Fwd: Punjabi and Hindi Press Note-----ਜ਼ਿਲ੍ਹੇ ’ਚ ‘ਖੇਡਾਂ ਵਤਨ ਪੰਜਾਬ ਦੀਆਂ’ ਖੇਡ ਮੁਕਾਬਲਿਆਂ ਦਾ ਹੋਇਆ ਸ਼ਾਨਦਾਰ ਆਗਾਜ਼

ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੌੜੀ ਤੇ ਵਿਧਾਇਕਾਂ ਨੇ ਬਲਾਕ ਪੱਧਰੀ ਮੁਕਾਬਲਿਆਂ ਦੀ ਕਰਵਾਈ ਸ਼ੁਰੂਆਤ
ਹੁਸ਼ਿਆਰਪੁਰ, 2 ਸਤੰਬਰ:ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ 'ਖੇਡਾਂ ਵਤਨ ਪੰਜਾਬ ਦੀਆਂ' ਖੇਡ ਮੁਕਾਬਲਿਆਂ ਤਹਿਤ ਜ਼ਿਲ੍ਹੇ ਵਿਚ ਬਲਾਕ ਪੱਧਰੀ ਖੇਡ ਮੁਕਾਬਲਿਆਂ ਦਾ ਅੱਜ ਸ਼ਾਨਦਾਰ ਆਗਾਜ਼ ਹੋਇਆ। ਜ਼ਿਲ੍ਹੇ ਦੇ 5 ਬਲਾਕਾਂ ਵਿਚ ਅੱਜ ਪਹਿਲੇ ਪੜਾਅ ਦੇ ਮੁਕਾਬਲਿਆਂ ਦੀ ਸ਼ੁਰੂਆਤ ਹੋਈ, ਜਿਸ ਵਿਚ ਬਲਾਕ ਗੜ੍ਹਸ਼ੰਕਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਵਿਚ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੌੜੀ, ਬਲਾਕ ਟਾਂਡਾ ਦੇ ਗਿਆਨੀ ਕਰਤਾਰ ਸਿੰਘ ਮੈਮੋਰੀਅਲ ਕਾਲਜ ਟਾਂਡਾ ਵਿਚ ਵਿਧਾਇਕ ਉੜਮੁੜ ਜਸਵੀਰ ਸਿੰਘ ਰਾਜਾ ਗਿੱਲ, ਬਲਾਕ ਤਲਵਾੜਾ ਦੇ ਭਵਨੌਰ ਵਿਚ ਵਿਧਾਇਕ ਦਸੂਹਾ ਐਡਵੋਕੇਟ ਕਰਮਬੀਰ ਸਿੰਘ ਘੁੰਮਣ, ਬਲਾਕ ਮੁਕੇਰੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਰਾਮ ਸਹਾਏ ਅਤੇ ਕੈਂਪ ਗਰਾਊਂਡ ਮੁਕੇਰੀਆਂ ਵਿਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਧਿਆਨ ਸਿੰਘ ਮੁਲਤਾਨੀ ਅਤੇ ਬਲਾਕ ਹੁਸ਼ਿਆਰਪੁਰ-2 ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਹਨ ਵਿਚ ਐਸ.ਡੀ.ਐਮ ਹੁਸ਼ਿਆਰਪੁਰ ਪ੍ਰੀਤ ਇੰਦਰ ਸਿੰਘ ਬੈਂਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ।
ਬਲਾਕ ਗੜ੍ਹਸ਼ੰਕਰ ਵਿਚ ਖੇਡ ਮੁਕਾਬਿਲਆਂ ਦੀ ਸ਼ੁਰੂਆਤ ਕਰਵਾਉਂਦੇ ਹੋਏ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਯਤਨਾਂ ਸਦਕਾ ਪੰਜਾਬ ਵਿਚ ਪਿਛਲੇ ਸਾਲ ਤੋਂ ਹੀ ਸਪੋਰਟਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਹੁਣ ਪੰਜਾਬ ਦੀ ਜਵਾਨੀ ਖੇਡਾਂ ਵਿਚ ਆਪਣਾ ਵਿਸ਼ੇਸ਼ ਯੋਗਦਾਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਹੋਣ ਵਾਲੇ 'ਖੇਡਾਂ ਵਤਨ ਪੰਜਾਬ ਦੀਆਂ' ਖੇਡ ਮੁਕਾਬਲਿਆਂ ਨੇ ਪੰਜਾਬ ਦੀ ਜਵਾਨੀ ਨੂੰ ਇਕ ਨਵੀਂ ਦਿਸ਼ਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪੂਰੇ ਦੇਸ਼ ਵਿਚ ਪੰਜਾਬ ਮੋਹਰੀ ਸੂਬੇ ਵਜੋਂ ਉਭਰੇਗਾ। ਬਲਾਕ ਟਾਂਡਾ ਵਿਚ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ, ਬਲਾਕ ਤਲਵਾੜਾ  ਵਿਚ ਵਿਧਾਇਕ ਦਸੂਹਾ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਅਤੇ ਬਲਾਕ ਮੁਕੇਰੀਆਂ ਵਿਚ ਹਲਕਾ ਇੰਚਾਰਜ ਗੁਰਧਿਆਨ ਸਿੰਘ ਮੁਲਤਾਨੀ ਨੇ ਆਯੋਜਿਤ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਹਿਲਕਦਮੀ ਦੇ ਚੱਲਦਿਆਂ ਸੂਬੇ ਵਿਚ ਖੇਡ ਸਭਿਆਚਾਰ ਪ੍ਰਫੁਲਿਤ ਹੋ ਰਿਹਾ ਹੈ, ਜਿਸ ਲਈ ਉਹ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਬਲਾਕ ਪੱਧਰ ਤੋਂ ਲੈ ਕੇ ਸੂਬਾ ਪੱਧਰ ਤੱਕ ਹੋਣ ਵਾਲੇ ਖੇਡ ਮੁਕਾਬਲਿਆਂ ਨਾਲ ਸੂਬੇ ਦੇ ਪਿੰਡ ਪੱਧਰ 'ਤੇ ਖਿਡਾਰੀਆਂ ਨੂੰ ਇਕ ਵੱਡਾ ਪਲੇਟਫਾਰਮ ਮਿਲਿਆ ਹੈ, ਜਿਸ ਰਾਹੀਂ ਉਹ ਆਪਣੀ ਪ੍ਰਤਿਭਾ ਨੂੰ ਸਭ ਦੇ ਸਾਹਮਣੇ ਰੱਖ ਪਾਉਣਗੇ। ਇਸ ਦੌਰਾਨ ਮੁੱਖ ਮਹਿਮਾਨਾਂ ਨੇ ਖਿਡਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹੌਂਸਲਾ ਵੀ ਵਧਾਇਆ।
ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਗੜ੍ਹਸ਼ੰਕਰ ਵਿਚ ਬਲਾਕ ਟੂਰਨਾਮੈਂਟ ਦੇ ਉਦਘਾਟਨ ਵਿਚ ਰੱਸਾ ਕੱਸੀ ਦੇ ਅੰਡਰ-17 ਦੇ ਮੈਚ ਵਿਚ ਪਹਿਲੇ ਸਥਾਨ 'ਤੇ ਸਰਕਾਰੀ ਹਾਈ ਸਕੂਲ ਬਿੱਲੜੋਂ, ਦੂਜੇ ਸਥਾਨ 'ਤੇ ਸਰਕਾਰੀ ਹਾਈ ਸਕੂਲ ਪੋਸੀ ਅਤੇ ਤੀਜੇ ਸਥਾਨ 'ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤਹਿਪੁਰ ਖੁਰਦ ਰਿਹਾ। ਅਥਲੈਟਿਕਸ ਸ਼ਾਟਪੁਟ ਵਿਚ ਮੋਹਿਲ ਪਹਿਲੇ, ਹਰਸ਼ ਦੂਜੇ ਅਤੇ ਨੀਰਜ ਤੀਜੇ ਸਥਾਨ 'ਤੇ ਰਿਹਾ। ਲੰਬੀ ਛਲਾਂਗ ਵਿਚ ਅਦਿਤਿਆ ਸ਼ਰਮਾ ਪਹਿਲੇ, ਜਸਕਰਨ ਦੂਜੇ ਅਤੇ ਮੋਹਿਤ ਤੀਜੇ ਸਥਾਨ 'ਤੇ ਰਿਹਾ। ਲੜਕਿਆਂ ਦੀ 60 ਮੀਟਰ ਦੌੜ ਵਿਚ ਲੱਕੀ ਪਹਿਲੇ, ਮਨਿੰਦਰ ਸਿੰਘ ਦੂਜੇ ਅਤੇ ਹਰਜਾਪ ਸਿੰਘ ਤੀਜੇ ਸਥਾਨ 'ਤੇ ਰਿਹਾ।
ਬਲਾਕ ਹੁਸ਼ਿਆਰਪੁਰ-2 ਵਿਚ ਰੱਸਾ-ਕੱਸੀ ਅੰਡਰ-17 ਦੇ ਜੀ.ਐਮ.ਏ ਸਕੂਲ ਚੱਬੇਵਾਲ ਪਹਿਲੇ, ਜੀ.ਐਚ.ਐਸ ਬਜਵਾੜਾ ਦੂਜੇ ਸਥਾਨ 'ਤੇ ਰਿਹਾ। ਲੰਬੀ ਛਲਾਂਗ ਵਿਚ ਰਾਹੁਲ ਪਹਿਲੇ, ਸਾਹਿਲ ਦੂਜੇ ਅਤੇ ਲਵਪ੍ਰੀਤ ਤੀਜੇ ਸਥਾਨ 'ਤੇ ਰਿਹਾ। ਲੜਕਿਆਂ ਦੀ 800 ਮੀਟਰ ਦੌੜ ਵਿਚ ਪਵਨ ਪਹਿਲੇ, ਮੋਹਿਤ ਦੂਜੇ ਅਤੇ ਸਾਗਰ ਤੀਜੇ ਸਥਾਨ 'ਤੇ ਰਿਹਾ। ਵਾਲੀਬਾਲ ਮੈਚ ਵਿਚ ਅੱਤੋਵਾਲ ਪਹਿਲੇ ਅਤੇ ਪੁਰਹੀਰਾਂ ਦੂਜੇ ਸਥਾਨ 'ਤੇ ਰਿਹਾ।
ਬਲਾਕ ਟਾਂਡਾ ਵਿਚ ਫੁੱਟਬਾਲ ਮੈਚ ਵਿਚ ਫਤਹਿ ਅਕਾਦਮੀ ਪਹਿਲੇ ਅਤੇ ਗਿਆਨੀ ਕਰਤਾਰ ਸਿੰਘ ਮੈਮੋਰੀਅਲ ਕਾਲਜ ਟਾਂਡਾ ਦੂਜੇ ਸਥਾਨ 'ਤੇ ਰਿਹਾ। ਅਥਲੈਟਿਕਸ ਵਿਚ ਲੰਬੀ ਛਲਾਂਗ ਵਿਚ ਰਾਹੁਲ ਪਹਿਲੇ, ਰਾਜਵੀਰ ਦੂਜੇ ਅਤੇ ਹਰਮਜੋਤ ਤੀਜੇ ਸਥਾਨ 'ਤੇ ਰਿਹਾ। ਲੜਕੀਆਂ ਦੀ 800 ਮੀਟਰ ਦੌੜ ਵਿਚ ਤਰਨਪ੍ਰੀਤ ਕੌਰ ਪਹਿਲੇ, ਸੁਨੇਹਾ ਕੁਮਾਰੀ ਦੂਜੇ ਸਥਾਨ 'ਤੇ ਰਹੀ।
ਬਲਾਕ ਮੁਕੇਰੀਆਂ ਵਿਚ ਖੋ-ਖੋ ਮੈਚ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਰਾਮ ਸਹਾਏ ਪਹਿਲੇ ਸਥਾਨ ਅਤੇ ਵਿਕਟੋਰੀਆ ਇੰਟਰਨੈਸ਼ਨ ਸਕੂਲ ਦੂਜੇ ਸਥਾਨ 'ਤੇ ਰਿਹਾ। ਅਥਲੈਟਿਕਸ ਦੇ ਸ਼ਾਟਪੁਟ ਮੁਕਾਬਲਿਆਂ ਵਿਚ ਡਿੰਪਲ ਪਹਿਲੇ, ਸਾਹਿਲ ਦੂਜੇ ਅਤੇ ਹਰਸ਼ ਪੱਟੀ ਤੀਜੇ ਸਥਾਨ 'ਤੇ ਰਿਹਾ।
ਬਲਾਕ ਤਲਵਾੜਾ ਵਿਚ ਲੜਕਿਆਂ ਦੀ 600 ਮੀਟਰ ਦੌੜ ਵਿਚ ਪ੍ਰਿੰਆਂਸ਼ ਪਹਿਲੇ, ਕਰਨ ਚੌਧਰੀ ਦੂਜੇ ਅਤੇ ਗੁਰਦੀਪ ਸਿੰਘ ਤੀਜੇ ਸਥਾਨ 'ਤੇ ਰਿਹਾ। ਇਸੇ ਤਰ੍ਹਾਂ 800 ਮੀਟਰ ਦੌੜ ਵਿਚ ਸਾਗਰ ਪਹਿਲੇ, ਵਿਕਾਸ ਦੂਜੇ ਅਤੇ ਤਨਿਕ ਕੌਸ਼ਲ ਤੀਜੇ ਸਥਾਨ 'ਤੇ ਰਿਹਾ। ਵਾਲੀਬਾਲ ਵਿਚ ਨੰਗਲ ਖਨੌੜਾ ਪਹਿਲੇ ਅਤੇ ਸੰਸਕਾਰ ਵੈਲੀ ਫਤਹਿਪੁਰ ਦੂਜੇ ਤੇ ਜੀ.ਐਚ.ਐਸ ਅਮਰੋਹ ਤੀਜੇ ਸਥਾਨ 'ਤੇ ਰਿਹਾ। ਲੜਕਿਆਂ ਦੀ 1500 ਮੀਟਰ ਦੌੜ ਵਿਚ ਸੰਦੀਪ ਕੁਮਾਰ ਪਹਿਲੇ ਅਤੇ ਸਾਹਿਲ ਚੌਧਰੀ ਦੂਜੇ ਸਥਾਨ 'ਤੇ ਰਿਹਾ।