Fwd: Press Note And Pic

ਜਲ ਸਪਲਾਈ ਅਤੇ ਸੈਨੀਟੇਸ਼ਨ ਦਾ ਪੂਰਾ ਮਨਿਸਟੀਰੀਅਲ ਕਾਮਾਂ ਆਪਣੇ ਪੀ.ਐਸ.ਐਮ.ਐਸ.ਯੂ ਵਲੋਂ ਦਿੱਤੇ ਗਏ ਸੰਘਰਸ਼ ਨੂੰ ਇੰਨ ਬਿਨ ਲਾਗੂ ਕਰੇਗਾ
ਅੰਮ੍ਰਿਤਸਰ 24 ਸਤੰਬਰ 2023-- ਮਹਿਕਮਾਂ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਸਟੇਟ ਪ੍ਰਧਾਨਗੀ ਮੰਡਲ ਵਲੋ ਤੁਹਾਡਾ ਪ੍ਰਧਾਨ ਤੁਹਾਡੇ ਹਲਕੇ ਵਿਚਂ ਮੁਹਿਮ ਤਹਿਤ ਸ਼੍ਰੀ ਅੰਮ੍ਰਿਤਸਰ ਵਿਖੇ ਸ਼ਿਰਕਤ ਕੀਤੀ ਗਈ , ਸਟੇਟ ਪ੍ਰਧਾਨਗੀ ਮੰਡਲ ਵਿਚ ਸ਼੍ਰੀ ਨਵਰਿੰਦਰ ਸਿੰਘ ਨਵੀ ਸੂਬਾ ਪ੍ਰਧਾਨ, ਸ਼੍ਰੀ ਸਤਨਾਮ ਸਿੰਘ ਲੁਬਾਣਾ ਸੂਬਾ ਜਰਨਲ ਸਕੱਤਰ, ਸ਼੍ਰੀ ਜਸਵਿੰਦਰ ਸਿੰਘ ਸੂਬਾ ਚੇਅਰਮੈਨ, ਸ਼੍ਰੀ ਲਖਬੀਰ ਸਿੰਘ ਭੱਟੀ ਸੂਬਾ ਪ੍ਰੈਸ ਸਕੱਤਰ, ਸ਼੍ਰੀ ਮਨਪ੍ਰੀਤ ਸਿੰਘ ਪ੍ਰਧਾਨ ਜਿਲ੍ਹਾ ਮੋਹਾਲੀ ਆਦਿ ਸਾਰਿਆਂ ਦੀ ਹਾਜਰੀ ਵਿਚ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਜਿਲਾ ਅੰਮ੍ਰਿਤਸਰ ਮਨਿਸਟੀਰੀਅਲ ਕਾਮਿਆਂ ਦੇ ਯੁਨਿਟ ਦਾ ਗਠਨ ਕੀਤਾ ਗਿਆ । ਜਿਸ ਵਿਚ ਸਰਬ ਸੰਮਤੀ ਨਾਲ ਸ਼੍ਰੀ ਜਗਬੀਰ ਸਿੰਘ ਨੂੰ ਬਤੋਰ ਜਿਲਾ ਪ੍ਰਧਾਨ, ਸ਼੍ਰੀ ਜਸਵਿੰਦਰ ਚੇਅਰਮੈਨ, ਸ਼੍ਰੀ ਸਰਬਜੀਤ ਸਿਘ ਮੀਤ ਪ੍ਰਧਾਨ, ਸ਼੍ਰੀ ਪਰਮਿੰਦਰ ਸਿੰਘ ਖਜਾਨਚੀ, ਸ਼੍ਰੀ ਗੁਰਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ, ਸ਼੍ਰੀ ਪ੍ਰੇਮ ਸਿੰਘ ਸਕੱਤਰ, ਸ਼੍ਰੀ ਨਵਪ੍ਰੀਤ ਸਿੰਘ ਮੁੱਖ ਸਲਾਹਕਾਰ ਅਤੇ ਸ਼੍ਰੀਮਤੀ ਵਿੰਕਲ ਮਹਾਜਨ ਮਹਿਲਾ ਵਿੰਗ ਪ੍ਰਧਾਨ ਨੂੰ ਜਿੰਮੇਵਾਰੀਆਂ ਸੋਪੀਆਂ ਗਈਆਂ । ਸਿਰਕਤ ਦੌਰਾਨ ਸਟੇਟ ਬਾਡੀ ਦੇ ਆਗੂਆਂ ਨੇ ਸਰਕਾਰ ਵੱਲੋਂ ਮੁਲਾਜਮਾਂ ਪ੍ਰਤੀ ਅਪਣਾਏ ਜਾਣ ਵਾਲੇ ਨਾ-ਪੱਖੀ ਰਵਈਏ ਨੂੰ ਉਜਾਗਰ ਕੀਤਾ ਅਤੇ ਵਿਸਥਾਰ ਨਾਲ ਪੁਰਾਣੀ ਪੈਨਸ਼ਨ ਸਕੀਮ , ਬਰਾਬਰ ਕੰਮ ਬਰਾਬਰ ਤਨਖਾਹ ਲਈ ਵਿੱਢੇ ਗਏ ਸੰਘਰਸ਼ ਪ੍ਰਤੀ ਜਾਣੂ ਕਰਵਾਇਆ ਗਿਆ।
 ਉਨ੍ਹਾਂ ਵਲੋ ਜਿਲਾ ਯੁਨਿਟ ਨੂੰ ਭਰੋਸਾ ਦਵਾਇਆ ਗਿਆ ਕਿ ਮਹਿਕਮਾਂ ਜਲ ਸਪਲਾਈ ਅਤੇ ਸੈਨੀਟੇਸ਼ਨ ਦਾ ਪੂਰਾ ਮਨਿਸਟੀਰੀਅਲ ਕਾਮਾਂ ਆਪਣੇ ਪੀ.ਐਸ.ਐਮ.ਐਸ.ਯੂ ਵਲੋਂ ਦਿੱਤੇ ਗਏ ਸੰਘਰਸ਼ ਨੂੰ ਇੰਨ ਬਿਨ ਲਾਗੂ ਕਰੇਗਾ ਅਤੇ ਆਪਣੇ ਹੱਕਾ ਦੀ ਪ੍ਰਾਪਤ ਲਈ ਆਖਰੀ ਸਾਹਾਂ ਤੱਕ ਲੜੇਗਾ। ਇਸ ਦਂੌਰਾਨ ਸਰਬਸੰਮਤੀ ਨਾਲ ਚੁਣੇ ਗਏ ਜਿਲਾ ਪ੍ਰਧਾਨ ਸ਼੍ਰੀ ਜਗਬੀਰ ਸਿੰਘ ਵਲੋਂ ਵੀ ਸਟੇਟ ਆਗੂਆਂ ਨੂੰ ਜਿਲਾ ਅੰਮ੍ਰਿਤਸਰ ਵਲੋਂ ਹਰ ਪੱਖੀ ਸਹਿਯੋਗ ਦੇਣ ਦਾ ਵਾਅਦਾ ਕੀਤਾ ਗਿਆ। ਮੀਟਿੰਗ ਦੌਰਾਨ ਸ਼੍ਰੀਮਤੀ ਰੁਪਿੰਦਰ ਕੌਰ ਸੁਪਰਡੈਟ, ਸ਼੍ਰੀ ਰੋਬਿੰਦਰ ਸ਼ਰਮਾ ਸੁਪਰਡੈਟ, ਸ਼੍ਰੀ ਰਾਜਦੀਪ ਸਿੰਘ ਸੁਪਰਡੈਟ, ਅਤੇ ਸ਼੍ਰੀ ਕਰਮ ਚੰਦ ਸੀਨੀਅਰ ਸਹਾਇਕ ਸ਼੍ਰੀ ਅਕਾਸ਼ਦੀਪ ਮਹਾਜਨ ਸੀਨੀਅਰ ਸਹਾਇਕ ਆਦਿ ਆਗੂ ਵਿਸ਼ੇਸ ਵਿਚਾਰ-ਵਟਾਦਰੇ ਲਈ ਮੌਜੂਦ ਰਹੇ ।