ਸੰਤੋਸ਼ ਕਟਾਰੀਆ ਵਿਧਾਇਕ ਨੇ ਕਿੱਕ ਬਾਕਸਿੰਗ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਹਿਮਾਂਸ਼ੂ ਸ਼ਰਮਾ ਦਾ ਕੀਤਾ ਸਨਮਾਨ

ਕਾਠਗੜ੍ਹ,1 ਸਤੰਬਰ: ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਅੱਜ
ਪੰਜਾਬ ਦੇ ਖਿਡਾਰੀ
ਰਾਸ਼ਟਰੀ ਪੱਧਰ ਦੀਆਂ ਖੇਡਾਂ ਵਿੱਚ ਤਮਗੇ ਹਾਸਲ ਕਰ ਰਹੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ
ਸਾਰ ਹੀ ਮੁੱਖ ਮੰਤਰੀ ਪੰਜਾਬ ਦੀ ਦੂਰ ਦ੍ਰਿਸ਼ਟੀ ਨਾਲ ਸਾਲ 2022 ਵਿੱਚ ਖੇਡਾਂ ਵਤਨ ਪੰਜਾਬ
ਦੀਆਂ ਕਰਵਾਈਆਂ ਗਈਆਂ ਅਤੇ ਹੁਣ ਦੂਜੇ ਸਾਲ ਵਿੱਚ ਖੇਡਾਂ ਵਤਨ ਪੰਜਾਬ ਦੀਆਂ 2023 ਕਰਵਾਇਆ ਜਾ
ਰਹੀਆਂ ਹਨ, ਤਾਂ ਜੋਂ ਬੱਚੇ ਨਸ਼ਿਆਂ ਤੋਂ ਰਹਿਤ ਰਹਿ ਕੇ ਰਾਸ਼ਟਰੀ ਪੱਧਰ ਤੇ ਸੰਸਾਰ ਪੱਧਰ 'ਤੇ
ਤਮਗੇ ਲੈ ਕੇ ਆਉਣ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਹਲਕਾ ਬਲਾਚੌਰ ਬੀਬੀ ਸੰਤੋਸ਼ ਕਟਾਰੀਆ
ਨੇ ਪਿੰਡ ਕਿਸ਼ਨਪੁਰਾ ਵਿਖੇ ਹਿਮਾਂਸ਼ੂ ਸ਼ਰਮਾ ਨੂੰ ਹਰੀਵੰਸ਼ ਤਾਨਾ ਭਗਤ ਇੰਡੋਰ ਸਟੇਡੀਅਮ ਰਾਂਚੀ (
ਝਾਰਖੰਡ) ਵਿਖੇ ਰਾਸ਼ਟਰੀ ਪੱਧਰ ਦੀਆਂ ਖੇਡਾਂ ਦੌਰਾਨ ਕਿੱਕ ਬਾਕਸਿੰਗ ਮੁਕਾਬਲੇ ਵਿੱਚ ਗੋਲਡ
ਮੈਡਲ ਜਿੱਤਣ 'ਤੇ ਉਸ ਦੇ ਘਰ ਪਹੁੰਚ ਕੇ ਮੁਬਾਰਕਬਾਦ ਦਿੰਦਿਆਂ ਹੋਇਆਂ ਕੀਤਾ ਤੇ ਉਸਦਾ ਸਨਮਾਨ
ਵੀ ਕੀਤਾ। ਉਨ੍ਹਾਂ ਪਿਤਾ ਦੇਵੀ ਦਿਆਲ ਤੇ ਮਾਤਾ ਜੋਤੀ ਕੌਸ਼ਲ ਨੂੰ ਵੀ ਵਧਾਈਆਂ ਦਿੱਤੀਆਂ। ਬੀਬੀ
ਸੰਤੋਸ਼ ਕਟਾਰੀਆ ਨੇ ਕਿਹਾ ਕਿ ਸਾਡੇ ਹਲਕੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਆਮ ਪਰਿਵਾਰ ਦਾ ਬੱਚਾ
ਜੋ ਇੱਕ ਪਿੰਡ ਦਾ ਵਸਨੀਕ ਹੋਣ ਦੇ ਨਾਤੇ ਇੰਨੀ ਗਗਨਚੁੰਬੀ ਉਚਾਈ ਨੂੰ ਛੂਹ ਗਿਆ।
ਇਸ ਮੌਕੇ ਸੀਨੀਅਰ ਨੇਤਾ ਅਸ਼ੌਕ ਕਟਾਰੀਆ ਨੇ ਵੀ ਹਿਮਾਂਸ਼ੂ ਸ਼ਰਮਾ ਤੇ ਉਸ ਦੇ
ਪਰਿਵਾਰ ਅਤੇ ਸਮੂਹ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਹਿਮਾਂਸ਼ੂ ਸ਼ਰਮਾ ਇਸ
ਹਲਕੇ ਬਲਾਚੌਰ ਲਈ ਹੀ ਨਹੀ ਸਗੋਂ ਪੂਰੇ ਪੰਜਾਬ ਲਈ ਬੱਚਿਆਂ ਲਈ ਮਿਸਾਲ ਬਣ ਗਿਆ ਹੈ। ਇਸ ਦੀ
ਜਾਣਕਾਰੀ ਮੀਡੀਆ ਨੂੰ ਦਿੰਦੇ ਹੋਏ ਚੰਦਰ ਮੋਹਨ ਜੇਡੀ ਹਲਕਾ ਬਲਾਚੌਰ ਤੇ ਜਿਲ੍ਹਾ ਮੀਡੀਆ
ਇੰਚਾਰਜ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਬੀਬੀ ਸੰਤੋਸ਼
ਕਟਾਰੀਆ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਵੱਲ ਪ੍ਰੇਰਿਤ ਕਰ ਰਹੇ ਹਨ, ਉਹਨਾਂ ਪਿਛਲੇ ਦਿਨੀਂ
ਪਿੰਡਾਂ ਵਿੱਚ ਬੱਚਿਆਂ ਨੂੰ ਖੇਡ ਕਿੱਟਾਂ ਵੀ ਵੰਡਿਆਂ ਸਨ।
ਇਸ ਮੌਕੇ 'ਤੇ ਨਰੇਸ਼ ਕੁਮਾਰ ਸਰਕਲ ਇੰਚਾਰਜ ਕਿਸ਼ਨਪੁਰ ,ਜਸਵੀਰ ਘੁੰਮਣ ,ਗੁਰਮੁੱਖ
ਪਾਬਲਾ ਸਰਕਲ ਇੰਚਾਰਜ ,ਬਲਵੀਰ ਸਿੰਘ ਭੰਗੂ , ਜਸਵਿੰਦਰ ਬਛੂਆਂ, ਰੇਖਾ ਦੇਵੀ ਸਰਪੰਚ ਸਾਬਕਾ,
ਚਰਨਜੀਤ ਸਿੰਘ, ਰਮੇਸ਼ ਲਾਲ, ਰਮੇਸ਼ ਚੰਦ ਆਦਿ ਹਾਜ਼ਰ ਸਨ।