Fwd: - ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 - ਆਈ.ਟੀ.ਆਈ ਗਰਾਊਂਡ ਨਵਾਂਸ਼ਹਿਰ ਤੇ ਪਿੰਡ ਸਲੋਹ ਵਿਖੇ ਕਰਵਾਈਆਂ ਬਲਾਕ ਪੱਧਰੀ ਖੇਡਾਂ

ਨਵਾਂਸ਼ਹਿਰ, 4 ਸਤੰਬਰ: ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਖੇਡਾਂ ਵਤਨ
ਪੰਜਾਬ ਦੀਆਂ ਸੀਜ਼ਨ-2 ਤਹਿਤ ਤਹਿ ਕੀਤੇ ਸਡਿਊਲ ਅਨੁਸਾਰ ਬਲਾਕ ਪੱਧਰੀ ਖੇਡਾਂ ਬਲਾਕ
ਨਵਾਂਸ਼ਹਿਰ ਵਿਖੇ ਅੱਜ
ਆਈ.ਟੀ.ਆਈ ਗਰਾਊਡ ਨਵਾਂਸ਼ਹਿਰ ਵਿਖੇ ਐਸ.ਡੀ.ਐਮ. ਨਵਾਂਸ਼ਹਿਰ ਡਾ. ਸ਼ਿਵਰਾਜ ਸਿੰਘ ਬੱਲ ਅਤੇ ਪਿੰਡ
ਸਲੋਹ ਵਿਖੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਵਲੋਂ ਮੁੱਖ ਮਹਿਮਾਨ
ਵਜੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਵਲੋਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਦੇ ਤਹਿਤ ਬਲਾਕ
ਨਵਾਂਸ਼ਹਿਰ ਵਿਖੇ ਬਲਾਕ ਪੱਧਰੀ ਖੇਡਾਂ ਦਾ ਉਦਘਾਟਨ ਕੀਤਾ ਅਤੇ ਟੂਰਨਾਮੈਂਟ ਵਿਚ ਆਏ ਖਿਡਾਰੀਆਂ
ਦੀ ਹੌਸਲਾ ਅਫ਼ਜਾਈ ਕਰਦੇ ਹੋਏ ਉਨ੍ਹਾਂ ਨੂੰ ਖੇਡਾਂ ਵਿਚ ਵੱਧ ਚੜ੍ਹ ਕੇ ਹਿਸਾ ਲੈਣ ਅਤੇ ਨਸ਼ਿਆਂ
ਤੋਂ ਦੂਰ ਰਹਿਣ ਲਈ ਪ੍ਰੇਰਿੱਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਵੰਦਨਾ ਚੌਹਾਨ ਵਲੋਂ
ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ।

ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਬਲਾਕ ਪੱਧਰੀ ਖੇਡ ਮੁਕਾਬਲਿਆਂ ਵਿਚ ਖੇਡਾਂ
ਦੇ ਵੈਨਿਯੂ ਵੱਖ-ਵੱਖ ਗਰਾਊਂਡਾਂ ਵਿਚ ਰੱਖੇ ਗਏ ਹਨ। ਇਸ ਟੂਰਨਾਮੈਂਟ ਵਿੱਚ ਲੱਗਭਗ 800 ਤੋਂ
ਵੱਧ ਖਿਡਾਰੀਆਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਐਥਲੈਟਿਕਸ ਮੁਕਾਬਲਾ (ਬਲਾਕ ਨਵਾਂਸ਼ਹਿਰ
) ਅੰਡਰ-14 ਲੜਕੇ ਲਾਂਗ 600 ਮੀਟਰ ਵਿਚ ਦਿਲਪ੍ਰੀਤ ਸਿੰਘ ਨੇ ਪਹਿਲਾ, ਸ਼ਮੀਤ ਦੇਵਤ ਨਵਾਂਸ਼ਹਿਰ
ਨੇ ਦੂਜਾ ਅਤੇ ਅਰਮਾਨ ਕੁਮਾਰ ਨਵਾਂਸ਼ਹਿਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 800
ਮੀਟਰ ਦੌੜ ਵਿੱਚ ਮਨਪ੍ਰੀਤ ਸਿੰਘ ਨਵਾਂਸ਼ਹਿਰ ਨੇ ਪਹਿਲਾ, ਕਰਨ ਕੁਮਾਰ ਸਲੋਹ ਨੇ ਦੂਜਾ ਅਤੇ
ਸ਼ਕੀਰਤ ਨਵਾਂਸ਼ਹਿਰ ਨੇ ਤੀਜਾ ਸਥਾਨ ਹਾਸਲ ਕੀਤਾ।

