ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਨੇ ਬਾਬਾ ਸ਼੍ਰੀ ਚੰਦ ਜੀ ਦੇ 529ਵੇਂ ਪ੍ਰਕਾਸ਼ ਦਿਹਾੜੇ ਮੌਕੇ ਗੁ: ਟਾਲਹੀ ਸਾਹਿਬ ਵਿਖੇ ਵੰਡੇ 3000 ਬੂਟੇ

ਇਸ ਮੌਕੇ ਸੁਸੁਇਟੀ ਵੱਲੋਂ ਲਗਾਇਆ ਗਿਆ ਦਸਤਾਰ ਕੈਂਪ


ਨਵਾਂਸ਼ਹਿਰ :  ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਜਿਸ ਨੇ ਨਵਾਂਸ਼ਹਿਰ ਦੇ 6 ਕਿਲੋਮੀਟਰ ਡਿਵਾਈਡਰ 'ਤੇ ਬੂਟੇ ਲਗਾ ਕੇ ਸ਼ਹਿਰ ਹਰਿਆ-ਭਰਿਆ ਬਣਾਇਆ ਹੈ ਵੱਲੋਂ ਬਾਬਾ ਸ਼੍ਰੀ ਚੰਦ ਜੀ ਦੇ 529ਵੇਂ ਪ੍ਰਕਾਸ਼ ਦਿਹਾੜੇ ਮੌਕੇ ਵਾਤਾਵਰਨ ਸੰਭਾਲ ਲਈ ਘਰ-ਘਰ ਹਰਿਆਲੀ ਅਭਿਆਨ ਤਹਿਤ ਗੁ: ਟਾਲਹੀ ਸਾਹਿਬ ਵਿਖੇ 3000 ਬੂਟੇ ਵੰਡੇ ।ਇਸ ਮੌਕੇ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਮਪਰੂਵਮੈਂਟ ਟਰੱਸਟ ਨਵਾਂਸ਼ਹਿਰ ਅਤੇ ਪੰਜਾਬ ਉੱਪ ਪ੍ਰਧਾਨ ਯੂਥ ਵਿੰਗ ਤੇ ਬੁਲਾਰਾ ਪੰਜਾਬ ਵੱਲੋਂ ਬੂਟੇ ਵੰਡਣ ਦੀ ਅਰੰਭਤਾ ਕੀਤੀ ਗਈ ਅਤੇ  ਉਹਨਾਂ ਨੇ ਸੁਸਾਇਟੀ ਵੱਲੋ ਕੀਤੇ ਜਾ ਰਹੇ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ ।  ਇਸ ਮੌਕੇ ਉਹਨਾਂ ਕਿਹਾ ਕਿ ਵਾਤਾਵਰਨ ਦੀ ਅਤੇ ਨੋਜਵਾਨ ਪੀੜੀ ਨੂੰ ਸਾਂਭ-ਸੰਭਾਲ ਅੱਜ ਦੇ ਸਮੇਂ ਦੀ ਅਹਿਮ ਜ਼ਰੂਰਤ ਹੈ ਇਹ ਦੋਵੇਂ ਕਾਰਜ ਸੋਸਾਇਟੀ ਵੱਲੋ ਪੂਰੀ ਤਨ-ਦੇਹੀ ਨਾਲ ਨਿਭਾਏ ਜਾ ਰਹੇ ਹਨ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ । ਉਹਨਾਂ ਕਿਹਾ ਦਸਤਾਰ ਗੁਰੂ ਸਾਹਿਬ ਵੱਲੋ ਸਾਨੂੰ ਬੱਖਸ਼ੀ ਹੋਈ ਅਣਮੁੱਲੀ ਦਾਤ ਹੈ ਇਹ ਸਿੱਖ ਦੇ ਸਿਰ ਦਾ ਤਾਜ ਹੈ । ਕੇਸਾਂ ਅਤੇ ਦਸਤਾਰ ਦੀ ਸੰਭਾਲ ਸਬੰਧੀ ਇਹੋ ਜਿਹੇ ਹੋਰ ਕੈਂਪ ਲੱਗਣੇ ਚਾਹੀਦੇ ਹਨ । ਇਸ ਮੌਕੇ ਗੱਲਬਾਤ ਕਰਦਿਆਂ ਸੁਸਾਇਟੀ ਪ੍ਰਧਾਨ ਸ ਸੁਖਵਿੰਦਰ ਸਿੰਘ ਥਾਂਦੀ ਅਤੇ ਅਮਰਜੀਤ ਸਿੰਘ ਖਾਲਸਾ ਨੇ ਦੱਸਿਆ ਕਿ
