Fwd: ---- ਫੂਡ ਕਮਿਸ਼ਨ ਮੈਂਬਰ ਵਿਜੇ ਦੱਤ ਨੇ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਦੀ ਕੀਤੀ ਅਚਨਚੇਤ ਚੈਕਿੰਗ

ਕਮਿਸ਼ਨ ਦੇ ਸ਼ਿਕਾਇਤ ਨੰਬਰਾਂ ਨੂੰ ਸਕੂਲਾਂ ਵਿੱਚ ਨਾ ਲਿਖਣ ਅਤੇ ਟੇਸਟ ਰਜਿਸਟਰ ਨੂੰ ਮੇਨਟੇਨ ਨਾ ਕਰਨ ਦਾ ਲਿਆ ਸਖ਼ਤ ਨੋਟਿਸ

 ਨਵਾਂਸ਼ਹਿਰ 21 ਸਤੰਬਰ :        ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਸ਼੍ਰੀ ਵਿਜੇ ਦੱਤ ਨੇ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਦੀ ਚੈਕਿੰਗ ਕੀਤੀ ਅਤੇ ਨਿਰੀਖਣ ਕਰਕੇ ਮਿੱਡ ਡੇ ਮੀਲ ਰਾਹੀਂ ਵਿਦਿਆਰਥੀਆਂ ਨੂੰ ਦਿੱਤੇ ਜਾ ਰਹੇ ਖਾਣੇ ਦੀ ਗੁੱਣਵਤਾ ਚੈੱਕ ਕੀਤੀ। ਉਨ੍ਹਾਂ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਹੂਆ, ਸਰਕਾਰੀ ਮਿੱਡਲ ਸਕੂਲ ਤੇ ਆਂਗਣਵਾੜੀ ਬੁਰਜ ਕੰਧਾਰੀ, ਸਰਕਾਰੀ ਪ੍ਰਾਇਮਰੀ ਸਕੂਲ ਤੇ ਆਂਗਣਵਾੜੀ ਚੱਕ ਮੰਡੇਰ ਦੀ ਚੈਕਿੰਗ ਦੌਰਾਨ ਟੇਸਟ ਰਜਿਸਟਰ ਵੀ ਚੈਕ ਕੀਤੇ।

              ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਦੱਸਿਆ ਕਿ ਹਰ ਸਕੂਲ ਵੱਲੋਂ ਮਿੱਡ ਡੇ ਮੀਲ ਤਹਿਤ ਦਿੱਤੇ ਜਾਣ ਵਾਲੇ ਖਾਣੇ ਦੇ ਟੇਸਟ ਨੂੰ ਚੈਕ ਕਰਨ ਦੇ ਲਈ ਇੱਕ ਟੇਸਟ ਰਜਿਸਟਰ ਲਗਾਇਆ ਜਾਂਦਾ ਹੈ। ਇਸ ਰਜਿਸਟਰ ਵਿੱਚ ਖਾਣੇ ਦਾ ਟੇਸਟ ਚੈਕ ਕਰਨ ਉਪਰੰਤ ਬਕਾਇਦਾ ਤੌਰ ਚੈਕ ਕਰਨ ਵਾਲੇ ਦੇ ਹਸਤਾਖਰ ਵੀ ਕੀਤੇ ਜਾਂਦੇ ਹਨ ਕਿ ਖਾਣੇ ਦਾ ਟੇਸਟ ਸਹੀ ਹੈ ਜਾਂ ਨਹੀਂ ਪਰ ਚੈਕਿੰਗ ਦੌਰਾਨ ਕੇਵਲ ਸਰਕਾਰੀ ਮਿੱਡਲ ਸਕੂਲ ਬੁਰਜ ਕੰਧਾਰੀ ਵਿੱਚ ਹੀ ਇਹ ਰਜਿਸਟਰ ਮੇਨਟੇਨ ਕੀਤਾ ਗਿਆ ਸੀ।

  •               ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਇਹ ਵੀ ਪਾਇਆ ਗਿਆ ਕਿ ਕਿਸੇ ਵੀ ਸਕੂਲ ਦੇ ਵਿੱਚ ਕਮਿਸ਼ਨ ਦਾ ਸ਼ਿਕਾਇਤ ਨੰਬਰ ਨਹੀਂ ਲਿਖਿਆ ਗਿਆ ਸੀ ਜਦ ਕਿ ਇਹ ਸ਼ਿਕਾਇਤ ਨੰਬਰ ਅਤਿ ਜ਼ਰੂਰੀ ਹੈ ਤਾਂ ਜੋ ਕੋਈ ਵੀ ਆਪਣੀ ਸ਼ਿਕਾਇਤ ਕਮਿਸ਼ਨ ਤੱਕ ਪਹੁੰਚਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਸਕੂਲਾਂ ਵਿੱਚ ਕਮਿਸ਼ਨ ਦਾ ਸ਼ਿਕਾਇਤ ਨੰਬਰ ਨਾ ਲਿਖਣ ਅਤੇ ਟੇਸਟ ਰਜਿਸਟਰ ਨੂੰ ਮੇਨਟੇਨ ਨਾ ਕਰਨ ਦਾ ਸਖ਼ਤ ਨੋਟਿਸ ਲਿਆ ਗਿਆ ਹੈ ਅਤੇ ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਇੱਕ ਨੋਟਿਸ ਜਾਰੀ ਕਰਕੇ ਇੰਨ੍ਹਾਂ ਹੁਕਮਾਂ ਨੂੰ ਯਕੀਨੀ ਬਣਾਉਣ ਸਬੰਧੀ ਨਿਰਦੇਸ਼ ਦਿੱਤੇ ਗਏ ਹਨ।