ਉਨ੍ਹਾਂ ਦੱਸਿਆ ਕਿ ਕਬੱਡੀ ਸਰਕਲ ਸਟਾਈਲ (ਬਲਾਕ ਨਵਾਂਸ਼ਹਿਰ) ਅੰਡਰ-14 ਲੜਕੇ
ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਜੱਬੋਵਾਲ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ
ਤਰ੍ਹਾ ਅੰਡਰ-17 ਬਾਬਾ ਦੀਪ ਸਿੰਘ ਸਪੋਰਟਸ ਕਲੱਬ ਜੱਬੋਵਾਲ ਦੀ ਟੀਮ ਨੇ ਵੀ ਪਹਿਲਾ ਸਥਾਨ ਅਤੇ
ਅੰਡਰ-21 ਬਾਬਾ ਦੀਪ ਸਿੰਘ ਸਪੋਰਟਸ ਕਲੱਬ ਜੱਬੋਵਾਲ ਦੀ ਵੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ
ਕੀਤਾ।

ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਖੋਹ-ਚੋਹ ਲੜਕੇ ਅੰਡਰ-14 (ਬਲਾਕ ਨਵਾਂਸ਼ਹਿਰ
) ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਵਾਂਸ਼ਹਿਰ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ
ਅਤੇ ਅੰਡਰ-14 (ਲੜਕੀਆਂ) ਪਿੰਡ ਜੇਠੂ ਮਜਾਰਾ ਦੀ ਟੀਮ ਨੇ ਪਹਿਲਾ ਸਥਾਨ ਅਤੇ ਅੰਡਰ-17 (ਲੜਕੇ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੀ ਟੀਮ ਨੇ ਵੀ ਪਹਿਲਾ ਅਤੇ ਨਵਾਂਸ਼ਹਿਰ ਦੀ ਟੀਮ ਨੇ
ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾ ਅੰਡਰ-21 (ਲੜਕੇ) ਦੁਆਬਾ ਸਿੱਖ ਨੈਸ਼ਨਲ ਸੀਨੀਅਰ
ਸੈਕੰਡਰੀ ਸਕੂਲ ਨਵਾਂਸ਼ਹਿਰ ਨੇ ਪਹਿਲਾ ਸਥਾਨ ਹਾਸਲ ਕੀਤਾ। ਕਬੱਡੀ ਨੈਸਨਲ ਸਟਾਈਲ
(ਬਲਾਕ ਨਵਾਂਸ਼ਹਿਰ
ਅੰਡਰ-14 (ਲੜਕੀਆਂ)ਪਿੰਡ ਭੰਗਲ ਖੁਰਦ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਅੰਡਰ-17 (
ਲੜਕੇ) ਕੁਆਟਰ ਫਾਇਨਲ ਮੈਚ ਵਿੱਚ ਪਿੰਡ ਲੰਗੜੋਆ ਦੀ ਟੀਮ ਨੇ ਪਿੰਡ ਜਾਡਲਾ ਨੂੰ ਹਰਾ ਕੇ ਪਹਿਲਾ
ਸਥਾਨ ਅਤੇ ਅੰਡਰ-20( ਲੜਕੇ) ਕੁਆਟਰ ਫਾਇਨਲ ਮੈਚ ਵਿੱਚ ਪਿੰਡ ਸਲੋਹ ਦੀ ਟੀਮ ਨੇ ਲੰਗੜੋਆ ਨੂੰ
ਹਰਾ ਕੇ ਪਹਿਲਾ ਸਥਾਂਨ ਪ੍ਰਾਪਤ ਕੀਤਾ।

ਇਸ ਮੌਕੇ 'ਤੇ ਇਸ ਦੌਰਾਨ ਐਥਲੈਟਿਕਸ ਕੋਚ ਮਲਕੀਤ ਸਿੰਘ, ਕਬੱਡੀ ਕੋਚ ਜਸਕਰਨ ਕੌਰ,
ਫੁੱਟਬਾਲ ਕੋਚ ਕਸਮੀਰ ਸਿੰਘ, ਕਬੱਡੀ ਕੋਚ ਗੁਰਜੀਤ ਕੌਰ, ਅਥਲੈਟਿਕਸ ਕੋਚ ਮਿਸ ਲਵਪ੍ਰੀਤ ਕੋਰ
ਅਤੇ ਸਮੂਹ ਕਨਵੀਨਰ ਅਤੇ ਸਮੂਹ ਦਫ਼ਤਰੀ ਸਟਾਫ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਬੱਚੇ ਹਾਜ਼ਰ ਸਨ।