬਰ : ਪੰਜਾਬ ਦੇ ਸਿੱਖਿਆ ਵਿਭਾਗ ਵਲੋਂ ਸੂਬੇ ਭਰ ਦੇ ਸਰਕਾਰੀ ਸਕੂਲਾਂ ਵਿਚ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਬਿਜ਼ਨਸ ਬਲਾਸਟਰ ਪਲੇਟਫਾਰਮ ਅਧੀਨ ਦੋ ਦਿਨਾਂ ਵਰਕਸ਼ਾਪ ਲਗਾਈ ਗਈ ਹੈ।ਸਿਸ ਵਿਚ ਬੱਚਿਆਂ ਨੂੰ ਕਾਰੋਬਾਰ ਸਿਖਾਉਣ ਦੀ ਸਿਖਲਾਈ ਦਿੱਤੀ ਜਾਵੇਗੀ ਤੇ ਉਹ ਆਪਣੇ ਆਪ ਵਿੱਚ ਰੋਜ਼ਗਾਰ ਪ੍ਰਾਪਤ ਕਰਨ ਦੇ ਸਮਰੱਥ ਹੋ ਸਕਣਗੇ। ਸਰਕਾਰੀ ਹੁਕਮਾਂ ਅਨੁਸਾਰ ਸੂਰਜ ਪ੍ਰਕਾਸ਼ ਲੈਕਚਰਾਰ ਕੈਮਿਸਟਰੀ ਸਸਸਸ ਕਮਾਈ ਦੇਈ ਜ਼ਿਲ੍ਹਾ ਹੁਸ਼ਿਆਰਪੁਰ ਵਲੋਂ ਅੱਜ ਪਹਿਲੇ ਦਿਨ ਸਸਸਸ ਲੰਗੜੋਆ ਵਿਖੇ ਬਲਾਕ ਦੇ ਕਰੀਬ ਦਸ ਸਕੂਲਾਂ ਦੇ ਅਧਿਆਪਕਾਂ ਨੂੰ ਇਸ ਸਬੰਧੀ ਟ੍ਰੇਨਿੰਗ ਦਿੱਤੀ ਗਈ ਜੋ ਬਾਅਦ ਵਿੱਚ ਆਪਣੇ ਸਕੂਲ ਵਿੱਚ ਜਾ ਕੇ ਅੱਠ ਅੱਠ ਦਾ ਗਰੁੱਪ ਬਣਾ ਕੇ ਬੱਚਿਆਂ ਨੂੰ ਕਾਰੋਬਾਰ ਸਬੰਧੀ ਜਾਗਰੂਕ ਤੇ ਟ੍ਰੇਂਡ ਕਰਨਗੇ। ਜਿਹੜੇ ਵਿਦਿਆਰਥੀ ਇਸ ਪ੍ਰਕਿਰਿਆ ਵਿਚ ਭਾਗ ਲੈਣਗੇ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਦੋ ਹਜ਼ਾਰ ਰੁਪਏ ਪ੍ਰਤੀ ਵਿਅਕਤੀ ਸੀਡ ਮਨੀ ਵਜੇ ਦਿੱਤੇ ਜਾਣਗੇ।ਇਸ ਮੌਕੇ ਉਹਨਾਂ ਨਾਲ ਆਏ ਅਰੁਣ ਕੁਮਾਰ ਕੰਪਿਊਟਰ ਫੈਕਲਟੀ ਵਲੋਂ ਅੱਜ ਦੇ ਸਮੇਂ ਤਕਨੀਕੀ ਖੇਤਰ ਵਿੱਚ ਵਿਕਾਸ ਬਾਰੇ ਜਾਣਕਾਰੀ ਦਿੱਤੀ ਤੇ ਬੱਚਿਆਂ ਨੂੰ ਸਵੈ ਰੁਜ਼ਗਾਰ ਲਈ ਤਿਆਰ ਹੋਣ ਸਬੰਧੀ ਟ੍ਰੇਨਿੰਗ ਦਿੱਤੀ ਗਈ।ਸਸਸਸ ਲੰਗੜੋਆ ਦੇ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਵਲੋਂ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਸਰਕਾਰ ਵੱਲੋਂ ਮਿਲ ਰਹੀ ਹਰ ਸਹੂਲਤ ਦਾ ਲਾਭ ਲੈਣਾ ਚਾਹੀਦਾ ਹੈ ਤੇ ਬੱਚਿਆਂ ਨੂੰ ਸਵੈ ਨਿਰਭਰ ਹੋਣਾ ਚਾਹੀਦਾ ਹੈ, ਉਹਨਾਂ ਕਿਹਾ ਕਿ ਸਰਕਾਰ ਦੀਆਂ ਸਕੀਮਾਂ ਅਪਣਾਉਣ ਨਾਲ ਕਿਸੇ ਤੇ ਆਰਥਿਕ ਬੋਝ ਨਹੀਂ ਪਵੇਗਾ।ਇਸ ਮੌਕੇ ਤੇ ਜ਼ਿਲ੍ਹਾ ਗਾਈਡੈਂਸ ਕੌਂਸਲਰ ਬਲਦੀਸ਼ ਕੁਮਾਰ, ਜਗਮੋਹਨ ਸਿੰਘ ਮਹਿੰਦੀਪੁਰ, ਇਸ ਸੰਸਥਾ ਦੇ ਮੈਡਮ ਗੁਨੀਤ, ਬਲਦੀਪ ਸਿੰਘ, ਗੁਰਪ੍ਰੀਤ ਸਿੰਘ, ਹਰਿੰਦਰ ਸਿੰਘ, ਜਸਵਿੰਦਰ ਸਿੰਘ ਸੰਧੂ, ਸੁਸ਼ੀਲ ਕੁਮਾਰ ਤੋਂ ਇਲਾਵਾ ਦੂਸਰੇ ਸਕੂਲਾਂ ਤੋਂ ਟ੍ਰੇਨਿੰਗ ਲੈਣ ਆਏ ਵੱਖ ਵੱਖ ਵਿਸ਼ਿਆਂ ਦੇ ਅਧਿਆਪਕ ਸ਼ਾਮਲ ਸਨ।
ਬਿਜ਼ਨਸ ਬਲਾਸਟਰ ਪਲੇਟਫਾਰਮ ਅਧੀਨ ਦੋ ਦਿਨਾਂ ਵਰਕਸ਼ਾਪ ਦਾ ਆਯੋਜਨ

Posted by
NawanshahrTimes.Com