ਗੁ: ਪਾਤਸ਼ਾਹੀ ਛੇਵੀਂ ਪਿੰਡ ਦੁਰਗਾਪੁਰ ਵਿਖੇ ਚੰਦਨ ਦੇ ਪੌਦੇ ਲਗਾਏ ਗਏ

ਨਵਾਂਸ਼ਹਿਰ 14 ਸਤੰਬਰ :  ਵਾਤਾਵਰਨ ਸੰਭਾਲ ਸੁਸਾਇਟੀ ਨਵਾਂਸ਼ਹਿਰ, ਵਿਕਾਸ ਨਗਰ ਸੇਵਾ ਸੁਸਾਇਟੀ ਨਵਾਂਸ਼ਹਿਰ ਵੱਲੋਂ ਨਰੋਆ ਸਮਾਜ ਸੰਸਥਾ ਦੇ ਸਹਿਯੋਗ ਨਾਲ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਆਰੰਭੇ ਉਦਮਾਂ ਦੀ ਲੜੀ ਵਿਚ ਗੁ: ਪਾਤਸ਼ਾਹੀ ਛੇਵੀਂ ਪਿੰਡ ਦੁਰਗਾਪੁਰ ਦੀ ਪਾਰਕ ਵਿਚ ਚੰਦਨ ਅਤੇ ਹੋਰ ਕਿਸਮਾਂ ਦੇ ਪੌਦੇ  ਲਗਾਏ ਗਏ।  ਸਮਾਜ ਸੇਵਕ ਰੇਸ਼ਮ ਸਿੰਘ  ਜਨਰਲ ਸਕੱਤਰ ਗੁਰਦੁਆਰਾ ਸੇਵਾਮੁਕਤ ਕਰਮਚਾਰੀ ਭਲਾਈ ਸੁਸਾਇਟੀ ਸ੍ਰੀ ਅਨੰਦਪੁਰ ਸਾਹਿਬ  ਨੇ ਕਿਹਾ ਕਿ ਸੁਸਾਇਟੀ ਵੱਲੋਂ ਇਲਾਕੇ ਦੇ ਧਾਰਮਿਕ ਸਥਾਨਾਂ ਤੇ ਸਮਾਜ ਸੇਵੀ ਅਦਾਰਿਆਂ ਵਿਚ ਚੰਦਨ ਦੇ ਪੌਦੇ ਲਗਾ ਕੇ ਆਮ ਲੋਕਾਈ ਵਾਤਾਵਰਣ ਬਚਾਉਣ  ਜਾਗਰੂਕ ਕੀਤਾ ਜਾ ਰਿਹਾ ਹੈ । ਗਲੋਬਲ ਵਾਰਮਿੰਗ ਨੂੰ ਘਟਾਉਣ ਅਤੇ ਧਰਤੀ ਦੇ ਵਾਤਾਵਰਣ ਨੂੰ ਬਚਾਉਣ ਹਰ ਵਿਅਕਤੀ ਨੂੰ  ਬੂਟੇ ਲਗਾ ਕੇ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ । ਇਸ ਮੌਕੇ ਜਸਵੰਤ ਸਿੰਘ ਭੱਟੀ ਮੁੱਖ ਸੇਵਾਦਾਰ ਵਾਤਾਵਰਨ ਸੰਭਾਲ ਸੁਸਾਇਟੀ ਨਵਾਂਸ਼ਹਿਰ ਨੇ ਸਮੂਹ ਸੰਗਤਾਂ ਨੂੰ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ ਕੀਤੀ । ਦੇਸ਼ ਦੇ ਨਾਗਰਿਕਾਂ ਨੂੰ ਸਾਂਝੇ ਤੌਰ ਉੱਤੇ ਹੰਭਲਾ ਮਾਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਅਜੋਕੇ ਸਮੇਂ ਵਿਚ ਵਾਤਾਵਰਨ ਪ੍ਰਣਾਲੀ ਦੇ ਪਤਨ ਨੂੰ ਰੋਕਣ ਦੀ ਬੇਹੱਦ ਸਖਤ ਜ਼ਰੂਰਤ ਹੈ ਤਾਂ ਹੀ  ਆਉਣ ਵਾਲੀ ਪੀੜ੍ਹੀ ਲਈ  ਸਾਡਾ ਵਾਤਾਵਰਨ ਸਾਫ਼  ਮਿਲੇਗਾ ।  ਉਨ੍ਹਾਂ ਕਿਹਾ ਕਿ ਸਾਨੂੰ ਵਾਤਾਵਰਨ ਦੀ ਹਰ ਕੀਮਤ 'ਤੇ ਰੱਖਿਆ ਕਰਨੀ ਚਾਹੀਦੀ ਹੈ ।  ਇਸ ਮੌਕੇ ਵੀ ਭਾਈ ਵਰਿੰਦਰ ਸਿੰਘ ਹੈੱਡ ਗ੍ਰੰਥੀ ਗੁ: ਪਾਤਸ਼ਾਹੀ ਛੇਵੀਂ ਦੁਰਗਾਪੁਰ, ਭਾਈ ਜਰਨੈਲ ਸਿੰਘ, ਬੂਟਾ ਸਿੰਘ, ਕੁਲਦੀਪ ਕੁਮਾਰ ਸਾਬਕਾ ਮਨੈਜਰ ਐਸ.ਬੀ.ਆਈ. ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਚੰਦਨ ਦੇ ਪੌਦੇ ਲਗਾਉਣ ਮੌਕੇ ਰੇਸ਼ਮ ਸਿੰਘ, ਜਸਵੰਤ ਸਿੰਘ ਭੱਟੀ ਅਤੇ ਹੋਰ ਪਤਵੰਤੇ