ਢਾਹਾਂ ਕਲੇਰਾਂ ਹਸਪਤਾਲ ਵਿਖੇ ਚੰਦਨ ਦੇ ਪੌਦੇ ਲਗਾਏ ਗਏ
ਬੰਗਾ 16 ਸਤੰਬਰ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਵਾਤਾਵਰਨ ਸੰਭਾਲ ਸੁਸਾਇਟੀ ਨਵਾਂਸ਼ਹਿਰ, ਵਿਕਾਸ ਨਗਰ ਸੇਵਾ ਸੁਸਾਇਟੀ ਨਵਾਂਸ਼ਹਿਰ ਅਤੇ ਨਰੋਆ ਸਮਾਜ ਸੰਸਥਾ ਵੱਲੋਂ ਚੰਦਨ ਅਤੇ ਸੁਹਿੰਜਣਾ ਦੇ ਪੌਦੇ ਹਸਪਤਾਲ ਦੀਆਂ ਪਾਰਕਾਂ ਵਿਚ ਲਗਾਏ ਗਏ । ਸਮਾਜ ਸੇਵਕ, ਮੁੱਖ ਸੇਵਾਦਾਰ ਰੇਸ਼ਮ ਸਿੰਘ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਪਿਛਲੇ 20 ਸਾਲਾਂ ਤੋਂ ਵਾਤਾਵਰਣ ਸਾਂਭ ਸੰਭਾਲ ਲਈ ਆਮ ਲੋਕਾਈ ਨੂੰ ਜਾਗਰੁਕ ਕਰਨ ਲਈ ਮੁਹਿੰਮ ਚਲਾਈ ਹੋਈ ਹੈ, ਜਿਸ ਨੂੰ ਅੱਗੇ ਵਧਾਉਂਦੇ ਹੋਏ ਇਲਾਕੇ ਦੇ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਚਲਾਏ ਜਾ ਰਹੇ ਅਦਾਰਿਆਂ ਵਿਚ ਚੰਦਨ ਦੇ ਰੁੱਖ ਦੇ ਪੌਦੇ ਲਗਾ ਕੇ ਆਮ ਲੋਕਾਈ ਵਾਤਾਵਰਣ ਬਚਾਉਣ ਜਾਗਰੁਕ ਕੀਤਾ ਜਾ ਰਿਹਾ ਹੈ । ਇਸ ਮੌਕੇ ਹਸਪਤਾਲ ਪ੍ਰਬੰਧਕ ਟਰੱਸਟ ਦੇ ਚੇਅਰਮੈਨ ਫਾਈਨਾਂਸ ਅਮਰਜੀਤ ਸਿੰਘ ਕਲੇਰਾਂ ਨੇ ਸਮੂਹ ਸੰਗਤਾਂ ਨੂੰ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ ਕੀਤੀ । ਉਹਨਾਂ ਕਿਹਾ ਕਿ ਵਧਦੇ ਪ੍ਰਦੂਸ਼ਣ, ਵੱਧ ਰਹੀ ਆਬਾਦੀ ਅਤੇ ਬੇਲੋੜੇ ਕੱਟੇ ਜਾ ਰਹੇ ਦਰੱਖਤਾਂ ਦੇ ਕਾਰਨ ਹੀ ਧਰਤੀ ਦੇ ਵਾਤਾਵਰਨ 'ਤੇ ਅਸਰ ਪੈ ਰਿਹਾ ਹੈ , ਇਸ ਲਈ ਸਾਨੂੰ ਚੰਦਨ ਅਤੇ ਹੋਰ ਐਸੇ ਪੌਦੇ ਲਗਾਉਣੇ ਚਾਹੀਦੇ ਹਨ, ਜਿਨ੍ਹਾਂ ਨਾਲ ਸਾਡਾ ਵਾਤਾਵਰਨ ਸਾਫ਼ ਰਹੇਗਾ ਅਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਫ-ਸਵੱਛ ਵਾਤਾਵਰਣ ਮਿਲੇਗਾ । ਇਸ ਮੌਕੇ ਬੀਬੀ ਜਿੰਦਰ ਕੌਰ ਢਾਹਾਂ, ਬੀਬੀ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਮਾਲੀ ਉਮ ਪ੍ਰਕਾਸ਼ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਦੀ ਪਾਰਕ ਵਿਚ ਚੰਦਨ ਦੇ ਰੁੱਖ ਦੇ ਪੌਦੇ ਲਗਾਉਣ ਮੌਕੇ ਚੇਅਰਮੈਨ ਫਾਈਨਾਂਸ ਅਮਰਜੀਤ ਸਿੰਘ ਕਲੇਰਾਂ ਅਤੇ ਹੋਰ ਪਤਵੰਤੇ