ਬਾਬਾ ਸ਼੍ਰੀ ਚੰਦ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸੋਸਾਇਟੀ ਮੈਂਬਰਾਂ ਵੱਲੋਂ ਪਾਰਕਿੰਗ ਦੀ ਸੇਵਾ ਨਿਭਾਈ ਗਈ । ਇਸੇ ਦੇ ਨਾਲ ਦਸਤਾਰ ਕੈਂਪ ਲਗਾਇਆ ਗਿਆ ਅਤੇ ਇਸੇ ਮੌਕੇ ਸੁਸਾਇਟੀ  ਵੱਲੋਂ 3000 ਬੂਟੇ ਵੰਡਣ ਦੀ ਸੇਵਾ ਵੀ ਕੀਤੀ ਜਿਸ ਵਿੱਚ ਫੱਲਦਾਰ, ਛਾਂਦਾਰ ਅਤੇ ਫੁੱਲਾਂ ਵਾਲੇ ਬੂਟੇ ਵੰਡੇ ਗਏ । ਉਹਨਾਂ ਕਿਹਾ ਹਰਿਆਵਲ ਨੂੰ ਵਧਾਉਣਾ ਹਮੇਸ਼ਾ ਤੋਂ ਸੁਸਾਇਟੀ ਦਾ ਮੁੱਖ ਮੰਤਵ ਰਿਹਾ ਹੈ ਇਸੇ ਤਹਿਤ ਘਰ-ਘਰ ਹਰਿਆਲੀ ਅਭਿਆਨ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਘਰਾਂ ਵਿੱਚ ਲਗਾਉਣ ਲਈ ਬੂਟੇ ਵੰਡੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਜੇ ਕਿਸੇ ਵੀ ਪਿੰਡ ਵਿੱਚ ਬੂਟੇ ਲਗਾਉਣੇ ਹੋਣ ਜਾਂ ਕਿਸੇ ਨੂੰ ਘਰਾਂ ਵਿੱਚ ਲਗਾਉਣ ਲਈ ਬੂਟੇ ਚਾਹੀਦੇ ਹੋਣ ਉਹ ਸੁਸਾਇਟੀ ਮੈਂਬਰਾਂ ਨਾਲ ਸੰਪਰਕ ਕਰ ਸਕਦਾ ਹੈ । ਉਹਨਾਂ ਕਿਹਾ ਕਿ ਸੁਸਾਇਟੀ ਵੱਲੋਂ ਇਹ ਸੇਵਾ ਲਗਾਤਾਰ ਚੱਲਦੀ ਰਹੇਗੀ ।ਉਹਨਾਂ ਵੱਲੋਂ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ । ਇਸ ਮੌਕੇ ਉਹਨਾਂ ਨੇ ਵਣ ਵਿਭਾਗ ਨਵਾਂਸ਼ਹਿਰ ਦੇ ਰੇਂਜ ਅਫ਼ਸਰ ਪਰਮਿੰਦਰ ਸਿੰਘ, ਨਰਿੰਦਰ ਚੋਹਾਨ, ਰਾਹੁਲ ਅਤੇ ਸਮੂਹ ਟੀਮ ਦਾ ਧੰਨਵਾਦ ਕੀਤਾ । ਉਹਨਾ ਨਗਰ ਕੋਂਸਲ ਨਵਾਂਸ਼ਹਿਰ ਦਾ ਵੀ ਸ਼ਹਿਰ ਵਿੱਚ ਹਰਿਆਵਲ ਲਈ ਦਿੱਤੇ ਹਾ ਰਹੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ ।vਇਸ ਮੌਕੇ ਸੁਖਵਿੰਦਰ ਸਿੰਘ ਥਾਂਦੀ, ਅਮਰਜੀਤ ਸਿੰਘ ਖਾਲਸਾ, ਜਸਵੀਰ ਸਿੰਘ, ਜਸਵਿੰਦਰ ਸਿੰਘ, ਰਾਜਵਿੰਦਰ ਸਿੰਘ, ਦਿਲਵਾਰਾ ਸਿੰਘ, ਹਰਜਿੰਦਰ ਸਿੰਘ, ਹਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਆਜ਼ਾਦ, ਕੁਲਦੀਪ ਸਿੰਘ, ਅਵਤਾਰ ਸਿੰਘ, ਅਮਰਦੀਪ ਸਿੰਘ, ਕਰਨਦੀਪ ਸਿੰਘ, ਜਸਕਰਣ ਸਿੰਘ, ਇਸ਼ਪਾਲ ਸਿੰਘ ਸੇਠੀ, ਹਰਮਨਜੀਤ ਸਿੰਘ, ਜੀਵਨ, ਗੁਰਜੋਤ ਸਿੰਘ, ਸੰਦੀਪ ਸਿੰਘ, ਗਗਨਦੀਪ ਸਿੰਘ, ਅਲੀਸ਼ਾ ਅਤੇ ਰਹਿਮਤੀ ਆਦਿ ਹਾਜ਼ਰ ਸਨ ।