ਢਾਹਾਂ ਕਲੇਰਾਂ ਹਸਪਤਾਲ ਵਿਖੇ ਅਨਿਯਮਿਤ ਸ਼ੂਗਰ ਤੇ ਗੁਰਦਿਆਂ ਦੀ ਸੋਜਿਸ਼ ਦਾ ਹੋਇਆ ਸਫ਼ਲ ਇਲਾਜ
ਬੰਗਾ 14 ਸਤੰਬਰ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮੈਡੀਕਲ ਸਪੈਸ਼ਲਿਸਟ ਡਾ. ਵਿਵੇਕ ਗੁੰਬਰ ਦੀ ਅਗਵਾਈ ਹੇਠ ਹਸਪਤਾਲ ਦੇ ਅਲਟਰਾ ਮੌਰਡਨ ਆਈ.ਸੀ.ਯੂ. ਵਿੱਚ ਦਾਖ਼ਲ ਪਿੰਡ ਬੇਗੋਵਾਲ ਦੀ 47 ਸਾਲਾ ਔਰਤ ਦਾ ਗੁਰਦਿਆਂ ਦੀ ਸੋਜਿਸ਼, ਅਨਿਯਮਿਤ ਸ਼ੂਗਰ ਅਤੇ ਵਧੀ ਹੋਈ ਇਨਫ਼ੈਕਸ਼ਨ ਦਾ ਸਫ਼ਲ ਇਲਾਜ ਹੋਇਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਵਿਵੇਕ ਗੁੰਬਰ ਨੇ ਦੱਸਿਆ ਕਿ ਇਹ ਮਰੀਜ਼ ਜਦੋਂ ਢਾਹਾਂ ਕਲੇਰਾਂ ਹਸਪਤਾਲ ਦੀ ਅਮਰਜੈਂਸੀ ਵਿਭਾਗ ਵਿਚ ਆਇਆ ਤਾਂ ਉਸ ਦੀ ਹਾਲਤ ਬਹੁਤ ਗ਼ੰਭੀਰ ਸੀ, ਸ਼ੂਗਰ ਅਨਿਯਮਿਤ ਤੇ ਪਿਸ਼ਾਬ ਨਹੀਂ ਆ ਰਿਹਾ ਸੀ । 47 ਸਾਲਾ ਔਰਤ ਮਰੀਜ਼ ਨੂੰ ਸਾਹ ਲੈਣ 'ਚ ਵੀ ਬਹੁਤ ਦਿੱਕਤ ਸੀ, ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਆਈ.ਸੀ.ਯੂ. ਵਿੱਚ ਭਰਤੀ ਕੀਤਾ ਗਿਆ ਤੇ ਇਲਾਜ਼ ਸ਼ੁਰੂ ਹੋਇਆ । ਇਲਾਜ ਦੌਰਾਨ ਮਰੀਜ਼ ਦੀ ਹਾਲਤ 'ਚ ਦਿਨ ਬ ਦਿਨ ਸੁਧਾਰ ਹੁੰਦਾ ਗਿਆ ਤੇ ਸਫ਼ਲ ਇਲਾਜ਼ ਤੋਂ ਬਾਅਦ ਹੁਣ ਮਰੀਜ਼ ਬਿਲਕੁੱਲ ਤੰਦਰੁਸਤ ਹੈ । ਮਰੀਜ਼ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਇੱਥੇ ਆਉਣ ਤੋਂ ਪਹਿਲਾਂ ਮਰੀਜ਼ ਨੂੰ ਫ਼ਗਵਾੜਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਸੀ ਪਰ ਉਨ੍ਹਾਂ ਨੇ ਨਾਜ਼ੁਕ ਹਾਲਤ ਦੇਖਦਿਆਂ ਮਰੀਜ਼ ਨੂੰ ਇਲਾਜ ਲਈ ਸ਼ਹਿਰ ਦੇ ਵੱਡੇ ਹਸਪਤਾਲ ਲਿਜਾਣ ਲਈ ਕਹਿ ਦਿੱਤਾ ਸੀ, ਜਿਸ ਤੋਂ ਬਾਅਦ ਹੀ ਉਹ ਸਿੱਧੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਆ ਗਏ ਸਨ । ਇਸ ਮੌਕੇ ਮਰੀਜ਼ ਦੇ ਰਿਸ਼ਤੇਦਾਰਾਂ ਨੇ ਮਰੀਜ਼ ਦੀ ਸੁਚੱਜੀ ਦੇਖਭਾਲ ਲਈ ਡਾ. ਵਿਵੇਕ ਗੁੰਬਰ ਤੇ ਉਨ੍ਹਾਂ ਦੀ ਟੀਮ ਦੇ ਨਾਲ ਗੁਰੂ ਨਾਨਕ ਮਿਸ਼ਨ ਹਸਪਤਾਲ ਵੀ ਧੰਨਵਾਦ ਕੀਤਾ । ਵਰਨਣਯੋਗ ਹੈ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਗੁਰਦਿਆਂ ਦੇ ਰੋਗਾਂ, ਸ਼ੂਗਰ ਅਤੇ ਹਰ ਤਰ੍ਹਾਂ ਦੀ ਇਨਫੈਕਸ਼ਨ ਦਾ ਇਲਾਜ ਕਰਨ ਲਈ ਆਧੁਨਿਕ ਯੰਤਰਾਂ, ਆਈ ਸੀ ਯੂ, ਵਿਸ਼ੇਸ਼ ਐਚ. ਡੀ. ਯੂ. ਵਾਰਡਾਂ ਦਾ ਖਾਸ਼ ਪ੍ਰਬੰਧ ਹੈ ।
ਫੋਟੋ ਕੈਪਸ਼ਨ : - ਤੰਦਰੁਸਤ ਮਰੀਜ਼ ਨਾਲ ਡਾ. ਵਿਵੇਕ ਗੁੰਬਰ